Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 03, 2026

    6:59:23 AM

  • 2 days alert in punjab meteorological department s big forecast till february 6

    ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15...

  • bikram majithia bail

    ਬਿਕਰਮ ਮਜੀਠੀਆ ਕਦੋਂ ਆਉਣਗੇ ਜੇਲ ਤੋਂ ਬਾਹਰ, ਜਾਣੋ...

  • dera beas  baba gurinder singh dhillon  bikram majithia

    ਡੇਰਾ ਬਿਆਸ ਮੁਖੀ ਦੇ ਮੁਲਾਕਾਤ ਤੋਂ ਕੁੱਝ ਮਿੰਟਾਂ...

  • navjot kaur sidhu big statement

    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ‘ਦੇਸ਼ ਦੇ ਸ਼ਾਸਨ ਅਤੇ ਪ੍ਰਸ਼ਾਸਨ ’ਚ ਕਮਜ਼ੋਰੀਆਂ ਬਾਰੇ’‘ਅਦਾਲਤਾਂ ਦੀਆਂ ਅੱਖਾਂ ਖੋਲ੍ਹਣ ਵਾਲੀਆਂ ਟਿੱਪਣੀਆਂ’

ARTICLE News Punjabi(ਸੰਪਾਦਕੀ)

‘ਦੇਸ਼ ਦੇ ਸ਼ਾਸਨ ਅਤੇ ਪ੍ਰਸ਼ਾਸਨ ’ਚ ਕਮਜ਼ੋਰੀਆਂ ਬਾਰੇ’‘ਅਦਾਲਤਾਂ ਦੀਆਂ ਅੱਖਾਂ ਖੋਲ੍ਹਣ ਵਾਲੀਆਂ ਟਿੱਪਣੀਆਂ’

  • Updated: 25 Feb, 2021 04:54 AM
Article
the country  s governance and administration
  • Share
    • Facebook
    • Tumblr
    • Linkedin
    • Twitter
  • Comment

ਅੱਜ ਜਦਕਿ ਦੇਸ਼ ’ਚ ਲੋਕਤੰਤਰ ਦੇ ਤਿੰਨ ਥੰਮ੍ਹਾਂ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਪਾਲਿਕਾ ’ਚੋਂ ਦੋ ਮੁੱਖ ਥੰਮ੍ਹ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਨੂੰ ਗੈਰ-ਸਰਗਰਮ ਮੰਨਿਆ ਜਾ ਰਿਹਾ ਹੈ, ਅਜਿਹੀ ਹਾਲਤ ’ਚ ਸਿਰਫ ਨਿਆਪਾਲਿਕਾ ਹੀ ਵੱਖ-ਵੱਖ ਕੇਸਾਂ ਦੀ ਸੁਣਵਾਈ ਦੌਰਾਨ ਮਹੱਤਵਪੂਰਨ ਟਿੱਪਣੀਆਂ ਅਤੇ ਹੁਕਮ ਜਾਰੀ ਕਰਕੇ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਝੰਜੋੜ ਰਹੀ ਹੈ।

ਇਸੇ ਬਾਰੇ ਫਰਵਰੀ ਮਹੀਨੇ ’ਚ ਹੀ ਦੇਸ਼ ਦੀਆਂ ਅਦਾਲਤਾਂ ਵਲੋਂ ਵੱਖ-ਵੱਖ ਮਹੱਤਵਪੂਰਨ ਮਾਮਲਿਆਂ ’ਤੇ ਸੁਣਵਾਈ ਦੌਰਾਨ ਚਾਰ ਮਹੱਤਵਪੂਰਨ ਟਿੱਪਣੀਆਂ ਆਈਆਂਹਨ :

