Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 24, 2025

    7:10:17 PM

  • doctor s shameful act 4500 videos of women made with hidden cameras

    ਡਾਕਟਰ ਦਾ ਸ਼ਰਮਨਾਕ ਕਾਰਾ, ਗੁਪਤ ਕੈਮਰਿਆਂ ਨਾਲ ਔਰਤਾਂ...

  • hoshiarpur gas tanker tragedy 4 accused of gas theft arrested

    ਹੁਸ਼ਿਆਰਪੁਰ ਟੈਂਕਰ ਹਾਦਸੇ ਦੇ ਮਾਮਲੇ 'ਚ ਪੁਲਸ ਦੀ...

  • alert issued in pathankot

    ਪਠਾਨਕੋਟ 'ਚ ਜਾਰੀ ਹੋ ਗਿਆ ਅਲਰਟ! ਕਈ ਸੜਕਾਂ ਬੰਦ,...

  • beware of electricity thieves in punjab powercom is taking big action

    ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲੇ ਸਾਵਧਾਨ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਸਰਹਿੰਦ ਫ਼ਤਿਹ ਦਿਵਸ (12 ਮਈ) 'ਤੇ ਵਿਸ਼ੇਸ਼ : ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

MERI AWAZ SUNO News Punjabi(ਨਜ਼ਰੀਆ)

ਸਰਹਿੰਦ ਫ਼ਤਿਹ ਦਿਵਸ (12 ਮਈ) 'ਤੇ ਵਿਸ਼ੇਸ਼ : ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

  • Updated: 12 May, 2023 05:10 AM
Meri Awaz Suno
baba banda singh bahadur
  • Share
    • Facebook
    • Tumblr
    • Linkedin
    • Twitter
  • Comment

ਮਾਤਾ ਗੁਜਰੀ ਜੀ ਅਤੇ ਦਸਮ ਪਾਤਸ਼ਾਹ ਦੇ ਦੋ ਛੋਟੇ ਲਾਡਲਿਆਂ ਦੀ ਸਰਹਿੰਦ ਵਿਖੇ ਹੋਈ ਸ਼ਹਾਦਤ ਸਿੱਖ, ਪੰਜਾਬ, ਭਾਰਤ ਅਤੇ ਦੁਨੀਆ ਦੇ ਇਤਿਹਾਸ ਅੰਦਰ ਵਾਪਰੀ ਕੋਈ ਆਮ ਜਿਹੀ ਘਟਨਾ ਨਹੀਂ ਸੀ। ਸਮੇਂ ਦੀ ਹਿੱਕ ’ਤੇ ਡੂੰਘੀਆਂ ਪੈੜਾਂ ਪਾਉਣ, ਸਮੇਂ ਦੇ ਤ੍ਰਿਖੇ ਵੇਗ ਨੂੰ ਇਕੋ ਬਲਕਾਰੀ ਝਟਕੇ ਨਾਲ ਨਿਰਣਾਇਕ ਮੋੜਾ ਦੇਣ, ਸਿੱਖ ਹਿਰਦਿਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦੇਣ, ਸਿੱਖ ਵਿਚਾਰਧਾਰਾ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦੇਣ, ਸਿੱਖ ਰਾਜ ਦੀ ਸਥਾਪਨਾ ਦਾ ਬੀਜ ਬੀਜਣ ਅਤੇ ਦਿੱਲੀ ਦੇ ਜ਼ਾਲਮ ਔਰੰਗਜ਼ੇਬੀ ਤਖ਼ਤ ਦੀਆਂ ਨੀਹਾਂ ਹਿਲਾ ਕੇ ਰੱਖ ਦੇਣ ਵਾਲੀ ਇਹ ਇਕ ਵਿਆਪਕ ਪ੍ਰਭਾਵ ਛੱਡਣ ਵਾਲੀ ਬਹੁਤ ਵੱਡੀ ਯੁੱਗ-ਪਲਟਾਊ ਇਨਕਲਾਬੀ ਘਟਨਾ ਸੀ। ਪ੍ਰਭਾਵਾਂ ਅਤੇ ਪ੍ਰਤੀਕਰਮਾਂ ਪੱਖੋਂ ਇਹ ਘਟਨਾ ਬਹੁਤ ਗਹਿਰੀ, ਜ਼ੋਰਾਵਰ, ਬਹੁਪੱਖੀ ਅਤੇ ਬਹੁਦਿਸ਼ਾਵੀ ਸੀ।

ਉਂਝ ਤਾਂ ਸਿੱਖੀ ਦਾ ਅੰਗਿਆਰ ਵਾਂਗ ਭਖਦਾ ਸਮੁੱਚਾ ਇਤਿਹਾਸ ਇਕ ਤੋਂ ਇਕ ਵੱਧ ਅਦੁੱਤੀ ਅਤੇ ਹਿਰਦੇਵੇਧਕ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਅੱਜ ਤਕਰੀਬਨ 319 ਸਾਲ ਬੀਤ ਜਾਣ ਤੋਂ ਬਾਅਦ ਵੀ ਜਦੋਂ ਕੋਈ ਸੰਵੇਦਨਸ਼ੀਲ ਇਨਸਾਨ, ਪੰਜਾਬੀ ਅਤੇ ਸਿੱਖ ‘ਸਾਕਾ ਸਰਹਿੰਦ’ ਬਾਰੇ ਪੂਰੀ ਸੁਹਿਰਦਤਾ ਨਾਲ ਭਿੱਜ ਕੇ ਕੋਈ ਗੱਲ ਕਰਦਾ, ਸੁਣਦਾ, ਸੁਣਾਉਂਦਾ ਜਾਂ ਇਸ ਬਾਰੇ ਕੁਝ ਪੜ੍ਹਦਾ, ਸੋਚਦਾ ਅਤੇ ਲਿਖਦਾ ਹੈ ਤਾਂ ਸੁਭਾਵਕ ਹੀ ਉਸ ਦਾ ਦਿਲ ਭਰ ਆਉਂਦਾ ਹੈ, ਹਿਰਦਾ ਬੁਰੀ ਤਰ੍ਹਾਂ ਛਲਣੀ ਹੋ ਜਾਂਦਾ ਹੈ, ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ। ਅੱਖਾਂ 'ਚੋਂ ਆਪਮੁਹਾਰੇ ਹੰਝੂਆਂ ਦੇ ਪਰਨਾਲੇ ਵਹਿ ਤੁਰਦੇ ਹਨ। ਬੰਦੇ ਤਾਂ ਬੰਦੇ ਇੱਟਾਂ, ਕੰਧਾਂ, ਪਸ਼ੂ-ਪੰਛੀ, ਸ਼ਹਿਰ, ਸਾਜ਼ੋ-ਸਾਮਾਨ, ਪ੍ਰਕਿਰਤੀ, ਦੁਸ਼ਮਣ ਅਤੇ ਜੱਲਾਦ ਤੱਕ ਵੀ ਕੰਬ ਉੱਠੇ ਵਿਖਾਈ ਪੈਂਦੇ ਹਨ। ਸਭ ਕੁਝ ਰੁਕ ਗਿਆ ਪ੍ਰਤੀਤ ਹੁੰਦਾ ਹੈ:

“ਜਿੰਦਾਂ ਨਿੱਕੀਆਂ ਸੀ ਦੋ, ਗਈਆਂ ਨੀਂਹਾਂ ’ਚ ਖਲੋ।
ਤੱਕ ਜ਼ੁਲਮੀ ਨਜ਼ਾਰਾ, ਇੱਟ ਇੱਟ ਪਈ ਰੋ।
ਕੂਲੇ ਪਿੰਡਿਆਂ ’ਤੇ ਉਸਰੀ ਸੀ ਜਦੋਂ ਖ਼ੂਨੀ ਕੰਧ।
ਭਰਪੂਰ ਉਦੋਂ ਰੋਈ ਭੁੱਬਾਂ ਮਾਰ ਸਰਹਿੰਦ।”        (ਭਰਪੂਰ ਸਿੰਘ)

