"ਸਰਕਾਰ ਵੱਲੋਂ ਹਫ਼ਤੇ ਵਿੱਚ ਦੋ ਦਿਨ ਦਿੱਤਾ ਜਾਣ ਵਾਲਾ ਪਾਣੀ ਤਾਂ ਸਾਡੇ ਪਸ਼ੂ ਵੀ ਨਹੀਂ ਪੀ ਸਕਦੇ।"
ਇਸ ਦੇ ਨਾਲ ਹੀ ਹਰਿਆਣਾ ਦੇ ਧੋਰਡੀ ਪਿੰਡ ਦੀ ਵਸਨੀਕ ਰਾਜਪਤੀ ਬਨਵਾਲਾ ਨੇ ਆਕਾਸ਼ ਵੱਲ ਬਾਹਾਂ ਉਲਾਰਦਿਆਂ ਆਪਣੀ ਤਕਲੀਫ਼ ਅੱਗੇ ਦੱਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹੀਨੇ ਵਿੱਚ 500 ਰੁਪਏ ਤਾਂ ਪੀਣ ਵਾਲਾ ਪਾਣੀ ਖ਼ਰੀਦਣ ਲਈ ਹੀ ਖਰਚਣੇ ਪੈਂਦੇ ਹਨ।
ਨੀਲਮ ਢੀਂਡਸਾ ਵੀ ਉੱਥੇ ਹੀ ਮੌਜੂਦ ਸੀ। ਉਹ ਵੀ ਪਾਣੀ ਖ਼ਰੀਦ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ। ਨੀਲਮ ਨੇ ਦੱਸਿਆ ਉਨ੍ਹਾਂ ਵਰਗੇ ਹੋਰ ਵੀ ਕਈ ਪਿੰਡ ਹਨ।
ਇਹ ਵੀ ਪੜ੍ਹੋ:
ਨੀਲਮ ਨੇ ਦੱਸਿਆ ਕਿ ਉਸ ਨੂੰ ਸਵੇਰੇ ਸੁਵਖ਼ਤੇ ਉੱਠਣਾ ਪੈਂਦਾ ਹੈ ਤਾਂ ਜੋ ਉਹ ਆਪਣੇ ਕਿਰਸਾਨੀ ਅਤੇ ਘਰੇਲੂ ਕੰਮ ਮੁਕਾ ਸਕੇ।
ਪਾਣੀ ਲਈ ਸੰਘਰਸ਼ ਕਰਨ ਵਾਲਾ ਇਹ ਭਾਰਤ ਦਾ ਕੋਈ ਇਕੱਲਾ ਪਿੰਡ ਨਹੀਂ ਹੈ।
ਹਰਿਆਣਾ, ਚੰਡੀਗੜ੍ਹ ਵਿੱਚ ਪਾਣੀ ਦਾ ਸੰਕਟ
ਵਿਸ਼ਵ ਵਿੱਚ ਪਾਣੀ ਦੀ ਸਥਿਤੀ ਬਾਰੇ ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਵਿਸਥਰਿਤ ਰਿਪੋਰਟ ਮੁਤਾਬਕ ਭਾਰਤ ਉਨ੍ਹਾਂ 17 ਦੇਸ਼ਾਂ ਵਿੱਚੋਂ ਹੈ ਜਿੱਥੇ ਪਾਣੀ ਦਾ ਗੰਭੀਰ ਸੰਕਟ ਦਰਪੇਸ਼ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ।
https://www.youtube.com/watch?v=EBhzY-YxFcc&feature=youtu.be
ਇਸ ਰਿਪੋਰਟ ਨੂੰ ਅਮਰੀਕਾ ਆਧਾਰਿਤ ਵਰਲਡ ਰਿਸੋਰਸਸ ਇਨਸਟੀਚਿਊਟ ਨੇ ਤਿਆਰ ਕੀਤਾ ਹੈ ਜੋ ਦੁਨੀਆਂ ਵਿੱਚ ਸਸਟੇਨੇਬਿਲੀਟੀ ਦੀ ਵਕਾਲਤੀ ਹੈ।
