ਜਲੰਧਰ- KTM ਨੇ ਦੁਨੀਆਭਰ 'ਚ 690 ਡਿਊਕ ਅਤੇ 690 ਡਿਊਕ R ਮਾਡਲਸ ਨੂੰ ਰਿਕਾਲ ਕੀਤਾ ਹੈ। ਕੰਪਨੀ ਨੇ ਇਹ ਰਿਕਾਲ 2016 ਤੋਂ ਬਾਅਦ ਬਣਾਏ ਗਏ ਮਾਡਲਸ 'ਤੇ ਕੀਤਾ ਹੈ। ਇਨ੍ਹਾਂ ਮਾਡਲਸ 'ਚ ਫਿਊਲ ਲੀਕ ਹੋਣ ਜਿਹੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਸਨ। KTM ਨੇ ਇਹ ਵੀ ਦੱਸਿਆ ਹੈ ਕਿ ਫਿਊਲ ਟੈਂਕ ਉਪਰ ਤੱਕ ਭਰਨ 'ਤੇ ਕੁੱਝ ਮਾਡਲਸ 'ਚ ਫਿਊਲ ਲੀਕ ਹੋਣ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਸਨ। KTM ਨੇ ਇਸ ਦੇ ਲਈ 690 ਡਿਊਕ ਅਤੇ 690 ਡਿਊਕ R ਬਾਈਕ ਮਲਕਾਂ ਨੂੰ ਪੱਤਰ ਭੇਜਣਾ ਸ਼ੁਰੂ ਕਰੇਗੀ ਅਤੇ ਇਨ੍ਹਾਂ ਦੇ ਗੈਸਕੇਟ ਅਤੇ ਫਿੱਲਰ ਨੇਕ ਨੂੰ ਬਿਨ੍ਹਾਂ ਕਿਸੇ ਖਰਚੇ ਦੇ ਠੀਕ ਕਰੇਗੀ।
ਰਿਕਾਲ ਨੋਟਿਸ 'ਚ ਕਿਹਾ, ਤੇਜ਼ ਰਫ਼ਤਾਰ ਨਾਲ ਬਾਈਕ ਚੱਲਣ ਦੀ ਵਜ੍ਹਾ ਨਾਲ ਫਿਊਲ ਟੈਂਕ, ਫਿਊਲ ਟੈਂਕ ਫਿੱਲਰ ਨੇਕ ਅਤੇ ਫਿਊਲ ਟੈਂਕ ਫਿਲਰ ਨੇਕ ਗੈਸਕੇਟ ਦੀ ਵਜ੍ਹਾ ਨਾਲ ਫਿਊਲ ਲੀਕ ਹੋਣ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀ ਹਨ। ਮਾਡੀਫਾਈ ਕੇ ਗੈਸਕੇਟ ਦੇ ਨਾਲ ਨਵਾਂ ਫਿਊਲ ਟੈਂਕ ਫਿਲਰ ਨੇਕ ਜੋ ਲੀਕ ਹੋ ਰਿਹਾ ਸੀ ਉਸ ਨੂੰ ਡਿਵੈੱਲਪ ਕੀਤਾ ਜਾਵੇਗਾ। ਫਿਊਲ ਟੈਂਕ 'ਚ ਲਗਾ ਗੈਸਕੇਟ ਅਤੇ ਫਿਊਲ ਲੈਵਲ ਸੈਂਟਰ ਰਿਪਲੇਸ ਕੀਤਾ ਜਾਵੇਗਾ।
KTM 690 ਡਿਊਕ 'ਚ 690cc ਸਿੰਗਲ ਸਿਲੈਂਡਰ ਇੰਜਣ ਲਗਾ ਹੈ। ਇਹ ਇੰਜਣ 72bhp ਦੀ ਪਾਵਰ ਅਤੇ 75Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 6 ਸਪੀਡ ਗਿਅਰਬਾਕਸ ਨਾਲ ਲੈਸ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ 'ਚ KTM ਸਿਰਫ 200 ਡਿਊਕ , 250 ਡਿਊਕ ਅਤੇ 390 ਡਿਊਕ ਦੇ ਨਾਲ R3 200 ਅਤੇ R3 390 ਨੂੰ ਵੇਚਦੀ ਹੈ।
ਭਾਰਤ 'ਚ ਬੰਦ ਹੋ ਸਕਦੀਆਂ ਹਨ ਟਾਟਾ ਤੇ ਮਹਿੰਦਰਾ ਦੀਆਂ ਇਹ ਗੱਡੀਆਂ
NEXT STORY