ਜਲੰਧਰ-ਮਰਸਡੀਜ਼ ਬੇਂਜ਼ ਨੇ ਏ-ਕਲਾਸ ਸੇਡਾਨ (A-Class Sedan) ਦਾ ਸਟੈਂਡਰਡ ਵਰਜ਼ਨ ਪੇਸ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੌਰਾਨ ਚੀਨ 'ਚ ਇਸ ਦਾ ਏ-ਕਲਾਸ ਐਲ (ਲਾਂਗ ਵ੍ਹੀਲਬੇਸ) ਵਰਜ਼ਨ ਸ਼ੋਕੇਸ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਏ-ਕਲਾਸ ਰੇਂਜ 'ਚ ਸੇਡਾਨ ਕਾਰ ਪੇਸ਼ ਕੀਤੀ ਹੈ। ਇੰਟਰਨੈਸ਼ਨਲ ਬਾਜ਼ਾਰ 'ਚ ਇਸ ਦੀ ਵਿਕਰੀ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਭਾਰਤ 'ਚ ਇਹ ਕਾਰ ਸੀ. ਬੀ. ਯੂ. (ਕੰਪੀਟਲੀ ਬਿਲਟ ਯੂਨਿਟ ) ਦੇ ਤੌਰ ਤੇ ਲਿਆਂਦੀ ਜਾਵੇਗੀ।
ਡਿਜ਼ਾਇਨ-
ਏ-ਕਲਾਸ ਸੇਡਾਨ ਕਾਰ ਦਾ ਫ੍ਰੰਟ ਡਿਜ਼ਾਈਨ ਇਸ ਦੇ ਹੈਚਬੈਕ ਵਰਜ਼ਨ ਵਰਗਾ ਹੀ ਹੈ। ਇਸ 'ਚ ਲੰਬੀ ਰੂਫਲਾਈਨ, ਸਟ੍ਰੈਚਡ ਰਿਅਰ ਡੋਰ ਦਿੱਤੇ ਗਏ ਹਨ। ਇਸ ਦਾ ਰਿਅਰ ਸੈਕਸ਼ਨ ਮੌਜੂਦਾ CLA ਵਰਗਾ ਹੀ ਹੈ। ਇਸ 'ਚ ਛੋਟੀ ਰਿਅਰ ਵਿੰਡਸ਼ੀਲਡ, ਇੰਟੀਗ੍ਰੇਟਿਡ ਬੂਟ ਸਪਾਈਲਰ ਦਿੱਤਾ ਗਿਆ ਹੈ। ਇਸ ਦੇ ਟੇਲਲੈਂਪਸ ਅਤੇ ਟੂ ਐਗਜਾਸਟ ਟਿਪ ਵਾਲਾ ਡਿਊਲ ਟੋਨ ਬੰਪਰ ਏ-ਕਲਾਸ ਹੈਚਬੈਕ ਵਰਗਾ ਹੈ। ਇਸ ਦੇ ਡਾਇਮੈਂਸ਼ਨ ਬਾਰੇ ਗੱਲ ਕਰੀਏ ਤਾਂ ਲੰਬਾਈ 4549 ਐੱਮ. ਐੱਮ, ਚੌੜਾਈ 1796 ਐੱਮ. ਐੱਮ. ਅਤੇ ਉਚਾਈ 1446 ਐੱਮ. ਐੱਮ. ਅਤੇ ਵ੍ਹੀਲਬੇਸ 2729 ਐੱਮ. ਐੱਮ. ਹੈ।

ਇੰਜਣ-