ਇਨ੍ਹਾਂ 17 ਦੇਸ਼ਾਂ ਵਿੱਚੋਂ ਭਾਰਤ ਤੇਰ੍ਹਵੇਂ ਨੰਬਰ 'ਤੇ ਹੈ। ਇਸ ਦਾ ਅਰਥ ਹੈ ਕਿ ਭਾਰਤ ਦਾ ਜ਼ਮੀਨਦੋਜ਼ ਤੇ ਸਤਹੀ ਪਾਣੀ ਮੁੱਕਣ ਦੀ ਕਗਾਰ 'ਤੇ ਹੈ।
ਇਸ ਰਿਪੋਰਟ ਵਿੱਚ ਸਾਊਦੀ ਅਰਬ ਵਰਗੇ ਰੇਗਿਸਤਾਨ ਵੀ ਸ਼ਾਮਲ ਹਨ।
ਰਿਪੋਰਟ ਵਿੱਚ ਭਾਰਤ ਦੇ ਨੌਂ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਤੇ ਸੂਬਿਆਂ ਦੀ ਵੀ ਦਰਜੇਬੰਦੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਪਾਣੀ ਦਾ ਸੰਕਟ ਬਹੁਤ ਜ਼ਿਆਦਾ ਗਹਿਰਾ ਚੁੱਕਿਆ ਹੈ। ਪੰਜਾਬ ਵੀ ਉਨ੍ਹਾਂ ਵਿੱਚ ਸ਼ਾਮਲ ਹੈ।
ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਗੁਜਰਾਤ ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵੀ ਇਸ ਸੂਚੀ ਵਿੱਚ ਸ਼ਾਮਲ ਹਨ।
ਰਿਪੋਰਟ ਦੇ ਲੇਖਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਮੀਨੀ ਪਾਣੀ ਦੀ ਕੁੱਲ ਉਪਲਬਧ ਮਾਤਰਾ ਅਤੇ ਪਾਣੀ ਕੱਢੇ ਜਾਣ ਦੀ ਦਰ ਦੇ ਹਿਸਾਬ ਨਾਲ ਪਾਣੀ ਦੇ ਸੰਕਟ ਦਾ ਹਿਸਾਬ ਲਾਇਆ ਹੈ।
ਪਾਣੀ ਦੇ ਸੰਕਟ ਬਾਰੇ ਇਹ ਵੀ ਪੜ੍ਹੋ:
ਲੇਖਾਕਾਰਾਂ ਮੁਤਾਬਕ ਭਾਰਤ ਵਿੱਚ ਔਸਤ ਲਗਭਗ 80 ਫ਼ੀਸਦੀ ਜ਼ਮੀਨੀ ਪਾਣੀ ਕੱਢਿਆ ਜਾ ਚੁੱਕਿਆ ਹੈ। ਇਸ ਵਿੱਚੋਂ 70 ਫ਼ੀਸਦੀ ਪਾਣੀ ਖੇਤੀ ਵਿੱਚ ਵਰਤਿਆ ਜਾਂਦਾ ਹੈ।
ਦੂਸਰੇ ਪੱਖਾਂ ਤੋਂ ਵੀ ਭਾਰਤ ਦੇ ਸਿਰ 'ਤੇ ਪਾਣੀ ਦਾ ਗੰਭੀਰ ਸੰਕਟ ਮੰਡਰਾ ਰਿਹਾ ਹੈ।
ਭਾਰਤ ਦੇ ਕਈ ਖੇਤਰਾਂ ਨੇ ਇਸ ਸਾਲ ਵੀ ਭਿਆਨਕ ਅਕਾਲ ਦਾ ਮੂੰਹ ਦੇਖਿਆ ਹੈ ਜਿਸ ਨਾਲ ਦਸ ਸੂਬਿਆਂ ਦੇ 500 ਮਿਲੀਅਨ ਲੋਕਾਂ ਦੇ ਜੀਵਨ 'ਤੇ ਅਸਰ ਪਿਆ ਸੀ।
https://www.youtube.com/watch?v=s9EyJ-CK5u0