* 15 ਫਰਵਰੀ ਨੂੰ ਨਸ਼ਿਆਂ ਦੇ ਸਿਹਤ ’ਤੇ ਭੈੜੇ ਅਸਰ ਦੇ ਇਲਾਵਾ ਇਸ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਅਤੇ ਪਰਿਵਾਰਾਂ ਦੀ ਤਬਾਹੀ ਨੂੰ ਦਰਸਾਉਂਦੇ ਹੋਏ ਇਕ ਨਸ਼ਾ ਸਮੱਗਲਰ ਦੀ ਨਿਯਮਿਤ ਜ਼ਮਾਨਤ ਅਰਜ਼ੀ ਰੱਦ ਕਰਦੇ ਹੋਏ ਪੰਜਾਬ-ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਜਸਟਿਸ ਐੱਚ. ਐੱਸ. ਮਦਾਨ ਨੇ ਕਿਹਾ :

‘‘ਕਿਉਂਕਿ ਨਸ਼ੇ ਨੇ ਸਮਾਜ ਦਾ ਤਾਣਾ-ਬਾਣਾ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਇਹ ਬੜੀ ਤੇਜ਼ੀ ਨਾਲ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਰਿਹਾ ਹੈ, ਇਸ ਲਈ ਨਸ਼ੇ ਦੇ ਸੌਦਾਗਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਲਿਹਾਜ਼ ਕਰਨਾ ਉਨ੍ਹਾਂ ਦੇ ਗਲਤ ਕੰਮ ਨੂੰ ਸ਼ਹਿ ਦੇਣ ਦੇ ਬਰਾਬਰ ਹੈ ਇਸ ਲਈ ਕੋਰਟ ਨੂੰ ਨਸ਼ੇ ਦੇ ਵਪਾਰੀਆਂ ਨਾਲ ਕੋਈ ਹਮਦਰਦੀ ਨਹੀਂ ਹੈ। ਇਹ ਚੰਦ ਪੈਸਿਆਂ ਦੇ ਲਈ ਲੋਕਾਂ ਨੂੰ ਮੌਤ ਦੇ ਮੂੰਹ ’ਚ ਧੱਕ ਰਹੇ ਹਨ।’’

* 23 ਫਰਵਰੀ ਨੂੰ ਸੁਪਰੀਮ ਕੋਰਟ ਦੇ ਜੱਜਾਂ ਜਸਟਿਸ ਐੱਨ. ਵੀ. ਰਮਨਾ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਅਨਿਰੁੱਧ ਬੋਸ ’ਤੇ ਆਧਾਰਿਤ ਬੈਂਚ ਨੇ ਪ੍ਰਭਾਵਸ਼ਾਲੀ ਲੋਕਾਂ ਵਲੋਂ ਨਿਆਂ ਦੀ ਪਕੜ ਤੋਂ ਬਚਦੇ ਚਲੇ ਜਾਣ ਦੀ ਬੁਰਾਈ ’ਤੇ ਮਹੱਤਵਪੂਰਨ ਟਿੱਪਣੀ ਕੀਤੀ।

ਉੱਤਰ ਪ੍ਰਦੇਸ਼ ’ਚ ਇਕ ਵਪਾਰੀ ਨੂੰ ਅਗਵਾ ਕਰ ਕੇ ਉਸ ਨੂੰ ਜੇਲ ਲਿਜਾਣ ਅਤੇ ਉਥੇ ਉਸ ’ਤੇ ਹਮਲੇ ਦੇ ਮਾਮਲੇ ’ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਬੇਟੇ ਮੁਹੰਮਦ ਉਮਰ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਮਾਣਯੋਗ ਜੱਜਾਂ ਨੇ ਕੁਝ ਅਜਿਹਾ ਕਿਹਾ :

‘‘ਦੇਸ਼ ’ਚ ਕੁਝ ਅਜਿਹੇ ਸੁਵਿਧਾਸੰਪੰਨ ਲੋਕ ਵੀ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਪੁਲਸ ਫੜਨ ’ਚ ਅਸਮਰੱਥ ਹੈ।’’

