ਚੰਨ 'ਤੇ ਲੈਂਡਿਗ ਦਾ ਪਹਿਲਾ ਪ੍ਰਸਾਰਣ ਜੁਲਾਈ 1969 ਵਿੱਚ ਲੱਖਾਂ ਲੋਕਾਂ ਨੇ ਵੇਖਿਆ ਸੀ ਪਰ ਅਜੇ ਵੀ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਮਨੁੱਖ ਨੇ ਕਦੇ ਵੀ ਚੰਨ 'ਤੇ ਪੈਰ ਨਹੀਂ ਰੱਖਿਆ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਰਿਪੋਰਟ ਦੱਸਦੀ ਹੈ ਕਿ ਅਮਰੀਕਾ ਵਿੱਚ ਅਜਿਹੇ ਪੰਜ ਫ਼ੀਸਦ ਲੋਕ ਹਨ, ਜੋ ਚੰਨ 'ਤੇ ਲੈਂਡਿਗ ਨੂੰ ਝੂਠ ਮੰਨਦੇ ਹਨ।
ਹਲਾਂਕਿ ਇਨ੍ਹਾਂ ਲੋਕਾਂ ਦੀ ਗਿਣਤੀ ਘੱਟ ਹੈ ਪਰ ਫਿਰ ਵੀ ਅਜਿਹੀਆਂ ਅਫ਼ਵਾਹਾਂ ਨੂੰ ਜ਼ਿੰਦਾ ਰੱਖਣ ਲਈ ਬਹੁਤ ਹੈ।
'ਚੰਦਰਮਾ ਛਲ' ਅੰਦੋਲਨ
ਚੰਨ 'ਤੇ ਉਤਰਨ ਨਾਲ ਜੁੜੇ ਧੋਖੇ ਦੇ ਸਿਧਾਂਤ ਦਾ ਸਾਥ ਦੇਣ ਵਾਲੇ ਲੋਕਾਂ ਦਾ ਮੁੱਖ ਤਰਕ ਇਹ ਹੈ ਕਿ 1960 ਦੇ ਦਹਾਕੇ ਵਿੱਚ ਅਮਰੀਕੀ ਪੁਲਾੜ ਕੰਮਕਾਜ ਤਕਨੀਕ ਦੀ ਕਮੀ ਕਰਕੇ ਚੰਨ ਦੇ ਮਿਸ਼ਨ ਵਿੱਚ ਚੁੱਕ ਗਿਆ ਸੀ।
ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੋਵੀਅਤ ਸੰਗਠਨ ਦੇ ਖਿਲਾਫ਼ ਪੁਲਾੜ ਦੀ ਦੌੜ ਵਿੱਚ ਸ਼ਾਮਲ ਹੋਣ ਦੇ ਲਈ ਅਤੇ ਵਿਖਾਵੇ ਲਈ ਨਾਸਾ ਨੇ ਚੰਨ 'ਤੇ ਉਤਰਨ ਦਾ ਨਾਟਕ ਕੀਤਾ ਹੋਵੇਗਾ।
ਇਹ ਵੀ ਪੜ੍ਹੋ:
ਨੀਲ ਆਰਮਸਟਰਾਂਗ ਨੇ ਚੰਨ 'ਤੇ ਉਤਰਨ ਦੇ ਬਾਅਦ ਕਿਹਾ ਸੀ, "ਮਨੁੱਖ ਦੇ ਲਈ ਇਹ ਛੋਟਾ ਕਦਮ ਹੈ, ਮਨੁੱਖਤਾ ਲਈ ਇੱਕ ਵੱਡੀ ਛਲਾਂਗ।" ਇਸਦੇ ਪ੍ਰਮਾਣੀਕਰਨ 'ਤੇ ਸਵਾਲ ਚੁੱਕਣ ਵਾਲੀਆਂ ਕਹਾਣੀਆਂ ਅਪੋਲੋ 11 ਦੇ ਵਾਪਸ ਆਉਣ ਨਾਲ ਹੀ ਸ਼ੁਰੂ ਹੋ ਗਈਆਂ ਸਨ।''
