ਅਮਰੀਕਾ ਅਤੇ ਗਠਜੋੜ ਫੌਜ ਅਫਗਾਨਿਸਤਾਨ ਤੋਂ ਆਪਣੀ ਵਾਪਸੀ ਕਰ ਰਹੀ ਹੈ ਅਤੇ ਅਮਰੀਕਾ 9/11 ਹਮਲਿਆਂ ਦੀ 20ਵੀਂ ਬਰਸੀ ’ਤੇ ਅਫਗਾਨਿਸਤਾਨ ’ਚ ਆਪਣੀ ਫੌਜੀ ਮੌਜੂਦਗੀ ਨੂੰ ਖਤਮ ਕਰਨਾ ਚਾਹੁੰਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਖੇਤਰੀ ਸ਼ਕਤੀਆਂ ਅਫਗਾਨਿਸਤਾਨ ’ਤੇ ਪ੍ਰਭਾਵ ਬਣਾਉਣ ਦੀ ਹੋੜ ’ਚ ਲੱਗੀਆਂ ਹੋਈਆਂ ਹਨ। ਉਹ ਇਕ ਨਵੇਂ ਭੂ-ਸਿਆਸੀ ਸੰਘਰਸ਼ ਦੇ ਲਈ ਮੰਚ ਤਿਆਰ ਕਰ ਰਹੀਆਂ ਹਨ। ਇੱਥੋਂ ਤੱਕ ਕਿ ਤਾਲਿਬਾਨ ਅਤੇ ਅਫਗਾਨਿਸਤਾਨ ਦੀ ਅਸ਼ਰਫ ਗਨੀ ਸਰਕਾਰ ਦੀ ਫੌਜ ਵੀ ਦੇਸ਼ ਦੇ ਕੰਟਰੋਲ ਲਈ ਤਾਲਿਬਾਨ ਅੱਤਵਾਦੀਆਂ ਨਾਲ ਇਕ ਭਿਆਨਕ ਜੰਗ ਲੜ ਰਹੀ ਹੈ।
ਇਸੇ ਮਹੀਨੇ ਚੀਨ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਅਫਗਾਨਿਸਤਾਨ ਦੇ ਭਵਿੱਖ ’ਤੇ ਚਰਚਾ ਕਰਨ ਲਈ ਇਕ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੁਲਾਕਾਤ ਕੀਤੀ, ਜਿਸ ’ਚ ਚੀਨ, ਅਫਗਾਨਿਸਤਾਨ ਅਤੇ ਪਾਕਿਸਤਾਨ ਨੇ ਦਰਸਾਇਆ ਹੈ ਕਿ ਅਫਗਾਨਿਸਤਾਨ ’ਚੋਂ ਅਮਰੀਕਾਂ ਦੀਆਂ ਫੌਜਾਂ ਦੀ ਵਾਪਸੀ ਦੇ ਬਾਅਦ ਦੇਸ਼ ਨੂੰ ਇਕ ਨਰਮ ਮੁਸਲਿਮ ਨੀਤੀ ਅਪਣਾਉਣੀ ਚਾਹੀਦੀ ਹੈ।
ਇਸ ਦਰਮਿਆਨ, ਭਾਰਤ ਨੇ ਤਾਲਿਬਾਨ ਦੇ ਨਾਲ ਨਾ ਉਲਝਣ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਨੂੰ ਚੁੱਪਚਾਪ ਉਲਟ ਦਿੱਤਾ ਹੈ ਅਤੇ ਕਤਰ ’ਚ ਸਮੂਹ ਦੇ ਪ੍ਰਤੀਨਿਧੀਅਾਂ ਦੇ ਨਾਲ ਕਥਿਤ ਤੌਰ ’ਤੇ ਕੂਟਨੀਤਕ ਗੱਲਬਾਤ ਸ਼ੁਰੂ ਕਰ ਦਿੱਤੀ ਹੈ।
