ਅੰਮ੍ਰਿਤਸਰ : ਅਜਨਾਲਾ ਪੁਲਸ ਥਾਣੇ 'ਤੇ ਹੋਏ ਹਮਲੇ ਦੇ ਮਾਮਲੇ 'ਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਂ ਦਾ ਇਕ ਬਿਆਨ ਆਇਆ ਹੈ ਕਿ ਸਰਕਾਰ ਉਸ ਨੂੰ ਇਕ ਘੰਟੇ ਲਈ ਛੱਡ ਕੇ ਦੇਖੇ।
ਇਸ ਤੋਂ ਬਾਅਦ ਸਰਪੰਚ ਮੀਕਾ ਗਿੱਲ ਨੇ ਅੰਮ੍ਰਿਤਪਾਲ ਦੀ ਮਾਤਾ ਨੂੰ ਇਸ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਮਾਤਾ ਜੀ ਇਕ ਘੰਟਾ ਤਾਂ ਕੀ, ਅੰਮ੍ਰਿਤਪਾਲ ਇਕ ਸੈਕਿੰਡ ਲਈ ਵੀ ਬਾਹਰ ਨਹੀਂ ਆਵੇਗਾ ਕਿਉਂਕਿ ਉਸ 'ਤੇ ਦੇਸ਼ ਧ੍ਰੋਹ ਦੇ ਇਲਜ਼ਾਮ ਲੱਗੇ ਹਨ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਦੇ ਮਾਤਾ ਨੇ ਬਿਆਨ ਦਿੱਤਾ ਸੀ ਕਿ ਅੰਮ੍ਰਿਤਪਾਲ ਨੂੰ ਸਰਕਾਰ ਇਕ ਘੰਟੇ ਲਈ ਛੱਡ ਕੇ ਦੇਖੇ, ਫਿਰ ਦੇਖਣਾ ਕੀ ਹੋਵੇਗਾ, ਜਿਸ ਦਾ ਜਵਾਬ ਸਰਪੰਚ ਮੀਕਾ ਸਿੰਘ ਵਲੋਂ ਟਵੀਟ ਕਰਕੇ ਦਿੱਤਾ ਗਿਆ ਹੈ।
ਤੇਜ਼ਧਾਰ ਹਥਿਆਰਾਂ ਨਾਲ ਵੱਢ'ਤਾ ਨੌਜਵਾਨ, ਕਰ'ਤੇ ਟੋਟੇ-ਟੋਟੇ
NEXT STORY