ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ ਅਤੇ ਪਸ਼ੂ-ਪਾਲਣ ਵਿਭਾਗਾਂ ਵਿੱਚ ਕਿਸਾਨਾਂ ਨੂੰ ਸੇਵਾਵਾਂ ਦੇ ਰਹੇ ਖੇਤੀ ਪਸਾਰ ਮਾਹਿਰਾਂ ਦੀਆਂ ਅਸਾਮੀਆਂ ਨੂੰ ਪੁਨਰ ਗਠਨ ਦੀ ਆੜ ਵਿੱਚ ਘਟਾਉਣ ਦੀ ਪੰਜਾਬ ਸਰਕਾਰ ਦੀ ਤਜਵੀਜ਼ ਦੀ ਖੇਤੀ ਟੈਕਨੋਕਰੇਟਸ ਐਕਸ਼ਨ ਕਮੇਟੀ (ਐਗਟੈਕ), ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਵੱਡੇ ਪੱਧਰ 'ਤੇ ਵਿਭਾਗਾਂ ਵਿੱਚ ਵੱਖ-ਵੱਖ ਪੱਧਰ ਦੀਆਂ ਖਾਲੀ ਪਈਆਂ ਅਸਾਮੀਆਂ ਕਿਸਾਨ ਹਿੱਤ ਵਿੱਚ ਤੁਰੰਤ ਭਰਨ ਦੀ ਮੰਗ ਕਰਦੀ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਅਤੇ ਐਗਟੈਕ ਜਨਰਲ ਸਕੱਤਰ ਡਾ. ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗਾਂ ਦਾ ਢਾਂਚਾ ਪੁਰਾਣਾ ਬਣਿਆ ਹੋਇਆ ਹੈ। ਇਹ ਪੁਰਾਣਾ ਢਾਂਚਾ, ਜਿਸ ਸਮੇਂ ਦਾ ਬਣਿਆ ਹੋਇਆ ਹੈ, ਉਸ ਸਮੇਂ ਨਾਲੋਂ ਪੰਜਾਬ ਵਿੱਚ ਵਧੀਜਨ ਸੰਖਿਆ ਨਾਲ ਕਿਸਾਨ ਪਰਿਵਾਰਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਪੰਜਾਬ ਦੀ ਵੱਧਦੀ ਅਬਾਦੀ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਕਰਨ ਅਤੇ ਵਿਗਿਆਨਿਕ ਖੇਤੀ ਤਕਨੀਕੀ ਪਸਾਰ ਸੇਵਾਵਾਂ ਧੁਰ ਥੱਲੇ ਕਿਸਾਨਾਂ ਦੇ ਖੇਤ ਪੱਧਰ 'ਤੇ ਮੁਹੱਈਆ ਕਰਾਉਣ ਲਈ ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਅਸਾਮੀਆਂ ਦੀ ਗਿਣਤੀ ਨੂੰ ਹੋਰ ਵਧਾਇਆ ਜਾਂਦਾ।
ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’
ਪਰ ਪੰਜਾਬ ਸਰਕਾਰ ਵੱਲੋਂ ਲੁਕਵੇਂ ਢੰਗ ਨਾਲ ਵਿਭਾਗਾਂ ਦੇ ਪੁਨਰਗਠਨ ਦੀ ਆੜ ਵਿੱਚ ਪਹਿਲਾਂ ਮਨਜ਼ੂਰ ਅਸਾਮੀਆਂ 'ਤੇ ਵੀ ਕੁਹਾੜਾ ਚਲਾਉਣ ਦੀ ਤਜਵੀਜ਼ ਦੇ ਜੱਗ-ਜਾਹਿਰ ਹੋਣ ਨਾਲ ਸਰਕਾਰੀ ਮਨਸ਼ਾ ਸਾਹਮਣੇ ਆ ਗਈ ਹੈ। ਇੱਕ ਪਾਸੇ ਤਾਂ ਸਰਕਾਰ ਘਰ-ਘਰ ਨੌਕਰੀਆਂ ਦੇਣ ਦੀਗੱਲ ਕਰ ਰਹੀ ਹੈ, ਦੂਜੇ ਪਾਸੇ ਵੱਡੀ ਗਿਣਤੀ ਵਿੱਚ ਅਸਾਮੀਆਂ ਖਤਮ ਕਰਕੇ ਪੰਜਾਬ ਦੀ ਪੜ੍ਹੇ-ਲਿਖੀ ਜਵਾਨੀ ਨੂੰ ਵਿਦੇਸ਼ਾਂ ਦੇ ਰਾਹ ਤੋਰ ਰਹੀ ਹੈ।
ਪੜ੍ਹੋ ਇਹ ਵੀ ਖਬਰ - ਜਾਣੋ ਰਾਮ ਮੰਦਰ ਬਣਨ ਨਾਲ ਸਥਾਨਕ ਲੋਕਾਂ ਨੂੰ ਕੀ ਹੋਣਗੇ ਫਾਇਦੇ
