ਜਲੰਧਰ- ਭਾਰਤ ਦੀ ਤੀਜੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ TVS ਮੋਟਰਸ ਨੇ ਔਰਤਾ ਲਈ ਆਲ ਨਿਊ Scooty Zest 110 ਨੂੰ ਭਾਰਤ 'ਚ ਲਾਂਚ ਕਰ ਦਿੱਤੀ ਹੈ। ਇਸ ਨਵੇਂ ਮਾਡਲ ਦੇ ਮੈਟ ਪਰਪਲ ਕਲਰ ਨੂੰ 49,211 ਰੁਪਏ ਦੀ ਕੀਮਤ (ਐਕਸ ਸ਼ੋਅਰੂਮ ਦਿੱਲੀ) 'ਚ ਵਿਕਰੀ ਲਈ ਉਪਲੱਬਧ ਕੀਤੀ ਜਾਵੇਗੀ। ਨਵੀਂ ਸਕੂਟੀ ਜ਼ੈਸਟ ਭਾਰਤੀ ਬਾਜ਼ਾਰ 'ਚ ਹੌਂਡਾ ਐਕਟਿਵਾ-i, ਸੁਜ਼ੂਕੀ ਲੈਟਸ, ਹੀਰੋ ਪਲੈਜ਼ਰ ਅਤੇ ਯਾਹਮਾ Rey-Z ਨੂੰ ਜ਼ਬਰਦਸਤ ਟੱਕਰ ਦੇਵੇਗੀ।
ਏਅਰ ਕੂਲਡ, ਸਿੰਗਲ ਸਿਲੰਡਰ ਇੰਜਣ -
ਨਵੀਂ ਸਕੂਟੀ ਜੈਸਟ 'ਚ 109.7cc ਦਾ ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਲੱਗਾ ਹੈ, ਜੋ 7500rpm 'ਤੇ 7.8bhp ਦੀ ਪਾਵਰ 8.4Nm ਦਾ ਟਾਰਕ ਪੈਦਾ ਕਰਦੀ ਹੈ। ਇਸ ਦੇ ਫਰੰਟ 'ਚ 110mm ਸਾਈਜ਼ ਦੀ ਡ੍ਰਮ ਬ੍ਰੇਕਸ ਲਗਾਈ ਗਈ ਹੈ ਰਿਅਰ 'ਚ 130mm ਸਾਈਜ਼ ਦਾ ਡ੍ਰਮ ਯੂਨਿਟ ਲੱਗਾ ਹੈ। ਅਰਾਮਦਾਇਕ ਸਫਰ ਦੇ ਲਈ ਇਸ ਦੇ ਫਰੰਟ 'ਚ ਟੈਲੀਸਕੋਪਿਕ ਫਰੰਟ ਫਾਕਰਸ ਅਤੇ ਰਿਅਰ 'ਚ ਮੋਨੋ ਸ਼ਾਰਕ ਦਿੱਤਾ ਗਿਆ ਹੈ।
TVS Scooty Zest 110 ਦੇ ਖਾਸ ਫੀਚਰਸ -
ਇਸ ਨਵੀਂ ਸਕੂਟੀ 'ਚ 19 ਲੀਟਰ ਦੀ ਸੀਟ ਸਟੋਰੇਜ ਦਿੱਤੀ ਗਈ ਹੈ, ਜਿਸ 'ਚ ਤੁਸੀਂ ਹੈਲਮੇਟ ਨੂੰ ਆਸਾਨੀ ਨਾਲ ਰੱਖ ਸਕਦੇ ਹੋ। ਇਸ 'ਚ ਲੰਬੇ ਸਫਰ ਦੌਰਾਨ ਫੋਨ ਨੂੰ ਚਾਰਜ ਕਰਨ ਲਈ ”S2 ਚਾਰਜਰ ਦਿੱਤਾ ਗਿਆ ਹੈ। ਡਾਟਾਈਮ ਰਨਿੰਗ ਲਾਈਟਸ ਦੇ ਨਾਲ ਇਸ 'ਚ ਡਿਊਲ ਟੋਨ ਕਲਰਡ ਸੀਟ, ਸਿਲਵਰ ਇੰਟੀਰਿਅਰ ਪੈਨਲਸ ਅਤੇ Zest 110 ਦਾ 3D ਲੋਗੋ ਦਿੱਤਾ ਗਿਆ ਹੈ, ਜੋ ਨਵੀਂ ਸਕੂਟੀ ਵੱਲ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ।
ਜਲਦ ਲਾਂਚ ਹੋਵੇਗੀ ਮਹਿੰਦਰਾ ਦੀ ਇਹ ਪਹਿਲੀ ਆਫ-ਰੋਡ ਕਾਰ
NEXT STORY