ਆਮ ਤੌਰ 'ਤੇ ਅਜਿਹਾ ਦੇਖਿਆ ਜਾਂਦਾ ਹੈ ਕਿ ਵੱਖ-ਵੱਖ ਦੇਸ਼ਾਂ ਦੇ ਨੇਤਾ ਆਪਣੇ ਦੇਸ਼ ਵਿਚ ਕਿਸੇ ਦੂਜੇ ਦੇਸ਼ ਦੇ ਸੰਬੰਧ ਵਿਚ ਜਿਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹਨ ਅਤੇ ਜਿਸ ਤਰ੍ਹਾਂ ਦਾ ਆਚਰਣ ਕਰਦੇ ਹਨ, ਆਪਣੀਆਂ ਵਿਦੇਸ਼ ਯਾਤਰਾਵਾਂ 'ਤੇ ਉਸ ਤੋਂ ਬਿਲਕੁਲ ਉਲਟ ਗੱਲਾਂ ਕਹਿੰਦੇ ਅਤੇ ਉਹੋ ਜਿਹਾ ਹੀ ਆਚਰਣ ਕਰਦੇ ਹਨ।
ਪਾਕਿਸਤਾਨ ਦੇ ਨੇਤਾਵਾਂ 'ਤੇ ਇਹ ਗੱਲ ਵਿਸ਼ੇਸ਼ ਤੌਰ 'ਤੇ ਲਾਗੂ ਹੁੰਦੀ ਹੈ। ਜਦੋਂ ਵੀ ਪਾਕਿਸਤਾਨ ਦੇ ਨੇਤਾ ਭਾਰਤ ਜਾਂ ਕਿਸੇ ਹੋਰ ਪੱਛਮੀ ਦੇਸ਼ ਦੀ ਯਾਤਰਾ 'ਤੇ ਜਾਂਦੇ ਹਨ ਤਾਂ ਭਾਰਤ ਦੇ ਸੰਬੰਧ ਵਿਚ ਚਿਕਨੀਆਂ-ਚੋਪੜੀਆਂ ਗੱਲਾਂ ਕਰਦੇ ਹਨ ਪਰ ਜਦੋਂ ਆਪਣੇ ਦੇਸ਼ ਵਿਚ ਹੁੰਦੇ ਹਨ ਤਾਂ ਸਾਡੇ ਵਿਰੁੱਧ ਅੱਗ ਉਗਲਣਾ ਸ਼ੁਰੂ ਕਰ ਦਿੰਦੇ ਹਨ।
3 ਸਤੰਬਰ ਨੂੰ ਨਵਾਜ਼ ਸ਼ਰੀਫ ਨੇ ਇਸਲਾਮਾਬਾਦ ਵਿਚ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ''ਭਾਰਤ ਪ੍ਰਤੀ ਇਸਲਾਮਾਬਾਦ ਦੀ ਇਸ ਹਲੀਮੀ ਨੂੰ ਭਾਰਤ ਨੂੰ ਉਸ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਤੇ ਪਾਕਿਸਤਾਨ ਨਾਲ ਭਾਰਤ ਦੀਆਂ ਭੜਕਾਊ ਕਾਰਵਾਈਆਂ ਖੇਤਰ ਦੀ ਸਥਿਰਤਾ ਲਈ ਖ਼ਤਰਾ ਹਨ।''
ਇਸ ਧਮਕੀ ਦੇ ਉਲਟ 28 ਨਵੰਬਰ ਨੂੰ ਮਾਲਟਾ ਦੀ ਰਾਜਧਾਨੀ ਵਾਲੇਟਾ 'ਚ ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀਆਂ ਦੇ ਸੰਮੇਲਨ (ਚੋਗਮ) ਵਿਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨਾਲ ਮੁਲਾਕਾਤ ਦੌਰਾਨ ਨਵਾਜ਼ ਸ਼ਰੀਫ ਨੇ ਕਿਹਾ ਕਿ ''ਭਾਰਤ ਨਾਲ ਪਾਕਿਸਤਾਨ ਸਥਾਈ ਸ਼ਾਂਤੀ ਚਾਹੁੰਦਾ ਹੈ ਅਤੇ ਅਗਾਊਂ ਸ਼ਰਤਾਂ ਤੋਂ ਬਿਨਾਂ ਉਸ ਨਾਲ ਗੱਲਬਾਤ ਲਈ ਤਿਆਰ ਹੈ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ''ਭਾਰਤ ਤੇ ਅਫਗਾਨਿਸਤਾਨ ਸਮੇਤ ਸਾਰੇ ਗੁਆਂਢੀਆਂ ਨਾਲ ਪਾਕਿਸਤਾਨ ਦੋਸਤੀ ਚਾਹੁੰਦਾ ਹੈ।''
ਡੇਵਿਡ ਕੈਮਰੂਨ ਨਾਲ ਗੱਲਬਾਤ ਦੌਰਾਨ ਦਿੱਤੇ ਗਏ ਨਵੀਨਤਮ ਬਿਆਨ ਤੋਂ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਵਿਦੇਸ਼ੀ ਪ੍ਰੈੱਸ ਦੀ ਆਲੋਚਨਾ ਤੋਂ ਬਚਣ ਦਾ ਯਤਨ ਅਸਲ 'ਚ ਕੋਈ ਨਵੀਂ ਦਿਸ਼ਾ ਲੈ ਸਕਦਾ ਹੈ। ਕੀ ਭਾਰਤੀ ਡਿਪਲੋਮੈਟ ਇਸ ਮੌਕੇ ਦੀ ਸਹੀ ਵਰਤੋਂ ਕਰ ਸਕਣਗੇ?
ਜੇਕਰ ਤੱਥਾਂ ਦੇ ਪਿਛੋਕੜ 'ਚ ਦੇਖਿਆ ਜਾਵੇ ਤਾਂ ਪੁਰਾਣਾ ਤਜਰਬਾ ਇਹੋ ਦੱਸਦਾ ਹੈ ਕਿ ਇਹ ਪਾਕਿਸਤਾਨ ਦੇ ਨੇਤਾਵਾਂ ਦੇ ਦੋਗਲੇਪਣ ਦੀ ਨਵੀਂ ਮਿਸਾਲ ਹੈ।
ਸਿੱਖਿਆ ਜਗਤ ਨੂੰ ਬਦਨਾਮ ਕਰ ਰਹੇ ਚੰਦ ਅਧਿਆਪਕ-ਅਧਿਆਪਕਾਵਾਂ
NEXT STORY