ਇਸ 'ਚ ਏ-ਕਲਾਸ ਹੈਚਬੈਕ ਵਾਲਾ ਇੰਜਣ ਦਿੱਤਾ ਗਿਆ ਹੈ। A200 ਵੇਰੀਐਂਟ 'ਚ 1300 ਸੀ. ਸੀ. ਟਰਬੋਚਾਰਜਡ ਪੈਟਰੋਲ ਇੰਜਣ ਲੱਗਾ ਹੈ, ਜੋ 163 ਪੀ. ਐੱਸ. ਪਾਵਰ ਅਤੇ 250 ਐੱਨ. ਐੱਮ. ਦਾ ਟਾਰਕ ਜਨਰੇਟ ਕਰੇਗਾ। ਇਸ 'ਚ 7 ਸਪੀਡ ਡਿਊਲ ਕਲੱਚ ਟਰਾਂਸਮਿਸ਼ਨ ਦਿੱਤਾ ਗਿਆ ਹੈ। ਮਰਸਡੀਜ਼ ਇਸ ਇੰਜਣ ਨੂੰ ਰੇਨੋ ਨਿਸਾਨ ਮਿਤਸੁਬਿਸ਼ੀ ਨਾਲ ਮਿਲ ਕੇ ਬਣਾਉਂਦੀ ਹੈ। A180 D 'ਚ 1.5 ਲਿਟਰ ਟਰਬੋਚਾਰਜਡ ਡੀਜ਼ਲ ਇੰਜਣ ਮੌਜੂਦ ਹੋਵੇਗਾ, ਜੋ 116 ਪੀ. ਐੱਸ. ਦੀ ਪਾਵਰ ਅਤੇ 260 ਐੱਨ. ਐੱਮ. ਟਾਰਕ ਜਨਰੇਟ ਕਰੇਗਾ। ਇਸ 'ਚ ਵੀ ਸਪੀਡ ਡਿਊਲ ਕਲੱਚ ਟਰਾਂਸਮਿਸ਼ਨ ਦਿੱਤਾ ਗਿਆ ਹੈ।
ਇੰਟੀਰੀਅਰ ਅਤੇ ਫੀਚਰਸ-
A-ਕਲਾਸ ਸੇਡਾਨ ਦੇ ਕੈਬਿਨ 'ਚ ਇਸ ਦੀ ਹੈਚਬੈਕ ਵਰਗੇ ਹੀ ਫੀਚਰਸ ਦਿੱਤੇ ਗਏ ਹਨ। ਇਸ 'ਚ 3 ਵੱਖ ਵੱਖ ਕੋਂਫਿੰਗਰੇਸ਼ਨ ਆਪਸ਼ਨ ਨਾਲ ਡਿਊਲ ਸਕਰੀਨ ਸੈੱਟਅਪ ਦਿੱਤਾ ਗਿਆ ਹੈ। ਇਸ 'ਚ ਐੱਮ. ਬੀ. ਯੂ. ਐਕਸ. (MBUX) ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ 'ਚ ਸੈਮੀ ਆਟੋਨਮਸ ਡਰਾਈਵਿੰਗ ਦਿੱਤਾ ਗਿਆ ਹੈ, ਜਿਸ 'ਚ ਐਕਟਿਵ ਡਿਸਟੈਂਸ ਅਸਿਸਟ, ਐਕਟਿਵ ਲੇਨ ਅਸਿਸਟ ਅਤੇ ਐਕਟਿਵ ਐਮਰਜੈਂਸੀ ਸਟਾਪ ਅਸਿਸਟ ਵਰਗੇ ਫੀਚਰ ਦਿੱਤੇ ਗਏ ਹਨ। ਇਸ 'ਚ ਕੈਮਰਾ ਅਤੇ ਰਾਡਾਰ ਸਿਸਟਮ ਵੀ ਲੱਗਾ ਹੈ।ਇਸ ਨੂੰ ਅਗਲੇ ਸਾਲ ਭਾਰਤ 'ਚ ਲਾਂਚ ਕੀਤੀ ਜਾਵੇਗੀ। ਭਾਰਤ 'ਚ ਲਾਂਚ ਤੋਂ ਬਾਅਦ ਇਸ ਕਾਰ ਦਾ ਮੁਕਾਬਲਾ ਵੋਲਵੋ ਵੀ40 ਨਾਲ ਹੋਵੇਗਾ।
ਬੁਲੇਟ ਨੂੰ ਮਿਲੇਗੀ ਮਾਤ, ਹਾਰਲੇ ਲਾਂਚ ਕਰੇਗਾ 500ਸੀਸੀ ਬਾਈਕ
NEXT STORY