ਧਾਰਮਿਕ ਮਹਾਉਤਸਵ ਭਾਰਤ ਦੀ ਅਨੇਕਤਾ ’ਚ ਏਕਤਾ ਦੇ ਪ੍ਰਤੀਕ ਹਨ। ਇਨ੍ਹਾਂ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਇਕੱਠੇ ਹੋਣ ਕਾਰਨ ਭੀੜ ਵਧ ਰਹੀ ਹੈ ਪਰ ਨਿਰਮਾਣ ਪੁਰਾਣੇ ਅਤੇ ਕਮਜ਼ੋਰ ਹੋਣ ਕਾਰਨ ਉੱਥੇ ਹੋਣ ਵਾਲੇ ਹਾਦਸਿਆਂ ’ਚ ਸ਼ਰਧਾਲੂਆਂ ਦੀਆਂ ਜਾਨਾਂ ਜਾ ਰਹੀਆਂ ਹਨ।
* 30 ਮਾਰਚ ਨੂੰ ਸ਼੍ਰੀ ਰਾਮਨੌਮੀ ਮੌਕੇ ਇੰਦੌਰ ਦੇ ਪਟੇਲ ਨਗਰ ਸਥਿਤ ‘ਸ਼੍ਰੀ ਬੇਲੇਸ਼ਵਰ ਮਹਾਦੇਵ ਝੂਲੇ ਲਾਲ ਮੰਦਿਰ’ ’ਚ ਹਵਨ ਤੋਂ ਬਾਅਦ ਕੰਨਿਆ ਪੂਜਨ ਦੌਰਾਨ ਪਾਣੀ ਨਾਲ ਭਰੀ ਬਾਵੜੀ ਦੀ ਪੁਰਾਣੀ ਛੱਤ ਜ਼ਿਆਦਾ ਲੋਕਾਂ ਦੇ ਬੋਝ ਨਾਲ ਧੱਸ ਗਈ।
ਇਸ ਨਾਲ ਉੱਥੇ ਮੌਜੂਦ 50 ਤੋਂ ਵੱਧ ਲੋਕ ਉਸ ’ਚ ਡਿੱਗ ਗਏ ਅਤੇ 36 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਸਬੰਧੀ ਪ੍ਰਸ਼ਾਸਨ ਨੇ ਮੰਦਿਰ ਦੇ ਪ੍ਰਧਾਨ ਅਤੇ ਸਕੱਤਰ ’ਤੇ ਗੈਰ-ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਹੈ।
* ਅਤੇ ਹੁਣ 9 ਅਪ੍ਰੈਲ ਨੂੰ ਮਹਾਰਾਸ਼ਟਰ ’ਚ ਅਕੋਲਾ ਜ਼ਿਲੇ ਦੇ ਪਾਰਸ ਪਿੰਡ ’ਚ ਸਥਿਤ ‘ਬਾਬੂਜੀ ਮਹਾਰਾਜ ਮੰਦਿਰ’ ’ਚ ਜਦੋਂ ਸ਼ਰਧਾਲੂ ‘ਮਹਾ ਆਰਤੀ’ ਲਈ ਇਕੱਠੇ ਸਨ, ਤੇਜ਼ ਹਨੇਰੀ ਅਤੇ ਮੀਂਹ ਕਾਰਨ ਛੱਜੇ ’ਤੇ ਦਰੱਖਤ ਡਿੱਗਣ ਨਾਲ ਉਹ ਟੱੁਟ ਕੇ ਹੇਠਾਂ ਡਿੱਗ ਗਿਆ ਜਿਸ ਨਾਲ ਉਸ ਦੇ ਹੇਠਾਂ ਖੜ੍ਹੇ 7 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ।
ਜਿੱਥੇ ਧਾਰਮਿਕ ਸਥਾਨਾਂ ’ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਦੁਖਦਾਈ ਹੈ ਉੱਥੇ ਹੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਡੇ ਵਧੇਰੇ ਧਾਰਮਿਕ ਸਥਾਨ ਕਾਫੀ ਪੁਰਾਣੇ ਹੋ ਗਏ ਹਨ। ਉਨ੍ਹਾਂ ਦੇ ਖਸਤਾ ਹੋ ਜਾਣ ਨਾਲ ਅਜਿਹੀਆਂ ਥਾਵਾਂ ’ਤੇ ਹਾਦਸਿਆਂ ਦਾ ਜੋਖਮ ਵਧ ਗਿਆ ਹੈ। ਇਸ ਲਈ ਧਾਰਮਿਕ ਸਥਾਨਾਂ ਦੇ ਕੰਪਲੈਕਸਾਂ ਅਤੇ ਇਮਾਰਤਾਂ ਦੀ ਸਮੁੱਚੀ ਦੇਖਭਾਲ ਅਤੇ ਰੈਨੋਵੇਸ਼ਨ ਦੀ ਲੋੜ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
- ਵਿਜੇ ਕੁਮਾਰ
‘ਕੈਗ’ ਨੇ ਹਿਮਾਚਲ ਦੀ ਫਾਇਰ ਬ੍ਰਿਗੇਡ ਮੈਨੇਜਮੈਂਟ ’ਚ ਭਾਰੀ ਖਾਮੀਆਂ ਵੱਲ ਧਿਆਨ ਦਿਵਾਇਆ
NEXT STORY