ਅਤੇ 

‘‘ਦੋ ਬੜੀਆਂ ਕੀਮਤੀ ਜਿੰਦਾਂ,
ਨੀਂਹਾਂ ਵਿੱਚ ਆਣ ਖਲੋ ਗਈਆਂ
ਇਹ ਤੱਕ ਕੇ ਤਸੀਹਾ ਗ਼ਮ ਦਾ,
ਕੰਧਾਂ ਵੀ ਪਾਗ਼ਲ ਹੋ ਗਈਆਂ।”        (ਚਰਨ ਸਿੰਘ ਸਫ਼ਰੀ)

ਅਤੇ

‘‘ਬੱਚੇ ਨੀਹਾਂ ’ਚ ਜਦੋਂ ਖਲਾਰ ਦਿੱਤੇ,
ਸ਼ਾਹੀ ਮੁਗ਼ਲ ਪਠਾਣੀਆਂ ਰੋ ਪਈਆਂ।
ਵੈਣ ਪਾਏ ਕਬੂਤਰਾਂ ਆਲ੍ਹਣੇ ’ਚੋਂ,
ਦੁੱਧਾਂ ਸਣੇ ਮਧਾਣੀਆਂ ਰੋ ਪਈਆਂ।’’     (ਇੰਦਰਜੀਤ ਹਸਨਪੁਰੀ)

ਲੋਕ-ਗੀਤ ਬਣਨ ਦੀ ਤੀਬਰ ਸਮਰੱਥਾ ਰੱਖਦੇ ਉਪਰੋਕਤ ਤਿੱਖੇ ਦਰਦ ਭਰੇ ਕਾਵਿ-ਬੋਲਾਂ ਤੋਂ ਜ਼ਾਹਿਰ ਹੈ ਕਿ ਸਰਹਿੰਦ ਦੇ ਸਾਕੇ ਦਾ ਪੰਜਾਬ ਦੇ ਲੋਕ-ਮਨਾਂ ’ਤੇ ਪਿਆ ਪ੍ਰਭਾਵ ਬਹੁਤ ਪ੍ਰਚੰਡ, ਗਹਿਰਾ ਅਤੇ ਸਦੀਵੀ ਹੈ। ਤਿੱਖੀ ਅਤੇ ਮਾਰਮਿਕ ਲੋਕ-ਵੇਦਨਾ ਨਾਲ ਲਬਰੇਜ਼ ਇਨ੍ਹਾਂ ਹਿਰਦੇਵੇਧਕ ਬੋਲਾਂ ’ਚੋਂ ਨਿਰਸੰਦੇਹ ਪੰਜਾਬੀਆਂ ਦੇ ਮਨਾਂ ਵਿਚਲੇ ਤੀਬਰ ਦੁੱਖ ਅਤੇ ਰੋਹ ਦਾ ਪ੍ਰਤੱਖ ਦੀਦਾਰ ਹੁੰਦਾ ਹੈ। ਇਹ ਪੀੜਾ, ਰੋਸ ਅਤੇ ਰੋਹ ਹੀ ਬਾਅਦ ਵਿੱਚ ਮੁਗ਼ਲ ਹਕੂਮਤ ਵਿਰੁੱਧ ਉਦੋਂ ਤਕੜੇ ਗੁੱਸੇ ਅਤੇ ਵਿਦਰੋਹ ਦਾ ਪ੍ਰਚੰਡ ਵਕਤੀ ਉਬਾਲ/ਭੂਚਾਲ ਬਣ ਕੇ ਸਾਹਮਣੇ ਆਇਆ ਜਦੋਂ ਦਸਮ ਪਾਤਸ਼ਾਹ ਦੀ ਥਾਪੜਾ ਪ੍ਰਾਪਤ ਉੱਘੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਇਕੱਠੀਆਂ ਹੋਈਆਂ ਸਿੱਖ ਫ਼ੌਜਾਂ ਨੇ ਸਰਹਿੰਦ ਉੱਪਰ ਵੱਡਾ ਧਾਵਾ ਬੋਲਿਆ।

ਇਸ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਅਤੇ ਇਸ ਦੇ ਜ਼ਾਲਮ ਸੂਬੇਦਾਰ ਵਜ਼ੀਰ ਖ਼ਾਨ ਨੂੰ ‘ਹੰਕਾਰਿਆ ਸੋ ਮਾਰਿਆ’, ‘ਅਤਿ ਅਤੇ ਰੱਬ ਦਾ ਵੈਰ, ‘ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ’ ਅਤੇ ‘ਜੈਸੇ ਕੋ ਤੈਸਾ’ ਦੀ ਲੋਕ ਭਾਵਨਾ ਅਨੁਰੂਪ ਨੱਕ ਵਿੱਚ ਨਕੇਲ ਪਾ ਕੇ, ਘੋੜੇ ਪਿੱਛੇ ਬੰਨ੍ਹ ਕੇ, ਸੁਹਾਗਾ ਬਣਾ ਕੇ ਬਰਬਾਦ ਹੋਏ ਸਰਹਿੰਦ ਸ਼ਹਿਰ ’ਤੇ ਫੇਰਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਸੀ। ‘ਸਾਕਾ ਸਰਹਿੰਦ’ ਦੇ ਠੀਕ 6 ਸਾਲ ਬਾਅਦ 12 ਮਈ ਸੰਨ 1710 ਈਸਵੀ ਨੂੰ ਸਿੱਖਾਂ ਨੇ ਸਰਹਿੰਦ ਦਾ ਮੂੰਹ-ਮੁਹਾਂਦਰਾ ਹੀ ਵਿਗਾੜ ਕੇ ਰੱਖ ਦਿੱਤਾ:

‘ਜੋਗੀ ਜੀ ਇਸਕੇ ਬਾਅਦ, ਹੁਈ ਥੋੜੀ ਦੇਰ ਥੀ
ਬਸਤੀ ਸਰਹਿੰਦ ਸ਼ਹਿਰ ਕੀ, ਈਂਟੋਂ ਨਾ ਢੇਰ ਥੀ।’’   (ਜੋਗੀ ਅੱਲਾ ਯਾਰ ਖਾਂ)

ਮਾਤਾ ਗੁਜਰੀ ਜੀ ਅਤੇ ਗੁਰੂ ਦੇ ਦੋ ਛੋਟੇ ਲਾਲਾਂ ਦੀ ਸਰਹਿੰਦ ਵਿਖੇ ਹੋਈ ‘ਸ਼ਹਾਦਤ’ ਜਿੱਥੇ ਸਰਹਿੰਦ ਦੀ ਬਰਬਾਦੀ ਦਾ ਮੂਲ ਕਾਰਣ ਸਾਬਤ ਹੋਈ, ਉਥੇ ਇਹ ਸਰਹਿੰਦ ਉੱਪਰ ਨਵੇਂ ਇਤਿਹਾਸ ਦੀ ਸਿਰਜਣਾ ਅਰਥਾਤ ਸਿੱਖ/ਲੋਕ ਰਾਜ ਦੀ ਸਥਾਪਨਾ ਦਾ ਨੀਂਹ-ਪੱਥਰ ਵੀ ਸਾਬਤ ਹੋਈ:

“ਗੁਰਿਆਈ ਕਾ ਹੈਂ ਕਿੱਸਾ ਜਹਾਂ ਮੇਂ ਬਨਾ ਚਲੇ।
ਸਿੰਘੋਂ ਕੀ ਸਲਤਨਤ ਕਾ ਹੈਂ ਪੌਦਾ ਲਗਾ ਚਲੇ।’’      (ਜੋਗੀ ਅੱਲਾ ਯਾਰ ਖਾਂ)

