ਭੁੱਚੋ ਮੰਡੀ(ਨਾਗਪਾਲ)-ਸਥਾਨਕ ਮੰਡੀ ਤੋਂ ਪਿੰਡ ਬਾਲਿਆਂ ਵਾਲੀ, ਚੱਕ ਬਖਤੂ ਅਤੇ ਹੋਰਨਾਂ ਪਿੰਡਾਂ ਨੂੰ ਜਾਣ ਵਾਲੀ ਮੇਨ ਸੜਕ ਦੇ ਛੋਟੇ ਜਿਹੇ ਟੋਟੇ ਦੀ ਪਿਛਲੇ ਇਕ ਸਾਲ ਤੋਂ ਤਰਸਯੋਗ ਹਾਲਤ ਦੀ ਸੁਧਾਰ ਦੀ ਮੰਗ ਨੂੰ ਲੈ ਕੇ ਉੱਚ ਅਧਿਕਾਰੀਆਂ ਕੋਲ ਲੋਕ ਗੁਹਾਰ ਲਾ ਕੇ ਥੱਕ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਇਸ ਦਾ ਸਥਾਈ ਹੱਲ ਨਾ ਕੀਤੇ ਜਾਣ 'ਤੇ ਲੋਕਾਂ ਨੇ ਸੁਧਾਰ ਦੀ ਮੰਗ ਕਰਨੀ ਹੀ ਛੱਡ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਸੜਕ 'ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਆਉਂਦੇ-ਜਾਂਦੇ ਹਨ ਅਤੇ ਪੰਚਾਇਤੀ ਗਊਸ਼ਾਲਾ ਕੋਲ ਇਕ ਸੜਕ ਦਾ ਛੋਟਾ ਜਿਹਾ ਟੋਟਾ ਸੀਵਰੇਜ ਦਾ ਗੰਦਾ ਪਾਣੀ ਓਵਰ-ਫਲੋਅ ਹੋ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਇਸ ਦੀ ਨਿਕਾਸੀ ਨਾ ਹੋਣ 'ਤੇ ਇਹ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ। ਸੜਕ 'ਤੇ ਪਾਣੀ ਦੇ ਜਮ੍ਹਾ ਹੋਣ ਕਾਰਨ ਇਹ ਟੋਟਾ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਵੱਡੇ-ਵੱਡੇ ਖੱਡੇ ਆਉਣ-ਜਾਣ ਵਾਲੇ ਵਾਹਨਾਂ ਦਾ ਨੁਕਸਾਨ ਕਰਦੇ ਹਨ। ਦੋ ਪਹੀਆ ਵਾਹਨ ਚਾਲਕਾਂ ਨੂੰ ਤਾਂ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸੜਕ 'ਤੇ ਸਥਿਤ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਕਿਉਂਕਿ ਗੰਦੇ ਪਾਣੀ ਵਿਚ ਲੰਘਣ ਦੀ ਬਜਾਏ ਗਾਹਕ ਦੂਜੀ ਦੁਕਾਨ ਤੋਂ ਸਾਮਾਨ ਲੈਣ ਨੂੰ ਤਰਜੀਹ ਦਿੰਦਾ ਹੈ। ਲੋਕਾਂ ਨੇ ਦੱਸਿਆ ਕਿ ਜਦੋਂ ਇਸ ਬਾਰੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤਾਂ ਕੁਝ ਮੁਲਾਜ਼ਮ ਆ ਕੇ ਖੜ੍ਹਾ ਗੰਦਾ ਪਾਣੀ ਮੋਟਰ ਨਾਲ ਕੱਢ ਜਾਂਦੇ ਹਨ, ਜੋ ਕੁਝ ਸਮੇਂ ਬਾਅਦ ਫਿਰ ਭਰ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦਾ ਪੱਕਾ ਹੱਲ ਕੀਤਾ ਜਾਵੇ।
ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਕੇਸ ਦਰਜ
NEXT STORY