* 23 ਫਰਵਰੀ ਨੂੰ ਹੀ ਸੁਪਰੀਮ ਕੋਰਟ ਨੇ ਪ੍ਰੀਖਿਆਵਾਂ ’ਚ ਸਮੂਹਿਕ ਨਕਲ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਵਿਦਿਆਰਥੀਆਂ ਨੂੰ ਹੋਣ ਵਾਲੀ ਅਸੁਵਿਧਾ ਅਤੇ ਉਨ੍ਹਾਂ ਦੇ ਕਰੀਅਰ ’ਤੇ ਪੈਣ ਵਾਲੇ ਮਾੜੇ ਪ੍ਰਭਾਵ ਦੇ ਮੁੱਦੇ ’ਤੇ ਵੀ ਇਕ ਮਹੱਤਵਪੂਰਨ ਟਿੱਪਣੀ ਕੀਤੀ।

ਪ੍ਰਸ਼ਨ ਪੱਤਰ ਲੀਕ ਹੋਣ ਦੇ 2016 ਦੇ ਇਕ ਮਾਮਲੇ ’ਚ ਸ਼ਾਮਲ ਇਕ ਉੱਚ ਅਧਿਕਾਰੀ ਨੂੰ ਕਰਨਾਟਕ ਹਾਈਕੋਰਟ ਵਲੋਂ ਕੇਸ ਤੋਂ ਵੱਖ ਕਰਨ ਦੀ ਚੁਣੌਤੀ ਦੇਣ ਵਾਲੀ ਰਿਟ ’ਤੇ ਸੁਣਵਾਈ ਕਰਦੇ ਹੋਏ ਮਾਣਯੋਗ ਚੀਫ ਜਸਟਿਸ ਐੱਸ. ਏ. ਬੋਬੜੇ ਅਤੇ ਮਾਣਯੋਗ ਜੱਜਾਂ ਏ. ਐੱਸ. ਬੋਪੰਨਾ ਅਤੇ ਵੀ. ਰਾਮਾਸੁਬਰਾਮਣੀਅਨ ’ਤੇ ਆਧਾਰਿਤ ਬੈਂਚ ਨੇ ਕਿਹਾ :

‘‘ਪ੍ਰੀਖਿਆਵਾਂ ’ਚ ਸਮੂਹਿਕ ਨਕਲ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਸਮੁੱਚੀ ਸਿੱਖਿਆ ਪ੍ਰਣਾਲੀ ਖਰਾਬ ਅਤੇ ਦੂਸ਼ਿਤ ਹੋ ਰਹੀ ਹੈ। ਅਜਿਹੇ ਲੋਕ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰ ਰਹੇ ਹਨ। ਆਖਿਰ ਅਜਿਹੇ ਲੋਕਾਂ ਦੀ ਜ਼ਮਾਨਤ ਕਿਉਂ ਨਾ ਰੱਦ ਕੀਤੀ ਜਾਵੇ?’’

* 23 ਫਰਵਰੀ ਨੂੰ ਹੀ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੇ ਵਧੀਕ ਸੈਸ਼ਨ ਜੱਜ ਜਸਟਿਸ ਧਰਮਿੰਦਰ ਰਾਣਾ ਨੇ ਸੋਸ਼ਲ ਮੀਡੀਆ ’ਤੇ ਕਿਸਾਨਾਂ ਦੇ ਰੋਸ ਵਿਖਾਵੇ ਨਾਲ ਸਬੰਧਤ ‘ਟੂਲਕਿੱਟ’ ਸਾਂਝਾ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਜਲਵਾਯੂ ਵਰਕਰ ਦਿਸ਼ਾ ਰਵੀ ਦੀ ਜ਼ਮਾਨਤ ਰਿਟ ’ਤੇ ਫੈਸਲਾ ਸੁਣਾਉਣ ਤੋਂ ਪਹਿਲਾਂ ਅੰਗਰੇਜ਼ਾਂ ਦੇ ਜ਼ਮਾਨੇ ਦੀ ਇਕ ਅਦਾਲਤ ਵਲੋਂ ਸੁਣਾਏ ਗਏ 1942 ਦੇ ਇਕ ਫੈਸਲੇ ਦਾ ਵਰਣਨ ਕੀਤਾ : ‘‘ਸਰਕਾਰ ਦੇ ਹੰਕਾਰ ਨੂੰ ਸੱਟ ਮਾਰਨ ਦੇ ਆਧਾਰ ’ਤੇ ਹੀ (ਕਿਸੇ ’ਤੇ) ਦੇਸ਼ਧ੍ਰੋਹ ਦਾ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।’’