ਇੱਥੇ ਹੀ ਬਸ ਨਹੀਂ, ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਸਿੱਖ ਵਿਚਾਰਧਾਰਾ ਅੰਦਰ ਇਕ ਨਵਾਂ ਮੋੜ ਲਿਆਉਣ ਦਾ ਵੱਡਾ ਸਬੱਬ ਵੀ ਬਣੀਆਂ। ਅਨੰਦਪੁਰ ਸਾਹਿਬ ਦਾ ਘੇਰਾ, ਚਮਕੌਰ ਦੀ ਅਦੁੱਤੀ ਜੰਗ ਅਤੇ ਸਾਕਾ ਸਰਹਿੰਦ ਉਹ ਬਲਕਾਰੀ ਇਤਿਹਾਸਕ ਘਟਨਾਵਾਂ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਕਾਰੀ ਅਤੇ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ‘ਜ਼ਫ਼ਰਨਾਮਾ’ ਲਿਖਣ ਲਈ ਪ੍ਰੇਰਿਤ ਕੀਤਾ। ਜ਼ਫ਼ਰਨਾਮਾ ਭਾਵ ਜਿੱਤ ਦੀ ਚਿੱਠੀ ਦਸਮ ਪਾਤਸ਼ਾਹ ਦੁਆਰਾ ਰਚਿਤ ਉਹ ਅਹਿਮ ਕੀਮਤੀ ਇਤਿਹਾਸਕ-ਸਾਹਿਤਕ ਦਸਤਾਵੇਜ਼ ਹੈ, ਜੋ ਸਾਕਾ ਸਰਹਿੰਦ ਤੋਂ ਬਾਅਦ ਗੁਰੂ ਸਾਹਿਬ ਦੀ ਸੋਚ ਵਿੱਚ ਆਈ ਇਕ ਨਵੀਂ ਤਬਦੀਲੀ ਨੂੰ ਨਿੱਘਰ ਅਤੇ ਨਿਸ਼ਚਿਤ ਸਿਧਾਂਤਕ ਵਿਚਾਰਧਾਰਕ ਧਰਾਤਲ ਪ੍ਰਦਾਨ ਕਰਦਾ ਵਿਖਾਈ ਦਿੰਦਾ ਹੈ।

ਜ਼ਫ਼ਰਨਾਮਾ ਲਿਖਣ ਲਈ ਸਾਜ਼ਗਾਰ ਰਚਨਾਤਮਕ ਮਾਹੌਲ ਅਤੇ ਸਿਰਜਣਾਤਮਕ ਤਾਰਕਿਕ ਪਿਛੋਕੜ ਉਦੋਂ ਹੀ ਉਸਰਨਾ ਸ਼ੁਰੂ ਹੋ ਗਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੀ ਧਰਤੀ ਤੋਂ ਉੱਚ ਕੇ ਪੀਰ ਬਣ ਕੇ ਨਿਕਲਣ ਤੋਂ ਬਾਅਦ ਆਲਮਗੀਰ ਹੁੰਦੇ ਹੋਏ ਮਾਲਵੇ ਦੇ ਇਲਾਕੇ ਅੰਦਰ ‘ਜੱਟਪੁਰੇ’ ਨਾਂ ਦੀ ਥਾਂ ’ਤੇ ਆਪਣੇ ਇਕ ਪਿਆਰੇ ਮੁਰੀਦ ਰਾਇ ਕੱਲੇ ਕੋਲ ਕੁਝ ਦਿਨਾਂ ਲਈ ਠਹਿਰੇ ਹੋਏ ਸਨ। ਰਾਇ ਕੱਲੇ ਕੋਲ ਨਿਵਾਸ ਦੌਰਾਨ ਹੀ ਗੁਰੂ ਸਾਹਿਬ ਨੂੰ ਨੂਰਾ ਮਾਹੀ ਨਾਂ ਦੇ ਵਿਅਕਤੀ (ਜੋ ਕਿ ਰਾਇ ਕੱਲੇ ਦਾ ਜਿਗਰੀ ਯਾਰ ਸੀ) ਕੋਲੋਂ ਸਰਹਿੰਦ ਵਿੱਚ ਵਾਪਰੇ ਭਾਣੇ ਦੀ ਸਾਰੀ ਵਿੱਥਿਆ ਦਾ ਪਤਾ ਲੱਗਾ।

ਨੂਰਾ ਮਾਹੀ ਜਦੋਂ ਖ਼ੂਨ ਦੇ ਅੱਥਰੂ ਕੇਰ ਕੇਰ ਹਟਕੋਰੇ ਲੈਂਦਾ ਹੋਇਆ ਸਰਹਿੰਦ ਵਿੱਚ ਵਾਪਰੇ ਹੌਲਨਾਕ ਬਿਰਤਾਂਤ ਦਾ ਵਰਨਣ ਕਰ ਰਿਹਾ ਸੀ ਤਾਂ ਉਸ ਸਮੇਂ ਗੁਰੂ ਸਾਹਿਬ ਕਿਸੇ ਡੂੰਘੀ ਉਦਾਸੀ ਦੀ ਅਵਸਥਾ ਵਿੱਚ ਮਿੱਟੀ ਦੀ ਇਕ ਢਿੱਗ ਉੱਪਰ ਅਡੋਲ ਬੈਠੇ ਸੁਣ ਰਹੇ ਸਨ ਅਤੇ ਨਾਲ ਹੀ ਹੱਥ ਵਿੱਚ ਫੜੇ ਤੀਰ ਦੀ ਨੋਕ ਨਾਲ ਕਾਹੀ ਦੇ ਇਕ ਬੂਟੇ ਦੀਆਂ ਜੜ੍ਹਾਂ ਨੂੰ ਅਚੇਤ ਹੀ ਖੋਦਦੇ ਜਾ ਰਹੇ ਸਨ। ਜਦੋਂ ਨੂਰਾ ਮਾਹੀ ਨਿੱਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਿਰਤਾਂਤ ਸੁਣਾ ਚੁੱਕਿਆ ਤਾਂ ਕੁਝ ਪਲਾਂ ਦੀ ਡੂੰਘੀ ਚੁੱਪੀ ਪਿੱਛੋਂ ਗੁਰੂ ਜੀ ਨੇ ਕਾਹੀ ਦੀ ਜੜ੍ਹ ਨੂੰ ਤੀਰ ਉੱਪਰ ਟੰਗ ਆਸਮਾਨ ਵੱਲ ਲਹਿਰਾਉਂਦਿਆਂ ਭਰੀਆਂ ਹੋਈਆਂ ਅੱਖਾਂ ਨਾਲ ਅਤੇ ਬੜੇ ਜ਼ਬਤਮਈ ਨਿਰਣਾਨੁਮਾ ਅੰਦਾਜ਼ ਵਿੱਚ ਵਚਨ ਕੀਤਾ: ‘‘ਜ਼ਾਲਮਾਂ ਦੀ ਜੜ੍ਹ ਹੁਣ ਇਵੇਂ ਪੁੱਟੀ ਜਾਵੇਗੀ।’’    

