ਵਿਸ਼ਵ ਕੱਪ 2019 ਦੇ ਭਾਰਤ-ਪਾਕਿਸਤਾਨ ਵਿਚਾਲੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਨੇ ਪੰਜ ਟਵੀਟ ਕਰਕੇ ਖਿਡਾਰੀਆਂ ਨੂੰ ਕਈ ਸਲਾਹਾਂ ਦਿੱਤੀਆਂ ਹਨ।
ਇਮਰਾਨ ਖਾਨ ਨੇ ਟਵੀਟ ਕਰ ਕੇ ਕਿਹਾ, "ਜਦੋਂ ਮੈਂ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਦੋਂ ਕਾਮਯਾਬੀ ਲਈ 70% ਟੈਲੰਟ ਅਤੇ 30% ਦਿਮਾਗ ਦੀ ਲੋੜ ਸੀ। ਜਦੋਂ ਤੱਕ ਮੈਂ ਕ੍ਰਿਕਟ ਖੇਡਣਾ ਛੱਡਿਆ, ਉਦੋਂ ਇਹ ਅਨੁਪਾਤ 50-50 ਫੀਸਦ ਹੋ ਗਿਆ ਸੀ। ਪਰ ਹੁਣ ਮੈਂ ਆਪਣੇ ਦੋਸਤ ਗਾਵਸਕਰ ਨਾਲ ਸਹਿਮਤ ਹਾਂ ਕਿ ਹੁਣ ਇਹ 60% ਮਾਨਸਿਕ ਮਜ਼ਬੂਤ ਅਤੇ 40% ਟੈਲੰਟ ਦਾ ਖੇਡ ਹੈ। ਅੱਜ ਦਿਮਾਗ ਦੀ ਭੂਮੀਕਾ 60% ਤੋਂ ਵੱਧ ਰਹੇਗੀ।"
https://twitter.com/ImranKhanPTI/status/1140150097071738880
ਇਹ ਵੀ ਪੜ੍ਹੋ:
ਇੱਕ ਹੋਰ ਟਵੀਟ ਕਰਦਿਆਂ ਉਨ੍ਹਾਂ ਨੇ ਮੈਚ ਵੇਲੇ ਮਾਨਸਿਕ ਦਬਾਅ ਹੋਣ ਦਾ ਖਦਸ਼ਾ ਵੀ ਜਤਾਇਆ।
ਉਨ੍ਹਾਂ ਲਿਖਿਆ, "ਮੈਚ ਦੀ ਗੰਭੀਰਤਾ ਨੂੰ ਦੇਖਦਿਆਂ ਦੋਹਾਂ ਟੀਮਾਂ ਉੱਤੇ ਮਾਨਸਿਕ ਦਬਾਅ ਹੋਏਗਾ ਅਤੇ ਦਿਮਾਗੀ ਸ਼ਕਤੀ ਹੀ ਮੈਚ ਦਾ ਨਤੀਜਾ ਤੈਅ ਕਰੇਗੀ। ਅਸੀਂ ਖੁਸ਼ਕਿਸਮਤ ਹਾਂ ਕਿ ਸਰਫ਼ਰਾਜ਼ ਦੇ ਰੂਪ ਵਿੱਚ ਸਾਨੂੰ ਬਹਾਦਰ ਕਪਤਾਨ ਮਿਲਿਆ ਹੈ।"
https://twitter.com/ImranKhanPTI/status/1140150332850393088
ਉਨ੍ਹਾਂ ਪਾਕਸਿਤਾਨੀ ਟੀਮ ਨੂੰ ਸਲਾਹ ਦਿੱਤੀ ਦਿਮਾਗ 'ਚੋਂ ਸਾਰੇ ਡਰ ਕੱਢ ਦੇਣ।
ਉਨ੍ਹਾਂ ਟਵੀਟ ਕਰਦਿਆਂ ਕਿਹਾ, "ਹਾਰਨ ਦਾ ਡਰ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਦਿਮਾਗ ਇੱਕ ਵੇਲੇ ਇੱਕ ਹੀ ਵਿਚਾਰ ਰੱਖ ਸਕਦਾ ਹੈ। ਹਾਰਨ ਦਾ ਡਰ ਨਕਾਰਾਤਮਕ ਸੋਚ ਪੈਦਾ ਕਰਦਾ ਹੈ ਅਤੇ ਵਿਰੋਧੀ ਦੀਆਂ ਗਲਤੀਆਂ ਨੂੰ ਨਿਸ਼ਾਨਾ ਬਣਾਉਣਾ ਔਖਾ ਹੁੰਦਾ ਹੈ। ਇਸ ਲਈ ਸਰਫ਼ਰਾਜ਼ ਅਤੇ ਪਾਕਿਸਤਾਨ ਟੀਮ ਨੂੰ ਮੇਰੇ ਸੁਝਾਅ ਹਨ।"
https://twitter.com/ImranKhanPTI/status/1140150746924625920
ਇਮਰਾਨ ਖਾਨ ਨੇ ਪਾਕਿਸਤਾਨ ਦੇ ਕਪਤਾਨ ਨੂੰ ਟਵੀਟ ਰਾਹੀਂ ਕਈ ਸੁਝਾਅ ਦਿੱਤੇ ਹਨ।
"ਪਹਿਲਾ-ਜਿੱਤਣ ਲਈ ਜ਼ਰੂਰੀ ਹੈ ਕਿ ਸਰਫ਼ਰਾਜ਼ ਮਾਹਿਰ ਬੱਲੇਬਾਜ਼ ਅਤੇ ਗੇਂਦਬਾਜ਼ ਨੂੰ ਮੈਦਾਨ 'ਤੇ ਉਤਾਰਨ ਕਿਉਂਕਿ 'ਰਾਇਲੂ ਕੱਟਾਸ' ਦਬਾਅ ਹੇਠ ਘੱਟ ਹੀ ਚੰਗਾ ਪ੍ਰਦਰਸ਼ਨ ਕਰਦੇ ਹਨ। ਖਾਸ ਕਰਕੇ ਗੰਭੀਰ ਕਿਸਮ ਦਾ ਦਬਾਅ ਜੋ ਕਿ ਅੱਜ ਖਿਡਾਰੀਆਂ 'ਤੇ ਹੋਏਗਾ। ਦੂਜਾ- ਜੇ ਪਿੱਚ ਗਿੱਲੀ ਨਹੀਂ ਹੁੰਦੀ ਤਾਂ ਸਰਫ਼ਰਾਜ਼ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ।"
https://twitter.com/ImranKhanPTI/status/1140150828277387264
ਇਹ ਵੀ ਪੜ੍ਹੋ:
ਇਮਰਾਨ ਖਾਨ ਨੇ ਪਾਕਿਸਤਾਨੀ ਟੀਮ ਦੀ ਹੌਂਸਲਾ-ਅਫ਼ਜ਼ਾਈ ਕੀਤੀ ਅਤੇ ਦੁਆ ਦਿੱਤੀ।
"ਫਾਇਨਲੀ, ਜੇ ਭਾਰਤ ਪਸੰਦੀਦਾ ਵੀ ਹੋਵੇ, ਹਾਰਨ ਦੇ ਸਾਰੇ ਡਰ ਖ਼ਤਮ ਕਰੋ। ਚੰਗਾ ਪ੍ਰਦਰਸ਼ਨ ਕਰੋ ਅਤੇ ਆਖਿਰੀ ਗੇਂਦ ਤੱਕ ਲੜੋ। ਫਿਰ ਜੋ ਵੀ ਨਤੀਜਾ ਹੋਵੇ ਉਸ ਨੂੰ ਇੱਕ ਖਿਡਾਰੀ ਤਰ੍ਹਾਂ ਕਬੂਲ ਕਰੋ। ਦੇਸ ਦੀਆਂ ਦੁਆਵਾਂ ਤੁਹਾਡੇ ਨਾਲ ਹਨ।"
https://twitter.com/ImranKhanPTI/status/1140151361637683200
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=ps45Gz2m2Ec
https://www.youtube.com/watch?v=snpwzwr4ut8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪੰਜਾਬੀਆਂ ਦੇ ਰਿਫਿਊਜੀ ਕੈਂਪ ਤੋਂ ਸਿਆਸੀ ਚਰਚਾ ਦਾ ਵਿਸ਼ਾ ਕਿਵੇ ਬਣੀ ਖ਼ਾਨ ਮਾਰਕਿਟ – ਨਜ਼ਰੀਆ
NEXT STORY