ਅੰਮ੍ਰਿਤਸਰ-ਫੈਸ਼ਨ ਦੀ ਦੁਨੀਆ ਵਿਚ ਰੰਗਾਂ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਹਰ ਸੀਜ਼ਨ ਵਿਚ ਕੋਈ ਨਾ ਕੋਈ ਨਵਾਂ ਰੰਗ ਟ੍ਰੇਂਡ ਆ ਜਾਂਦਾ ਹੈ ਅਤੇ ਔਰਤਾਂ ਦੇ ਵਾਰਡਰੋਬ ਵਿਚ ਆਪਣੀ ਖਾਸ ਜਗ੍ਹਾ ਬਣਾ ਲੈਂਦਾ ਹੈ। ਇਸ ਸਮੇਂ ਇਹ ਹੀ ਇੱਕ ਰੰਗ ਹੈ ਹੈਲਵੈਂਡਰ, ਜੋ ਆਪਣੀ ਸਾਫਟਨੇਸ ਅਤੇ ਸਟਾਈਲਿਸ਼ ਅੰਦਾਜ਼ ਦੇ ਕਾਰਨ ਹਰ ਔਰਤ ਦੀ ਪਸੰਦੀਦਾ ਬਣ ਗਿਆ ਹੈ। ਭਾਵੇ ਗੱਲ ਪਾਰਟੀ ਵਿਅਰ ਦੀ ਹੋਵੇ ਜਾਂ ਫੈਸਟਿਵ ਆਊਟਫਿਟ ਦੀ, ਲੈਵੇਂਡਰ ਹਰ ਜਗ੍ਹਾ ਛਾਇਆ ਹੋਇਆ ਦਿਖਾਈ ਦੇ ਰਿਹਾ ਹੈ। ਲੇਵੈਂਡਰ ਰੰਗ ਹਲਕੇ ਬੈਂਗਨੀ ਅਤੇ ਗੁਲਾਬੀ ਦੇ ਮਿਸ਼ਰਣ ਨਾਲ ਬਣਿਆ ਹੁੰਦਾ ਹੈ। ਇਹ ਰੰਗ ਦੇਖਣ ਵਿਚ ਬਹੁਤ ਸੌਫਟ ਅਤੇ ਏਲੀਗੈੰਟਟੀ ਲੱਗਦਾ ਹੈ। ਇਹੀ ਵਜ੍ਹਾ ਹੈ ਕਿ ਇਸ ਨੂੰ ਪਹਿਨਣ ਨਾਲ ਵਿਅਕਤੀ ਦਾ ਲੁਕ ਤੁਰੰਤ ਹੀ ਗ੍ਰੇਸਫੁਲ ਅਤੇ ਕਲਾਸੀ ਦਿਖਾਈ ਦਿੰਦਾ ਹੈ। ਪਹਿਲਾਂ ਜਿੱਥੇ ਪਾਰਟੀ ਵੀਅਰ ਲਈ ਰੈੱਡ, ਬਲੈਕ ਅਤੇ ਗੋਲਡਨ ਵਰਗੇ ਰੰਗ ਚੁਣੇ ਜਾਂਦੇ ਹਨ, ਉੱਥੇ ਹੁਣ ਔਰਤਾਂ ਕੁਝ ਨਵਾ ਅਤੇ ਸਟਲ ਟਰਾਈ ਕਰਨ ਲਈ ਲੈਵੇਂਡਰ ਨੂੰ ਅਪਣਾ ਰਹੀ ਹੈ। ਡਿਜ਼ਾਈਨਰਸ ਵੀ ਇਸ ਟਰੈਂਡ ਨੂੰ ਭਲੀ-ਭਾਂਤੀ ਸਮਝ ਚੁੱਕੇ ਹਨ।
ਮਾਰਕੀਟ ਵਿਚ ਹੁਣ ਲੈਵੈਂਡਰ ਕਲਰ ਦੇ ਗਾਉਨ, ਸਾੜ੍ਹੀ, ਲਹਿੰਗਾ, ਸ਼ਰਾਰਾ ਅਤੇ ਵੇਸਟੋਰਨ ਡਰੈਸੇਜ਼ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਖਾਸ ਗੱਲ ਇਹ ਹੈ ਕਿ ਇਹ ਰੰਗ ਹਰ ਸਕਿਨ ਟੋਨ ’ਤੇ ਚੰਗਾ ਲੱਗਦਾ ਹੈ। ਅੰਮ੍ਰਿਤਸਰ ਦੀਆਂ ਔਰਤਾਂ ਵੀ ਲੈਵੈਂਡਰ ਕਲਰ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਆਯੋਜਨਾਂ ਵਿਚ ਇਸ ਤਰ੍ਹਾਂ ਦੇ ਲੈਵੇਂਡਰ ਰੰਗ ਦੇ ਖੂਬਸੂਰਤ ਏਥੈਨਿਕ ਆਉਟਫਿਟਸ ਪਹਿਨੇ ਦਿਖਾਈ ਦੇ ਰਹੀਆ ਹਨ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੀਆਂ ਆਰਕਸ਼ਕ ਲੈਵੇਂਡਰ ਆਉਟਫਿੱਟਸ ਪਹਿਨੇ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ ਹਨ।
ਮਤਰਾਈ ਮਾਂ ਨਾਲ ਮਿਲ ਕੇ ਪਿਓ ਨੇ ਆਪਣੇ ਹੀ ਪੁੱਤ ਨਾਲ ਕੀਤਾ ਅਜਿਹਾ ਸਲੂਕ, ਮਾਮਲਾ ਜਾਣ ਕੇ ਕੰਬ ਜਾਵੇਗੀ ਰੂਹ
NEXT STORY