ਚੰਡੀਗੜ੍ਹ- ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ ਨੂੰ ਮੁਸ਼ਤਾਕ ਅਲੀ ਟਰਾਫੀ ਦੇ ਜ਼ਰੀਏ ਘਰੇਲੂ ਕ੍ਰਿਕਟ ’ਚ ਵਾਪਸੀ ਦੇ ਲਈ ਐੱਨ. ਓ. ਸੀ. ਨਹੀਂ ਮਿਲ ਸਕਿਆ ਹੈ। 39 ਸਾਲਾ ਯੁਵਰਾਜ ਦਾ ਨਾਂ ਮੁਸ਼ਤਾਕ ਅਲੀ ਟਰਾਫੀ ਦੇ ਲਈ ਪੰਜਾਬ ਦੇ ਸੰਭਾਵਿਤਾਂ ’ਚ ਸ਼ਾਮਲ ਸੀ ਪਰ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਐੱਨ. ਓ. ਸੀ. ਨਹੀਂ ਮਿਲ ਸਕੀ ਅਤੇ ਉਹ ਟੀਮ ’ਚ ਜਗ੍ਹਾ ਨਹੀਂ ਬਣਾ ਸਕਿਆ।
ਯੁਵਰਾਜ ਨੇ ਜੂਨ 2019 ’ਚ ਅੰਤਰਰਾਸ਼ਟਰੀ ਕ੍ਰਿਕਟ ਅਤੇ ਆਈ. ਪੀ. ਐੱਲ. ਤੋਂ ਸੰਨਿਆਸ ਲੈ ਲਿਆ ਸੀ। ਪੰਜਾਬ ਕ੍ਰਿਕਟ ਸੰਘ ਦੇ ਸਚਿਵ ਪੁਨੀਤ ਬਾਲੀ ਨੇ ਯੁਵਰਾਜ ਵਲੋਂ ਸੰਨਿਆਸ ਤੋਂ ਬਾਹਰ ਆਉਣ ਅਤੇ ਘਰੇਲੂ ਕ੍ਰਿਕਟ ’ਚ ਪੰਜਾਬ ਵਲੋਂ ਖੇਡਣ ਦੀ ਅਪੀਲ ਕੀਤੀ ਸੀ। ਕਿਉਂਕਿ ਯੁਵਰਾਜ ਨੇ ਸੰਨਿਆਸ ਤੋਂ ਬਾਅਦ ਕੈਨੇਡਾ ’ਚ ਗਲੋਬਲ ਟੀ-20 ਅਤੇ ਆਬੂ ਧਾਬੀ ਟੀ-10 ਟੂਰਨਾਮੈਂਟ ’ਚ ਹਿੱਸਾ ਲਿਆ ਸੀ। ਇਸ ਲਈ ਉਸਦੀ ਘਰੇਲੂ ਵਾਪਸੀ ਨੂੰ ਬੀ. ਸੀ. ਸੀ. ਆਈ. ਦੀ ਮਨਜ਼ੂਰੀ ਮਿਲਣ ਦੀ ਜ਼ਰੂਰਤ ਸੀ ਪਰ ਅਜਿਹਾ ਨਹੀਂ ਹੋ ਸਕਿਆ। ਹਾਲਾਂਕਿ ਪੰਜਾਬ ਯੁਵਰਾਜ ਨੂੰ ਆਪਣੇ ਡ੍ਰੈਸਿੰਗ ਰੂਮ ’ਚ ਕਿਸੇ ਸਮਰੱਥਾ ’ਚ ਰੱਖਣ ਦੀ ਉਮੀਦ ਕਰ ਸਕਦਾ ਹੈ। ਪੰਜਾਬ ਦੀ 20 ਮੈਂਬਰੀ ਟੀਮ ਦੀ ਕਪਤਾਨੀ ਮਨਦੀਪ ਸਿੰਘ ਕਰੇਗਾ, ਜਦਕਿ ਗੁਰਕੀਰਤ ਸਿੰਘ ਉਪ ਕਪਤਾਨ ਹੋਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬਾਬਰ ਆਜ਼ਮ ਨੇ ਨੈੱਟ ’ਤੇ ਜਮ ਕੇ ਵਹਾਇਆ ਪਸੀਨਾ
NEXT STORY