ਪ੍ਰੋਵਿਡੈਂਸ (ਗਯਾਨਾ)— ਤਜਰਬੇਕਾਰ ਮਿਤਾਲੀ ਰਾਜ (51) ਦੇ ਲਗਾਤਾਰ ਦੂਜੇ ਅਰਧ ਸੈਂਕੜੇ ਤੋਂ ਬਾਅਦ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਆਇਰਲੈਂਡ ਨੂੰ ਵੀਰਵਾਰ ਨੂੰ 52 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ 8 ਸਾਲ ਦੇ ਲੰਬੇ ਸਮੇਂ ਬਾਅਦ ਮਹਿਲਾ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਆਇਰਲੈਂਡ ਨੇ ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਨੂੰ 20 ਓਵਰਾਂ ਵਿਚ 6 ਵਿਕਟਾਂ 'ਤੇ 145 ਦੌੜਾਂ 'ਤੇ ਰੋਕਿਆ ਪਰ ਉਸਦੇ ਬੱਲੇਬਾਜ਼ਾਂ ਵਿਚ ਇੰਨਾ ਦਮ ਨਹੀਂ ਸੀ ਕਿ ਉਹ ਭਾਰਤੀ ਸਪਿਨਰਾਂ ਤੋਂ ਪਾਰ ਪਾ ਸਕਦੀਆਂ। ਆਇਰਲੈਂਡ ਦੀ ਟੀਮ 8 ਵਿਕਟਾਂ 'ਤੇ ਸਿਰਫ 93 ਦੌੜਾਂ ਹੀ ਬਣਾ ਸਕੀ।
ਭਾਰਤੀ ਦੀ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਉਸਦੇ ਆਪਣੇ ਗਰੁੱਪ-ਬੀ ਵਿਚ ਆਸਟਰੇਲੀਆ ਦੇ ਬਰਾਬਰ ਛੇ ਅੰਕ ਹੋ ਗਏ ਹਨ। ਦੋਵੇਂ ਟੀਮਾਂ ਇਸ ਤਰ੍ਹਾਂ ਨਾਲ ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ। ਭਾਰਤ ਇਸ ਤੋਂ ਪਹਿਲਾਂ 2010 ਵਿਚ ਸੈਮੀਫਾਈਨਲ ਵਿਚ ਪਹੁੰਚਿਆ ਸੀ। ਭਾਰਤੀ ਟੀਮ 2017 ਵਿਚ ਇੰਗਲੈਂਡ ਵਿਚ ਹੋਏ ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਉਪ ਜੇਤੂ ਰਹੀ ਸੀ। ਇਸ ਤੋਂ ਪਹਿਲਾਂ ਭਾਰਤੀ ਪਾਰੀ ਵਿਚ ਮਿਤਾਲੀ ਨੇ 56 ਗੇਂਦਾਂ 'ਤੇ 51 ਦੌੜਾਂ ਵਿਚ ਚਾਰ ਚੌਕੇ ਤੇ ਇਕ ਛੱਕਾ ਲਾਇਆ। ਮਿਤਾਲੀ ਨੇ ਪਿਛਲੇ ਮੈਚ ਵਿਚ ਪਾਕਿਸਤਾਨ ਵਿਰੁੱਧ 56 ਦੌੜਾਂ ਬਣਾਈਆਂ ਸਨ। ਮਿਤਾਲੀ ਦਾ ਇਹ 17ਵਾਂ ਟੀ-20 ਅਰਧ ਸੈਂਕੜਾ ਸੀ।
IPL 2019 : ਯੁਵਰਾਜ ਸਿੰਘ ਨੂੰ ਲੱਗਾ ਝਟਕਾ, ਪੰਜਾਬ ਦੀ ਟੀਮ 'ਚੋਂ ਹੋਏ ਬਾਹਰ
NEXT STORY