ਸਪੋਰਟਸ ਡੈਸਕ— ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸੋਰਡ ਮਾਰਿਨ ਇਸ ਮਹੀਨੇ ਦੇ ਅੰਤ 'ਚ ਹੋਣ ਵਾਲੇ ਨਿਊਜ਼ੀਲੈਂਡ ਦੇ ਆਗਾਮੀ ਦੌਰੇ ਦੀਆਂ ਤਿਆਰੀਆਂ ਲਈ ਆਯੋਜਿਤ 17 ਮੈਂਬਰੀ ਕੈਂਪ ਦੇ ਦੌਰਾਨ ਟ੍ਰੇਨਿੰਗ ਦਾ ਪੱਧਰ ਵਧਾਉਣ ਦਾ ਟੀਚਾ ਰਖਿਆ ਹੈ। ਹਾਕੀ ਇੰਡੀਆ ਨੇ ਕੈਂਪ ਲਈ 25 ਮੈਂਬਰੀ ਸੰਭਾਵੀ ਖਿਡਾਰੀਆਂ ਦਾ ਐਲਾਨ ਕੀਤਾ ਹੈ। ਭਾਰਤੀ ਮਹਿਲਾ ਟੀਮ ਲਈ 2019 ਕਾਫੀ ਚੰਗਾ ਰਿਹਾ ਜਿਸ 'ਚ ਉਸ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਟੀਚਾ ਪੂਰਾ ਕੀਤਾ। ਨਵੇਂ ਸਾਲ 'ਚ ਟੀਮ ਦੀ ਸ਼ੁਰੂਆਤ ਨਿਊਜ਼ੀਲੈਂਡ ਦੌਰੇ ਨਾਲ ਹੋਵੇਗੀ ਜਿਸ 'ਚ ਉਹ ਦੁਨੀਆ ਦੀ ਛੇਵੇਂ ਨੰਬਰ ਦੀ ਟੀਮ ਖਿਲਾਫ ਚਾਰ ਮੈਚ ਖੇਡੇਗੀ ਅਤੇ ਇਕ ਮੈਚ ਬ੍ਰਿਟੇਨ ਖਿਲਾਫ ਹੋਵੇਗਾ।
ਮਾਰਿਨ ਨੇ ਕਿਹਾ, ''ਅਸੀਂ ਸਾਰੇ 2020 'ਚ ਚੰਗੇ ਪ੍ਰਦਰਸ਼ਨ ਅਤੇ ਸਾਲ 'ਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਤੋਂ ਨਜਿੱਠਣ ਦੀ ਉਮੀਦ ਕਰ ਰਹੇ ਹਾਂ। ਅਸੀਂ 25 ਖਿਡਾਰੀਆਂ ਦੇ ਨਾਲ ਰਾਸ਼ਟਰੀ ਕੋਚਿੰਗ ਕੈਂਪ ਸ਼ੁਰੂ ਕਰ ਰਹੇ ਹਾਂ, ਜਿਨ੍ਹਾਂ ਨੂੰ ਓਲੰਪਿਕ ਦੇ ਲਈ ਆਖ਼ਰੀ 16 'ਚ ਸਥਾਨ ਨਿਰਧਾਰਤ ਕਰਨ ਲਈ ਚੁਣਿਆ ਗਿਆ ਹੈ।
ਸੰਭਾਵੀ ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ :-
ਗੋਲਕੀਪਰ : ਸਵਿਤਾ, ਰਜਨੀ ਇਤਿਮਾਰਪੂ, ਬੀਚੂ ਦੇਵੀ ਖਰਿਬਾਮ
ਡਿਫੈਂਡਰ : ਦੀਪ ਗ੍ਰੇਸ ਏਕਾ, ਰੀਨਾ ਖੋਖਰ, ਸਲੀਮਾ ਟੇਟੇ, ਮਨਪ੍ਰੀਤ ਕੌਰ, ਗੁਰਜੀਤ ਕੌਰ ਅਤੇ ਨਿਸ਼ਾ।
ਮਿਡਫੀਲਡਰ : ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ, ਸੁਸ਼ੀਲਾ ਚਾਨੂੰ ਪੁਖਰਾਮਬੰਮ, ਸੋਨਿਕਾ, ਨਮਿਤਾ ਟੋਪੋ।
ਫਾਰਵਰਡ : ਰਾਣੀ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਨਵਜੌਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਜੋਤੀ, ਸ਼ਰਮਿਲਾ ਦੇਵੀ ਅਤੇ ਉਦਿਤਾ।
ਕੁਝ ਇਸ ਤਰੀਕੇ ਨਾਲ ਆਊਟ ਹੋਏ ਸਟੁਅਰਟ ਬ੍ਰਾਡ, Video ਦੇਖ ਨਹੀਂ ਰੁਕੇਗਾ ਹਾਸਾ
NEXT STORY