ਨਵੀਂ ਦਿੱਲੀ– ਮਾਰੂਤੀ ਸੁਜ਼ੂਕੀ ਨੇ ਆਪਣੀ ਪ੍ਰਸਿੱਧ ਕਾਰ ਬਲੈਨੋ ਦਾ ਇਕ ਨਵਾਂ ਲਿਮਟਿਡ ਐਡੀਸ਼ਨ ਮਾਡਲ ਪੇਸ਼ਕੀਤਾ ਹੈ। ਇਹ ਐਡੀਸ਼ਨ ਤਿਉਹਾਰੀ ਸੀਜ਼ਨ ਨੂੰ ਧਿਆਨ ’ਚ ਰੱਖਕੇ ਪੇਸ਼ ਕੀਤਾ ਗਿਆ ਹੈ। ਮਾਰੂਤੀ ਬਲੈਨੋ ਲਿਮਟਿਡ ਐਡੀਸ਼ਨ ’ਚ ਨਵੇਂ ਫੀਚਰਸ ਅਤੇ ਸਪੋਰਟੀ ਬਾਡੀ ਕਿੱਟ ਦਿੱਤੀ ਗਈ ਹੈ। ਐਕਸਟੀਰੀਅਰ ਦੀ ਗੱਲ ਕਰੀਏ ਤਾਂ Maruti Baleno Limited Edition ’ਚ ਫਰੰਟ ਸਕਰਟਿੰਗ , ਰੀਅਰ ਸਕਰਟਿੰਗ, ਸਾਈਡ ਸਕਰਟਿੰਗ ਅਤੇ ਬਾਡੀ ਸਾਈਡ ਮੋਲਡਿੰਗ ਵਰਗੇ ਫੀਚਰਸ ਦਿੱਤੇ ਗਏ ਹਨ। ਨਵੇਂ ਬਲੈਕ ਪਲਾਸਟਿਕ ਮੋਲਡਿੰਗ ਕਾਰਨ ਇਸ ਪ੍ਰੀਮੀਅਮ ਹੈਚਬੈਕ ਨੂੰ ਸਪੋਰਟੀ ਲੁੱਕ ਮਿਲਦੀ ਹੈ। ਇਸ ਤੋਂ ਇਲਾਵਾ ਐਕਸਟੀਰੀਅਰ ’ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ।
ਜਿਥੋਂ ਤਕ ਇੰਟੀਰੀਅਰ ਦੀ ਗੱਲ ਹੈ ਤਾਂ ਇਥੇ ਬਲੈਨੋ ਦੇ ਇਸ ਲਿਮਟਿਡ ਐਡੀਸ਼ਨ ਮਾਡਲ ’ਚ ਕਾਰਬਨ ਹਾਈਲਾਈਟ ਦੇ ਨਾਲ ਬਲੈਕ ਸੀਟ ਕਵਰਸ, ਇਲੁਮਿਨੇਟਿਡ ਡੋਰ ਸਿਲ ਗਾਰਡ ਅਤੇ 3ਡੀ ਫਲੋਰ ਮੈਟ ਦਿੱਤੇ ਗਏ ਹਨ। ਕਾਰ ’ਚ ਮੌਜੂਦ ਦੂਜੀ ਐਕਸੈਸਰੀਜ਼ ਦੀ ਗੱਲ ਕਰੀਏ ਤਾਂ ਇਸ ਵਿਚ ਇਕ ਸਮਾਰਟ ਕੀ-ਫਾਇੰਡਰ, ਨੈਕਸਾ ਕੀ-ਰਿੰਗ, ਪ੍ਰੀਮੀਅਮ ਕੁਸ਼ਨ ਅਤੇ ਪ੍ਰੀਮੀਅਮ ਟਿਸ਼ੂ ਬਾਕਸ ਦਿੱਤਾ ਗਿਆ ਹੈ।
ਮਾਰੂਤੀ ਸੁਜ਼ੂਕੀ ਵਲੋਂ ਨਵੇਂ ਲਿਮਟਿਡ ਐਡੀਸ਼ਨ ਮਾਡਲ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ। ਉਮੀਦ ਹੈ ਕਿ ਇਸ ਦੀ ਕੀਮਤ ਸਟੈਂਡਰਡ ਵੇਰੀਐਂਟ ਦੇ ਮੁਕਾਬਲੇ 30,000 ਰੁਪਏਤਕ ਜ਼ਿਆਦਾ ਹੋ ਸਕਦੀ ਹੈ। ਮਾਰੂਤੀ ਸੁਜ਼ੂਕੀ ਨੇ ਸਵਿਫਟ ਦਾ ਵੀ ਲਿਮਟਿਡ ਐਡੀਸ਼ਨ ਮਾਡਲ ਲਾਂਚ ਕੀਤਾ ਹੈ।
ਇਸ ਨਵੀਂ ਕਾਰ ’ਚ 1.2 ਲੀਟਰ ਪੈਟਰੋਲ ਅਤੇ 1.3 ਲੀਟਰ ਟਰਬੋਚਾਰਜਡ ਡੀਜ਼ਲ ਇੰਜਣ ਮੌਜੂਦ ਹੈ। ਇਸ ਦਾ ਪੈਟਰੋਲ ਇੰਜਣ 82bhp ਦੀ ਪਾਵਰ ਅਤੇ 113Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਉਥੇ ਹੀ ਇਸ ਦਾ ਡੀਜ਼ਲ ਇੰਜਣ 74bhp ਦੀ ਪਾਵਰ ਅਤੇ 190 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਪੈਟਰੋਲ ਇੰਜਣ ਦੇ ਨਾਲ ਟ੍ਰਾਂਸਮਿਸ਼ਨ ਲਈ 5-ਸਪੀਡ ਮੈਨੁਅਲ ਜਾਂ ਇਕ CVT ਗਿਅਰਬਾਕਸ ਦਾ ਆਪਸ਼ਨ ਮਿਲੇਗਾ, ਉਥੇ ਹੀ ਡੀਜ਼ਲ ਇੰਜਣ ਦੇ ਨਾਲ 5-ਸਪੀਡ ਮੈਨੁਅਲ ਗਿਅਰਬਾਕਸ ਜੋੜਿਆ ਗਿਆ ਹੈ।
ਸਕੂਟਰ ਦੀ ਹੌਲੀ ਰਫਤਾਰ, ਵਿਕਰੀ ’ਚ ਆਈ ਭਾਰੀ ਗਿਰਾਵਟ
NEXT STORY