ਪਰ ਇਨ੍ਹਾਂ ਅਫ਼ਵਾਹਾਂ ਅਤੇ ਕਹਾਣੀਆਂ ਨੂੰ ਹਵਾ ਉਸ ਸਮੇਂ ਮਿਲਣੀ ਸ਼ੁਰੂ ਹੋਈ ਜਦੋਂ 1976 ਵਿੱਚ ਇੱਕ ਕਿਤਾਬ ਛਪੀ ਜਿਸਦਾ ਨਾਮ ਹੈ, "ਵੀ ਨੇਵਰ ਵੈਨਟ ਟੂ ਦਾ ਮੂਨ: ਅਮੈਰੀਕੰਜ਼ 30 ਬਿਲੀਅਨ ਡਾਲਰ ਸਵਿੰਡਲ"।
ਇਹ ਕਿਤਾਬ ਪੱਤਰਕਾਰ ਬਿੱਲ ਕੇਸਿੰਗ ਨੇ ਲਿਖੀ ਸੀ ਜੋ ਨਾਸਾ ਦੇ ਜਨਸੰਪਰਕ ਵਿਭਾਗ ਵਿੱਚ ਕੰਮ ਕਰ ਚੁੱਕੇ ਸੀ।
ਇਸ ਕਿਤਾਬ ਵਿੱਚ ਕਈ ਅਜਿਹੀਆਂ ਗੱਲਾਂ ਅਤੇ ਤਰਕਾਂ ਦਾ ਜ਼ਿਕਰ ਕੀਤਾ ਗਿਆ ਸੀ, ਜਿਨਾਂ ਦਾ ਬਾਅਦ ਵਿੱਚ ਚੰਨ 'ਤੇ ਜਾਣ ਵਾਲੇ ਮਨੁੱਖ ਦੇ ਉਤਰਨ ਦੇ ਦਾਵੇ ਦਾ ਲੋਕਾਂ ਨੇ ਵੀ ਸਾਥ ਦਿੱਤਾ।
ਬਿਨਾਂ ਹਵਾ ਦੇ ਚੰਨ 'ਤੇ ਲਹਿਰਾਉਂਦਾ ਝੰਡਾ
ਕਿਤਾਬ ਵਿੱਚ ਉਸ ਫੋਟੋ ਨੂੰ ਸ਼ਾਮਿਲ ਕੀਤਾ ਗਿਆ ਜਿਸ ਵਿੱਚ ਚੰਨ ਦੀ ਧਰਤੀ 'ਤੇ ਅਮਰੀਕੀ ਝੰਡਾ ਲਹਿਰਾਉਂਦਾ ਹੋਇਆ ਦਿੱਖ ਰਿਹਾ ਹੈ। ਇਹ ਝੰਡਾ ਬਿਨਾਂ ਹਵਾ ਦੇ ਵਾਤਾਵਰਨ ਵਿੱਚ ਲਹਿਰਾ ਰਿਹਾ ਹੈ ਅਤੇ ਫੋਟੋ ਵਿੱਚ ਪਿੱਛੇ ਕੋਈ ਤਾਰਾ ਨਜ਼ਰ ਨਹੀਂ ਆ ਰਿਹਾ।
ਕੈਲੀਫੋਰਨੀਆ ਯੂਨਿਵਰਸਿਟੀ ਵਿੱਚ ਰਿਸਰਚ ਕਰ ਰਹੇ ਖਗੋਲ-ਵਿਗਿਆਨੀ ਮਾਇਕਲ ਰਿਚ ਕਹਿੰਦੇ ਹਨ ਕਿ ਇਹ ਦਾਵਾ ਝੂਠਾ ਹੈ ਤੇ ਇਸ ਨੂੰ ਸਾਬਤ ਕਰਨ ਲਈ ਕਈ ਵਿਗਿਆਨੀ ਤਰਕ ਦਿੱਤੇ ਜਾ ਸਕਦੇ ਹਨ।
