ਪੈਰਿਸ— ਫਰਾਂਸ ਦੇ ਬੇਂਜਾਮਿਨ ਪਵਾਰਡ ਨੇ ਅਰਜਟਨੀਨਾ ਵਿਰੁੱਧ ਆਪਣੇ ਸ਼ਾਨਦਾਰ ਗੋਲ ਦੇ ਦਮ 'ਤੇ '2018 ਵਰਲਡ ਕੱਪ ਗੋਲ ਆਫ ਦਿ ਟੂਰਨਾਮੈਂਟ' ਐਵਾਰਡ ਜਿੱਤਿਆ। ਫੀਫਾ ਨੇ ਅੱਜ ਇਸ ਦਾ ਐਲਾਨ ਕੀਤਾ। ਸਟੁੱਟਗਾਰਟ ਦੇ ਇਸ 22 ਸਾਲਾ ਡਿਫੈਂਡਰ ਨੇ ਲੁਕਾਸ ਹਰਨਾਂਡਿਜ ਦੇ ਕ੍ਰਾਸ 'ਤੇ ਸੱਜੇ ਪੈਰ ਨਾਲ 57ਵੇਂ ਮਿੰਟ ਵਿਚ ਸ਼ਾਨਦਾਰ ਗੋਲ ਕੀਤਾ, ਜਿਸ ਨਾਲ ਚੈਂਪੀਅਨ ਬਣੇ ਫਰਾਂਸ ਨੇ ਆਖਰੀ-16 ਦੇ ਮੁਕਾਬਲੇ ਵਿਚ ਅਰਜਨਟੀਨਾ ਨਾਲ 2-2 ਦੀ ਬਰਾਬਰੀ ਹਾਸਲ ਕਰ ਲਈ ਸੀ ਤੇ ਬਾਅਦ ਵਿਚ ਫਰਾਂਸ ਨੇ ਇਹ ਮੈਚ 4-3 ਨਾਲ ਆਪਣੇ ਨਾਂ ਕੀਤਾ ਤੇ ਫਿਰ 15 ਜੁਲਾਈ ਨੂੰ ਫਾਈਨਲ ਵਿਚ ਕ੍ਰੋਏਸ਼ੀਆ ਨੂੰ ਹਰਾਇਆ ਸੀ। ਪਵਾਰਡ ਦੀ ਇਸ ਸ਼ਾਨਦਾਰ ਕੋਸ਼ਿਸ਼ ਨੇ ਉਸ ਨੂੰ ਲੋਕਾਂ ਦੀਆਂ ਵੋਟਾਂ ਦਿਵਾਈਆਂ, ਜਿਸ ਨਾਲ ਉਹ ਟੂਰਨਾਮੈਂਟ ਦੇ 169 ਗੋਲਾਂ ਵਿਚ ਸਰਵਸ੍ਰੇਸਠ ਗੋਲ ਦਾ ਪੁਰਸਕਾਰ ਹਾਸਲ ਕਰਨ ਵਿਚ ਸਫਲ ਰਿਹਾ।
ਇਸਦੇ ਲਈ ਉਸਨੂੰ ਕੋਲੰਬੀਆ ਦੇ ਮਿਡਫੀਲਡਰ ਜੁਆਨ ਕਵਿੰਟੇਰੋ ਤੇ ਕ੍ਰੋਏਸ਼ੀਆ ਦੇ ਲੁਕਾ ਮੋਦਰਿਚ ਦੀ ਕੋਸ਼ਿਸ਼ ਤੋਂ ਚੁਣੌਤੀ ਮਿਲੀ ਸੀ।
ਸੜਕ ਹਾਦਸੇ 'ਚ ਝਾਰਖੰਡ ਓਲੰਪਿਕ ਸੰਘ ਦੇ ਉਪ ਮੁਖੀ ਦੀ ਮੌਤ
NEXT STORY