ਜਲੰਧਰ- ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਨਵੇਂ ਨੋਟਬੁੱਕ 9 ਪੈੱਨ ਨੂੰ ਲੈਪਟਾਪ ਲਾਂਚ ਕਰ ਦਿੱਤਾ ਹੈ। ਇਹ ਡਿਵਾਈਸ ਚੁਣੇ ਹੋਏ ਦੇਸ਼ਾਂ 'ਚ ਵਿਕਰੀ ਲਈ ਉਪਲੱਬਧ ਹੈ। ਫਿਲਹਾਲ ਇਸ ਨੋਟਬੁੱਕ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨੋਟਬੁੱਕ 9 ਪੈੱਨ 2-ਇਨ-1 ਲੈਪਟਾਪ ਹੈ ਜੋ ਕਿ ਮੈਗਨੀਸ਼ੀਅਮ ਐਲੂਮੀਨੀਅਮ ਐਲੌਏ ਜਿਸ ਨੂੰ ਮੈਟਲ 21 ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਲੈਪਟਾਪ ਦੇ ਨਾਲ S-Pen ਦਿੱਤਾ ਗਿਆ ਹੈ ਜੋ 4096 ਲੈਵਲਸ ਵਾਲੇ ਪ੍ਰੈਸ਼ਰ ਨੂੰ ਪਛਾਣਦਾ ਹੈ ਅਤੇ ਇਸ ਦੀ ਟਿਪ 0.7 ਮਿ.ਮੀ. ਥਿਕਨੈੱਸ ਦੇ ਨਾਲ ਹੈ।
ਉਥੇ ਹੀ ਜਦੋਂ ਇਸ ਦੇ ਐੱਸ-ਪੈੱਨ ਨੂੰ ਨੋਟਬੁੱਕ ਤੋਂ ਹਟਾਇਆ ਜਾਂਦਾ ਹੈ ਤਾਂ ਆਟੋਮੈਟਿਕਲੀ ਏਅਰ ਕਮਾਂਡ ਰਾਹੀਂ ਐੱਸ-ਪੈੱਨ ਸ਼ਾਰਟਕਟਸ, ਸੈਮਸੰਗ ਨੋਟਸ ਅਤੇ ਆਟੋਡੈਸਕ ਸਕੈਚਬੁੱਕ ਵਰਗੇ ਆਪਸ਼ੰਸ ਦੀ ਸੁਵਿਧਾ ਮਿਲਦੀ ਹੈ ਜਿਸ ਨੂੰ ਯੂਜ਼ਰ ਜਲਦੀ ਲਿਖਣਾ, ਡ੍ਰਾਅ ਕਰਨਾ ਆਦਿ ਕਰ ਸਕਦੇ ਹਨ।
ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ ਇਸ ਵਿਚ 13.3-ਇੰਚ ਦੀ ਫੁੱਲ HD ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲਸ ਹੈ ਅਤੇ ਇਸ ਦੀ ਬ੍ਰਾਈਟਨੈੱਸ 450nits ਹੈ। ਇਸ ਦੇ ਨਾਲ ਇਹ ਲੇਟੈਸਟ 8th ਜਨਰੇਸ਼ਨ ਇੰਟੈਲ ਕੋਰ i੭ ਪ੍ਰੋਸੈਸਰ ਅਤੇ ਇੰਟੈਲ HD ਗ੍ਰਾਫਿਕਸ ਦੇ ਨਾਲ ਹੈ। ਉਥੇ ਹੀ ਇਸ ਵਿਚ 16GB DDR4 ਰੈਮ ਅੇਤ 512GB NVMe PCIe ਸਟੋਰੇਜ ਸਮਰੱਥਾ ਹੈ।
ਕੁਨੈਕਟੀਵਿਟੀ ਲਈ ਇਸ ਵਿਚ ਇਕ US2 ਟਾਈਪ-ਸੀ ਪੋਰਟ, ਇਕ US2 3.0 ਪੋਰਟ, ਇਕ 84M9 ਪੋਰਟ, USD, HP/mic ਅਤੇ DC-ਇਨ ਆਦਿ ਹਨ। ਉਥੇ ਹੀ ਇਹ ਲੈਪਟਾਪ ਵਿੰਡੋਜ਼ 10 'ਤੇ ਆਧਾਪਿਤ ਹੈ।
ਸ਼ਿਓਮੀ ਨੇ ਲਾਂਚ ਕੀਤਾ Mi A1 ਦਾ ਸਪੈਸ਼ਲ ਐਡੀਸ਼ਨ ਰੈੱਡ ਵੇਰੀਐਂਟ
NEXT STORY