ਜਲੰਧਰ - ਭਾਰਤੀ ਕਾਰ ਬਾਜ਼ਾਰ 'ਚ ਮਾਰੂਤੀ ਸੁਜ਼ੂਕੀ ਦੀ ਨਵੀਂ ਸਵਿਫਟ ਨੂੰ ਲੈ ਕੇ ਕੁੱਝ ਨਾ ਕੁਝ ਖ਼ਬਰਾਂ ਆ ਰਹੀਆਂ ਹਨ, ਇਕ ਪਾਸੇ ਜਿੱਥੇ ਨਵੀਂ ਸਵਿਫਟ 'ਚ 6 ਸਪੀਡ ਗਿਅਰਬਾਕਸ ਦੀਆਂ ਖਬਰਾਂ ਆ ਰਹੀ ਹਨ ਤਾਂ ਉਥੇ ਹੀ ਹੁਣ ਮੀਡੀਆ ਰਿਪੋਰਟਸ ਦੇ ਮੁਤਾਬਕ ਕੰਪਨੀ ਨਵੀਂ ਸਵਿਫਟ ਦਾ ਹਾਇ-ਬਰਿਡ ਮਾਡਲ ਲਿਆ ਸਕਦੀ ਹੈ।
ਅਜੇ ਯੂਰੋਪ 'ਚ ਸੁਜ਼ੂਕੀ ਸਵਿਫਟ ਕਾਰ ਦਾ ਹਾਇ-ਬਰਿਡ ਮਾਡਲ ਉਪਲੱਬਧ ਹੈ ਜੋ ਕਿ ਪੈਟਰੋਲ ਇੰਜਣ ਆਪਸ਼ਨ 'ਚ ਉਪਲੱਬਧ ਹੈ। ਯੂਰੋਪ 'ਚ ਸਵਿਫਟ ਦਾ ਜੋ ਹਾਇ-ਬਰਿਡ ਵਰਜ਼ਨ ਹੈ ਉਹ 1.2 ਲਿਟਰ ਅਤੇ 1. @ਲਿਟਰ ਪੈਟਰੋਲ ਇੰਜਣ ਦੇ ਨਾਲ ਉਪਲੱਬਧ ਹੈ। ਪਰ ਖਬਰਾਂ ਦੀ ਮੰਨੀਏ ਤਾਂ ਜਲਦ ਹੀ ਮਾਰੂਤੀ ਸੁਜ਼ੂਕੀ ਭਾਰਤ 'ਚ ਡੀਜ਼ਲ ਵੈਰੀਐਂਟ ਦੇ ਨਾਲ ਸਵਿਫਟ ਕਾਰ ਦਾ ਹਾਇ-ਬਰਿਡ ਲਿਆ ਸਕਦੀ ਹੈ।
ਸਵਿਫਟ ਦਾ ਪੈਟਰੋਲ ਹਾਇ-ਬਰਿਡ ਇੰਜਣ ਇਕ ਲਿਟਰ 'ਚ 32 ਕਿਲੋਮੀਟਰ ਦਾ ਮਾਇਲੇਜ ਦੇਵੇਗਾ। ਇਹ ਡੀਜਲ ਇੰਜਣ ਦੁਆਰਾ ਦਿੱਤੇ ਜਾਣ ਵਾਲੇ ਮਾਇਲੇਜ ਤੋਂ ਜ਼ਿਆਦਾ ਹੈ। ਡੀਜ਼ਲ ਵੇਰੀਐਂਟ 28.4 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਦਿੰਦਾ ਹੈ ਅਤੇ ਪੈਟਰੋਲ ਵੇਰੀਐਂਟ ਇਕ ਲਿਟਰ 'ਚ 22 ਕਿਲੋਮੀਟਰ ਪ੍ਰਤੀ ਘੰਟੇ ਦਾ ਮਾਇਲੇਜ ਦਿੰਦਾ ਹੈ। ਨਵੀਂ ਸਵਿਫਟ ਨੂੰ ਸੁਜ਼ੂਕੀ ਦੇ ਹਿਅਰਟੈੱਕ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਸ ਪਲੇਟਫਾਰਮ 'ਤੇ ਮਾਰੂਤੀ ਬਲੇਨੋ, ਇਗਨਿਸ ਅਤੇ ਡਿਜ਼ਾਇਰ ਵੀ ਬਣੀ ਹੈ। ਨਵੀਂ ਸਵਿੱਫਟ 'ਚ ਪੈਸੇਂਜਰ ਸੁਰੱਖਿਆ ਨੂੰ ਕਾਫ਼ੀ ਪੁਖਤਾ ਕੀਤਾ ਗਿਆ ਹੈ।
ਇਸ ਦੇ ਸਾਰੇ ਵੇਰੀਐਂਟ 'ਚ ਡਿਊਲ ਏਅਰਬੈਗ, ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏ. ਬੀ. ਐੈੱਸ), ਈ. ਬੀ. ਡੀ, ਬ੍ਰੇਕ ਅਸਿਸਟ ਅਤੇ ਆਈ. ਐੱਸ. ਓ. ਫਿਕਸ ਚਾਇਲਡ ਸੀਟ ਐਂਕਰ ਸਟੈਂਡਰਡ ਦਿੱਤੇ ਗਏ ਹਨ।
BS-IV ਇੰਜਣ ਨਾਲ ਰੀ-ਲਾਂਚ ਹੋਈ ਹੌਂਡਾ ਦੀ CBR 250 R ਬਾਈਕ
NEXT STORY