ਹਾਲਾਂਕਿ ਲੋਕਾਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਅਤੇ ਮੈਡੀਕਲ ਸਹੂਲਤ, ਲਗਾਤਾਰ ਬਿਜਲੀ ਅਤੇ ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣਾ ਸਾਡੀਅਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਉਹ ਇਸ ’ਚ ਅਸਫਲ ਸਿੱਧ ਹੋ ਰਹੀਅਾਂ ਹਨ।
ਜਿੱਥੋਂ ਤਕ ਸਿੱਖਿਆ ਦਾ ਸਬੰਧ ਹੈ, ਸਾਡੇ ਸਰਕਾਰੀ ਸਕੂਲਾਂ ਦੇ ਬੁਰੀ ਤਰ੍ਹਾਂ ਅਵਿਵਸਥਾ ਅਤੇ ਅਧਿਆਪਕਾਂ ਆਦਿ ਦੀ ਘਾਟ ਦਾ ਸ਼ਿਕਾਰ ਹੋਣ ਕਾਰਨ, ਜਿਸ ਦੀਅਾਂ ਕੁਝ ਮਿਸਾਲਾਂ ਹੇਠਾਂ ਦਰਜ ਹਨ, ਉਥੇ ਲੋਕ ਆਪਣੇ ਬੱਚਿਅਾਂ ਨੂੰ ਪੜ੍ਹਾਉਣਾ ਹੀ ਨਹੀਂ ਚਾਹੁੰਦੇ। ਇੱਥੋਂ ਤਕ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਆਪਣੇ ਬੱਚਿਅਾਂ ਨੂੰ ਉਥੇ ਨਹੀਂ ਪੜ੍ਹਾਉਂਦੇ :
* 27 ਅਗਸਤ ਨੂੰ ਭੀਖੀ ਦੇ ਪਿੰਡ ਹਮੀਰਪੁਰ ਢੈਪਈ ਦੇ ਸਰਕਾਰੀ ਸਕੂਲ ’ਚ ਤਾਇਨਾਤ ਡੀ. ਪੀ. ਮਾਸਟਰ ਵਲੋਂ ਸਕੂਲ ਦੇ ਖੇਡ ਮੁਕਾਬਲੇ ’ਚ ਕੀਤੀ ਗਈ ਕਥਿਤ ਲਾਪ੍ਰਵਾਹੀ ਨੂੰ ਲੈ ਕੇ ਗੁੱਸੇ ’ਚ ਆਏ ਪਿੰਡ ਵਾਸੀਅਾਂ ਨੇ ਸਕੂਲ ਨੂੰ ਜਿੰਦਰਾ ਲਾ ਕੇ ਰੋਸ ਪ੍ਰਗਟਾਇਆ।
* 29 ਅਗਸਤ ਨੂੰ ਹਰਿਆਣਾ ’ਚ ਰੇਵਾੜੀ ਦੇ ਪਿੰਡ ਚਿਲਹੜ ’ਚ ਅਧਿਆਪਕਾਂ ਦੀ ਘਾਟ ਕਾਰਨ ਗੁੱਸੇ ’ਚ ਆਏ ਪਿੰਡ ਵਾਸੀਅਾਂ ਨੇ ਸਰਕਾਰੀ ਸਕੂਲ ਦੇ ਗੇਟ ਨੂੰ ਜਿੰਦਰਾ ਲਾ ਦਿੱਤਾ।
* 02 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਸੈਕੰਡਰੀ ਸਕੂਲ ਭਦ੍ਰਸੀ ’ਚ ਪਿੰਡ ਵਾਲਿਅਾਂ ਨੇ ਸਕੂਲ ਦੇ ਮੁੱਖ ਗੇਟ ’ਤੇ ਜਿੰਦਰਾ ਲਾ ਕੇ ਚਿਤਾਵਨੀ ਦਿੱਤੀ ਕਿ ਸਕੂਲ ’ਚ ਅਧਿਆਪਕਾਂ ਦੀ ਘਾਟ ਪੂਰੀ ਕੀਤੇ ਜਾਣ ਤਕ ਜਿੰਦਰਾ ਨਹੀਂ ਖੋਲ੍ਹਿਆ ਜਾਵੇਗਾ। ਅਧਿਕਾਰੀਅਾਂ ਵਲੋਂ ਅਧਿਆਪਕਾਂ ਦਾ ਬਿਨਾਂ ਦੇਰੀ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਹੀ ਪਿੰਡ ਵਾਲਿਅਾਂ ਨੇ ਜਿੰਦਰਾ ਖੋਲ੍ਹਿਆ।
* 12 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ‘ਸੀਧੀ’ ਵਿਚ ਅਵਿਵਸਥਾਵਾਂ ਨਾਲ ਘਿਰੇ ਮੇਂਢਕੀ ’ਚ ਸਥਿਤ ਸਰਕਾਰੀ ਸਕੂਲ ਦੇ ਗੇਟ ਨੂੰ ਨਾਰਾਜ਼ ਪਿੰਡ ਵਾਸੀਅਾਂ ਨੇ ਜਿੰਦਰਾ ਲਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਦ ਬੱਚਿਅਾਂ ਨੇ ਬੱਕਰੀਅਾਂ ਹੀ ਚਾਰਨੀਅਾਂ ਹਨ ਤਾਂ ਸਕੂਲ ਕਿਸ ਕੰਮ ਦੇ?
* 14 ਸਤੰਬਰ ਨੂੰ ਮਾਨਸਾ ਦੇ ਸਾਹਨੇਵਾਲੀ ’ਚ ਸਥਿਤ ਆਦਰਸ਼ ਸਕੂਲ ’ਚ ਵਿਖਾਵਾਕਾਰੀਅਾਂ ਨੇ 25 ਅਧਿਆਪਕਾਂ ਤੇ ਹੋਰ ਸਟਾਫ ਮੈਂਬਰਾਂ ਨੂੰ ਸਕੂਲ ਅੰਦਰ ਬੰਦ ਕਰ ਦਿੱਤਾ। ਵਿਖਾਵਾਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਹਟਾਉਣ ਅਤੇ ਇਕ ਪੀ. ਟੀ. ਆਈ. ਅਧਿਆਪਕ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਸਨ।
* 14 ਸਤੰਬਰ ਨੂੰ ਹੀ ਹਰਿਆਣਾ ’ਚ ਨਾਂਗਲ ਚੌਧਰੀ ਦੇ ਪਿੰਡ ਮੂਸਨੋਤਾ ਦੇ ਸੀਨੀਅਰ ਸੈਕੰਡਰੀ ਸਕੂਲ ’ਚ ਸਟਾਫ ਦੀ ਘਾਟ ਅਤੇ ਅਧਿਆਪਕਾਂ ਵਲੋਂ ਵਿਦਿਆਰਥੀਅਾਂ ਨੂੰ ਪੜ੍ਹਾਈ ਨਾ ਕਰਵਾਉਣ ਨੂੰ ਲੈ ਕੇ ਪਿੰਡ ਵਾਸੀਅਾਂ ਨੇ ਸਕੂਲ ਨੂੰ ਜਿੰਦਰਾ ਲਾ ਦਿੱਤਾ।