ਉਹ ਦੱਸਦੇ ਹਨ ਕਿ ਨੀਲ ਆਰਮਸਟਰਾਂਗ ਅਤੇ ਉਨ੍ਹਾਂ ਦੇ ਸਾਥੀ ਬਜ਼ ਐਲਡ੍ਰਿਨ ਨੇ ਆਪਣੀ ਹਿੰਮਤ ਨਾਲ ਝੰਡੇ ਨੂੰ ਜ਼ਮੀਨ ਵਿੱਚ ਗੱਡਿਆ ਇਸ ਲਈ ਉਸ ਵਿੱਚ ਸਿਲਵਟਾਂ ਦਿਖ ਰਹੀਆਂ ਹਨ। ਇਸ ਤੋਂ ਇਲਾਵਾ ਝੰਡੇ ਦਾ ਆਕਾਰ ਇਸ ਲਈ ਵੀ ਅਜਿਹਾ ਸੀ ਕਿਉਂਕਿ ਚੰਨ 'ਤੇ ਗ੍ਰੈਵੀਟੀ ਧਰਤੀ ਨਾਲੋਂ ਛੇ ਗੁਣਾ ਘੱਟ ਹੈ।
ਬਿਨਾਂ ਤਾਰਿਆਂ ਦਾ ਅਸਮਾਨ
ਇਹ ਵੀ ਪੜ੍ਹੋ:
ਚੰਨ ਉੱਤੇ ਲੈਂਡਿਗ ਦੀ ਗੱਲ ਨੂੰ ਝੂਠ ਮੰਨਣ ਵਾਲੇ ਲੋਕਾਂ ਦਾ ਫੋਟੋ ਨੂੰ ਲੈ ਕੇ ਇੱਕ ਹੋਰ ਤਰਕ ਹੈ ਕਿ ਫੋਟੋ ਵਿੱਚ ਬਿਨਾਂ ਤਾਰਿਆਂ ਦਾ ਅਸਮਾਨ ਦਿੱਖ ਰਿਹਾ ਹੈ। ਇਨ੍ਹਾਂ ਤਰਕਾਂ ਦੇ ਸਹਾਰੇ ਉਹ ਚੰਨ 'ਤੇ ਲੈਂਡਿਗ ਦੇ ਸਬੂਤਾਂ ਨੂੰ ਝੂਠਾ ਮੰਨਦੇ ਹਨ।
ਸਬੂਤ ਦੇ ਰੂਪ ਵਿੱਚ ਜੋ ਫੋਟੋ ਹੈ ਉਸ ਵਿੱਚ ਹਨ੍ਹੇਰੇ ਅਤੇ ਚਾਨਣ ਦੀ ਬਰਾਬਰ ਮਾਤਰਾ ਹੈ।
ਰੋਚੇਸਟਰ ਇੰਸਟੀਚਿਊਟ ਆਫ਼ ਟੈਕਨੋਲਜੀ ਵਿੱਚ ਐਸਟਰੋਫਿਜ਼ਿਕਸ ਦੇ ਪ੍ਰੋਫੈਸਰ ਬਰਾਇਨ ਕੈਬਰੇਲਿਨ ਦੱਸਦੇ ਹਨ ਕਿ ਇਹ ਇਸ ਲਈ ਹੈ ਕਿਉਂਕਿ ਚੰਨ ਦੀ ਜ਼ਮੀਨ ਸੂਰਜ ਦੀ ਰੋਸ਼ਨੀ ਨੂੰ ਦਰਸਾਉਂਦੀ ਹੈ। ਇਸ ਲਈ ਇਹ ਫੋਟੋਆਂ ਵਿੱਚ ਬਹੁਤ ਚਮਕਦੀ ਹੈ।
ਇਹ ਚਮਕ ਤਾਰਿਆਂ ਦੀ ਰੋਸ਼ਨੀ ਨੂੰ ਘੱਟ ਕਰ ਦਿੰਦੀ ਹੈ। ਇਹ ਕਾਰਨ ਹੈ ਕਿ ਅਸੀਂ ਅਪੋਲੋ 11 ਮਿਸ਼ਨ ਦੀਆਂ ਫੋਟੋਆਂ ਵਿੱਚ ਤਾਰਿਆਂ ਨੂੰ ਨਹੀਂ ਦੇਖ ਸਕਦੇ। ਤਾਰਿਆਂ ਦੀ ਰੋਸ਼ਨੀ ਬਹੁਤ ਘੱਟ ਹੈ।
ਪੈਰਾਂ ਦੇ ਨਕਲੀ ਨਿਸ਼ਾਨ
ਚੰਨ 'ਤੇ ਦਿਖਾਏ ਗਏ ਪੈਰਾਂ ਦੇ ਨਿਸ਼ਾਨ ਵੀ ਇਨ੍ਹਾਂ ਅਫ਼ਵਾਹਾਂ ਦਾ ਹਿੱਸਾ ਹਨ।
