ਜਲੰਧਰ- ਭਾਰਤ ਦੀ ਦਿੱਗਜ ਟੂ-ਵ੍ਹੀਲਰ ਮੇਕਰ ਕੰਪਨੀ ਬਜਾਜ ਕਾਫੀ ਲੰਬੇ ਸਮੇਂ ਤੋਂ ਲੋਕਾਂ 'ਚ ਇਕ ਅਹਿਮ ਥਾਂ ਬਣਾ ਕੇ ਰੱਖੀ ਹੋਈ ਹੈ, ਜਿਸ ਦੇ ਚੱਲਦੇ ਲੋਕ ਇਨ੍ਹਾਂ ਦੀਆਂ ਦਮਦਾਰ ਅਤੇ ਚੰਗੀ ਪਰਫਾਰਮੇਨਸ ਵਾਲੀਆਂ ਬਾਈਕਸ ਕਾਫੀ ਪੰਸਦ ਕਰਦੇ ਹਨ। ਭਾਰਤੀ ਲੋਕ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਬਜਾਜ ਦੀ ਸਭ ਤੋਂ ਦਮਦਾਰ ਪਲਸਰ ਬਾਈਕ ਦੀ ਰਾਈਡ ਦਾ ਅਨੰਦ ਲੈਂਦੇ ਆ ਰਹੇ ਹਨ। ਪਰ ਹੁਣ ਇਕ ਵਾਰ ਫਿਰ ਬਜਾਜ਼ ਨੇ ਪਲਸਰ ਦਾ ਸਸਤਾ ਵਰਜ਼ਨ ਪੇਸ਼ ਪੇਸ਼ ਕੀਤਾ ਹੈ ਜੋ ਕਿ ਪਲਸਰ ਕਲਾਸਿਕ ਐਡੀਸ਼ਨ ਦੇ ਨਾਂ ਨਾਲ ਹੈ। ਬਾਈਕ ਦੀ 67,437 (ਐਕਸ-ਸ਼ੋਰੂਮ ਪੁਣੇ) ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਪਲਸਰ ਕਲਾਸਿਕ ਐਡੀਸ਼ਨ ਸਟੈਂਡਰਡ ਪਲਸਰ ਟਵਿਨ ਵਲੋਂ ਕਰੀਬ 10,120 ਰੁਪਏ ਸਸਤੀ ਹੋਵੇਗੀ।
ਪਲਸਰ ਕਲਾਸਿਕ ਐਡੀਸ਼ਨ ਇਕ ਦਮ ਸਿਪਲ ਲੁਕਸ 'ਚ ਹੈ। ਇਸ 'ਚ ਟੈਂਕ ਐਕਸਟੈਂਸ਼ਨ ਅਤੇ ਬਾਡੀ ਗਰਾਫਿਕਸ ਨਹੀਂ ਹਨ। ਇਸ ਵੇਰੀਐਂਟ 'ਚ ਗਰਾਫਿਕਸ, ਰਿਅਰ ਡਿਸਕ ਬ੍ਰੇਕ, ਸਪਲਿਟ ਸੀ ਅਤੇ ਟੈਂਕ ਐਕਸਟੇਂਸ਼ਨ ਜਿਹੇ ਫੀਚਰਸ ਨਹੀਂ ਮਿਲਦੇ ਹਨ। ਇਹ ਬਾਈਕ ਸਿਰਫ ਬਲੈਕ ਵੇਰੀਐਂਟ 'ਚ ਉਪਲੱਬਧ ਹੈ। ਤੁਹਾਨੂੰ ਦੱਸ ਦਈਏ ਦੀ ਇਸ ਸਾਲ ਅਪ੍ਰੈਲ 'ਚ ਬਜਾਜ਼ ਨੇ ਪਲਸਰ 150 ਨੂੰ ਡਿਊਲ ਡਿਸਕ ਬ੍ਰੇਕ ਦੇ ਨਾਲ ਲਾਂਚ ਕੀਤਾ ਸੀ ਜਿਸ ਦੀ ਕੀਮਤ 78,016 ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖੀ ਗਈ ਸੀ। ਹਾਲਾਂਕਿ ਕੰਪਨੀ ਨੇ ਇਸ ਬਾਈਕ ਨੂੰ ਆਧਿਕਾਰਤ ਤੌਰ 'ਤੇ ਵੈੱਬਾਸਾਈਟ 'ਤੇ ਰਜਿਸਟਰ ਨਹੀਂ ਕੀਤਾ ਹੈ। ਦਸ ਦਈਏ ਪਲਸਰ 135 ਐੱਲ. ਐੈੱਸ ਤੋਂ ਬਾਅਦ ਪਲਸਰ 150 ਕਲਾਸਿਕ ਬਾਈਕ ਬਜਾਜ਼ ਦੀ ਪਲਸਰ ਰੇਂਜ 'ਚ ਸਭ ਤੋਂ ਸਸਤੀ ਬਾਈਕ ਹੈ।
ਇੰਜਣ ਪਾਵਰ
ਮਕੈਨੀਕਲ ਤੌਰ 'ਤੇ ਬਜਾਜ਼ ਪਲਸਰ 150 ਕਲਾਸਿਕ 'ਚ ਕੋਈ ਬਦਲਾਅ ਨਹੀਂ ਹੈ, ਕੰਪਨੀ ਨੇ ਇਸ ਬਾਈਕ 'ਚ ਵੀ ਉਹੀ ਇੰਜਣ ਦਿੱਤਾ ਹੈ। ਪਲਸਲ 150 ਕਲਾਸਿਕ 'ਚ 149 ਸੀਸੀ ਦਾ ਸਿੰਗਲ ਸਿਲੈਂਡਰ ਇੰਜਣ ਦਿੱਤਾ ਗਿਆ ਹੈ, ਜੋ 8000 ਆਰ. ਪੀ. ਐੈੱਮ 'ਤੇ 14 ਹਾਰਸਪਾਵਰ ਦੀ ਤਾਕਤ ਅਤੇ 6,000 ਆਰ. ਪੀ. ਐੈੱਮ 'ਤੇ 13.4 ਐੈੱਨ. ਐੱਮ ਦਾ ਟਾਰਕ ਪ੍ਰਦਾਨ ਕਰਦਾ ਹੈ। ਬਾਈਕ 'ਚ ਬਜਾਜ਼ ਨੇ 5 ਸਪੀਡ ਟਰਾਂਸਮਿਸ਼ਨ ਵਾਲਾ ਗਿਅਰਬਾਕਸ ਦਿੱਤਾ ਹੈ।
ਫਰੰਟ 'ਚ ਕੰਪਨੀ 240 ਐੱਮ. ਐਮ ਦਾ ਡਿਸਕ ਬ੍ਰੇਕ ਦੇ ਰਹੀ ਹੈ, ਜਦ ਕਿ ਰਿਅਰ 'ਚ 130 ਐੱਮ. ਐੱਮ ਦਾ ਡਰਮ ਯੂਨੀਟ ਮਿਲਦਾ ਹੈ। ਧਿਆਨ ਯੋਗ ਹੈ ਕਿ ਬਜਾਜ਼ ਨੇ ਹਾਲ 'ਚ ਹੀ ਦਮਦਾਰ ਬਾਈਕ ਡੋਮਿਨਾਰ ਦੀ ਕੀਮਤ ਵਧਾ ਦਿੱਤੀ ਹੈ। ਕੰਪਨੀ ਡਾਮਿਨਾਰ 400 ਦੀ ਕੀਮਤ 'ਚ 2000 ਰੁਪਏ ਦਾ ਵਾਧਾ ਕੀਤਾ ਹੈ।
ਹੌਂਡਾ 32 ਯੂਨੀਕਾਰਨ ਨਾਲ ਹੋਵੇਗਾ ਮੁਕਾਬਲਾ :
ਨਵੀਂ ਬਜਾਜ਼ ਪਲਸਰ 150 ਦਾ ਮੁਕਾਬਲਾ ਹੌਂਡਾ 32 ਯੂਨੀਕਾਰਨ 160 ਨਾਲ ਹੋਵੇਗਾ। 2017 ਹੌਂਡਾ 32 ਯੂਨੀਕਾਰਨ 160 2S9V ਦੀ ਕੀਮਤ ਸਟੈਂਡਰਡ ਵਰਜ਼ਨ 'ਚ 73, 682 ਰੁਪਏ (ਐਕਸ ਸ਼ੋਰੂਮ ਦਿੱਲੀ) ਅਤੇ 32S ਟ੍ਰਿਮ ਵਰਜ਼ਨ 'ਚ 76,116 ਰੁਪਏ (ਐਕਸ ਸ਼ੋਰੂਮ ਦਿੱਲੀ) ਹੈ।
2018 ਕਾਵਾਸਾਕੀ ਨਿੰਜਾ ZX-10R ਦੀ ਬੁਕਿੰਗ ਹੋਈ ਸ਼ੁਰੂ, ਅਗਲੇ ਮਹੀਨੇ ਹੋ ਸਕਦੀ ਹੈ ਲਾਂਚ
NEXT STORY