* 17 ਸਤੰਬਰ ਨੂੰ ਸੰਗਰੂਰ ਦੇ ਗੋਬਿੰਦਗੜ੍ਹ ਖੋਖਰ ’ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਅਧਿਆਪਕਾਂ ਦੀ ਘਾਟ ਵਿਰੁੱਧ 3 ਪਿੰਡਾਂ ਦੇ ਲੋਕਾਂ ਨੇ ਸਕੂਲ ਦੇ ਗੇਟ ਨੂੰ ਜਿੰਦਰਾ ਲਾ ਦਿੱਤਾ। ਇਸ ਸਕੂਲ ’ਚ ਅਧਿਆਪਕਾਂ ਦੇ 5 ਅਹੁਦੇ ਖਾਲੀ ਹਨ। ਇਸ ਤੋਂ ਪਹਿਲਾਂ 13 ਸਤੰਬਰ ਨੂੰ ਵੀ ਉਨ੍ਹਾਂ ਨੇ ਸਕੂਲ ਨੂੰ ਜਿੰਦਰਾ ਲਾ ਦਿੱਤਾ ਸੀ।
* 18 ਸਤੰਬਰ ਨੂੰ ਹਿਮਾਚਲ ’ਚ ਜ਼ਿਲਾ ਕਾਂਗੜਾ ਦੇ ਉਪ-ਮੰਡਲ ਇੰਦੌਰਾ ਦੀ ਇਕ ਪੰਚਾਇਤ ਦੇ ਮੈਂਬਰਾਂ ਨੇ ਪ੍ਰਾਇਮਰੀ ਸਕੂਲ ‘ਚਾਬੀਅਾਂ’ ਦੀ ਇਕ ਅਧਿਆਪਕਾ ’ਤੇ ਬੁਰੇ ਸਲੂਕ ਦਾ ਦੋਸ਼ ਲਾਉਂਦਿਅਾਂ ਉਸ ਦੇ ਤਬਾਦਲੇ ਦੀ ਮੰਗ ’ਤੇ ਜ਼ੋਰ ਦੇਣ ਲਈ ਸਕੂਲ ਨੂੰ ਜਿੰਦਰਾ ਲਾ ਦਿੱਤਾ।
* 19 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਕਾਲਾਕੋਟ ’ਚ ਪੈਂਦੇ ਗਲਹਾਨ ’ਚ ਸਥਿਤ ਸਰਕਾਰੀ ਹਾਈ ਸਕੂਲ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਮਾਪਿਅਾਂ ਨੇ ਸਕੂਲ ਨੂੰ ਜਿੰਦਰਾ ਲਾ ਕੇ ਜ਼ੋਰਦਾਰ ਮੁਜ਼ਾਹਰਾ ਕੀਤਾ ਅਤੇ ਸਿੱਖਿਆ ਮਹਿਕਮੇ ਵਿਰੁੱਧ ਨਾਅਰੇਬਾਜ਼ੀ ਕੀਤੀ।
* 20 ਸਤੰਬਰ ਨੂੰ ਰਾਜਸਥਾਨ ’ਚ ਭਰਤਪੁਰ ਜ਼ਿਲੇ ਦੇ ‘ਸੀਕਰੀ ਝੰਝਾਰ’ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪਿੰਡ ਵਾਲਿਅਾਂ ਨੇ ਨਵੇਂ ਪ੍ਰਿੰਸੀਪਲ ਦੀ ਨਿਯੁਕਤੀ ਵਿਰੁੱਧ ਭਾਰੀ ਮੁਜ਼ਾਹਰਾ ਕੀਤਾ ਅਤੇ ਸਕੂਲ ’ਚ ਛੁੱਟੀ ਕਰਵਾ ਦਿੱਤੀ।
ਪਿੰਡ ਵਾਲਿਅਾਂ ਦਾ ਦੋਸ਼ ਹੈ ਕਿ ਇਸ ਵਿਅਕਤੀ ਨੇ 2001 ’ਚ ਪੰਚਾਇਤ ਦੇ ਸਰਕਾਰੀ ਸੈਕੰਡਰੀ ਸਕੂਲ ਬੁਡਲੀ ’ਚ ਤਾਇਨਾਤੀ ਦੌਰਾਨ 2 ਹੋਰ ਅਧਿਆਪਕਾਂ ਨਾਲ ਮਿਲ ਕੇ ਸਕੂਲ ਦੀ ਵਿਦਿਆਰਥਣ ਨਾਲ ਛੇੜਖਾਨੀ ਕੀਤੀ ਸੀ।