ਫਿਰ ਉਨ੍ਹਾਂ ਨੇ ਧਾਰਾ-19 ਦੇ ਹਵਾਲੇ ਨਾਲ ਦਿਸ਼ਾ ਰਵੀ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ : ‘‘ਲੋਕਾਂ ਨੂੰ ਸਿਰਫ ਇਸ ਲਈ ਜੇਲ ’ਚ ਨਹੀਂ ਸੁੱਟਿਆ ਜਾ ਸਕਦਾ ਕਿ ਉਹ ਸਰਕਾਰ ਦੀਆਂ ਨੀਤੀਆਂ ਨਾਲ ਅਸਹਿਮਤ ਹਨ ਕਿਉਂਕਿ ਕਿਸੇ ਵੀ ਲੋਕਤੰਤਰਿਕ ਦੇਸ਼ ਦੇ ਨਾਗਰਿਕ ਹੀ ਸਰਕਾਰ ਦੇ ਸੱਚੇ ਪਹਿਰੇਦਾਰ ਹੁੰਦੇ ਹਨ। ਦਿਸ਼ਾ ਦੇ ਵਿਰੁੱਧ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਉਸ ਨੇ ਭਾਰਤ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਮੁਹਿੰਮ ਚਲਾਈ।’’

ਮਾਣਯੋਗ ਜਸਟਿਸ ਨੇ ਰਿਗਵੇਦ ਦਾ ਇਕ ਸ਼ਲੋਕ ਵੀ ਪੜ੍ਹਿਆ ਜਿਸ ਦਾ ਭਾਵ ਇਹ ਹੈ ਕਿ ਸਾਡੇ ਕੋਲ ਹਰੇਕ ਦਿਸ਼ਾ ਤੋਂ ਅਜਿਹੇ ਕਲਿਆਣਕਾਰੀ ਵਿਚਾਰ ਆਉਂਦੇ ਰਹੇ ਹਨ ਜੋ ਅਗਿਆਤ ਵਿਸ਼ਿਆਂ ਨੂੰ ਪ੍ਰਗਟ ਕਰਨ ਵਾਲੇ ਹੋਣ, ਨਾ ਹੀ ਇਨ੍ਹਾਂ ਨੂੰ ਰੋਕਿਆ ਜਾ ਸਕੇ ਅਤੇ ਨਾ ਹੀ ਇਹ ਕਿਸੇ ਵਲੋਂ ਦਬਾਏ ਜਾ ਸਕਣ।

ਨਸ਼ੇ ਦੇ ਸਮਾਜ ’ਤੇ ਮਾੜੇ ਪ੍ਰਭਾਵ, ਪ੍ਰਭਾਵਸ਼ਾਲੀ ਲੋਕਾਂ ਵਲੋਂ ਆਪਣੀ ਸਥਿਤੀ ਦੀ ਦੁਰਵਰਤੋਂ ਦੇ ਦਮ ’ਤੇ ਕਾਨੂੰਨ ਤੋਂ ਬਚਣ, ਪ੍ਰੀਖਿਆਵਾਂ ’ਚ ਸਮੂਹਿਕ ਨਕਲ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਵਿਦਿਆਰਥੀਆਂ ਦੇ ਭਵਿੱਖ ’ਤੇ ਮਾੜਾ ਪ੍ਰਭਾਵ ਅਤੇ ਕਿਸੇ ਵਿਸ਼ੇ ’ਤੇ ਅਸਹਿਮਤੀ ਦੇ ਕਾਰਨ ਸੱਤਾ ਦੇ ਅਦਾਰੇ ਦੇ ਗੁੱਸੇ ਦਾ ਸ਼ਿਕਾਰ ਬਣਨ ਵਰਗੇ ਵਿਸ਼ਿਆਂ ’ਤੇ ਵੱਖ-ਵੱਖ ਅਦਾਲਤਾਂ ਦੀਆਂ ਉਕਤ ਟਿੱਪਣੀਆਂ ਅੱਖਾਂ ਖੋਲ੍ਹਣ ਵਾਲੀਆਂ ਅਤੇ ਸ਼ਾਸਨ ਅਤੇ ਪ੍ਰਸ਼ਾਸਨ ’ਚ ਪੈਦਾ ਹੋਈਆਂ ਅਨੇਕ ਕਮੀਆਂ ਨੂੰ ਉਜਾਗਰ ਕਰਨ ਵਾਲੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ।