ਇਸ ਲਈ ਉਹ ਤਰਕ ਦਿੰਦੇ ਹਨ ਕਿ ਚੰਨ 'ਤੇ ਨਮੀ ਦੀ ਕਮੀ ਕਾਰਨ ਇਸ ਤਰ੍ਹਾਂ ਦੇ ਨਿਸ਼ਾਨ ਨਹੀਂ ਪੈ ਸਕਦੇ ਜਿਵੇਂ ਤਸਵੀਰ ਵਿੱਚ ਨਜ਼ਰ ਆ ਰਹੇ ਹਨ।
ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਰੋਬਿਨਸਨ ਇਸ ਦਾ ਵਿਗਿਆਨੀ ਸੱਪਸ਼ਟੀਕਰਨ ਦਿੰਦੇ ਹੋਏ ਦੱਸਦੇ ਹਨ, "ਚੰਨ ਮਿੱਟੀ ਦੀਆਂ ਚੱਟਾਨਾਂ ਤੇ ਧੂੜ ਦੀ ਇੱਕ ਪਰਤ ਨਾਲ ਢੱਕਿਆ ਹੋਇਆ ਹੈ ਜਿਸ ਨੂੰ 'ਰੋਜਲਿਥ' ਨਾਮ ਦਿੱਤਾ ਗਿਆ ਹੈ। ਇਹ ਸਤਹਿ ਕਦਮ ਰੱਖਣ ਤੇ ਆਸਾਨੀ ਨਾਲ ਸੁੰਘੜ ਜਾਂਦਾ ਹੈ।"
ਕਿਉਂਕਿ ਮਿੱਟੀ ਦੇ ਕਣ ਵੀ ਇਸ ਪਰਤ ਵਿੱਚ ਮਿਲੇ ਹੁੰਦੇ ਹਨ ਇਸ ਲਈ ਪੈਰ ਦੇ ਹੱਟ ਜਾਣ ਤੋਂ ਬਾਅਦ ਪੈਰਾਂ ਦੇ ਨਿਸ਼ਾਨ ਬਣੇ ਰਹਿੰਦੇ ਹਨ।
ਮਾਰਕ ਇਹ ਵੀ ਕਹਿੰਦੇ ਹਨ ਕਿ ਚੰਦਰਮਾ 'ਤੇ ਵਾਯੂਮੰਡਲ ਨਹੀਂ ਹੈ।
'ਐਨੀ ਰੌਸ਼ਨੀ ਨੇ ਪੁਲਾੜ ਯਾਤਰੀਆਂ ਨੂੰ ਮਾਰ ਮੁਕਾਇਆ ਹੋਣਾ'
ਧਰਤੀ ਦੇ ਚਾਰੋਮ, ਸਪੇਸ ਦਾ ਚਾਨਣ ਅਤੇ ਸੋਰ ਹਵਾ
ਸਭ ਤੋਂ ਮਸ਼ਹੂਰ ਅਫ਼ਵਾਹ ਹੈ ਕਿ ਧਰਤੀ ਦੇ ਚਾਰੇ ਪਾਸੇ ਰੌਸ਼ਨੀ ਦੀ ਇੱਕ ਬੈਲਟ ਹੈ ਜਿਸ ਨਾਲ ਪੁਲਾੜ ਯਾਤਰੀਆਂ ਦੀ ਮੌਤ ਹੋ ਗਈ ਹੋਵੇਗੀ।
ਇਸ ਬੈਲਟ ਨੂੰ ਵੈਨ ਐਲਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਸੂਰਜ, ਹਵਾ ਤੇ ਧਰਤੀ ਦੀ ਚੁੰਬਕੀ ਸਤਿਹ ਨੂੰ ਜੋੜਨ ਦਾ ਕੰਮ ਕਰਦਾ ਹੈ।