* 20 ਸਤੰਬਰ ਨੂੰ ਹੀ ਰਾਜਸਥਾਨ ਦੇ ਜੈਸਲਮੇਰ ’ਚ ਸਥਿਤ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਲੰਮੇ ਸਮੇਂ ਤੋਂ ਚੱਲ ਰਹੀ ਅਧਿਆਪਕਾਂ ਦੀ ਘਾਟ ਵਿਰੁੱਧ ਵਿਦਿਆਰਥੀਅਾਂ ਨੇ ਮੁਜ਼ਾਹਰਾ ਕੀਤਾ ਅਤੇ ਮੁੱਖ ਗੇਟ ਨੂੰ ਜਿੰਦਰਾ ਲਾ ਕੇ ਧਰਨੇ ’ਤੇ ਬੈਠ ਗਏ।
ਸਰਕਾਰਾਂ ਬੇਸ਼ੱਕ ਹੀ ਆਪੋ-ਆਪਣੇ ਸੂਬੇ ’ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਦਾਅਵੇ ਕਰਦੀਅਾਂ ਨਹੀਂ ਥੱਕਦੀਅਾਂ ਪਰ ਅਧਿਆਪਕਾਂ ਦੀ ਘਾਟ ਅਤੇ ਹੋਰ ਬੇਨਿਯਮੀਅਾਂ ਕਾਰਨ ਵਿਦਿਆਰਥੀਅਾਂ ਦਾ ਭਵਿੱਖ ਹਨੇਰਮਈ ਬਣਿਆ ਹੋਇਆ ਹੈ।
ਸਮੇਂ-ਸਮੇਂ ’ਤੇ ਪਿੰਡ ਵਾਲਿਅਾਂ ਵਲੋਂ ਅਧਿਕਾਰੀਅਾਂ ਨੂੰ ਸਥਿਤੀ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਸਰਕਾਰੀ ਸਕੂਲਾਂ ਵਿਚਲੀਅਾਂ ਊਣਤਾਈਅਾਂ ਨੂੰ ਦੂਰ ਨਹੀਂ ਕੀਤਾ ਗਿਆ ਤੇ ਸਿੱਖਿਆ ਮਹਿਕਮੇ ਵਿਦਿਆਰਥੀਅਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ।
ਇਕ ਪਾਸੇ ਸਰਕਾਰੀ ਸਕੂਲ ਵੱਖ-ਵੱਖ ਤਰ੍ਹਾਂ ਦੀਅਾਂ ਬੇਨਿਮਯਮੀਅਾਂ ਅਤੇ ਊਣਤਾਈਅਾਂ ਨਾਲ ਜੂਝ ਰਹੇ ਹਨ ਤਾਂ ਦੂਜੇ ਪਾਸੇ ਸਰਕਾਰਾਂ ਵੱਡੀਅਾਂ-ਵੱਡੀਅਾਂ ਤੇ ਗੈਰ-ਅਮਲੀ ਸ਼ਰਤਾਂ ਲਾ ਕੇ ਪ੍ਰਾਈਵੇਟ ਸਕੂਲਾਂ ਨੂੰ ਚੱਲਣ ਨਹੀਂ ਦੇ ਰਹੀਅਾਂ, ਜਦਕਿ ਪ੍ਰਾਈਵੇਟ ਸਕੂਲ ਟੀਚਰਾਂ ਨੂੰ ਨੌਕਰੀ ’ਤੇ ਰੱਖ ਕੇ ਨਾ ਸਿਰਫ ਬੇਰੋਜ਼ਗਾਰੀ ਦੂਰ ਕਰ ਰਹੇ ਹਨ, ਸਗੋਂ ਆਪਣੇ ਇਲਾਕੇ ਦੇ ਬੱਚਿਅਾਂ ਨੂੰ ਸੁਰੱਖਿਅਤ ਮਾਹੌਲ ’ਚ ਸਿੱਖਿਆ ਵੀ ਦੇ ਕੇ ਸਮਾਜ ਦੀ ਵੱਡੀ ਸੇਵਾ ਕਰ ਰਹੇ ਹਨ। –ਵਿਜੇ ਕੁਮਾਰ
ਹੁਣ ਪਾਕਿਸਤਾਨ ਨੇ ਫਿਰ ਕੀਤਾ ਇਕ ਭਾਰਤੀ ਜਵਾਨ ਦੀ ਲਾਸ਼ ਨੂੰ ਖੇਹ-ਖਰਾਬ
NEXT STORY