–ਵਿਜੇ ਕੁਮਾਰ

  • governance
  • administration
  • ਪ੍ਰਸ਼ਾਸਨ
  • ਕਮਜ਼ੋਰੀਆਂ

‘ਭਾਰਤ ’ਚ ਔਰਤਾਂ ਵਿਰੁੱਧ’‘ਵਧ ਰਹੇ ਗੈਰ-ਮਨੁੱਖੀ ਹਮਲੇ’

NEXT STORY

Stories You May Like

  • chhattisgarh three district courts threatened
    ਛੱਤੀਸਗੜ੍ਹ ਦੀਆਂ ਤਿੰਨ ਜ਼ਿਲ੍ਹਾ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਈਆਂ ਭਾਜੜਾਂ
  • courts across punjab to remain completely closed from today
    ਪੰਜਾਬ ਭਰ ’ਚ ਅਦਾਲਤਾਂ ਦਾ ਕੰਮ ਅੱਜ ਤੋਂ ਪੂਰੀ ਤਰ੍ਹਾਂ ਠੱਪ
  •   contempt of court    sc irked by maneka gandhi  s criticism
    'ਅਦਾਲਤ ਦੀ ਮਾਣਹਾਨੀ ਕੀਤੀ', SC ਨੇ ਮੇਨਕਾ ਗਾਂਧੀ ਦੀਆਂ ਟਿੱਪਣੀਆਂ 'ਤੇ ਜਤਾਈ ਸਖ਼ਤ ਨਾਰਾਜ਼ਗੀ
  • threat to bomb jind court
    ਹਰਿਆਣਾ ਦੀਆਂ ਜੀਂਦ ਤੇ ਭਿਵਾਨੀ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • 7 accused arrested with heroin and drug pills
    ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ 7 ਮੁਲਜ਼ਮ ਗ੍ਰਿਫ਼ਤਾਰ
  • trump 2 0
    ਅਮਰੀਕੀ ਮੱਧਕਾਲੀ ਚੋਣਾਂ ਟਰੰਪ 2.0 ਸ਼ਾਸਨ ਦੇ ਅਗਲੇ ਤਿੰਨ ਸਾਲਾਂ ਦੀ ਦਿਸ਼ਾ ਤੈਅ ਕਰ ਸਕਦੀਆਂ ਹਨ
  • skoda auto india launches new kushak  major upgrade
    ਸਕੋਡਾ ਆਟੋ ਇੰਡੀਆ ਨੇ ਨਵੀਂ ਕੁਸ਼ਾਕ ਕੀਤੀ ਲਾਂਚ, ਫੀਚਰਜ਼ ਅਤੇ ਸੇਫਟੀ ’ਚ ਵੱਡਾ ਅਪਗ੍ਰੇਡ
  • sports are witnessing unprecedented development in the country  murmu
    ਦੇਸ਼ 'ਚ ਖੇਡਾਂ ਦਾ ਹੋ ਰਿਹੈ ਬੇਮਿਸਾਲ ਵਿਕਾਸ : ਮੁਰਮੂ
  • 2 days alert in punjab meteorological department s big forecast till february 6
    ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15 ਜ਼ਿਲ੍ਹੇ, ਮੌਸਮ ਵਿਭਾਗ ਨੇ 6 ਫਰਵਰੀ...
  • police arrest 2 more people including a junker for desecrating gutka sahib
    ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਬਾੜੀ ਸਮੇਤ 2 ਹੋਰ ਵਿਅਕਤੀ ਪੁਲਸ ਵੱਲੋਂ...
  • bikram majithia bail
    ਬਿਕਰਮ ਮਜੀਠੀਆ ਕਦੋਂ ਆਉਣਗੇ ਜੇਲ ਤੋਂ ਬਾਹਰ, ਜਾਣੋ ਪੂਰੀ ਅਪਡੇਟ
  • navjot kaur sidhu big statement
    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ ਵਿਜੈ ਪ੍ਰਤਾਪ ਦੀ ਸੁਣਵਾਈ,...
  • punjab power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ! ਲੱਗੇਗਾ ਲੰਬਾ Power...
  • boy commits suicide by jumping in front of moving train
    ਸੋਢਲ ਫਾਟਕ ਨੇੜੇ ਮਚੀ ਹਫ਼ੜਾ-ਦਫ਼ੜੀ, ਚਲਦੀ ਟਰੇਨ ਅੱਗੇ ਆ ਕੇ ਨੌਜਵਾਨ ਨੇ ਕੀਤੀ...
  • partap singh bajwa appeals to pm modi to open eurasian land route for punjab
    ਪ੍ਰਤਾਪ ਬਾਜਵਾ ਦੀ PM ਮੋਦੀ ਨੂੰ ਅਪੀਲ, ਕਿਹਾ-ਪੰਜਾਬ ਦਾ ਭਵਿੱਖ ਉਦੋਂ ਸੁਧਰ ਸਕਦੈ...
  • thieves target grocery store
    ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਕੀਤਾ ਨੁਕਸਾਨ
Trending
Ek Nazar
pakistan govt addicted to imf borrowing like a drug addict  report