ਡਾ. ਸੰਧੂ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਦੇ ਇਹ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਹੋਣ ਕਾਰਨ ਮੁੜ ਪੁਨਰਗਠਨ ਦੇਨਾਮ 'ਤੇ ਅਸਾਮੀਆਂ ਕੱਟਣ ਦੀ ਪੰਜਾਬ ਸਰਕਾਰ ਦੀ ਤਜਵੀਜ਼ ਜੱਚਦੀ ਨਹੀਂ। ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਦਿੱਖ ਕਿਸਾਨ ਪੱਖੀ ਹੋਣ ਕਾਰਨ ਖੇਤੀ ਟੈਕਨੋਕਰੇਟਸ ਐਕਸ਼ਨ ਕਮੇਟੀ ਨੂੰ ਉਨ੍ਹਾਂ ਤੋਂ ਆਸ ਹੈ ਕਿ ਉਹ ਇਸ ਤਜਵੀਜ਼ ਨੂੰ ਮੂਲੋਂ ਰੱਦ ਕਰਨਗੇ। ਜਥੇਬੰਦੀ (ਐਗਟੈਕ ਵਫ਼ਦ) ਨੂੰ ਗੱਲ-ਬਾਤ ਦਾ ਸੱਦਾ ਦੇ ਕੇ ਵਿਚਾਰ ਵਿਟਾਂਦਰੇ ਉਪਰੰਤ ਪੰਜਾਬ ਦੀ ਕਿਸਾਨੀ ਦੇ ਸੁਨਿਹਰੇ ਭਵਿੱਖ ਲਈ ਨਵਾਂ ਵਿਸਥਾਰਤ ਪ੍ਰੋਗਰਾਮ ਐਲਾਨਣਗੇ।
ਪੜ੍ਹੋ ਇਹ ਵੀ ਖਬਰ - ਮਾਇਗ੍ਰੇਨ ਨੂੰ ਠੀਕ ਕਰਨ ਦੇ ਨਾਲ-ਨਾਲ ਹੋਰ ਵੀ ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ ‘ਰਾਈ’, ਜਾਣੋ ਕਿਵੇਂ
ਉਨ੍ਹਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਟਰੇਨਿੰਗ, ਗੰਨਾ, ਮੰਡੀਕਰਨ, ਦਾਲਾਂ, ਕਪਾਹ, ਤੇਲ ਬੀਜ, ਇੰਜੀਨੀਅਰਿੰਗ, ਅੰਕੜਾ ਅਤੇ ਹਾਇਡਰੌਲੋਜੀ ਵਿੰਗਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਅੱਗੇ ਕਿਹਾ ਕਿ ਨਵੇਂ ਬਣੇ ਵਿਕਾਸ ਬਲਾਕਾਂ ਵਿੱਚ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਤਰਜ਼ 'ਤੇ ਇਨ੍ਹਾਂ ਬਲਾਕਾਂ ਵਿੱਚ ਖੇਤੀ ਅਧਿਕਾਰੀਆਂ ਲਈ ਵੀ ਨਵੀਂਆਂ ਅਸਾਮੀਆਂ ਦੀ ਰਚਨਾ ਕੀਤੀ ਜਾਵੇ। ਇਸ ਨਾਲ ਜਿੱਥੇ ਇਨ੍ਹਾਂ ਨਵੇਂ ਬਲਾਕਾਂ ਨਾਲ ਸੰਬੰਧਿਤ ਕਿਸਾਨਾਂ ਨੂੰ ਖੇਤੀ ਤਕਨੀਕੀ ਅਗਵਾਈ ਲਈ ਦੂਸਰੇ ਬਲਾਕਾਂ ਵਿੱਚ ਨਹੀਂ ਜਾਣਾ ਪਵੇਗਾ।
ਪੜ੍ਹੋ ਇਹ ਵੀ ਖਬਰ - ਤਾਜ਼ਾ ਅਧਿਐਨ: ਵਸਤੂ ਦੀ ਸਤਹਿ ਤੋਂ ਨਹੀਂ ਫੈਲਦਾ ਕੋਰੋਨਾ ਵਾਇਰਸ (ਵੀਡੀਓ)
ਉੱਥੇ ਸਮੇਂ ਸਿਰ ਢੁਕਵੀਂ ਖੇਤੀ ਤਕਨੀਕੀ ਅਗਵਾਈ ਕਿਸਾਨਾਂ ਨੂੰ ਮਿਲਣ ਨਾਲ ਖੇਤੀ ਖ਼ਰਚੇ ਵੀ ਘਟਣਗੇ ਅਤੇ ਖੇਤੀ ਪੈਦਾਵਾਰ ਵੱਧਣ ਨਾਲ ਉਨ੍ਹਾਂ ਦੀ ਅਸਲ ਆਮਦਨ ਵਿੱਚ ਵਾਧਾ ਹੋਵੇਗਾ। ਜਿਸ ਨਾਲ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਵੀ ਸੁਧਾਰ ਆਵੇਗਾ, ਜਿਸ ਦਾ ਸਿਹਰਾ ਪੰਜਾਬ ਸਰਕਾਰ ਨੂੰ ਜਾਵੇਗਾ।
ਡਾ.ਸੁਖਬੀਰ ਸਿੰਘ ਸੰਧੂ
ਪ੍ਰਧਾਨ, ਪੀ.ਡੀ.ਐੱਸ.ਏ. ਪੰਜਾਬ
ਖਰਾਬ ਹੁੰਦੀਆਂ ਸਬਜ਼ੀਆਂ ਨੂੰ ਬਚਾਉਣ ਲਈ ਆਧੁਨਿਕ ਢੰਗਾਂ ਦੀ ਵਧੇਰੇ ਲੋੜ
NEXT STORY