ਸਰਹਿੰਦ ਅਤੇ ਦਿੱਲੀ ਦੇ ਜਾਬਰ ਹੁਕਮਰਾਨਾਂ ਦੀ ਸੰਭਾਵੀ ਬਰਬਾਦੀ ਦੇ ਸੂਚਕ ਇਨ੍ਹਾਂ ਭਵਿੱਖਵਾਣੀਨੁਮਾ ਅਤਿ ਸੂਤਰਿਕ ਅਤੇ ਗਹਿਰੇ ਬੋਲਾਂ ਤੋਂ ਜ਼ਾਹਿਰ ਹੈ ਕਿ ਇਤਿਹਾਸ ਦੇ ਇਸ ਮੋੜ ’ਤੇ ਗੁਰੂ ਸਾਹਿਬ ਨੇ ਮਨ ਹੀ ਮਨ ਪੰਜਾਬ ਅਤੇ ਭਾਰਤ ਦੀ ਧਰਤੀ ਤੋਂ ਹੁਣ ਜ਼ੁਲਮਾਂ ਅਤੇ ਦੁਸ਼ਟਾਂ ਦਾ ਬੀਜ ਨਾਸ਼ ਕਰਨ (ਦੁਸ਼ਟ ਦਮਨ) ਦੀ ਪੱਕੀ ਧਾਰ ਲਈ ਸੀ ਅਤੇ ਇਸ ਮਕਸਦ ਦੀ ਪੂਰਤੀ ਹਿੱਤ ਅਗਲੀ ਨਵੀਂ ਕਾਰਗਰ ਰਣਨੀਤੀ ਦੀ ਮੁੱਢਲੀ ਵਿਚਾਰਧਾਰਕ ਰੂਪ-ਰੇਖਾ ਵੀ ਮਨ ਹੀ ਮਨ ਉਲੀਕ ਲਈ ਹੋਈ ਸੀ। ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ‘ਦੀਨੇ’ ਪਿੰਡ ਚਲੇ ਗਏ ਅਤੇ ਫਿਰ ਇੱਥੇ ਠਹਿਰਾਓ ਦੌਰਾਨ ਹੀ ਉਨ੍ਹਾਂ ਨੇ ਔਰੰਗਜ਼ੇਬ ਨੂੰ ਭੇਜੀ ਜਾਣ ਲਈ ਇਕ ਅਹਿਮ ਇਤਿਹਾਸਕ ਚਿੱਠੀ ‘ਜ਼ਫ਼ਰਨਾਮਾ’ (ਜਿਸ ਨੂੰ ਪੜ੍ਹ ਕੇ ਪੈਦਾ ਹੋਏ ਸਵੈ-ਗਿਲਾਨੀ ਅਤੇ ਸਵੈ-ਫ਼ਿਟਕਾਰ ਦੇ ਤਿੱਖੇ ਭਾਵਾਂ ਦੇ ਅਸਰ ਕਰਨ ਔਰੰਗਜ਼ੇਬ ਬਹੁਤਾ ਸਮਾਂ ਜਿਊਂਦਾ ਨਹੀਂ ਸੀ ਰਹਿ ਸਕਿਆ) ਦੀ ਰਚਨਾ ਕੀਤੀ।

ਜ਼ਫ਼ਰਨਾਮਾ ਲਿਖੇ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਇਸ ਤੱਥ ਦਾ ਸ਼ਿੱਦਤ ਅਹਿਸਾਸ ਹੋ ਚੁੱਕਾ ਸੀ ਕਿ ਲੱਤਾਂ ਦੇ ਭੂਤ ਗੱਲਾਂ-ਬਾਤਾਂ ਨਾਲ ਕਦੋਂ ਮੰਨਦੇ ਹਨ, ਇਹ ਤਾਂ ਸਗੋਂ ਹੋਰ ਭੂਤਰਦੇ ਹਨ। ਇਸ ਲਈ ਵਜ਼ੀਰ ਖ਼ਾਨ ਵਰਗੇ ਅਤਿ ਵਿਗੜੇ ਹੋਏ ਜ਼ਾਲਮਾਂ, ਨੀਚ ਅਤੇ ਦੁਸ਼ਟ ਬੰਦਿਆਂ ਦਾ ਭਾਰ ਧਰਤੀ ਮਾਂ ਦੀ ਹਿੱਕ ਤੋਂ ਘਟਾਉਣ ਲਈ, ਉਨ੍ਹਾਂ ਦੇ ਜ਼ੁਲਮਾਂ ਨੂੰ ਨੱਥ ਪਾਉਣ ਲਈ ‘ਪੀਰੀ’ ਦੀ (ਸਵੈ-ਸਨਮਾਨ ਅਤੇ ਬਚਾਅ ਲਈ ਉਠਾਈ ਗਈ) ਕਿਰਪਾਨ ਦੇ ਨਾਲ ਨਾਲ ਹੁਣ ‘ਮੀਰੀ’ ਦੀ (ਵਿਗੜੇ ਦੁਸ਼ਟਾਂ ਨੂੰ ਕਰਾਰੇ ਹੱਥੀਂ ਟੱਕਰਨ ਅਤੇ ਉਨ੍ਹਾਂ ਨੂੰ ਕੀਤੇ ਕੁਕਰਮਾਂ ਦਾ ਬਣਦਾ ਫਲ ਭੁਗਤਾਉਣ ਲਈ ਉਠਾਈ ਗਈ) ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਹੀ ਪੈਣਾ ਹੈ। ਅਰਥਾਤ ‘ਹੱਥੀ ਬਾਝ ਕਰਾਰਿਆ ਵੈਰੀ ਹੋਇ ਨਾ ਮਿਤੁ’ ਦੀ ਲੋਕ-ਨੀਤੀ ਨੂੰ ਆਖ਼ਰੀ ਹਥਿਆਰ ਵਜੋਂ ਅਮਲੀ ਜਾਮਾ ਪਹਿਨਾਉਣਾ ਹੀ ਪੈਣਾ ਹੈ। ਕੇਵਲ ਆਪਣੇ ਬਚਾਅ ਵਿੱਚ ਜੰਗਾਂ ਲੜਨ ਅਤੇ ਸ਼ਮਸ਼ੀਰ ਉਠਾਉਣ ਨਾਲ ਹੀ ਗੱਲ ਨਹੀਂ ਬਣਨੀ ਸਗੋਂ ਹੁਣ ਸ਼ਮਸ਼ੀਰ ਨੂੰ ਜ਼ਾਲਮਾਂ ਅਤੇ ਦੁਸ਼ਟਾਂ ਉੱਪਰ ਕਰਾਰੇ ਵਾਰ ਵਜੋਂ ਅਰਥਾਤ ਹਮਲਾਵਰ ਵਜੋਂ ਇਸਤੇਮਾਲ ਕਰਨ ਦਾ ਢੁੱਕਵਾਂ ਸਮਾਂ ਆ ਗਿਆ ਹੈ। ਜ਼ਫ਼ਰਨਾਮਾ ਉਹ ਚਿੱਠੀ ਸੀ ਜਿਸ ਰਾਹੀਂ ਗੁਰੂ ਸਾਹਿਬ ਨੇ ਆਪਣੇ ਉਪਰੋਕਤ ਚਿਤਵੇ ਵਿਚਾਰਾਂ ਨੂੰ ਇਕ ਨਿਸ਼ਚਿਤ ਅਤੇ ਨਿੱਘਰ ਸਿਰਜਣਾਤਮਕ ਸਿਧਾਂਤਕ ਤਰਕ/ਆਧਾਰ ਪ੍ਰਦਾਨ ਕੀਤਾ ਅਤੇ ਫਿਰ ਇਸ ਰਚਨਾ ਦੇ ਮਾਧਿਅਮ ਰਾਹੀਂ ਹੀ ਉਨ੍ਹਾਂ ਨੇ ਸਿੱਖਾਂ ਨੂੰ ਲਲਕਾਰ ਦੇ ਰੂਪ ਵਿੱਚ ਇਕ ਨਵੀਂ ਦਾਰਸ਼ਨਿਕ/ਵਿਚਾਰਧਾਰਕ ਸੇਧ ਵੀ ਪ੍ਰਦਾਨ ਕੀਤੀ:

‘‘ਚੂੰ ਕਾਰ ਅਜ਼ ਹਮਹ ਹੀਲਤੇ ਦਰਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।’’       (ਜ਼ਫ਼ਰਨਾਮਾ)