Pakistan ਬਣਿਆ ਕਰਜ਼ੇ ਦਾ 'ਨਸ਼ੇੜੀ'! IMF ਤੋਂ ਉਧਾਰ ਦੀ ਪਈ ਆਦਤ, ਨਵੀਂ ਰਿਪੋਰਟ...

cold wave continues in haryana and punjab

ਹਰਿਆਣਾ ਤੇ ਪੰਜਾਬ 'ਚ ਸੀਤ ਲਹਿਰ ਜਾਰੀ! ਬਠਿੰਡਾ 6.2 ਡਿਗਰੀ ਨਾਲ ਸਭ ਤੋਂ ਠੰਡਾ

dalai lama wins first ever grammy award

ਦਲਾਈ ਲਾਮਾ ਨੇ ਰਚਿਆ ਇਤਿਹਾਸ; ਪਹਿਲੀ ਵਾਰ ਜਿੱਤਿਆ ਵੱਕਾਰੀ 'ਗ੍ਰੈਮੀ ਐਵਾਰਡ'

india vs pakistan match

ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ICC ਲੈ ਸਕਦਾ...

t20 world cup 2026

T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ...

8 killed as passenger bus crashes in wet conditions in southern turkiye

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8...

rohit shetty residence firing lawrence bishnoi gang claims responsibility

ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...

punjab power cut

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 7-8 ਘੰਟਿਆਂ ਦਾ...

what is moltbook ai has created its own reddit like platform

AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ...

police fine indian man 600 euros for drinking beer and cycling

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ

t20 world cup 2026 nipah virus

T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

explosion occurs at iran s southern port of bandar abbas

ਈਰਾਨ ਦੀ ਬੰਦਰ ਅੱਬਾਸ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ, ਤੇਲ ਸਪਲਾਈ ਦੇ ਅਹਿਮ ਰਸਤੇ...

oneplus 13 discount price amazon offer

12 ਹਜ਼ਾਰ ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

influencer khaby lame sold his personality rights for 9 000 crore

Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...

bla captured markets and several police stations

ਪੋਸਟਾਂ ਛੱਡ ਭੱਜ ਗਏ ਪਾਕਿਸਤਾਨੀ ਫੌਜੀ! BLA ਨੇ 10 ਸ਼ਹਿਰਾਂ ਤੇ ਪੁਲਸ ਸਟੇਸ਼ਨਾਂ...

sunetra pawar ncp deputy cm

ਵੱਡੀ ਖ਼ਬਰ : NCP ਵਿਧਾਇਕ ਦਲ ਦੀ ਨੇਤਾ ਚੁਣੀ ਗਈ ਸੁਨੇਤਰਾ ਪਵਾਰ, ਅੱਜ ਸ਼ਾਮ ਨੂੰ...

february 1 to 4 weather heavy rain

1 ਤੋਂ 4 ਫਰਵਰੀ ਤੱਕ ਤੇਜ਼ ਮੀਂਹ ਹਨੇਰੀ ਦਾ ਅਲਰਟ! ਉੱਤਰੀ ਭਾਰਤ 'ਚ ਫਿਰ ਬਦਲੇਗਾ...

israeli strikes in gaza kill 12

ਇਜ਼ਰਾਈਲ ਨੇ ਗਾਜ਼ਾ 'ਚ ਮੁੜ ਕੀਤੀ ਏਅਰ ਸਟ੍ਰਾਈਕ! ਔਰਤਾਂ ਸਣੇ 12 ਫਲਸਤੀਨੀਆਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸੰਪਾਦਕੀ ਦੀਆਂ ਖਬਰਾਂ
    • crime against women    victims range from breastfeeding girls
      ‘ਮਹਿਲਾਵਾਂ ਵਿਰੁੱਧ ਅਪਰਾਧ’ ਦੁੱਧ ਪੀਂਦੀਆਂ ਬੱਚੀਆਂ ਤੋਂ ਲੈ ਕੇ ਬੁੱਢੀ ਦਾਦੀ ਅੰਮਾ...
    • live in relationships leading to tragic consequences
      ‘ਦੁਖਦਾਈ ਨਤੀਜੇ ’ਤੇ ਪਹੁੰਚਦੇ’ ‘ਲਿਵ-ਇਨ ਰਿਲੇਸ਼ਨਸ਼ਿਪ!
    • counterfeit drug dealers playing with people  s lives
      ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਨਕਲੀ ਦਵਾਈਆਂ ਦਾ ਧੰਦਾ ਕਰਨ ਵਾਲੇ!
    •   what is happening  what are you doing
      ‘ਇਹ ਕੀ ਹੋ ਰਿਹਾ ਹੈ, ਇਹ ਕੀ ਕਰ ਰਹੇ ਹੋ’ ਆਪਣਿਆਂ ਨਾਲ ਕਿਹੋ ਜਿਹਾ ਸਲੂਕ ਕਰ ਰਹੇ...
    • a new era of american imperialism
      ਅਮਰੀਕੀ ਸਾਮਰਾਜਵਾਦ ਦਾ ਨਵਾਂ ਯੁੱਗ
    • cyber   fraud business of looting through   nude calls
      ‘ਨਿਊਡ ਕਾਲਜ਼ ਰਾਹੀਂ’ ਲੁੱਟਣ ਦਾ ਸਾਈਬਰ ਧੋਖਾਦੇਹੀ ਧੰਦਾ!
    • smuggling of drugs and gold continues   through ships
      ‘ਜ਼ਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!
    • europe and australia take steps to stop lies on social media
      ਸੋਸ਼ਲ ਮੀਡੀਆ ’ਤੇ ਝੂਠ ਰੋਕਣ ਲਈ ਯੂਰਪ ਅਤੇ ਆਸਟ੍ਰੇਲੀਆ ਨੇ ਚੁੱਕੇ ਕਦਮ
    • government employees will pay dearly for neglecting their elderly parents
      ਸਰਕਾਰੀ ਕਰਮਚਾਰੀਆਂ ਨੂੰ ‘ਬੁੱਢੇ ਮਾਤਾ-ਪਿਤਾ ਦੀ ਅਣਦੇਖੀ ਪਵੇਗੀ ਮਹਿੰਗੀ’
    • the attempt to shut down   punjab kesari di awaaz   will not succeed
      ‘ਪੰਜਾਬ ਕੇਸਰੀ ਦੀ ਆਵਾਜ਼’ ਬੰਦ ਕਰਨ ਦੀ ਕੋਸ਼ਿਸ਼ ਕਾਮਯਾਬ ਤਾਂ ਨਹੀਂ ਹੋਵੇਗੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +