ਪੈਰਿਸ— ਅਮਰੀਕਾ ਦੇ ਜੈਕ ਸਾਕ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਸਰਬੀਆ ਦੇ ਕੁਆਲੀਫਾਇਰ ਫਿਲਿਪ ਕ੍ਰਾਜਿਨੋਵਿਚ ਨੂੰ ਹਰਾ ਕੇ ਨਾ ਸਿਰਫ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਸਗੋਂ ਸੈਸ਼ਨ ਦੇ ਆਖਰੀ ਏ. ਟੀ. ਪੀ. ਵਰਲਡ ਟੂਰ ਫਾਈਨਲਸ ਦੀ ਟਿਕਟ ਵੀ ਹਾਸਲ ਕਰ ਲਈ।
16ਵੀਂ ਸੀਡ ਸਾਕ ਨੇ ਫਾਈਨਲ ਮੁਕਾਬਲੇ 'ਚ ਵਿਸ਼ਵ ਰੈਂਕਿੰਗ ਵਿਚ 77ਵੇਂ ਨੰਬਰ ਦੇ ਖਿਡਾਰੀ ਕ੍ਰਾਜਿਨੋਵਿਚ ਨੂੰ 5-7, 6-4, 6-1 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕੀਤਾ। ਸਾਕ 1999 ਤੋਂ ਬਾਅਦ ਅਮਰੀਕਾ ਦਾ ਪਹਿਲਾ ਅਜਿਹਾ ਖਿਡਾਰੀ ਬਣ ਗਿਆ ਹੈ, ਜਿਸ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ। ਅਮਰੀਕਾ ਦੇ ਆਂਦ੍ਰੇ ਅਗਾਸੀ ਨੇ 1999 'ਚ ਇਹ ਖਿਤਾਬ ਜਿੱਤਿਆ ਸੀ।
ਵਿਸ਼ਵ ਰੈਂਕਿੰਗ 'ਚ 22ਵੇਂ ਨੰਬਰ ਦੇ ਖਿਡਾਰੀ ਸਾਕ ਨੇ ਇਸ ਖਿਤਾਬੀ ਜਿੱਤ ਦੇ ਨਾਲ ਹੀ ਲੰਡਨ ਵਿਚ 12 ਤੋਂ 19 ਨਵੰਬਰ ਤਕ ਪੁਰਸ਼ਾਂ ਦੇ ਚੋਟੀ ਦੇ 8 ਖਿਡਾਰੀਆਂ ਵਿਚਾਲੇ ਹੋਣ ਵਾਲੇ ਏ. ਟੀ. ਪੀ. ਵਰਲਡ ਟੂਰ ਫਾਈਨਲਸ ਲਈ ਕੁਆਲੀਫਾਈ ਕਰ ਲਿਆ ਹੈ।
ਸੋਢੀ ਨੂੰ ਸਹੀ ਲੈਂਥ ਨਾਲ ਗੇਂਦਬਾਜ਼ੀ ਦਾ ਫਾਇਦਾ ਮਿਲ ਰਿਹਾ ਹੈ : ਸੈਂਟਨਰ
NEXT STORY