ਜਲੰਧਰ-ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ ਐਸਟਨ ਮਾਰਟਿਨ (Aston Martin)ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਐਸਟਨ ਮਾਰਟਿਨ ਵੈਂਟੇਜ (Martin Vantage) ਲਾਂਚ ਕਰ ਦਿੱਤੀ ਹੈ, ਜਿਸ ਦੀ ਕੀਮਤ 2.95 ਕਰੋੜ (ਐਕਸ ਸ਼ੋ-ਰੂਮ) ਹੈ। ਨਵੀਂ ਐਸਟਨ ਮਾਰਟਿਨ ਵੈਂਟੇਜ ਨੂੰ ਆਪਣੇ ਪਿਛਲੇ ਮਾਡਲ ਦੇ ਮੁਕਾਬਲੇ 'ਚ ਪੂਰੀ ਤਰ੍ਹਾਂ ਨਾਲ ਜਾਂਚ ਕਰਦੇ ਹੋਏ ਅਤੇ ਡੀ. ਬੀ11 (DB11) ਦੇ ਤੌਰ 'ਤੇ ਇਹ ਕਾਰ ਬਣਾਈ ਗਈ ਹੈ। ਜੇਕਰ ਇਸ 'ਚ 70 ਫੀਸਦੀ ਨਵੇਂ ਕੰਪੋਨੈਂਟਸ ਦੀ ਵਰਤੋਂ ਕੀਤੀ ਗਈ ਹੈ। ਪੁਰਾਣੀ ਜਨਰੇਸ਼ਨ ਦੇ ਮੁਕਾਬਲੇ 2019 ਵੇਟੈਂਜ 'ਚ ਡੋਰ ਹੈਂਡਲਸ ਨੂੰ ਛੱਡ ਕੇ ਕੁਝ ਵੀ ਅੱਗੇ ਨਹੀਂ ਦਿੱਤਾ ਗਿਆ ਹੈ। ਦੇਸ਼ਭਰ 'ਚ ਵੈਂਟੇਜ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਪਰ ਜੀ ਟੀ ਦੀ ਡਿਲਵਰੀ ਅਗਲੇ ਦੋ ਤੋਂ ਚਾਰ ਮਹੀਨਿਆਂ ਤੱਕ ਸ਼ੁਰੂ ਹੋ ਜਾਵੇਗੀ।

ਫੀਚਰਸ-
ਨਵੀਂ ਐਸਟਨ ਮਾਰਟਿਨ ਹਲਕੀ, ਜ਼ਿਆਦਾ ਪਾਵਰਫੁੱਲ ਅਤੇ ਪੁਰਾਣੇ ਵਰਜ਼ਨ ਦੇ ਮੁਕਾਬਲੇ ਤੇਜ਼ ਵੀ ਹੈ। ਇਸ ਕਾਰ ਦੀ ਡਿਜ਼ਾਈਨ ਭਾਸ਼ਾ ਵੁਲਕਰ ਸੁਪਰਕਾਰ ਅਤੇ DB11 ਤੋਂ ਪ੍ਰੇਰਿਤ ਹੈ ਪਰ ਇਸ 'ਚ ਪੂਰੀ ਤਰ੍ਹਾਂ ਨਾਲ ਨਵੇਂ ਫਰੰਟ ਅਤੇ ਰੀਅਰ ਸਬਫ੍ਰੇਮਸ ਦਿੱਤੇ ਗਏ ਹਨ। ਨਵੀਂ ਵੇਟੈਂਜ ਦਾ ਗਰਾਊਂਡ ਕਲੀਅਰੇਂਸ 122 ਐੱਮ. ਐੱਮ. ਦਿੱਤਾ ਗਿਆ ਹੈ, ਜੋ ਕਿ ਘੱਟ ਤੋਂ ਘੱਟ ਸ਼ਹਿਰੀ ਸੜਕਾਂ 'ਤੇ ਪੇਂਟ ਦੇ ਹੇਠਲੇ ਪਾਸੇ ਸਕ੍ਰੈਪ ਨਹੀਂ ਕਰੇਗਾ।
ਕੈਬਿਨ-
ਕੈਬਿਨ ਦੀ ਗੱਲ ਕਰੀਏ ਤਾਂ ਇਹ ਕਾਰ ਚ ਨਵਾਂ ਸੈਂਟਰ ਕੰਸੋਲ ਯੂਨਿਟ 'ਚ ਐਰੋਗੋਨਮਿਕਲੀ ਡਿਜ਼ਾਈਨ ਦੇ ਨਾਲ ਰਾਈਟ ਹੈਂਡ (ਸੱਜੇ ਪਾਸੇ) 'ਤੇ ਸਵਿੱਚਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨਵੀਂ ਵੈਂਟੇਜ 'ਚ ਕੁਝ ਸਵਿੱਚਸ AMG ਤੋਂ ਲਏ ਗਏ ਹਨ ਪਰ ਕੰਪਨੀ ਕੈਬਿਨ ਦੇ ਲਈ ਬੀਸਪੋਕ ਆਪਸ਼ਨ ਦੇ ਰਹੀ ਹੈ। ਵੈਟੇਂਜ 'ਚ ਤਿੰਨ ਡਰਾਈਵਿੰਗ ਮੋਡਸ- ਸਪੋਰਟ, ਸਪੋਰਟ ਪਲੱਸ ਅਤੇ ਟ੍ਰੈਕ ਉਪਲੱਬਧ ਹਨ।

ਪਾਵਰ ਸਪੈਸੀਫਿਕੇਸ਼ਨ-
ਨਵੀਂ ਐਸਟਨ ਮਾਰਟਿਨ ਵੈਂਟੇਜ 'ਚ AMG ਵਾਲਾ 4.0 ਲਿਟਰ ਟਵਿਨ ਟਰਬੋ V8 ਇੰਜਣ ਦਿੱਤਾ ਗਿਆ ਹੈ। ਇਹ ਇੰਜਣ 6000 ਆਰ. ਪੀ. ਐੱਮ. 'ਤੇ 503 ਬੀ. ਐੱਚ. ਪੀ. ਦੀ ਪਾਵਰ ਅਤੇ 2000-5000 ਆਰ. ਪੀ. ਐੱਮ. 'ਤੇ 685 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ 8 ਸਪੀਡ ਟਰਾਂਸਮਿਸ਼ਨ ਦੇ ਨਾਲ ਪੈਡਲਸ਼ਿਫਟਰਸ ਦੇ ਚੱਲਦੇ ਇਹ ਪਿਛਲੇ ਪਹੀਆਂ 'ਤੇ ਪਾਵਰ ਸਪਲਾਈ ਕਰਦਾ ਹੈ। ਇਹ ਕਾਰ 0 ਤੋਂ 100 ਕਿ. ਮੀ ਦੀ ਰਫਤਾਰ ਪਕੜਨ 'ਚ 3.5 ਸੈਕਿੰਡ ਦਾ ਸਮਾਂ ਲੱਗਦਾ ਹੈ। ਕੰਪਨੀ ਮੁਤਾਬਕ ਇਸ ਦੀ ਟਾਪ ਸਪੀਡ 315kmph ਹੈ। ਇਸ ਤੋਂ ਇਲਾਵਾ 2019 ਵੈਂਟੇਜ ਦਾ ਮੁਕਾਬਲਾ ਆਪਣੇ ਸੈਗਮੈਂਟ 'ਚ ਮਰਸਡੀਜ਼ AMG GT, ਪੋਰਸ਼ 911 ਟਰਬੋ ਅਤੇ ਆਡੀ R8 V10 ਨਾਲ ਹੋਵੇਗਾ।
ਦਮਦਾਰ ਵਾਪਸੀ ਦੀ ਤਿਆਰੀ 'ਚ Santro, ਮਿਲ ਸਕਦੇ ਹਨ ਇਹ ਫੀਚਰਸ
NEXT STORY