ਜਲੰਧਰ- ਇਤਾਲਵੀ ਮੋਟਰਸਾਈਕਲ ਨਿਰਮਾਤਾ ਕੰਪਨੀ Aprilia ਪੂਰੀ ਦੁਨੀਆ ਵਿਚ ਆਪਣੇ ਸਪੋਰਟਸ ਬਾਈਕਸ ਨੂੰ ਲੈ ਕੇ ਮਸ਼ਹੂਰ ਹੈ। ਇਸ ਕੰਪਨੀ ਨੇ ਸਾਲ 2007 ਵਿਚ ਆਪਣੀ ਲੋਕਪ੍ਰਿਯ ਬਾਈਕ Shiver ਨੂੰ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਮਾਰਕੀਟ ਵਿਚ ਵਧ ਰਹੇ ਪਾਵਰਫੁਲ ਬਾਈਕਸ ਵੱਲ ਲੋਕਾਂ ਦੇ ਰੁਝਾਨ ਨੂੰ ਦੇਖਦੇ ਹੋਏ Aprilia ਨੇ ਵੱਧ ਪਾਵਰ ਤੇ ਨਵੇਂ ਫੀਚਰਸ ਨਾਲ ਲੈਸ ਨਵੀਂ Shiver ਨੂੰ ਪੇਸ਼ ਕਰ ਦਿੱਤਾ ਹੈ। ਇਸ ਬਾਈਕ ਵਿਚ ਨਵੀਂ ਚੈਸੀ, ਰੀ-ਡਿਜ਼ਾਈਨ ਐਗਜਾਸਟ, ਐਡਵਾਂਸ ਟ੍ਰਾਂਜੈਕਸ਼ਨ ਕੰਟਰੋਲ ਵਰਗੇ ਫੀਚਰਸ ਦਿੱਤੇ ਗਏ ਹਨ, ਜੋ ਹੈਂਡਲਿੰਗ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਫਿਸਲਣ ਵਾਲੀਆਂ ਸੜਕਾਂ 'ਤੇ ਟਾਇਰ ਨੂੰ ਸਲਿਪ ਹੋਣ ਤੋਂ ਵੀ ਬਚਾਉਣਗੇ।

900 ਸੀ. ਸੀ. ਦਾ ਦਮਦਾਰ ਇੰਜਣ
ਨਵੇਂ Aprilia Shiver ਵਿਚ 900 ਸੀ. ਸੀ. ਦਾ ਦਮਦਾਰ ਇੰਜਣ ਲੱਗਾ ਹੈ, ਜੋ ਮੌਜੂਦਾ ਮਾਡਲ ਵਿਚ ਦਿੱਤੇ ਗਏ 750 ਸੀ. ਸੀ. ਦੇ ਇੰਜਣ ਤੋਂ ਕਾਫੀ ਬਿਹਤਰ ਹੈ। ਨਵੇਂ ਇੰਜਣ ਨਾਲ ਇਹ ਬਾਈਕ 95 ਹਾਰਸਪਾਵਰ ਦੀ ਪਾਵਰ ਤੇ 90 ਐੱਨ. ਐੱਮ. ਦਾ ਟਾਰਕ ਪੈਦਾ ਕਰਦੀ ਹੈ। ਇਹ ਇੰਜਣ ਯੂਰੋ 4 ਪ੍ਰਦੂਸ਼ਣ ਮਾਨਕਾਂ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਸ ਇੰਜਣ ਨੂੰ ਪਿਸਟਨ 'ਤੇ ਰਗੜ ਘੱਟ ਕਰਨ ਤੇ ਬਾਈਕ ਚਲਾਉਂਦੇ ਸਮੇਂ ਬਿਹਤਰ ਬੈਲੇਂਸ ਬਣਾਉਣ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ।
4.3 ਇੰਚ ਦੀ ਡਿਸਪਲੇ
ਨਵੇਂ Shiver ਸਪੋਰਟਸ ਬਾਈਕ ਵਿਚ ਸਪੀਡੋ ਮੀਟਰ ਦੀ ਥਾਂ 4.3 ਇੰਚ ਦੀ ਡਿਸਪਲੇ ਲੱਗੀ ਹੈ, ਜੋ ਸਪੀਡ, ਗਿਅਰ, ਇੰਡੀਕੇਟਰ ਇੰਜਣ ਟੈਂਪਰੇਚਰ, ਇੰਜਣ ਸੈਟਿੰਗਸ ਤੇ ਕਲਾਕ ਆਦਿ ਨੂੰ ਸ਼ੋਅ ਕਰਦੀ ਹੈ। ਇਸ ਡਿਸਪਲੇ ਨੂੰ ਕੰਟਰੋਲ ਕਰਨਾ ਬੇਹੱਦ ਆਸਾਨ ਹੈ। ਬਾਈਕ ਦੇ ਹੈਂਡਲ ਦੇ ਖੱਬੇ ਪਾਸੇ ਇਕ ਛੋਟੀ ਜੁਆਏਸਟਿਕ ਲੱਗੀ ਹੈ, ਜੋ ਚਾਲਕ ਨੂੰ ਬਾਈਕ ਚਲਾਉਂਦੇ ਸਮੇਂ ਡਿਸਪਲੇ ਵਿਚ ਮੀਨੂ ਆਈਟਮਸ ਨੂੰ ਸਿਲੈਕਟ ਕਰਨ ਵਿਚ ਮਦਦ ਕਰੇਗੀ। ਇਸ ਜੁਆਏਸਟਿਕ ਦੀ ਮਦਦ ਨਾਲ ਚਾਲਕ ਸਪੋਰਟਸ, ਟੂਰਿੰਗ ਅਤੇ ਰੇਨ ਵਰਗੇ ਡ੍ਰਾਈਵਿੰਗ ਮੋਡਸ ਵਿਚਾਲੇ ਆਸਾਨੀ ਨਾਲ ਸਵਿੱਚ ਕਰ ਸਕੇਗਾ।
ਐਲੂਮੀਨੀਅਮ ਫ੍ਰੇਮ
ਐਲੂਮੀਨੀਅਮ ਫ੍ਰੇਮ ਬਾਈਕ ਦਾ ਫ੍ਰੇਮ ਸਟੀਲ ਅਤੇ ਐਲੂਮੀਨੀਅਮ ਨਾਲ ਬਣਿਆ ਹੈ, ਜਿਸ ਨਾਲ ਇਹ ਮਜ਼ਬੂਤ ਹੋਣ ਦੇ ਨਾਲ-ਨਾਲ ਕਾਫੀ ਹਲਕਾ ਵੀ ਹੈ। ਕੰਪਨੀ ਨੇ ਦੱਸਿਆ ਕਿ ਇਸ ਬਾਈਕ ਨਾਲ ਅਸੈੱਸਰੀਜ਼ ਵੀ ਮੁਹੱਈਆ ਕਰਵਾਈ ਜਾਵੇਗੀ, ਜੋ ਚਾਲਕ ਨੂੰ ਸਾਮਾਨ ਨਾਲ ਲੈ ਜਾਣ ਵਿਚ ਮਦਦ ਕਰੇਗੀ। ਇਸ ਨੂੰ ਸਭ ਤੋਂ ਪਹਿਲਾਂ ਅਮਰੀਕਾ ਵਿਚ 9399 ਡਾਲਰ (ਲਗਭਗ 60,3937 ਰੁਪਏ) ਕੀਮਤ ਵਿਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ। ਕੰਪਨੀ ਨੂੰ ਆਸ ਹੈ ਕਿ ਇਹ ਬਾਈਕ ਪਾਵਰਫੁਲ ਬਾਈਕਸ ਦੀ ਇੱਛਾ ਰੱਖਣ ਵਾਲੇ ਲੋਕਾਂ ਦੀਆਂ ਆਸਾਂ 'ਤੇ ਖਰੀ ਉਤਰੇਗੀ।
ਜੀ. ਐੱਸ. ਟੀ. : ਇਹ ਮੋਟਰਸਾਈਕਲ ਹੋਏ ਸਸਤੇ, ਮਿਲ ਰਹੀ ਹੈ ਬੰਪਰ ਛੋਟ
NEXT STORY