ਜਲੰਧਰ: ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕਾਰਬਨ ਐੱਲ55 ਐੱਚ. ਡੀ ਲਾਂਚ ਕਰਨ ਦੇ ਬਾਅਦ ਹੁਣ ਆਪਣਾ ਨਵਾਂ ਸਮਾਰਟਫੋਨ ਫ਼ੈਸ਼ਨ ਆਈ ਲਾਂਚ ਕਰਨ ਦੀ ਤਿਆਰੀ 'ਚ ਹੈ। ਕਾਰਬਨ ਫ਼ੈਸ਼ਨ ਆਈ ਐਮਾਜ਼ਾਨ ਇੰਡੀਆ 'ਤੇ 5,490 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ। ਹਾਲਾਂਕਿ, ਕੰਪਨੀ ਨੇ ਇਸ ਫੋਨ ਦੇ ਬਾਰੇ 'ਚ ਕੋਈ ਆਧਿਕਾਰਕ ਘੋਸ਼ਣਾ ਨਹੀਂ ਕੀਤੀ ਹੈ ਅਤੇ ਨਾ ਹੀ ਕਾਰਬਨ ਫ਼ੈਸ਼ਨ ਆਈ ਸਮਾਰਟਫੋਨ ਨੂੰ ਕਾਰਬਨ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ, ਕਾਰਬਨ ਫ਼ੈਸ਼ਨ ਆਈ ਇਕ ਡੂਅਲ-ਸਿਮ ਡੂਅਲ ਸਟੈਂਡ-ਬਾਏ ਸਮਾਰਟਫੋਨ ਹੈ ਜੋ ਐਂਡ੍ਰਾਇਡ 5.1 ਲਾਲੀਪਾਪ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ 5 ਇੰਚ ( 1280x720 ਪਿਕਸਲ) ਰੈਜ਼ੋਲਿਊਸ਼ਨ ਦੀ ਐੱਚ. ਡੀ ਆਈ. ਪੀ. ਐੱਸ ਸਕ੍ਰੀਨ ਹੈ ਜੋ 2.5 ਡੀ ਕਰਵਡ ਪ੍ਰੋਟੈਕਸ਼ਨ ਨਾਲ ਲੈਸ ਹੈ। ਸਕ੍ਰੀਨ ਦੀ ਡੇਨਸਿਟੀ 294 ਪੀ. ਪੀ. ਆਈ ਹੈ।
ਇਸ ਫੋਨ 'ਚ 1.3 ਗੀਗਾਹਰਟਜ਼ ਕਵਾਡ-ਕੋਰ ਏ.ਆਰ. ਐੱਮ ਕਾਰਟੇਕਸ-ਏ47 ਪ੍ਰੋਸੈਸਰ ਅਤੇ 1 ਜੀ. ਬੀ ਰੈਮ ਹੈ। ਫੋਨ 'ਚ 8 ਜੀ. ਬੀ ਦੀ ਇਨ- ਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ (32 ਜੀ. ਬੀ ਤੱਕ) ਵਧਾਇਆ ਜਾ ਸਕਦਾ ਹੈ। ਕਾਰਬਨ ਦੇ ਇਸ ਹੈਂਡਸੈੱਟ 'ਚ ਐੱਲ. ਈ. ਡੀ ਫਲੈਸ਼ ਦੇ ਨਾਲ 8 MP ਦਾ ਆਟੋ-ਫੋਕਸ ਕੈਮਰਾ ਹੈ। ਕੈਮਰੇ ਨਾਲ 1080 ਪਿਕਸਲ ਤੱਕ ਦੀ ਵੀਡੀਓ ਰਿਕਾਰਡਿੰਗ 30 ਫ੍ਰੇਮ ਪ੍ਰਤੀ ਸੈਕੇਂਡ ਤੱਕ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਕੈਮਰੇ 'ਚ ਫੇਸ ਡਿਟੈਕਸ਼ਨ, ਸਮਾਇਲ ਡਿਟੈਕਸ਼ਨ, ਜਿਓ ਟੈਗਿੰਗ ਅਤੇ ਪੈਨੋਰਮਾ ਮੋਡ ਜਿਹੇ ਫੀਚਰ ਹਨ। ਸੈਲਫੀ ਕੈਮਰਾ 3.2 MP ਹੈ। ਕਾਰਬਨ ਫ਼ੈਸ਼ਨ ਆਈ 'ਚ 2000 MAh ਦੀ ਬੈਟਰੀ ਹੈ ਜਿਸ ਦੇ 7 ਘੰਟੇ ਤੱਕ ਦਾ ਟਾਕ ਟਾਇਮ ਅਤੇ 200 ਘੰਟੇ ਤੱਕ ਦਾ ਸਟੈਂਡ-ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਖਤਮ ਹੋਇਆ ਇੰਤਜ਼ਾਰ, ਐਂਡ੍ਰਾਇਡ ਯੂਜ਼ਰਜ਼ ਲਈ ਉਪਲਬਧ ਹੋਈ Prisma App
NEXT STORY