ਗੁਆਂਢੀ ਦੇਸ਼ ਪਾਕਿਸਤਾਨ, ਜੋ ਅਜੇ ਤੱਕ ਵੀ ਤਾਲਿਬਾਨ ’ਤੇ ਕਾਫੀ ਪ੍ਰਭਾਵ ਰੱਖਦਾ ਹੈ, ਅਫਗਾਨਿਸਤਾਨ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ’ਤੇ ਜ਼ੋਰ ਦੇ ਰਿਹਾ ਹੈ। ਇਸ ਹਫਤੇ ਤਾਜ਼ਿਕਿਸਤਾਨ ’ਚ ਖੇਤਰੀ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਇਕ ਬੈਠਕ ਦੇ ਦੌਰਾਨ, ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੁਈਦ ਯੂਸੁਫ ਨੇ ਨਵੀਂ ਦਿੱਲੀ ’ਤੇ ਸਿੱਧੇ ਤੌਰ ’ਤੇ ਵਾਰ ਕਰਦੇ ਹੋਏ ਕਿਹਾ ਕਿ ਸਥਿਤੀ ਵਿਗਾੜਣ ਵਾਲੇ ‘ਬਾਹਰੀ ਲੋਕ’ ਅਫਗਾਨਿਸਤਾਨ ’ਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਪਟੜੀ ਤੋਂ ਲਾਹੁਣ ਦਾ ਯਤਨ ਕਰ ਰਹੇ ਹਨ।
ਕੁਝ ਵਿਸ਼ਲੇਸ਼ਕਾਂ ਨੂੰ ਡਰ ਹੈ ਕਿ ਕੂਟਨੀਤਕ ਸੀਤ ਜੰਗ ਪਹਿਲਾਂ ਤੋਂ ਹੀ ਕਮਜ਼ੋਰ ਦੇਸ਼ ਨੂੰ ਹੋਰ ਅਸਥਿਰ ਕਰ ਸਕਦੀ ਹੈ ਅਤੇ ਤਾਲਿਬਾਨ ਨੂੰ ਮਜ਼ਬੂਤ ਬਣਾ ਸਕਦੀ ਹੈ ਕਿਉਂਕਿ ਉਹ ਅਫਗਾਨਿਸਤਾਨ ’ਤੇ ਮੁਕੰਮਲ ਕਬਜ਼ਾ ਕਰਨ ਲਈ ਨਜ਼ਰਾਂ ਗੱਡੀ ਬੈਠੇ ਹਨ।
ਕੁਝ ਵਿਸ਼ਲੇਸ਼ਕਾਂ ਨੇ 19ਵੀਂ ਸ਼ਤਾਬਦੀ ’ਚ ਮੱਧ ਏਸ਼ੀਆ ’ਤੇ ਰੂਸੀ ਅਤੇ ਬ੍ਰਿਟਿਸ਼ ਸਾਮਰਾਜਾਂ ਦੇ ਦਰਮਿਆਨ ਸਿਆਸੀ ਸੰਘਰਸ਼ ਤੇ ਅਖੌਤੀ ‘ਮਹਾਨ ਖੇਡ’ ਦੀ ਤੁਲਨਾ ਇਸ ਦੇ ਨਾਲ ਕੀਤੀ ਹੈ। ਹਾਲਾਂਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਉਹ ਇਕ ਨਵੀਂ ਵੱਡੀ ਖੇਡ ’ਚ ਠੋਕਰ ਖਾਣ ਤੋਂ ਬਚਣ ਦੇ ਲਈ ਕੰਮ ਕਰ ਰਹੇ ਹਨ।
ਉਧਰ ਦੇਸ਼ ਦੇ ਉੱਤਰ ’ਚ ਮਿਲੀਸ਼ੀਆ ਨੇਤਾਵਾਂ ਅਤੇ ਸਰਦਾਰਾਂ, ਜਿਨ੍ਹਾਂ ’ਚ ਕਈ ਪ੍ਰਮੁੱਖ ਮੁਜਾਹਿਦੀਨ ਕਮਾਂਡਰ ਸ਼ਾਮਲ ਹਨ, ਜਿਨ੍ਹਾਂ ਨੇ 9/11 ਤੋਂ ਪਹਿਲਾਂ ਤਾਲਿਬਾਨ ਨਾਲ ਲੜਾਈ ਲੜੀ ਸੀ, ਨੇ ਇਕ ਵਾਰ ਮੁੜ ਹਥਿਆਰ ਚੁੱਕ ਕੇ ਅਤੇ ਸਮਰਥਕਾਂ ਨਾਲ ਇਕਜੁੱਟ ਹੋਣ ਦਾ ਸੱਦਾ ਦਿੰਦੇ ਹੋਏ ਜ਼ੀਰੋ ਨੂੰ ਭਰਨ ਦੇ ਲਈ ਕਦਮ ਵਧਾਇਆ ਹੈ।
