ਜਲੰਧਰ-ਜਰਮਨ ਦੀ ਕਾਰ ਨਿਰਮਾਤਾ ਕੰਪਨੀ ਪੋਰਸ਼ 911 (Porsche 911) ਰੇਂਜ ਦੀ ਫਲੈਗਸ਼ਿਪ ਅਤੇ ਹਾਰਡਕੋਰ ਵੇਰੀਐਂਟ ਪੋਰਸ਼ 911 ਜੀ. ਟੀ. 2 ਆਰ. ਐੱਸ. (Porsche 911 GT2 RS) ਕਾਰ 10 ਜੁਲਾਈ ਨੂੰ ਲਾਂਚ ਕਰਨ ਜਾ ਰਹੀਂ ਹੈ। ਇਸ ਕਾਰ ਦੀ ਕੀਮਤ 4 ਕਰੋੜ (ਐਕਸ ਸ਼ੋ-ਰੂਮ) ਹੋਵੇਗੀ। ਇਹ ਸੈਕਿੰਡ ਜਨਰੇਸ਼ਨ ਕਾਰ ਹੋਵੇਗੀ।

ਫੀਚਰਸ-
ਇਹ ਕਾਰ 'ਚ ਟਵਿਨ ਟਰਬੋਚਾਰਜਡ ਪਲੇਟ 6 ਇੰਜਣ ਦਿੱਤਾ ਗਿਆ ਹੈ, ਜੋ 7 ਸਪੀਡ ਗਿਅਰਬਾਕਸ ਨਾਲ ਉਪਲੱਬਧ ਹੋਵੇਗੀ ਅਤੇ ਇਹ ਰਿਅਰ ਵ੍ਹੀਲ 'ਚ ਪਾਵਰ ਸਪਲਾਈ ਕਰੇਗੀ। ਇਸ ਦੇ ਨਾਲ 911 ਟਰਬੋ/ਟਰਬੋ ਐੱਸ. 'ਚ ਆਲ ਵ੍ਹੀਲ ਡਰਾਈਵ ਸਿਸਟਮ ਦਿੱਤਾ ਜਾਵੇਗਾ। ਇੰਜਣ 686 ਬੀ. ਐੱਚ. ਪੀ. ਪਾਵਰ ਅਤੇ 750 ਐੱਨ. ਐੱਮ. ਟਾਰਕ ਜਨਰੇਟ ਕਰੇਗਾ। ਇਸ ਦੇ ਨਾਲ 0 ਤੋਂ 100 ਕਿ. ਮੀ. ਦੀ ਰਫਤਾਰ ਲਈ 2.8 ਸੈਕਿੰਡ ਦਾ ਸਮਾਂ ਲੱਗਦਾ ਹੈ। ਇਸ ਕਾਰ ਦੀ ਟਾਪ ਸਪੀਡ 340Kmph ਹੈ। ਇਸ ਕਾਰ ਦੇ ਰਿਅਰ ਵ੍ਹੀਲ ਨਾਲ ਨਾਰਬਰਗ੍ਰਿੰਗ ਦੇ ਫੇਮਸ ਰੇਸ ਟ੍ਰੈਕ 'ਤੇ 6:47.3 ਸਮਾਂ 'ਚ ਰਿਕਾਰਡ ਬਣਾਇਆ ਹੈ।

ਇਸ ਕਾਰ 'ਚ ਸਟੈਡਰਡ ਅਤੇ ਜ਼ਿਆਦਾ ਕਸਟਮਾਈਜੇਸ਼ਨ ਲਈ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ। ਇਹ ਕਾਰ ਜ਼ਿਆਦਾ ਫਾਈਬਰ ਅਤੇ ਸਟੈਂਡਰਡਾਈਜ਼ਡ ਪਾਰਟਸ ਨਾਲ ਆਵੇਗੀ। ਇਸ ਦੇ ਨਾਲ ਕਾਰ 'ਚ ਪੋਰਸ਼ ਪੇਂਟ ਟੂ ਸੈਂਪਲ (PTS) ਦੀ ਵਰਤੋਂ ਕੀਤੀ ਗਈ ਹੈ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਕਿ ਪੋਰਸ਼ ਦੀ ਇਹ ਕਾਰ PTS ਆਪਸ਼ਨ ਦੇ ਨਾਲ ਆਵੇਗੀ ਜਾਂ ਨਹੀਂ ਹੈ। ਇਸ ਕਾਰ ਦਾ ਮੁਕਾਬਲਾ ਜੈਗੂਆਰ ਐੱਫ ਟਾਈਪ ਨਾਲ ਹੋਵੇਗਾ।
ਆਡੀ ਨੇ ਆਪਣੀ ਦੇ ਫੇਸਲਿਫਟ ਵਰਜ਼ਨ ਤੋਂ ਚੁੱਕਿਆ ਪਰਦਾ, ਇਸ ਸਾਲ ਭਾਰਤ 'ਚ ਹੋਵੇਗੀ ਲਾਂਚ
NEXT STORY