ਅਰਥਾਤ ਜਦੋਂ ਜ਼ੁਲਮਾਂ ਦੀ ਹੱਦ ਹੋ ਜਾਵੇ, ਜਦੋਂ ਪਾਣੀ ਸਿਰ ਉੱਤੋਂ ਲੰਘ ਜਾਏ ਅਤੇ ਜ਼ਾਲਮਾਂ ਨੂੰ ਨੱਥ ਪਾਉਣ ਦਾ ਜਦੋਂ ਕੋਈ ਹੀਲਾ ਬਾਕੀ ਨਾ ਰਹੇ ਤਾਂ ਤਲਵਾਰ ਉਠਾਉਣਾ ਉਚਿਤ ਹੈ। ਗੁਰੂ ਸਾਹਿਬ ਦੀ ਨਵੀਂ ਸੋਚ ਦਾ ਉਪਰੋਕਤ ਮੁੱਖ ਸੂਤਰ ਉਦੋਂ ਅਮਲੀ ਰੂਪ ਵਿੱਚ ਸਾਡੇ ਸਾਹਮਣੇ ਆਇਆ ਜਦੋਂ ਗੁਰੂ ਸਾਹਿਬ ਦੀ ਥਾਪੜਾ ਪ੍ਰਾਪਤ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੇ ਦੁਸ਼ਟ ਵਜ਼ੀਰ ਖ਼ਾਨ ਦੇ ਕੀਤੇ ਕੁਕਰਮਾਂ ਦਾ ਫਲ ਭੁਗਤਾਉਣ ਲਈ ਸਰਹਿੰਦ ਉੱਪਰ ਤਕੜਾ ਹਮਲਾ ਕਰ ਦਿੱਤਾ।

ਸਿੱਖ ਇਤਿਹਾਸ ਅੰਦਰ ਚੱਪੜਚਿੜੀ ਦੇ ਸਥਾਨ 'ਤੇ ਲੜੀ ਗਈ ‘ਸਰਹਿੰਦ ਦੀ ਜੰਗ’ ਆਪਣੇ-ਆਪ ਵਿੱਚ ਇਕ ਵੱਖਰੀ ਕਿਸਮ ਦੀ ਤਿੱਖੀ ਪ੍ਰਤੀਕਰਮੀ ਅਤੇ ਹਮਲਾਵਰ ਪਹੁੰਚ ਵਾਲੀ ਜੰਗ ਸੀ। ਇਸ ਤੋਂ ਪਹਿਲਾਂ ਜ਼ਾਲਮ ਮੁਗ਼ਲ ਹਕੂਮਤਾਂ ਨਾਲ ਗੁਰੂ ਸਾਹਿਬਾਨ (ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ) ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਸਵੈ-ਰੱਖਿਆ ਵਿੱਚ ਸਨ, ਆਪਣੇ ਬਚਾਓ ਵਿੱਚ ਸਨ। ਜ਼ਾਲਮ ਮੁਗ਼ਲ ਹਾਕਮਾਂ ਵੱਲੋਂ ਭਾਵੇਂ ਜਬਰ ਅਤੇ ਜ਼ੁਲਮ ਦੀ ਅੱਤ ਕੀਤੀ ਗਈ। ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕੀਤਾ। ਜ਼ਾਲਮ ਔਰੰਗਜ਼ੇਬ ਨੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ ਪਰ ਇਸ ਸਭ ਕਾਸੇ ਦੇ ਬਾਵਜੂਦ ਅਡੋਲਤਾ ਅਤੇ ਦ੍ਰਿੜ੍ਹਤਾ ਦੀ ਸ਼ਕਤੀਸ਼ਾਲੀ ਮਿਸਾਲ ਅਤੇ ‘ਰੁੱਖਾਂ’ ਵਰਗਾ ਦਰਵੇਸ਼ਾਵੀ ਜੇਰਾ ਰੱਖਣ ਵਾਲੇ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਭਰ ਵਗਦੇ ਡੂੰਘੇ ਦਰਿਆਵਾਂ ਵਾਂਗ ਸ਼ਾਂਤ-ਚਿਤ ਵਿਚਰਦੇ ਰਹੇ।

ਉਨ੍ਹਾਂ ਨੇ ਇਨ੍ਹਾਂ ਬੇਕਿਰਕ ਜ਼ੁਲਮਾਂ ਦੇ ਪ੍ਰਤੀਕਰਮ ਵਿੱਚ ਹਮਲਾਵਰ ਹੋ ਕੇ ਕੋਈ ਜੰਗ ਨਹੀਂ ਸੀ ਕੀਤੀ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿ ਗੋਬਿੰਦ ਸਾਹਿਬ ਨੇ ਬੇਸ਼ਕ ‘ਮੀਰੀ’ ਅਤੇ ‘ਪੀਰੀ’ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਪਰ ਉਨ੍ਹਾਂ ਨੇ ਇਸਤੇਮਾਲ ਕੇਵਲ ਤੇ ਕੇਵਲ ਪੀਰੀ ਦੀ ਤਲਵਾਰ ਦਾ ਹੀ ਕੀਤਾ ਸੀ ਅਰਥਾਤ ਆਤਮ-ਸਨਮਾਨ ਅਤੇ ਸਵੈ-ਰੱਖਿਆ ਹਿੱਤ ਹੀ ਹਥਿਆਰਾਂ ਦੀ ਵਰਤੋਂ ਕੀਤੀ ਸੀ। ਇਸ ਦੇ ਸਮਵਿੱਥ ਚੱਪੜਚਿੜੀ ਦੇ ਸਥਾਨ 'ਤੇ ਹੋਈ ਸਰਹਿੰਦ ਦੀ ਜੰਗ ਦੀ ਵੱਖਰਤਾ ਇਹ ਸੀ ਕਿ ਇਹ ਦੁਸ਼ਟ ਵਜ਼ੀਰ ਖ਼ਾਨ ਨੂੰ ਉਸ ਦੇ ਕੀਤੇ ਪਾਪਾਂ ਦਾ ਹਿਸਾਬ ਚੁੱਕਤਾ ਕਰਨ ਹਿੱਤ ‘ਰੱਬੀ ਨਿਆਂ’ ਅਤੇ ‘ਜੈਸੇ ਕੋ ਤੈਸਾ’ ਦੀ ਲੋਕ-ਨੀਤੀ ਤਹਿਤ ਹਮਲਾਵਰ ਹੋ ਕੇ ਲੜੀ ਗਈ ਸੀ ਅਰਥਾਤ ਇਸ ਜੰਗ ਵਿੱਚ ਪਹਿਲੀ ਵਾਰ ਸਿੱਖ ਫੌਜਾਂ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ‘ਪੀਰੀ’ ਦੀ ਤਲਵਾਰ ਦੇ ਨਾਲ-ਨਾਲ ‘ਮੀਰੀ’ ਦੀ (ਦੁਸ਼ਟ-ਦੁਸ਼ਮਣਾਂ ਦਾ ਬੀਜ ਨਾਸ਼ ਕਰਨ ਵਾਲੀ) ਤਲਵਾਰ ਦੀ ਖੁੱਲ੍ਹ ਕੇ ਵਰਤੋਂ ਵੀ ਕੀਤੀ ਸੀ।