ਪੁਲਾੜ ਦੇ ਸ਼ੁਰੂਆਤੀ ਪੱਧਰ ਵਿੱਚ ਇਹ ਰੌਸ਼ਨੀ ਵਿਗਿਆਨੀਆਂ ਦੀ ਮੁੱਢਲੀ ਚਿੰਤਾ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਪੁਲਾੜ ਯਾਤਰੀਆਂ ਨੂੰ ਇਸ ਨਾਲ ਖ਼ਤਰਾ ਹੋ ਸਕਦਾ ਹੈ।
ਪਰ ਨਾਸਾ ਮੁਤਾਬਕ ਅਪੋਲੋ-11 ਨੇ ਵੈਨ ਲੇਨ ਵਿੱਚ ਦੋ ਘੰਟਿਆਂ ਤੋਂ ਵੀ ਘੱਟ ਸਮਾਂ ਬਿਤਾਇਆ ਸੀ ਅਤੇ ਉਨ੍ਹਾਂ ਥਾਵਾਂ ਤੇ ਜਿੱਥੇ ਇਹ ਰੌਸ਼ਨੀ ਪਹੁੰਚਦੀ ਹੈ ਉੱਥੇ ਅਪੋਲੋ 11 ਨੇ ਸਿਰਫ਼ ਪੰਜ ਮਿੰਟਾਂ ਦਾ ਸਮਾਂ ਹੀ ਲੰਘਿਆ ਹੈ।
ਇਸ ਦਾ ਮਤਲਬ ਹੈ ਕਿ ਉਨ੍ਹਾਂ ਲੋਕਾਂ ਨੇ ਉਸ ਥਾਂ 'ਤੇ ਐਨਾ ਸਮਾਂ ਕੱਢਿਆ ਹੀ ਨਹੀਂ ਕਿ ਉਨ੍ਹਾਂ ਨੂੰ ਇਸ ਨਾਲ ਕੋਈ ਖ਼ਤਰਾ ਹੋ ਸਕੇ।
ਉਹ ਸਬੂਤ ਜੋ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕਰਦੇ ਹਨ
ਇਹ ਵੀ ਪੜ੍ਹੋ:
ਨਾਸਾ ਨੇ ਅਪੋਲੋ ਲੈਂਡਿੰਗ ਨਾਲ ਜੁੜੀਆਂ ਕੁਝ ਫੋਟੋਆਂ ਹਾਲ ਹੀ ਵਿੱਚ ਸਾਝੀਆਂ ਕੀਤੀਆਂ ਹਨ।
ਇਹ ਇਸ ਗੱਲ ਨੂੰ ਦਰਸਾਉਂਦੀਆਂ ਹਨ ਕਿ ਚੰਨ 'ਤੇ ਲੈਂਡਿਗ ਹੋਈ ਸੀ।
ਫੋਟੋਆਂ ਤੋਂ ਇਲਾਵਾ ਅਪੋਲੋ 11 ਦੀ ਲੈਂਡਿਗ ਸਾਈਟ ਹੈ, ਜਿਸ ਵਿੱਚ ਮਿੱਟੀ 'ਤੇ ਛੱਡੇ ਗਏ ਨਿਸ਼ਾਨ ਅਤੇ ਚੰਨ ਦੇ ਮੋਡਿਊਲ ਦੇ ਨਿਸ਼ਾਨ ਵੀ ਵੇਖੇ ਜਾ ਸਕਦੇ ਹਨ।
ਐਲਆਰਓ ਨੇ ਇਹ ਵੀ ਵਿਖਾਇਆ ਹੈ ਕਿ ਚੰਨ 'ਤੇ ਉਤਰਨ ਵਾਲੇ ਛੇ ਲੋਕਾਂ ਵੱਲੋਂ ਲਗਾਇਆ ਗਏ ਝੰਡੇ ਅਜੇ ਵੀ ਖੜ੍ਹੇ ਹਨ।
ਜਾਂਚ ਨੇ ਚੰਨ ਦੀ ਜ਼ਮੀਨ 'ਤੇ ਝੰਡਿਆਂ ਦੇ ਪਰਛਾਵੇਂ ਦਾ ਪਤਾ ਲਗਾਇਆ ਹੈ।
ਜੇ ਅਸਲ ਵਿੱਚ ਇਹ ਨਾ ਹੋਇਆ ਤਾਂ...
