ਜਲੰਧਰ- ਸ਼ਿਓਮੀ ਨੇ ਆਪਣੇ Mi 11 ਐਂਡ੍ਰਾਇਡ ਵਨ ਸਮਾਰਟਫੋਨ ਲਈ ਇੰਡੋਨੇਸ਼ੀਆ 'ਚ ਇਕ ਨਵਾਂ ਵੇਰੀਐਂਟ ਸਪੈਸ਼ਲ ਐਡੀਸ਼ਨ ਰੈੱਡ ਨਾਂ ਨਾਲ ਲਾਂਚ ਕੀਤਾ ਹੈ। ਇਹ ਨਵਾਂ ਵੇਰੀਐਂਟ IDR 3,099,000 ਮਤਲਬ ਲਗਭਗ 14,658 ਰੁਪਏ ਦੀ ਕੀਮਤ ਦੇ ਨਾਲ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਸਮਾਰਟਫੋਨ ਸਿਰਫ ਬਲੈਕ, ਗੋਲਡ ਅਤੇ ਰੇਜ਼ ਕਲਰ ਵੇਰੀਐਂਟਸ ਦੇ ਨਾਲ ਹੀ ਉਪਲੱਬਧ ਸੀ। ਇਸ ਨਵੇਂ ਵੇਰੀਐਂਟ 'ਚ ਕਲਰ ਤੋਂ ਇਲਾਵਾ ਬਾਕੀ ਸਾਰੇ ਸਪੈਸੀਫਿਕੇਨਸ਼ਸ ਇਕੋ ਜਿਹੇ ਵੇਰੀਐਂਟ ਜਿਵੇਂ ਹੀ ਹਨ।
ਸ਼ਿਓਮੀ ਨੇ Mi 11 ਨੂੰ ਭਾਰਤ 'ਚ ਸਤੰਬਰ ਦੇ ਸਮੇਂ 14,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਸੀ। ਉਥੇ ਹੀ ਹਾਲ ਹੀ 'ਚ ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 'ਚ ਪਰਮਾਨੇਂਟ ਪ੍ਰਾਈਜ਼ ਕੱਟ ਦੀ ਘੋਸ਼ਣਾ ਕੀਤੀ ਹੈ, ਜਿਸ ਤੋਂ ਬਾਅਦ ਇਹ ਸਮਾਰਟਫੋਨ ਹੁਣ ਤੋਂ ਭਾਰਤ 'ਚ 13,999 ਰੁਪਏ ਦੀ ਕੀਮਤ ਦੇ ਨਾਲ ਫਲਿਪਕਾਰਟ ਅਤੇ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ Mi.Com 'ਤੇ ਵਿਕਰੀ ਲਈ ਉਪਲੱਬਧ ਹੈ। ਫਿਲਹਾਲ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਇਹ ਸਮਾਰਟਫੋਨ ਇੰਡੋਨੇਸ਼ੀਆ ਤੋਂ ਇਲਾਵਾ ਭਾਰਤ ਜਾਂ ਹੋਰ ਕਿਸੇ ਬਾਜ਼ਾਰ 'ਚ ਉਪਲੱਬਧ ਹੋਵੇਗਾ ਜਾਂ ਨਹੀਂ।
ਸ਼ਿਓਮੀ ਨੇ ਪੇਸ਼ ਕੀਤੀ ਆਪਣੀ ਨਵੀਂ e-cigarette
NEXT STORY