ਸਪੋਰਟਸ ਡੈਸਕ : ਸਾਬਕਾ ਭਾਰਤੀ ਹਰਫਨਮੌਲਾ ਕ੍ਰਿਕਟਰ ਯੁਵਰਾਜ ਸਿੰਘ ਨੇ ਇਤਰਾਜ਼ਯੋਗ ਸ਼ਬਦ ਦਾ ਇਸਤੇਮਾਲ ਕਰਨ ਲਈ ਮੁਆਫ਼ੀ ਮੰਗੀ ਹੈ। ਯੁਵਰਾਜ ਨੇ ਟਵਿੱਟਰ 'ਤੇ ਲਿਖਿਆ ਕਿ ਉਸ ਦੀ ਗੱਲ ਨਾਲ ਕਿਸੇ ਦੀ ਭਾਵਨਾ ਨੂੰ ਨੁਕਸਾਨ ਹੋਇਆ ਤਾਂ ਉਸ ਦੇ ਲਈ ਉਹ ਮੁਆਫ਼ੀ ਮੰਗਦੇ ਹਨ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨਾਲ ਉਸ ਦੀ ਗੱਲਬਾਤ ਦੀ ਵੀਡੀਓ ਵਾਇਰਲ ਹੋ ਗਈ ਸੀ, ਜਿਸ ਵਿਚ ਉਸ ਨੇ ਲੈਗ ਸਪਿਨਰ ਯੁਜਵੇਂਦਰ ਚਾਹਲ ਨੂੰ 'ਭੰਗੀ' ਕਿਹਾ ਸੀ।
ਸ਼ੁੱਕਰਵਾਰ ਨੂੰ ਟਵੀਟ ਕਰ ਯੁਵਰਾਜ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਮੈਂ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਤੇ ਉਸ ਸਮੇਂ ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਲਿਆ ਗਿਆ। ਇਕ ਜ਼ਿੰਮੇਵਾਰ ਭਾਰਤੀ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਣਜਾਣੇ ਵਿਚ ਜੇਕਰ ਮੇਰੀਆਂ ਗੱਲਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਖੇਦ ਪ੍ਰਗਟ ਕਰਦਾ ਹਾਂ।
ਯੁਵਰਾਜ ਨੇ ਕਿਹਾ ਕਿ ਮੈਂ ਇਹ ਸਾਫ਼ ਕਰਨਾ ਚਾਹੁੰਦਾ ਹਾਂ ਕਿ ਰੰਗ, ਜਾਤੀ, ਪੰਥ ਜਾਂ ਲਿੰਗ ਦੇ ਆਧਾਰ 'ਤੇ ਕਿਸੇ ਤਰ੍ਹਾਂ ਦੇ ਵਤੀਰੇ ਵਿਚ ਮੈਂ ਵਿਸ਼ਵਾਸ ਨਹੀਂ ਕਰਦਾ। ਮੈਂ ਲੋਕਾਂ ਦੀ ਭਲਾਈ ਵਿਚ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਅਤੇ ਅੱਗੇ ਵੀ ਅਜਿਹਾ ਕਰਦਾ ਰਹਾਂਗਾ। ਮੈਂ ਹਰ ਵਿਅਕਤੀ ਦਾ ਸਨਮਾਨ ਕਰਦਾ ਹਾਂ। ਯੁਵਰਾਜ ਨੇ ਉਸ ਵੀਡੀਓ ਦੇ ਵਾਇਰਲ ਹੋ ਦੇ ਨਾਲ ਹੀ ਟਵਿੱਟਰ 'ਤੇ 'ਯੁਵਰਾਜ ਸਿੰਘ ਮੁਆਫੀ ਮੰਗੋ' ਟ੍ਰੈਂਡ ਹੋਣ ਲੱਗਾ ਸੀ। ਹਿਸਾਰ ਵਿਚ ਇਸ ਨੂੰ ਲੈ ਕੇ ਯੁਵਰਾਜ ਖਿਲਾਫ਼ ਪੁਲਸ ਵਿਚ ਸ਼ਿਕਾਇਤ ਦਰਜ ਵੀ ਕਰਾਈ ਗਈ ਸੀ।
ਜਦੋਂ ਗੁੱਸੇ 'ਚ ਸਚਿਨ ਨੇ ਗਾਂਗੁਲੀ ਨੂੰ ਦਿੱਤੀ ਸੀ ਕਰੀਅਰ ਖਤਮ ਕਰਨ ਦੀ ਧਮਕੀ
NEXT STORY