ਸਾਲਾਂ ਤੋਂ, ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਜ਼ਿਲਾ ਪੱਧਰ ’ਤੇ ਸੁਰੱਖਿਆ ਅਤੇ ਸ਼ਾਸਨ ਦੀ ਜ਼ਿੰਮੇਵਾਰੀ ਸੌਂਪਣ ਦੇ ਦਬਾਅ ਦਾ ਵਿਰੋਧ ਕੀਤਾ ਹੈ। ਹੁਣ ਜਦਕਿ ਸਥਾਨਕ ਤਾਕਤਾਂ ਹੀ ਤਾਲਿਬਾਨ ਨੂੰ ਸੱਤਾ ਸੰਭਾਲਣ ਤੋਂ ਰੋਕ ਰਹੀਆਂ ਹਨ, ਇਸ ਲਈ ਉਹ ਆਪਣੇ ਖੇਤਰਾਂ ’ਚ ਹੋਰ ਵੱਧ ਸ਼ਕਤੀ ਦੀ ਮੰਗ ਕਰਨਗੀਆਂ।
ਜਦ ਕਾਬੁਲ ਨੇ ਅਮਰੀਕਾ ਦੇ ਲਈ ਵੱਡੀ ਕੀਮਤ ’ਤੇ ਇਕ ਪੇਸ਼ੇਵਰ ਫੌਜ ਦਾ ਨਿਰਮਾਣ ਕਰਨ ’ਚ ਵਰ੍ਹੇ ਗੁਜ਼ਾਰੇ, ਤਾਂ ਸੁਤੰਤਰਤਾ ਸੈਨਾਨੀਆਂ ਦੇ ਪ੍ਰਸਾਰ ਨਾਲ ਪੁਰਾਣੀ ਮੁਕਾਬਲੇਬਾਜ਼ੀ ਅਤੇ ਜੰਗੀ ਬੇੜੇ ਦੀ ਵਾਪਸੀ ਦਾ ਖਤਰਾ ਪੈਦਾ ਹੋ ਗਿਆ।
ਤਾਲਿਬਾਨ ਨੇ ਪਹਿਲਾਂ ਹੀ ਗਨੀ ਦੀ ਵਾਸ਼ਿੰਗਟਨ ਯਾਤਰਾ ਨੂੰ ‘ਬੇਕਾਰ’ ਅਤੇ ਅਫਗਾਨਿਸਤਾਨ ਦੇ ਲਈ ਕੋਈ ਲਾਭ ਨਾ ਹੋਣ ਦੇ ਰੂਪ ’ਚ ਖਾਰਿਜ ਕਰ ਦਿੱਤਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ, ‘‘ਗਨੀ ਅਤੇ ਸੀ. ਈ. ਓ. ਅਬਦੁੱਲਾ ਅਬਦੁੱਲਾ, ਜੋ ਵਾਸ਼ਿੰਗਟਨ ਦੀ ਬੇਨਤੀ ਦੇ ਬਾਅਦ ਉਨ੍ਹਾਂ ਦੇ ਨਾਲ ਹਨ, ਆਪਣੀ ਸ਼ਕਤੀ ਅਤੇ ਨਿੱਜਾਂ ਹਿੱਤਾਂ ਦੀ ਰਖਵਾਲੀ ਲਈ ਅਮਰੀਕੀ ਅਧਿਕਾਰੀਆਂ ਦੇ ਨਾਲ ਗੱਲ ਕਰਨਗੇ।’’
ਉਨ੍ਹਾਂ ਨੇ ਅੱਗੇ ਕਿਹਾ ਕਿ 1990 ਦੇ ਦਹਾਕੇ ’ਚ ਜਦੋਂ ਅਫਗਾਨਿਸਤਾਨ ’ਤੇ ਤਾਲਿਬਾਨ ਦਾ ਸ਼ਾਸਨ ਸੀ, ਉਦੋਂ ਤੋਂ ਲੈ ਕੇ ਹੁਣ ਤਕ ਇਹ ਦੇਸ਼ ਬਹੁਤ ਅਲੱਗ ਹੈ। ਹਾਲਾਂਕਿ ਤਾਲਿਬਾਨ ਬਾਗੀ ਇਕ ਇਸਲਾਮੀ ਸਰਕਾਰ ਸਥਾਪਿਤ ਕਰਨ ਲਈ ਲੜਾਈ ਜਾਰੀ ਰੱਖਣਗੇ। ਉਹ ਅਫਗਾਨਿਸਤਾਨ ਦੀ ਗਨੀ ਸਰਕਾਰ ਨੂੰ ਜਾਇਜ਼ ਸਰਕਾਰ ਨਹੀਂ ਮੰਨਦੇ।
ਤਾਲਿਬਾਨ ਇਕ ਅਜਿਹਾ ਪ੍ਰਸ਼ਾਸਨ ਦੇਣਾ ਚਾਹੁਣਗੇ ਜਿੱਥੇ ਲਿੰਗਾਂ ਨੂੰ ਸਖਤੀ ਨਾਲ ਅਲੱਗ ਕੀਤਾ ਜਾਵੇਗਾ, ਔਰਤਾਂ ਨੂੰ ਹਿਜਾਬ ਪਹਿਨਣ ਦੇ ਲਈ ਮਜਬੂਰ ਕੀਤਾ ਜਾਵੇਗਾ ਅਤੇ ਬੋਲਣ ਅਤੇ ਹਰ ਕਿਸਮ ਦੇ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਖਤਮ ਹੋ ਜਾਵੇਗੀ।