ਸਿੱਖ ਵਿਚਾਰਧਾਰਾ ਜਿੱਥੇ ਆਪਣੇ ਪੈਰੋਕਾਰਾਂ ਨੂੰ ਜ਼ੁਲਮਾਂ/ਵਧੀਕੀਆਂ ਨੂੰ ਸਬਰ-ਸੰਤੋਖ ਅਤੇ ਸਿਦਕਦਿਲੀ ਨਾਲ ਸਹਿਣ ਕਰਨ ਅਤੇ ਦੁਸ਼ਮਣ ਨੂੰ ਮੁਆਫ਼ ਕਰ ਦੇਣ ਦਾ ਸਬਕ ਸਿਖਾਉਂਦੀ ਹੈ, ਉਥੇ ਨਾਲ ਹੀ ਇਹ ਅੰਤਰ-ਸੂਝ ਵੀ ਪ੍ਰਦਾਨ ਕਰਦੀ ਹੈ ਕਿ ਜਦੋਂ ਜ਼ੁਲਮਾਂ ਦੀ ਹੱਦ ਹੋ ਜਾਵੇ, ਪਾਣੀ ਸਿਰ ਉਤੋਂ ਦੀ ਲੰਘ ਜਾਵੇ, ਜ਼ਾਲਮਾਂ ਨੂੰ ਨੱਥ ਪਾਉਣ ਦੇ ਸਭ ਵਸੀਲੇ ਨਕਾਰਾ ਸਾਬਤ ਹੋ ਜਾਣ ਤਾਂ ਆਖ਼ਿਰਕਾਰ ‘ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ’ ਦੀ ਧਾਰਨਾ ਅਧੀਨ ਨਾ ਕੇਵਲ ‘ਪੀਰੀ’ ਦੇ ਨਾਲ-ਨਾਲ ‘ਮੀਰੀ’ ਦੀ ਤਲਵਾਰ ਉਠਾਉਣਾ ਬਿਲਕੁਲ ਉਚਿਤ ਹੈ ਸਗੋਂ ‘ਜੇਹਾ ਬੀਜੈ ਸੋ ਲੁਣੈ’ ਦੇ ਲੋਕ-ਸਿਧਾਂਤ ਅਧੀਨ ਬੰਦਾ ਸਿੰਘ ਬਹਾਦਰ ਵਾਂਗ ਜ਼ਾਲਮ ਨੂੰ ਨੱਥ ਪਾਉਣਾ, ਉਸ ਨੂੰ ਉਸ ਦੀ ਕੀਤੀ ਦਾ ਫਲ ਭੁਗਤਾਉਣਾ ਅਰਥਾਤ ਬਦਲਾ ਲੈਣਾ ਵਾਜਿਬ ਹੈ। ਇਹੀ ‘ਰੱਬੀ ਨਿਆਂ’ ਹੈ, ‘ਹੁਕਮ’ ਹੈ।

ਇਹ ਉਹ ਸਿਧਾਂਤ/ਸੰਕਲਪ ਹੈ ਜਿਹੜਾ ਸਿੱਖ ਦਰਸ਼ਨ ਅੰਦਰ ਸਿਧਾਂਤਕ ਪੱਧਰ ’ਤੇ ਭਾਵੇਂ ਦਸਮ ਪਿਤਾ ਦੀ ਔਰੰਗਜ਼ੇਬ ਨੂੰ ਲਿਖੀ ਇਤਿਹਾਸਕ ਜਿੱਤ ਦੀ ਚਿੱਠੀ (ਜ਼ਫ਼ਰਨਾਮਾ) ਰਾਹੀਂ ਸ਼ਾਮਲ ਹੋਇਆ ਪਰ ਅਮਲੀ ਰੂਪ ਵਿੱਚ ਇਹ ਆਪਣੀ ਵੱਖਰੀ ਵਿਵਹਾਰਕ ਸਾਰਥਿਕਤਾ ਸਹਿਤ ਸਰਹਿੰਦ ਦੀ ਜੰਗ ਵਿੱਚ ਉਦੋਂ ਉਜਾਗਰ ਹੋਇਆ ਜਦੋਂ ਇਕ ਵੱਡੀ ਲੋਕ (ਸਿੱਖ) ਫ਼ੌਜ ਦੀ ਅਗਵਾਈ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਵੱਡਾ ਹੱਲਾ ਬੋਲ ਦਿੱਤਾ ਅਤੇ ਜ਼ਾਲਮ ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦਿਨ 12 ਮਈ, ਸੰਨ 1710 ਈਸਵੀ ਨੂੰ ਵਜ਼ੀਰ ਖ਼ਾਨ ਮਾਰਿਆ ਗਿਆ, ਸਿੱਖ ਇਤਿਹਾਸ ਅੰਦਰ ਇਹ ਦਿਨ ‘ਸਰਹਿੰਦ ਫ਼ਤਿਹ ਦਿਵਸ’ ਵਜੋਂ ਜਾਣਿਆ ਜਾਂਦਾ ਹੈ।

ਨਿਰਸੰਦੇਹ ਇਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ (ਸਾਕਾ ਸਰਹਿੰਦ) ਹੀ ਸੀ, ਜਿਸ ਦੀ ‘ਤੇਜੱਸਵੀ ਕੁੱਖ’ ਵਿੱਚੋਂ ਸਿੱਖ ਕੌਮ ਨੂੰ ਨਾ ਕੇਵਲ ‘ਵੱਡੇ ਸੰਕਟਾਂ ਵਿੱਚ ਵੀ ਅਡੋਲ ਵਿਚਰਦੇ ਰਹਿਣ ਦੀ ਪ੍ਰਤੀਕ’ ਜ਼ਫ਼ਰਨਾਮਾ ਜਿਹੀ ਮਹਾਨ ਰਚਨਾ ਹੀ ਨਸੀਬ ਹੋਈ ਸਗੋਂ ਇਸ ਵਿੱਚ ਪੇਸ਼ ਨਵੀਂ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੀ ਸਮਰੱਥਾ ਰੱਖਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਵੱਡੇ ਲਿਸ਼ਕਾਰੇ ਵਾਲਾ ਇਕ ਬਲਕਾਰੀ ਸਿੱਖ ਯੋਧਾ (ਜਰਨੈਲ) ਵੀ ਪ੍ਰਾਪਤ ਹੋਇਆ।

-ਡਾ. ਜਗਜੀਵਨ ਸਿੰਘ, ਐਸੋਸੀਏਟ ਪ੍ਰੋਫ਼ੈਸਰ

  • Sikh History
  • Mata Gujri
  • Guru Gobind Singh
  • Sirhind Fateh Divas
  • Baba Banda Singh Bahadur
  • ਸਿੱਖ ਇਤਿਹਾਸ
  • ਮਾਤਾ ਗੁਜਰੀ
  • ਗੁਰੂ ਗੋਬਿੰਦ ਸਿੰਘ
  • ਸਰਹਿੰਦ ਫ਼ਤਿਹ ਦਿਵਸ
  • ਬਾਬਾ ਬੰਦਾ ਸਿੰਘ ਬਹਾਦਰ

ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਸੁੱਖੀ ਦੇ ਪ੍ਰਚਾਰ ’ਤੇ ਅਸਰ, ਭਾਜਪਾ ਤੇ ਕਾਂਗਰਸ ਨੇ ਵੀ ਲੜਾਈ ਪੂਰੀ ਜਾਨ

