ਜਲੰਧਰ- ਇਤਾਲਵੀ ਵਾਹਨ ਨਿਰਮਾਤਾ ਕੰਪਨੀ ਪਿਆਜਿਓ ਦੇ ਅਪ੍ਰਿਲਿਆ SR150 ਸਕੂਟਰ ਨੂੰ ਕੰਪਨੀ ਜਲਦ ਹੀ ਇਕ ਨਵੇਂ ਰੰਗ 'ਚ ਲਾਂਚ ਕਰਨ ਵਾਲੀ ਹੈ। ਕੰਪਨੀ ਆਪਣੇ ਇਸ ਸਕੂਟਰ ਨੂੰ ਹੁਣ ਆਲਿਵ ਗ੍ਰੀਨ ਰੰਗ 'ਚ ਪੇਸ਼ ਕਰੇਗੀ। ਮੰਨਿਆ ਜਾ ਰਿਹਾ ਹੈ ਅਪ੍ਰਿਲਿਆ SR150 ਦਾ ਨਵਾਂ ਰੰਗ ਵਾਲਾ ਸਕੂਟਰ ਪੁਰਾਣੀ ਕੀਮਤ 'ਚ ਹੀ ਉਪਲੱਬਧ ਹੋਵੇਗਾ। ਫਿਲਹਾਲ ਇਸ ਦੀ ਕੀਮਤ ਮੁੰਬਈ 'ਚ 68,160 ਰੁਪਏ (ਐਕਸਸ਼ੋਰੂਮ) ਹੈ।
ਇੰਜਣ
ਅਪ੍ਰਿਲਿਆ SR150 'ਚ ਕਲਰ ਤੋਂ ਇਲਾਵਾ ਕੰਪਨੀ ਨੇ ਕੋਈ ਬਹੁਤ ਬਦਲਾਅ ਨਹੀਂ ਕੀਤਾ ਹੈ। ਸਕੂਟਰ 'ਚ 154.8cc ਦਾ ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 6750 rpm 'ਤੇ 10 bhp ਦੀ ਪਾਵਰ ਅਤੇ 5000 rpm 'ਤੇ 11.4 Nm ਪੀਕ ਦੀ ਟਾਰਕ ਜਨਰੇਟ ਕਰਦਾ ਹੈ।
ਫੀਚਰਸ
ਪਿਆਜਿਓ ਨੇ ਇਸ SR150 ਦੇ ਅਗਲੇ ਹਿੱਸੇ 'ਚ ਟੈਲਿਸਕੋਪਿਕ ਫੋਰਕਸ ਦਿੱਤੇ ਹਨ, ਉਥੇ ਹੀ ਇਸ ਦੇ ਪਿਛਲੇ ਹਿੱਸੇ 'ਚ ਹਾਇਡ੍ਰੋਲਿਕ ਸ਼ਾਕ ਅਬਜ਼ਾਰਬਰ ਲਗਾ ਹੋਇਆ ਹੈ। ਇਸ ਸਕੂਟਰ 'ਚ ਦਮਦਾਰ ਇੰਜਣ ਦੇ ਨਾਲ ਹੀ ਕੰਪਨੀ ਨੇ ਬਿਹਤਰ ਬ੍ਰੇਕਿੰਗ ਵੀ ਦਿੱਤੀ ਹੈ। ਸਕੂਟਰ ਦੇ ਅਗਲੇ ਵ੍ਹੀਲ 'ਚ 220 mm ਸਿੰਗਲ ਡਿਸਕ ਅਤੇ ਪਿਛਲੇ ਹਿੱਸੇ 'ਚ 140 mm ਡਰਮ ਬ੍ਰੇਕ ਸੈੱਟਅਪ ਦਿੱਤਾ ਗਿਆ ਹੈ।
ਡਿਜ਼ਾਇਨ
ਕੰਪਨੀ ਨੇ ਇਸ ਸਕੂਟਰ ਦੇ ਡਿਜ਼ਾਇਨ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਨਵੇਂ ਮੈਟ ਗ੍ਰੀਨ ਕਲਰ ਨੂੰ ਰੈੱਡ ਬਲੈਕ ਗਰਾਫਿਕਸ ਦੇ ਨਾਲ ਫਿਨੀਸ਼ ਕੀਤਾ ਹੈ ਅਤੇ ਸੀਟ ਵੀ ਰੈਡ ਬਲੈਕ ਹੋਵੇਗੀ। ਕੰਪਨੀ ਨੇ ਸਕੂਟਰ 'ਚ ਬਲੈਕ ਸ਼ਾਡ ਅਲੌਏ ਵ੍ਹੀਲਸ ਲਗਾਏ ਹਨ ਅਤੇ 120-ਸੈਕਸ਼ਨ ਟਾਇਰਸ ਦਿੱਤੇ ਗਏ ਹਨ।
ਟੈਸਟਿੰਗ ਦੌਰਾਨ ਸਪਾਟ ਹੋਇਆ TVS ਦਾ ਨਵਾਂ ਸਕੂਟਰ Dazz
NEXT STORY