ਬ੍ਰਿਸਟਲ—ਅੱਜ ਮਹਿਲਾ ਵਿਸ਼ਵ ਕੱਪ ਦੇ ਮੈਚ 'ਚ ਆਸਟਰੇਲੀਆ ਨੇ ਟਾਸ ਜਿੱਤਦੇ ਹੋਏ ਪਹਿਲੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 226 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਆਸਟਰੇਲੀਆ ਨੂੰ 227 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦੇ ਹੋਏ ਆਸਟਰੇਲੀਆਈ ਟੀਮ ਨੇ 8 ਵਿਕਟਾਂ ਨਾਲ ਭਾਰਤ ਨੂੰ ਹਰਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀਆਂ ਓਪਨਰ ਬੱਲੇਬਾਜ਼ ਨਿਕੋਲ ਬੋਲਟਨ ਅਤੇ ਬੇਤ ਮੋਨੇ ਨੇ 62 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਤੋਂ ਬਾਅਦ ਨਿਕੋਲ ਬੋਲਟਨ ਪੂਨਮ ਰਾਓਤ ਵਲੋਂ ਕਰਵਾਏ 15ਵੇਂ ਓਵਰ ਦੀ ਚੌਥੀ ਗੇਂਦ 'ਤੇ ਸੁਸ਼ਮਾ ਨੂੰ ਕੈਚ ਦੇ ਬੈਠੀ। ਇਸ ਤੋਂ ਬਾਅਦ ਬੇਤ ਮੋਨੇ 45 ਦੌੜਾਂ ਬਣਾ ਕੇ 22 ਵੇਂ ਓਵਰ ਦੀ ਤੀਜੀ ਗੇਂਦ 'ਤੇ ਰਨ ਆਊਟ ਹੋ ਗਈ। ਟਇਸ ਉਪਰੰਤ ਮੇਗ ਲੇਨਿੰਗ ਕਪਤਾਨ(ਅਜੇਤੂ) ਨੇ 76 ਦੌੜਾਂ ਅਤੇ ਪੇਰੀ (ਅਜੇਤੂ) 60 ਦੌੜਾਂ ਬਣਾ ਕੇ ਆਸਟਰੇਲੀਆ ਨੂੰ ਜਿੱਤ ਦਾ ਤਾਜ਼ ਪੁਆ ਦਿੱਤਾ।
ਲੋਢਾ ਕਮੇਟੀ ਦੇ ਸੁਧਾਰ 'ਚ ਰੁਕਾਵਟ ਪੈਦਾ ਕਰ ਰਹੇ ਸ਼੍ਰੀਨਿਵਾਸਨ ਤੇ ਸ਼ਾਹ : ਸੀ. ਓ. ਏ.
NEXT STORY