NEXT STORY

Stories You May Like

  • bhai harpal singh american parliament house
    ਅਮਰੀਕਨ ਪਾਰਲੀਮੈਂਟ ਹਾਊਸ 'ਚ ਭਾਈ ਹਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ
  • baba amrik singh honored in italy
    ਇਟਲੀ ਦੀ ਧਰਤੀ 'ਤੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆ ਦਾ ਸਨਮਾਨ
  • 12 mobiles  chargers and batteries recovered from central jail
    ਕੇਂਦਰੀ ਜੇਲ੍ਹ ’ਚੋਂ 12 ਮੋਬਾਈਲ, ਚਾਰਜਰ ਅਤੇ ਬੈਟਰੀਆਂ ਬਰਾਮਦ
  • lok sabha monsoon session passes 12 bills
    ਲੋਕ ਸਭਾ ਦਾ ਮਾਨਸੂਨ ਸੈਸ਼ਨ ਖ਼ਤਮ: ਸਦਨ 'ਚ ਪਾਸ ਹੋਏ ਇਹ 12 ਬਿੱਲ : ਬਿਰਲਾ
  • jagjivan singh jhammat became first sikh lawyer
    ਜਗਜੀਵਨ ਸਿੰਘ ਝੱਮਟ ਪੰਜਾਬ ਤੋਂ ਸਕਾਟਲੈਂਡ ਆ ਕੇ ਬਣੇ ਪਹਿਲੇ ਸਿੱਖ ਵਕੀਲ ਤੇ ਨੋਟਰੀ ਪਬਲਿਕ
  • 12 000 trains will be run for bihar on occasion of diwali chhath route plan
    ਦੀਵਾਲੀ, ਛਠ ਦੇ ਤਿਉਹਾਰ ਮੌਕੇ ਚਲਾਈਆਂ ਜਾਣਗੀਆਂ 12 ਹਜ਼ਾਰ ਤੋਂ ਵੱਧ ਰੇਲਗੱਡੀਆਂ, ਜਾਣੋ ਰੂਟ ਪਲਾਨ
  • bigg boss 12 fame saba khan gets married to nawab in jodhpur
    Bigg Boss 12 ਫੇਮ ਸਬਾ ਖਾਨ ਨੇ ਕਰਾਇਆ ਨਿਕਾਹ, ਜੋਧਪੁਰ ਦੇ ਵਪਾਰੀ ਵਸੀਮ ਨਵਾਬ ਨੂੰ ਚੁਣਿਆ ਜੀਵਨ ਸਾਥੀ
  • space summit scientist yogi
    'ਨਵੇਂ ਭਾਰਤ' ਨੂੰ ਪੁਲਾੜ ਦੇ ਸਿਖਰ 'ਤੇ ਸਥਾਪਤ ਕਰਨ ਲਈ ਮਹਾਨ ਵਿਗਿਆਨੀਆਂ ਨੂੰ ਵਧਾਈਆਂ: ਯੋਗੀ
  • big 5 day weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਪੜ੍ਹੋ Latest Update
  • a tragic end to love a married woman was murdered by her lover
    Punjab: ਪਿਆਰ ਦਾ ਖ਼ੌਫ਼ਨਾਕ ਅੰਤ! ਦੋ ਪਤੀਆਂ ਨੂੰ ਛੱਡ ਪ੍ਰੇਮੀ ਨਾਲ ਰਹਿਣਾ...
  • beware of electricity thieves in punjab powercom is taking big action
    ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲੇ ਸਾਵਧਾਨ! ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
  • heavy rains will occur in punjab the department s big prediction
    ਪੰਜਾਬ 'ਚ 24, 25, 26, 27 ਤਾਰੀਖ਼ਾਂ ਲਈ ਹੋਈ ਵੱਡੀ ਭਵਿੱਖਬਾਣੀ ! 11...
  • punjab government s bulldozer action continues during heavy rains in jalandhar
    ਵਰ੍ਹਦੇ ਮੀਂਹ 'ਚ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ, ਇਲਾਕਾ ਸੀਲ ਕਰਕੇ ਕਰ...
  • state gst department raids 7 firms
    ਸਟੇਟ GST ਵਿਭਾਗ ਵੱਲੋਂ 7 ਫਰਮਾਂ ’ਤੇ ਛਾਪੇਮਾਰੀ, ਮੈਸਰਜ਼ ਹਨੂਮਾਨ, ਬੀ. ਐੱਸ. ਤੇ...
  • aap leader deepak bali jalandhar interview
    ਪਾਜ਼ੇਟਿਵ ਪਾਲਿਟਿਕਸ ਕਰਨ ਲਈ ਹੀ 'ਆਪ' ’ਚ ਆਇਆਂ ਹਾਂ : ਦੀਪਕ ਬਾਲੀ
  • kulbir zira interview
    ਰਾਣੇ ਤੇ ਰਾਵਣ ’ਚ ਨਹੀਂ ਕੋਈ ਫਰਕ : ਕੁਲਬੀਰ ਜ਼ੀਰਾ
Trending
Ek Nazar
hoshiarpur gas tanker tragedy 4 accused of gas theft arrested

ਹੁਸ਼ਿਆਰਪੁਰ ਟੈਂਕਰ ਹਾਦਸੇ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 4 ਮੁਲਜ਼ਮ ਕੀਤੇ...

beware of electricity thieves in punjab powercom is taking big action

ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲੇ ਸਾਵਧਾਨ! ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

painful cctv video of hoshiarpur tanker blast surfaced

ਹੁਸ਼ਿਆਰਪੁਰ ਟੈਂਕਰ ਬਲਾਸਟ ਦੀ ਦਰਦਨਾਕ  CCTV ਵੀਡੀਓ ਆਈ ਸਾਹਮਣੇ, ਮੌਤਾਂ ਦਾ ਵਧਿਆ...

a tragic end to love a married woman was murdered by her lover

Punjab: ਪਿਆਰ ਦਾ ਖ਼ੌਫ਼ਨਾਕ ਅੰਤ! ਦੋ ਪਤੀਆਂ ਨੂੰ ਛੱਡ ਪ੍ਰੇਮੀ ਨਾਲ ਰਹਿਣਾ...

heavy rains will occur in punjab the department s big prediction

ਪੰਜਾਬ 'ਚ 24, 25, 26, 27 ਤਾਰੀਖ਼ਾਂ ਲਈ ਹੋਈ ਵੱਡੀ ਭਵਿੱਖਬਾਣੀ ! 11...

link of 7 villages broken due to release of water in ravi river

ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ 'ਚ ਪਾਣੀ ਛੱਡਣ ਕਾਰਨ ਟੁੱਟਿਆ 7 ਪਿੰਡਾਂ...

woman exposed for doing wrong things under the guise of a spa center

ਸਪਾ ਸੈਂਟਰ ਦੀ ਆੜ ’ਚ ਗਲਤ ਕੰਮ ਕਰਨ ਵਾਲੀ ਔਰਤ ਦਾ ਪਰਦਾਫਾਸ਼, ਕੁੜੀਆਂ ਤੋਂ...

excise department raids 5 famous bars in punjab

ਪੰਜਾਬ ਦੇ 5 ਮਸ਼ਹੂਰ ਬਾਰਾਂ ’ਤੇ ਆਬਕਾਰੀ ਵਿਭਾਗ ਦੀ ਰੇਡ, ਦਿੱਤੀ ਵੱਡੀ ਚਿਤਾਵਨੀ

preparations for major action against property tax defaulters

ਪੰਜਾਬ 'ਚ ਇਨ੍ਹਾਂ ਡਿਫ਼ਾਲਟਰਾਂ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ! 31 ਅਗਸਤ ਤੱਕ...

big weather forecast for punjab heavy rains for 5 days

ਪੰਜਾਬ ਦੇ ਮੌਸਮ ਬਾਰੇ ਵੱਡੀ ਭਵਿੱਖਬਾਣੀ, 5 ਦਿਨ ਪਵੇਗਾ ਭਾਰੀ ਮੀਂਹ! ਇਹ ਜ਼ਿਲ੍ਹੇ...

holiday declared in punjab on wednesday

ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

special restrictions imposed in punjab s big grain market

ਪੰਜਾਬ ਦੀ ਵੱਡੀ ਦਾਣਾ ਮੰਡੀ 'ਚ ਲੱਗੀਆਂ ਵਿਸ਼ੇਸ਼ ਪਾਬੰਦੀਆਂ, ਆੜ੍ਹਤੀਆ ਐਸੋਸੀਏਸ਼ਨ...

deposit property tax by august 31

31 ਅਗਸਤ ਤੱਕ ਜਮ੍ਹਾਂ ਕਰਵਾ ਲਓ ਪ੍ਰੋਪਰਟੀ ਟੈਕਸ, ਸ਼ਨੀਵਾਰ ਤੇ ਐਤਵਾਰ ਵੀ ਖੁੱਲ੍ਹੇ...