ਪਰ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਆਪਣੀ ਪ੍ਰਗਤੀ ਦੀ ਰਫਤਾਰ ਤੋਂ ਹੈਰਾਨ ਅਤੇ ਚਿੰਤਤ ਹਨ ਅਤੇ ਹੁਣ ਇਕ ਅਜਿਹੇ ਆਧੁਨਿਕ ਦੇਸ਼ ’ਚ ਸ਼ਾਸਨ ਕਰਨ ਦੀ ਸਮਰੱਥਾ ਨਹੀਂ ਦਿਖਾ ਰਹੇ।
ਅਫਗਾਨ ਲੋਕ ਵੀ ਮਹਿਸੂਸ ਕਰ ਰਹੇ ਹਨ ਕਿ ਉਹ ਦੁਬਾਰਾ 20 ਸਾਲ ਪਹਿਲਾਂ ਵਾਲੇ ਅਫਗਾਨਿਸਤਾਨ ’ਚ ਪਰਤਣਾ ਨਹੀਂ ਚਾਹੁੰਦੇ। ਜੇਕਰ ਸਥਾਨਕ ਵਿਦਰੋਹ ਪੂਰੇ ਦੇਸ਼ ’ਚ ਫੈਲਦੇ ਹਨ ਅਤੇ ਤਾਲਿਬਾਨ ਦੇ ਿਵਰੁੱਧ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹਨ, ਤਾਂ ਗਤੀਸ਼ੀਲਤਾ ਬਦਲ ਸਕਦੀ ਹੈ।
ਅਜਿਹੇ ’ਚ ਅਫਗਾਨਿਸਤਾਨ ’ਚ ਜੇਕਰ ਚੀਨ ਆਪਣਾ ਦਬਦਬਾ ਵਧਾਉਂਦਾ ਹੈ ਤਾਂ ਰੂਸ ਵੀ ਪਿੱਛੇ ਨਹੀਂ ਰਹੇਗਾ। ਅਜਿਹੇ ’ਚ ਭਾਰਤ ਨੂੰ ਆਪਣੀ ਸੁਰੱਖਿਆ ਦੇ ਲਈ ਜ਼ਿਆਦਾ ਮਾਤਰਾ ’ਚ ਵਧੇਰੇ ਸੁਰੱਖਿਆ ਬਲ ਅਤੇ ਫੌਜ ਆਪਣੇ ਪੱਛਮੀ ਕੰਢੇ ’ਤੇ ਲਗਾਉਣੀ ਹੋਵੇਗੀ। ਤਾਲਿਬਾਨ ਦਾ ਰੁਖ ਭਾਰਤ ਦੇ ਲਈ ਹੁਣ ਵੀ ਨਰਮ ਨਹੀਂ ਹੋਇਆ ਇਸ ਲਈ ਈਰਾਨ ਦੇ ਨਾਲ ਮਿਲ ਕੇ ਹੀ ਭਾਰਤ ਆਪਣਾ ਬਚਾਅ ਕਰ ਸਕਦਾ ਹੈ। ਜਿੱਥੋਂ ਤੱਕ ਈਰਾਨ ਦਾ ਸਬੰਧ ਹੈ ਉਹ ਵੀ ਇਸ ਤਾਕ ’ਚ ਹੈ ਕਿ ਅਫਗਾਨਿਸਤਾਨ ਦਾ ਕੁਝ ਹਿੱਸਾ ਤਾਂ ਉਸ ਨੂੰ ਮਿਲੇ ਅਤੇ ਵਪਾਰ ਦੇ ਰਾਹ ਉਹ ਆਪਣੀ ਪੈਠ ਉੱਥੇ ਬਣਾ ਸਕਣ।
ਜਿੱਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ ਉਹ ਕੁਝ ਮਹੀਨਿਅਾਂ ਤੋਂ ਪਾਕਿ-ਹਿੰਦੋਸਤਾਨ ਦੋਸਤੀ ਦੇ ਬਾਰੇ ’ਚ ਗੱਲਬਾਤ ਕਰ ਰਿਹਾ ਹੈ, ਦੋ ਦਿਨ ਪਹਿਲਾਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ‘ਨਿਊਯਾਰਕ ਟਾਈਮਸ’ ਨੂੰ ਇਕ ਇੰਟਰਵਿਊ ’ਚ ਕਿਹਾ ਹੈ ਕਿ ਅਮਰੀਕਾ ਉਨ੍ਹਾਂ ਨੂੰ ਉਹੀ ਮਹੱਤਵ ਦੇਵੇ ਜੋ ਉਹ ਭਾਰਤ ਨੂੰ ਦਿੰਦਾ ਹੈ।
ਦੇਖਣਾ ਹੁਣ ਇਹ ਹੈ ਕਿ ਜਿਸ ਤਰ੍ਹਾਂ ਬੁਸ਼ ਜਾਂ ਫਿਰ ਓਬਾਮਾ ਦੀ ਸਰਕਾਰ ਇਹ ਜਾਣਦੇ ਹੋਏ ਵੀ ਕਿ ਪਾਕਿਸਤਾਨ ਦਾ ਅਫਗਾਨਿਸਤਾਨ ’ਚ ਤਾਲਿਬਾਨ ਨੂੰ ਸਰਪ੍ਰਸਤੀ ਅਤੇ ਸਿਖਲਾਈ ਦੇਣ ’ਚ ਉਸ ਦਾ ਕਿੰਨਾ ਵੱਡਾ ਹੱਥ ਹੈ ਪਰ ਉਸ ਦੇ ਭੂਗੋਲਿਕ ਮਹੱਤਵ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਾਕਿਸਤਾਨ ਨੂੰ ਆਪਣੇ ਨਾਲ ਮਜਬੂਰਨ ਰੱਖਣਾ ਪਿਆ।
ਹਾਲਾਂਕਿ ਹੁਣ ਅਮਰੀਕਾ ’ਚ ਵੀ ਇਹ ਵਿਚਾਰ ਅਤੇ ਚਿੰਤਾ ਵਧਦੀ ਜਾ ਰਹੀ ਹੈ ਕਿ ਜੇਕਰ ਅਸੀਂ ਪੂਰੀ ਤਰ੍ਹਾਂ ਅਫਗਾਨਿਸਤਾਨ ਛੱਡ ਨਿਕਲ ਗਏ ਤਾਂ ਇਰਾਕ ਦੇ ਵਾਂਗ ਉੱਥੇ ਪਰਤ ਕੇ ਦੁਬਾਰਾ ਨਹੀਂ ਜਾ ਸਕਾਂਗੇ। ਅਜਿਹੇ ’ਚ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਉਹੀ ਦੇਸ਼ ਹੈ ਜਿਸ ਨੇ ਇਰਾਕ ਅਤੇ ਸੀਰੀਅਾ ’ਚ ਅੱਤਵਾਦੀ ਭੇਜੇ ਤੇ ਇਥੋਂ ਦੇ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦੀਆਂ ਨੇ ਅਮਰੀਕਾ ’ਤੇ ਵੀ ਹਮਲਾ ਕੀਤਾ ਸੀ ਤਾਂ ਅਜਿਹੇ ’ਚ ਕਿਥੋਂ ਸੂਚਨਾਵਾਂ ਦਾ ਭੰਡਾਰ ਮਿਲੇਗਾ!
ਭਾਰਤੀ ਆਰਥਿਕ ਨਿਵੇਸ਼ ਵੀ ਜ਼ਾਇਆ ਹੋ ਸਕਦਾ ਹੈ ਪਰ ਉਸ ਤੋਂ ਵੀ ਵੱਧ ਚਿੰਤਾ ਦੀ ਗੱਲ ਹੈ ਕਿ ਚੀਨ ਹੁਣ ਤੀਸਰੇ ਪਾਸੇ ਵੀ ਸਾਨੂੰ ਘੇਰ ਸਕਦਾ ਹੈ ਅਤੇ ਅਫਗਾਨਿਸਤਾਨ ਦੇ ਲਈ ਵੀ ਚੀਨ ਕੋਲੋਂ ਪਿੱਛਾ ਛੁਡਾਉਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਉਹ ਰੂਸ ਜਾਂ ਅਮਰੀਕਾ ਵਰਗਾ ਦੇਸ਼ ਨਹੀਂ ਹੈ।
‘ਔਰਤਾਂ ਦੀਆਂ ਆਰਥਿਕ ਮਜਬੂਰੀਆਂ’ ‘ਉਨ੍ਹਾਂ ਨੂੰ ਨਸ਼ੇ ਦੇ ਧੰਦੇ ’ਚ ਧੱਕਣ ਲੱਗੀਆਂ’
NEXT STORY