ਔਰਤਾਂ ਨੂੰ ਮੁਫਤ ਬੱਸ ਯਾਤਰਾ ਦੀ ਸਹੂਲਤ 2019 ’ਚ ਦਿੱਲੀ ਦੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ ਸ਼ੁਰੂ ਕੀਤੀ ਸੀ। ਪੰਜਾਬ ’ਚ ਅਪ੍ਰੈਲ 2021 ’ਚ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ (ਕਾਂਗਰਸ) ਨੇ ਔਰਤਾਂ ਨੂੰ ਮੁਫਤ ਬੱਸ ਯਾਤਰਾ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ ਅਤੇ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਨੇ ਆਪਣੀਆਂ ਬੱਸਾਂ ’ਚ ਔਰਤਾਂ ਲਈ ਮੁਫਤ ਬੱਸ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਹੋਈ ਹੈ।
ਪੰਜਾਬ ਸਰਕਾਰ ਇਸ ਲਈ ਸਰਕਾਰੀ ਟ੍ਰਾਂਸਪੋਰਟ ਨੂੰ 800 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਚੁੱਕੀ ਹੈ ਜਦਕਿ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਅਜੇ ਵੀ 165 ਕਰੋੜ ਰੁਪਏ ਅਤੇ ਪੀ.ਆਰ.ਟੀ.ਸੀ. ਦੇ 120 ਕਰੋੜ ਰੁਪਏ ਬਕਾਇਆ ਹਨ। ਸਪੱਸ਼ਟ ਤੌਰ ’ਤੇ ਔਰਤਾਂ ਦੀ ਮੁਫਤ ਬੱਸ ਯਾਤਰਾ ਦਾ ਬੋਝ ਪੰਜਾਬ ’ਤੇ ਪੈ ਰਿਹਾ ਹੈ।
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲਤ ਦਾ ਲਾਭ ਔਰਤਾਂ ਉਠਾ ਰਹੀਆਂ ਹਨ ਪਰ ਅਜਿਹੀਆਂ ਰਿਆਇਤਾਂ ਦਾ ਬੋਝ ਅਖੀਰ ਸਰਕਾਰੀ ਖਜ਼ਾਨੇ ’ਤੇ ਹੀ ਪੈਂਦਾ ਹੈ, ਜਿਸ ਦੀ ਪੂਰਤੀ ਲਈ ਸਰਕਾਰ ਨੂੰ ਕਈ ਉਪਾਅ ਕਰਨੇ ਪੈਂਦੇ ਹਨ ਅਤੇ ਇਸ ਦੀ ਲਪੇਟ ’ਚ ਆਮ ਲੋਕ ਹੀ ਆਉਂਦੇ ਹਨ।
ਇਸ ਬਾਰੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਕਿਰਾਏ ’ਚ ਪੂਰੀ ਛੋਟ ਦੇਣ ਦੀ ਬਜਾਏ ਕੁਝ ਛੋਟ ਦੇ ਦੇਣਾ ਵੱਧ ਸਹੀ ਹੁੰਦਾ ਅਤੇ ਇਸ ਨਾਲ ਸਰਕਾਰ ਦੇ ਖਜ਼ਾਨੇ ’ਤੇ ਬੋਝ ਵੀ ਘਟਦਾ ਅਤੇ ਔਰਤਾਂ ਨੂੰ ਕੁਝ ਸਹੂਲਤ ਵੀ ਮਿਲਦੀ ਰਹਿੰਦੀ।
ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੁਫਤ ਦੇ ਲਾਲਚ ’ਚ ਕੁਝ ਭੈਣਾਂ ਬਿਨਾਂ ਕਿਸੇ ਕੰਮ ਦੇ ਹੀ ਯਾਤਰਾ ’ਤੇ ਨਿਕਲ ਪੈਂਦੀਆਂ ਹਨ। ਇਸ ਨਾਲ ਬੱਸਾਂ ’ਚ ਬੇਲੋੜੀ ਭੀੜ ਹੋਣ ਕਾਰਨ ਦੂਜੇ ਯਾਤਰੀਆਂ ਨੂੰ ਅਸੁਵਿਧਾ ਹੁੰਦੀ ਹੈ ਅਤੇ ਮੁਫਤ ਯਾਤਰਾ ਸਹੂਲਤਾਂ ਦੀ ਦੁਰਵਰਤੋਂ ਵੀ ਹੁੰਦੀ ਹੈ। - ਵਿਜੇ ਕੁਮਾਰ
ਵਰਕਆਊਟ’ ਦੇ ਦੌਰਾਨ ‘ਹੋ ਰਹੀਆਂ ਮੌਤਾਂ, ਸਾਵਧਾਨੀ ਵਰਤਣ ਦੀ ਲੋੜ
NEXT STORY