heavy rain warning in large parts of punjab

ਪੰਜਾਬ ਦੇ ਵੱਡੇ ਹਿੱਸੇ 'ਚ ਭਾਰੀ ਮੀਂਹ ਦੀ ਚਿਤਾਵਨੀ, ਇਹ ਜ਼ਿਲ੍ਹੇ ਹੋ ਜਾਣ ALERT

mehar team celebrate teej at ct university

‘ਮੇਹਰ’ ਦੀ ਸਟਾਰ ਕਾਸਟ ਗੀਤਾ ਬਸਰਾ ਤੇ ਰਾਜ ਕੁੰਦਰਾ ਨੇ ਸੀ. ਟੀ. ਯੂਨੀਵਰਸਿਟੀ ’ਚ...

bhandara in dera beas tomorrow baba gurinder singh dhillon give satsang

ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ! 24 ਅਗਸਤ ਨੂੰ ਹੋਣ ਜਾ ਰਿਹੈ...

big explosion in an electronic scooter has come to light in moga

ਪੰਜਾਬ ਦੇ ਇਸ ਇਲਾਕੇ 'ਚ ਹੋਇਆ ਧਮਾਕਾ ! ਮੌਕੇ 'ਤੇ ਪਈਆਂ ਭਾਜੜਾਂ, ਸਹਿਮੇ ਲੋਕ

big incident in rupnagar

ਰੂਪਨਗਰ 'ਚ ਵੱਡੀ ਵਾਰਦਾਤ! ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • government has issuedrules for registration of old vehicles know fee
      ਕੇਂਦਰ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਜਾਰੀ ਕੀਤੇ ਨਵੇਂ...
    • holiday declared in punjab on wednesday
      ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
    • heavy rain warning in large parts of punjab
      ਪੰਜਾਬ ਦੇ ਵੱਡੇ ਹਿੱਸੇ 'ਚ ਭਾਰੀ ਮੀਂਹ ਦੀ ਚਿਤਾਵਨੀ, ਇਹ ਜ਼ਿਲ੍ਹੇ ਹੋ ਜਾਣ ALERT
    • accident to a doctor of a government medical college in a train
      ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰ ਨਾਲ ਟ੍ਰੇਨ 'ਚ ਵਾਪਰਿਆ ਭਾਣਾ, ਸੋਚਿਆ ਨਾ ਸੀ...
    • viral video of boy and girl creates stir
      ਹੋਟਲ 'ਚ ਮੁੰਡੇ ਤੇ ਕੁੜੀਆਂ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ, ਪੁਲਸ ਨੇ ਐਕਸ਼ਨ...
    • gold fell by rs 665 and silver also fell by rs 1 027  24k 22k gold
      ਸੋਨਾ 665 ਰੁਪਏ ਡਿੱਗਾ ਤੇ ਚਾਂਦੀ ਵੀ 1,027 ਰੁਪਏ ਟੁੱਟੀ, ਜਾਣੋ 24K-22K Gold...
    • major encounter in punjab
      ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਲੁਟੇਰਿਆ ਵਿਚਾਲੇ ਹੋਈ ਜ਼ਬਰਦਸਤ ਗੋਲੀਬਾਰੀ
    • bank scam of rs 122 crore  bank chairman and wife flee abroad
      122 ਕਰੋੜ ਰੁਪਏ ਦਾ ਇਕ ਹੋਰ ਵੱਡਾ ਬੈਂਕ ਘਪਲਾ ; ਬੈਂਕ ਦੇ ਚੇਅਰਮੈਨ ਤੇ ਪਤਨੀ ਸਮੇਤ...
    • special restrictions imposed in punjab s big grain market
      ਪੰਜਾਬ ਦੀ ਵੱਡੀ ਦਾਣਾ ਮੰਡੀ 'ਚ ਲੱਗੀਆਂ ਵਿਸ਼ੇਸ਼ ਪਾਬੰਦੀਆਂ, ਆੜ੍ਹਤੀਆ ਐਸੋਸੀਏਸ਼ਨ...
    • new rules on imps hdfc to pnb increased charges
      IMPS 'ਤੇ ਨਵੇਂ ਨਿਯਮ ਲਾਗੂ, HDFC ਤੋਂ ਲੈ ਕੇ PNB ਤੱਕ ਸਾਰਿਆਂ ਨੇ ਵਧਾਏ ਚਾਰਜ
    • bhagwant mann s big statement on ration cards being cut by the centre
      ਕੇਂਦਰ ਵੱਲੋਂ ਕੱਟੇ ਜਾ ਰਹੇ ਰਾਸ਼ਨ ਕਾਰਡਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ...
    • ਨਜ਼ਰੀਆ ਦੀਆਂ ਖਬਰਾਂ
    • post office rd scheme
      Post Office RD ਹਰ ਮਹੀਨੇ ਜਮ੍ਹਾ ਕਰਵਾਓ ਸਿਰਫ਼ ₹2000, ਮਿਲਣਗੇ ਲੱਖਾਂ ਰੁਪਏ,...
    • top 10 news
      ਪੰਜਾਬ 'ਚ ਹੋਵੇਗੀ ਹੋਮਗਾਰਡਾਂ ਦੀ ਭਰਤੀ ਤੇ ਫਿਰੋਜ਼ਪੁਰ ਬਾਰਡਰ ਟਪ ਗਿਆ BSF...
    • silence can bring distance in relationships
      ਰਿਸ਼ਤਿਆਂ ’ਚ ਦੂਰੀਆਂ ਲਿਆ ਸਕਦੀ ਹੈ ‘ਚੁੱਪ’, ਦੂਜਿਆਂ ਦੀ ਗੱਲ ਸੁਣਨ ਤੋਂ ਬਾਅਦ...
    • social media remedies
      ਤੁਸੀਂ ਵੀ Internet ਤੋਂ ਦੇਖ ਅਪਣਾਉਂਦੇ ਹੋ ਘਰੇਲੂ ਨੁਸਖ਼ੇ ਤਾਂ ਹੋ ਜਾਓ ਸਾਵਧਾਨ...
    • if you want to become a doctor then definitely read this news
      ਡਾਕਟਰ ਬਣਨਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਘੱਟ ਬਜਟ 'ਚ ਤੁਹਾਡਾ ਸੁਫ਼ਨਾ ਹੋ...
    • hijrat nama 88 s kishan singh sandhu
      ਹਿਜਰਤ ਨਾਮਾ 88 :  ਸ. ਕਿਸ਼ਨ ਸਿੰਘ ਸੰਧੂ
    • hijrat nama 87  prof  rattan singh jaggi patiala
      ਹਿਜਰਤ ਨਾਮਾ 87 :  ਪ੍ਰੋ. ਰਤਨ ਸਿੰਘ ਜੱਗੀ ਪਟਿਆਲਾ
    • 1947 hijratnama 86  ajit singh patiala
      1947 ਹਿਜ਼ਰਤਨਾਮਾ 86 : ਅਜੀਤ ਸਿੰਘ ਪਟਿਆਲਾ
    • air pollution is extremely dangerous for the heart
      ਹਵਾ ਪ੍ਰਦੂਸ਼ਣ ਦਿਲ ਲਈ ਬੇਹੱਦ ਖ਼ਤਰਨਾਕ
    • bjp 6 member committee starts investigation into desecration of dr ambedkar
      ਡਾ. ਅੰਬੇਡਕਰ ਦੀ ਮੂਰਤੀ ਦੇ ਅਪਮਾਨ ਮਾਮਲੇ 'ਚ BJP ਦੇ 6 ਮੈਂਬਰੀ ਕਮੇਟੀ ਵੱਲੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +