ਜਲੰਧਰ— ਦੁਨੀਆ ਭਰ 'ਚ ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਜੈਗੁਆਰ ਲੈਂਡ ਰੋਵਰ ਨੇ ਭਾਰਤ 'ਚ ਆਪਣੀ ਅਪਡੇਟਿਡ ਰੇਂਜ ਰੋਵਰ ਅਤੇ ਰੇਂਜ ਰੋਵਰ ਸਪੋਰਟ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਨ੍ਹਾਂ ਦੋਵਾਂ ਹੀ ਗੱਡੀਆਂ ਦੇ ਐਕਸਟੀਰਿਅਰ 'ਚ ਕਾਫੀ ਬਦਲਾਅ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਨ੍ਹਾਂ ਦੋਵਾਂ ਕਾਰਾਂ 'ਚ ਕਈ ਨਵੇਂ ਫੀਚਰਸ ਸ਼ਮਲ ਕੀਤੇ ਹਨ ਜੋ ਇਸ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ। ਕੀਮਤ ਦੀ ਗੱਲ ਕਰੀਏ ਤਾਂ ਅਪਡੇਟਿਡ ਰੇਂਜ ਰੋਵਰ ਦੀ ਐਕਸ ਸ਼ੋਅਰੂਮ ਕੀਮਤ 1.74 ਕਰੋੜ ਰੁਪਏ ਅਤੇ ਅਪਡੇਟਿਡ ਰੇਂਜ ਰੋਵਰ ਸਪੋਰਟ ਦੀ ਕੀਮਤ 99.48 ਲੱਖ ਰੁਪਏ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਕਾਰਾਂ ਦੇ ਬਾਰੇ...

ਪਾਵਰ ਡਿਟੇਲਸ
ਲੈਂਡ ਰੋਵਰ ਨੇ ਇਨ੍ਹਾਂ ਦੋਵਾਂ ਐੱਸ.ਯੂ.ਵੀ. 'ਚ ਵੀ6 ਅਤੇ ਵੀ8 ਇੰਜਣ 'ਚ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਆਪਸ਼ਨ ਦਿੱਤੇ ਹਨ। ਪੈਟਰੋਲ ਵੀ6 ਇੰਜਣ 340 ਬੀ.ਐੱਚ.ਪੀ. ਜਦ ਕਿ ਵੀ8 ਇੰਜਣ 525 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ।

ਡੀਜ਼ਲ ਇੰਜਣ
ਉਥੇ ਹੀ ਦੂਜੇ ਪਾਸੇ ਡੀਜ਼ਲ ਦਾ ਵੀ6 ਇੰਜਣ 258 ਬੀ.ਐੱਚ.ਪੀ. ਦੀ ਜਦ ਕਿ ਵੀ8 ਇੰਜਣ 340 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ, ਜੋ ਇਸ ਨੂੰ ਕਾਫੀ ਦਮਦਾਰ ਬਣਾ ਰਿਹਾ ਹੈ।

ਆਧੁਨਿਕ ਫੀਚਰਸ
ਕੰਪਨੀ ਨੇ ਆਪਣੀਆਂ ਇਨ੍ਹਾਂ ਦੋਵਾਂ ਕਾਰਾਂ 'ਚ ਆਧੁਨਿਕ ਫੀਚਰਸ ਸ਼ਾਮਲ ਕੀਤੇ ਹਨ ਜਿਨ੍ਹਾਂ 'ਚ ਹੀਟੇਡ ਅਤੇ ਕੂਲਡ ਫਰੰਟ ਸੀਟਸ, ਥ੍ਰੀ ਜ਼ੋਨ ਕਲਾਈਮੇਟ ਕੰਟਰੋਲ ਅਤੇ ਐਂਬੀਅੰਟ ਲਾਈਟਿੰਗ ਪ੍ਰਮੁੱਖ ਹਨ। ਇਸ ਤੋਂ ਇਲਾਵਾ ਇੰਟੀਰਿਅਰ 'ਚ 10.10 ਇੰਜ ਦਾ ਨਵਾਂ ਟੱਚ ਪ੍ਰੋ ਡਿਊਲ ਇੰਫੋਟੇਨਮੈਂਟ ਸਿਸਟਮ ਦਿੱਤਾ ਹੈ।

ਆਕਰਸ਼ਕ ਡਿਜ਼ਾਇਨ
ਲਾਂਚ ਹੋਈ ਇਨ੍ਹਾਂ ਦੋਵਾਂ ਕਾਰਾਂ ਦੇ ਡਿਜ਼ਾਇਨ ਨੂੰ ਕੰਪਨੀ ਨੇ ਕਾਫੀ ਆਕਰਸ਼ਕ ਬਣਾਇਆ ਹੈ। ਕਾਰ ਨੂੰ ਨਵੀਂ ਐੱਲ.ਈ.ਡੀ. ਹੈੱਡਲਾਈਟਸ, ਲੈਦਰ ਸਟੀਅਰਿੰਗ ਵ੍ਹੀਲ ਅਤੇ 360 ਡਿਗਰੀ ਸਰਾਊਂਡ ਕੈਮਰਾ ਹੈ। ਹੁਣ ਦੇਖਣਾ ਹੋਵੇਗਾ ਕਿ ਭਾਰਤੀ ਬਾਜ਼ਾਰ 'ਚ ਇਨ੍ਹਾਂ ਦੋਵਾਂ ਕਾਰਾਂ ਨੂੰ ਕਿਹਾ ਜਿਹਾ ਰਿਸਪਾਂਸ ਮਿਲਦਾ ਹੈ।

ਭਾਰਤ 'ਚ ਪੋਰਸ਼ ਦੀ ਸਭ ਤੋਂ ਤੇਜ਼ ਕਾਰ ਇਸ ਦਿਨ ਹੋਵੇਗੀ ਲਾਂਚ
NEXT STORY