ਉਪਰ ਦੱਸੀਆਂ ਗਈਆਂ ਅਫ਼ਵਾਹਾਂ ਨੂੰ ਨਕਾਰਿਆ ਜਾ ਚੁੱਕਾ ਹੈ ਪਰ ਫਿਰ ਵੀ ਇਹ ਪ੍ਰਸਿੱਧ ਹਨ ਤੇ ਦੁਨੀਆਂ ਭਰ ਵਿੱਚ ਫੈਲੀਆਂ ਹੋਈਆਂ ਹਨ।
ਪਰ ਸੱਚ ਇਹ ਹੈ ਕਿ ਅਜਿਹੇ ਕਈ ਵਿਗਿਆਨਿਕ ਸਬੂਤ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ 1969 ਵਿੱਚ ਨੀਲ ਆਰਮਸਟਰਾਂਗ ਨੇ ਚੰਨ 'ਤੇ ਕਦਮ ਰੱਖਿਆ ਸੀ।
ਅਫ਼ਵਾਹ ਮੰਨਣ ਵਾਲੇ ਲੋਕਾਂ ਨੂੰ ਬਸ ਇੱਕ ਹੀ ਸਵਾਲ ਹੈ ਕਿ ਜੇਕਰ ਚੰਨ 'ਤੇ ਕਦਮ ਰੱਖਣ ਵਾਲੀ ਗੱਲ ਝੂਠ ਹੈ ਤਾਂ ਸੋਵੀਅਤ ਨੇ ਚੰਨ 'ਤੇ ਆਪਣੇ ਲੋਕ ਭੇਜਣ ਦਾ ਗੁਪਤ ਪ੍ਰੋਗਰਾਮ ਕਿਉਂ ਚਲਾਇਆ ਸੀ?
ਨਾਸਾ ਦੇ ਸਾਬਕਾ ਇਤਿਹਾਸਕਾਰ ਰਾਬਟ ਲਾਇਲਨੀਅਸ ਤਰਕ ਦਿੰਦੇ ਹਨ, "ਜੇਕਰ ਚੰਨ 'ਤੇ ਕਦਮ ਰੱਖਣ ਵਾਲੀ ਗੱਲ ਝੂਠੀ ਸੀ ਤਾਂ ਸੋਵੀਅਤ ਨੇ ਇਸ ਦਾ ਵਿਰੋਧ ਕਿਉਂ ਨਹੀਂ ਕੀਤਾ, ਜਦਕਿ ਉਨ੍ਹਾਂ ਕੋਲ ਇੰਝ ਕਰਨ ਦੀ ਹਿੰਮਤ ਤੇ ਸੋਚ, ਦੋਵੇਂ ਸਨ। ਉਨ੍ਹਾਂ ਨੇ ਇਸ ਨੂੰ ਲੈ ਕੇ ਕਦੇ ਵੀ ਕੁਝ ਨਹੀਂ ਕਿਹਾ।"
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=z3Yfbsgds28
https://www.youtube.com/watch?v=PiL1mOwB9OE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਹਾਫ਼ਿਜ਼ ਸਈਦ ਦੀ ਹੋਈ ਗ੍ਰਿਫ਼ਤਾਰੀ
NEXT STORY