ਮੈਸੇਜਿੰਗ ਐਪ ਲਾਈਨ ਨਾਲ 200 ਯੂਜ਼ਰਸ ਕਰ ਸਕਦੇ ਹਨ ਗਰੁੱਪ ਕਾਲ
ਜਲੰਧਰ : ਮੈਸੇਜਿੰਗ ਐਪ ਲਾਈਨ ਨੇ ਗਰੁੱਪ ਵਾਈਸ ਕਾਲ ਕਰਨ ਵਾਲੀਆਂ ਲਈ ਨਵਾਂ ਫੀਚਰ ਪੇਸ਼ ਕੀਤਾ ਜਿਸ ਦੀ ਮਦਦ ਨਾਲ ਇਸ ਐਪ ਦਾ ਇਸਤੇਮਾਲ ਕਰਨ ਵਾਲੇ 200 ਲੋਕਾਂ ਨਾਲ ਇਕਠੇ ਗੱਲ ਕਰ ਸਕਦੇ ਹਨ। ਫਿਲਹਾਲ ਇਸ ਫੀਚਰ ਨੂੰ ਜਾਪਾਨ, ਥਾਈਲੈਂਡ, ਤਾਈਵਾਨ ਅਤੇ ਇੰਡੋਨੇਸ਼ਿਆ 'ਚ ਲਾਂਚ ਕੀਤਾ ਗਿਆ ਹੈ। ਹੋਰ ਦੇਸ਼ਾਂ 'ਚ ਇਸ ਐਪ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ।
ਇਹ ਫੀਚਰ ਉਨ੍ਹੰ ਲੋਕਾਂ ਲਈ ਬਹੁਤ ਚੰੰਗਾ ਹੈ ਜੋ ਦਫਤਰ ਦੇ ਕੰਮ ਤੋਂ ਕਾਨਫ੍ਰੈਂਸ ਕਰਨ ਲਈ ਹੋਰ ਐਪਸ ਦਾ ਇਸਤੇਮਾਲ ਕਰਦੇ ਹਨ, ਜਾਂ ਫਿਰ ਦੋਸਤਾਂ ਦਾ ਇਕ ਵੱਡਾ ਗਰੁੱਪ ਲਾਈਨ ਦੀ ਮਦਦ ਨਾਲ ਇਕ ਦੂਜੇ ਨਾਲ ਗੱਲਾਂ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੰਸਾਰ ਦੀ ਸਭ ਤੋਂ ਲੋਕਪ੍ਰਿਅ ਵੀਡੀਓ ਕਾਲਿੰਗ ਸਰਵਿਸ ਸਕਾਇਪ ਨਾਲ 25 ਲੋਕ ਇਕੋ ਸਮੇਂ ਇਕੱਠੇ ਚੈਟ ਕਰ ਸਕਦੇ ਹਨ। ਲਾਈਨ ਨੇ ਇਸ ਫੀਚਰ ਨੂੰ ਆਈ. ਓ . ਐੱਸ ਐਂਡ੍ਰਾਇਡ ਅਤੇ ਵਿੰਡੋਜ਼ ਡੈਸਕਟਾਪ ਲਈ ਪੇਸ਼ ਕੀਤਾ ਗਿਆ ਹੈ, ਹਾਲਾਂਕਿ ਮੈਕ ਯੂਜ਼ਰਸ ਲਈ ਇਸ ਫੀਚਰ ਨੂੰ ਬਾਅਦ 'ਚ ਲਾਂਚ ਕੀਤਾ ਜਾਵੇਗਾ।
ਦੇਖੋ DSCOVR ਨਾਲ ਸੂਰਜ ਗ੍ਰਹਿਣ ਦੀ ਬਿਲਕੁਲ ਨਵੀਂ ਤਸਵੀਰ
NEXT STORY