ਮੈਲਬੋਰਨ, (ਬਿਊਰੋ)— ਕੈਰੋਲਿਨਾ ਵੋਜ਼ਨੀਆਕੀ ਨੇ ਗੈਰ ਦਰਜਾ ਪ੍ਰਾਪਤ ਐਲਿਸੇ ਮਰਟੇਂਸ ਨੂੰ ਹਰਾ ਕੇ ਆਸਟਰੇਲੀਆਈ ਓਪਨ ਦੇ ਮਹਿਲਾ ਸਿੰਗਲ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਵੋਜ਼ਨੀਆਕੀ ਨੇ ਇਕ ਘੰਟਾ 37 ਮਿੰਟ ਤੱਕ ਚਲੇ ਮੁਕਾਬਲੇ 'ਚ ਮਰਟੇਂਸ ਨੂੰ 6-3, 7-6 ਨਾਲ ਹਰਾਇਆ।
ਹੁਣ ਵੋਜ਼ਨੀਆਕੀ ਦਾ ਸਾਹਮਣਾ ਰੋਮਾਨੀਆ ਦੀ ਚੋਟੀ ਦਾ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਜਾਂ 2016 ਦੀ ਚੈਂਪੀਅਨ ਐਂਜੇਲਿਕ ਕਰਬਰ ਨਾਲ ਹੋਵੇਗਾ। ਵੋਜ਼ਨੀਆਕੀ ਤੀਜੀ ਵਾਰ ਕਿਸੇ ਗ੍ਰੈਂਡਸਲੈਮ ਦੇ ਫਾਈਨਲ 'ਚ ਪਹੁੰਚੀ ਹੈ। ਉਹ 2010 'ਚ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਪਹੁੰਚੀ ਸੀ ਪਰ ਉਸ ਤੋਂ ਬਾਅਦ ਤੋਂ ਸਿਰਫ ਇਕ ਵਾਰ 2014 'ਚ ਅਮਰੀਕੀ ਓਪਨ 'ਚ ਹੀ ਫਾਈਨਲ ਖੇਡ ਸਕੀ ਸੀ।
IPL Auction : ਤਾਂ ਇਨ੍ਹਾਂ ਖਿਡਾਰੀਆਂ ਦੀ ਨਹੀਂ ਲੱਗੇਗੀ ਬੋਲੀ! ਇਹ ਹੈ ਅਸਲੀ ਵਜ੍ਹਾ
NEXT STORY