ਜਲੰਧਰ- ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਇਸ ਸਮੇਂ ਆਪਣੀ ਲਾਂਗ ਵਹੀਲਬੇਸ ਵਾਲੇ ਵਰਜਨ Q5 L SUV 'ਤੇ ਕੰਮ ਕਰ ਰਹੀ ਹੈ। ਦਸੰਬਰ 2017 'ਚ ਇਸ ਦੀ ਸਪਾਈ ਕੈਮਰੇ 'ਚ ਤਸਵੀਰਾਂ ਲਈਆਂ ਗਈਆਂ ਸਨ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੰਪਨੀ ਆਪਣੀ ਨਵੀਂ ਕਿਊ5 ਐੱਲ. ਨੂੰ ਬੀਜ਼ਿੰਗ ਮੋਟਰ ਸ਼ੋਅ 2018 'ਚ ਪੇਸ਼ ਕਰੇਗੀ। ਨਵੀਂ ਕਿਊ5 ਐੱਲ. ਆਡੀ ਨੂੰ ਚੀਨ ਦੇ ਲਈ LWB ਪੋਰਟਫੋਲਿਓ 'ਚ ਸ਼ਾਮਿਲ ਕੀਤਾ ਜਾਵੇਗਾ, ਜਿਸ 'ਚ ਪਹਿਲਾਂ ਤੋਂ ਹੀ 14 L ਅਤੇ 16 L ਮੌਜੂਦ ਹੈ।
ਚੀਨ 'ਚ ਇਸ ਸਮੇਂ ਲਾਗ ਵਹੀਲਬੇਸ ਸੇਡਾਨ ਅਤੇ SUV ਦੀ ਡਿਮਾਂਡ ਕਾਫੀ ਜ਼ਿਆਦਾ ਹੈ, ਜਿਸ ਦੀ ਵਜ੍ਹਾ ਤੋਂ ਕਾਰ ਕੰਪਨੀਆਂ ਸਿਰਫ ਚੀਨ 'ਚ LWB ਮਾਡਲਸ ਨੂੰ ਬਣਾ ਰਹੀਆਂ ਹਨ। ਆਡੀ ਦੇ ਲਈ ਚੀਨ ਕਾਫੀ ਵੱਡਾ ਬਾਜ਼ਾਰ ਹੈ। ਦੱਸ ਦੱਈਏ ਕਿ ਆਡੀ ਇਸ ਸਮੇਂ ਆਪਣੀ ਛੋਟੀ SUV ਆਡੀ Q2 ਦੇ ਲਾਗ ਵਹੀਲਬੇਸ ਵਰਜਨ 'ਤੇ ਵੀ ਕੰਮ ਕਰ ਰਹੀ ਹੈ, ਜਿਸ ਨੂੰ ਚੀਨ ਦੇ ਬਾਜ਼ਾਰ 'ਚ ਹੀ ਉਤਾਰਿਆਂ ਜਾਵੇਗਾ। ਆਡੀ Q5 L ਦਾ ਵਹੀਲਬੇਸ 2,921mm ਹੋਵੇਗਾ, ਜਦਕਿ ਸਟੈਂਡਰਡ ਮਾਡਲ ਦਾ ਵਹੀਲਬੇਸ 2,819mm ਹੈ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Q5 L 'ਚ 2 ਲੀਟਰ ਟਰਬੋਜਾਰਜਡ ਪੈਟਰੋਲ ਇੰਜਣ ਦਿੱਤਾ ਜਾਵੇਗਾ, ਜੋ ਦੋ ਪਾਵਰ 187bhp ਅਤੇ 247bhp ਨਾਲ ਟਿਊਨ ਹੋਵੇਗਾ। ਚੀਨ ਦੇ ਮਾਡਲ 'ਚ 7 ਸਪੀਡ ਡਿਊਲ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਅਤੇ ਕਵਾਟ੍ਰੋਲ AWD ਸਿਸਟਮ ਵੀ ਦਿੱਤਾ ਜਾ ਸਕਦਾ ਹੈ।
ਟੈਸਟਿੰਗ ਦੇ ਦੌਰਾਨ ਨਜ਼ਰ ਆਈ 2019 Mercedes Benz GLS
NEXT STORY