ਪਿਛਲੇ ਮਹੀਨੇ ਹੀ ਭਾਰਤ ਦੇ ਛੇਵੇਂ ਸਭ ਤੋਂ ਵੱਡੇ ਸ਼ਹਿਰ ਚੇਨਈ ਵਿੱਚ ਅਕਾਲ ਪਿਆ।
ਰਿਪੋਰਟ ਵਿੱਚ ਚੇਨਈ ਦੇ ਅਕਾਲ ਨੂੰ ਹਾਲ ਹੀ ਦੇ ਸਾਲਾਂ ਦੌਰਾਨ ਦੁਨੀਆਂ ਵਿੱਚ ਪਏ ਪਾਣੀ ਦੇ ਵੱਡੇ ਸੰਕਟਾਂ ਵਿੱਚ ਸ਼ੁਮਾਰ ਕੀਤਾ ਗਿਆ ਹੈ।
ਪੰਜਾਬ ਵਿੱਚ ਜ਼ਮੀਨੀ ਪਾਣੀ ਮੁੱਕ ਰਿਹਾ
ਭਾਰਤ ਦੇ ਅੰਨਦਾਤਾ ਮੰਨੇ ਜਾਂਦੇ ਪੰਜਾਬ ਵਿੱਚ ਵੀ ਜ਼ਮੀਨੀ ਪਾਣੀ ਦਾ ਸੰਕਟ ਪਾਣੀ ਦੇ ਪੱਧਰ ਦੇ ਵਾਂਗ ਹੀ ਡੂੰਘਾ ਹੁੰਦਾ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦੇ ਸਾਹ ਕੁੜਿਕੀ ਵਿੱਚ ਆਏ ਹੋਏ ਹਨ।
ਨਰਿੰਦਰ ਸਿੰਘ ਇੱਕ ਨੌਜਵਾਨ ਕਿਸਾਨ ਹਨ। ਉਹ ਹਾਲ ਹੀ ਵਿੱਚ ਖੁਦਵਾਏ ਬੋਰਵੈੱਲ੍ਹ ਨੂੰ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ, ਡੂੰਘਾ ਕਰਵਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਬੋਰਵੈੱਲ੍ਹ ਡੂੰਘੇ ਕਰਨੇ ਪਏ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਜਦੋਂ ਪਹਿਲਾ ਬੋਰਵੈੱਲ੍ਹ ਲਗਵਾਇਆ ਸੀ ਤਾਂ ਉਨ੍ਹਾਂ ਨੂੰ 45.5 ਮੀਟਰ (150 ਫੁੱਟ) ਦੀ ਡੁੰਘਾਈ 'ਤੇ ਹੀ ਪਾਣੀ ਮਿਲ ਗਿਆ ਸੀ।
ਇੱਕ ਦਹਾਕੇ ਬਾਅਦ ਉਨ੍ਹਾਂ ਨੂੰ ਬੋਰਵੈੱਲ੍ਹ ਦੁੱਗਣੀ ਡੁੰਘਾਈ 'ਤੇ ਕਰਵਾਉਣਾ ਪਿਆ ਹੈ।
"ਜਲਦੀ ਹੀ, ਖੇਤੀ ਲਈ ਤਾਂ ਦੂਰ ਰਿਹਾ, ਪੀਣ ਵਾਲਾ ਪਾਣੀ ਵੀ ਨਹੀਂ ਮਿਲੇਗਾ। ਮੈਨੂੰ ਇਸੇ ਦੀ ਫ਼ਿਕਰ ਹੈ।"
ਸਾਨੂੰ ਪੰਜਾਬ ਤੇ ਚੰਡੀਗੜ੍ਹ ਦੇ ਪੁਰਾਣੇ ਵਸਨੀਕਾਂ ਨੇ ਕਈ ਅਜਿਹੇ ਟੋਭੇ ਤੇ ਛੱਪੜ ਦਿਖਾਏ ਜੋ ਸ਼ਹਰੀਕਰਨ ਦੀ ਭੇਂਟ ਚੜ੍ਹ ਗਏ।
ਚੰਡੀਗੜ੍ਹ ਤੋਂ ਪਾਣੀ ਤੇ ਖ਼ੁਰਾਕ ਦੇ ਮਾਹਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 140 ਵਿਕਾਸ ਬਲਾਕ ਹਨ, ਜਿਨ੍ਹਾਂ ਵਿੱਚੋਂ ਬਹੁਤੇ ਡਾਰਕ ਜ਼ੋਨ ਵਿੱਚ ਹਨ।
ਡਾਰਕ ਜ਼ੋਨ ਦਾ ਭਾਵ ਹੈ ਕਿ ਉੱਥੇ ਤੁਸੀਂ ਪਾਣੀ ਦਾ ਪੱਧਰ ਰੀਚਾਰਜ ਰਾਹੀਂ ਮੁੜ ਉੱਚਾ ਨਹੀਂ ਚੁੱਕ ਸਕਦੇ।
ਰਿਪੋਰਟ ਦੇ ਲੇਖਕਾਂ ਵਿੱਚ ਸ਼ਾਮਲ ਰਾਜ ਭਗਤ ਦਾ ਕਹਿਣਾ ਹੈ, "ਪਿਛਲੇ ਸਮੇਂ ਦੌਰਾਨ ਭਾਰਤ ਵਿੱਚ ਪਾਣੀ ਦੀ ਪ੍ਰਤੀ ਵਿਅਕਤੀ ਖਪਤ ਵਧੀ ਹੈ।"
https://www.youtube.com/watch?v=dLg3hKOhfgE&t=1s
ਉਨ੍ਹਾਂ ਅੱਗੇ ਦੱਸਿਆ ਕਿ ਇਹ ਮੰਗ ਘਰੇਲੂ ਤੇ ਸਨਅਤੀ ਦੋਹਾਂ ਪਾਸੇ ਵਧੀ ਹੈ, ਜਿਸ ਵਿੱਚ ਸੰਚਾਈ ਵੀ ਸ਼ਾਮਲ ਹੈ ਜਿਸ ਨਾਲ ਪਾਣੀ ਦੀ ਗੰਭੀਰ ਕਮੀ ਪੈਦਾ ਹੋ ਗਈ ਹੈ।
ਭਾਰਤ ਸਰਕਾਰ ਦਾ ਕੇਂਦਰੀ ਪਾਣੀ ਕਮਿਸ਼ਨ ਦਾ ਡਾਟਾ ਵੀ ਇਸ ਰਿਪੋਰਟ ਦੀ ਹਾਮੀ ਭਰਦਾ ਹੈ।
ਪਾਣੀ ਕਮਿਸ਼ਨ ਦੀ ਦੋ ਮਹੀਨੇ ਪਹਿਲਾਂ ਆਈ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਪੂਰੇ ਭਾਰਤ ਵਿੱਚ 2 ਕਰੋੜ ਬੋਰਵੈੱਲ੍ਹ ਧਰਤੀ ਹੇਠੋਂ ਪਾਣੀ ਖਿੱਚ ਰਹੇ ਹਨ।
ਭਾਰਤ ਵਿਚਲਾ ਪਾਣੀ ਦਾ ਸੰਕਟ ਇਸ ਲਈ ਨਹੀਂ ਹੈ ਕਿ ਇੱਥੇ ਪਾਣੀ ਦੀ ਕਮੀ ਹੈ। ਸਗੋਂ ਇਸ ਦਾ ਕਾਰਨ ਹੈ ਅਣਗਹਿਲੀ ਅਤੇ ਪਾਣੀ ਦੇ ਸੌਮਿਆਂ ਦੀ ਨਿਗਰਾਨੀ ਦੀ ਕਮੀ।
ਰਿਪੋਰਟ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਪਾਣੀ ਪ੍ਰਤੀ ਇਹ ਬੇਰੁਖ਼ੀ ਜਾਰੀ ਰਹੀ ਤਾਂ ਇਸ ਨਾਲ ਹਾਲਾਤ ਵਿੱਚ ਹੋਰ ਨਿਘਾਰ ਹੀ ਆਵੇਗਾ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਜ਼ਰੂਰ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=4c_5eKlQFvI
https://www.youtube.com/watch?v=ZcOtKaL2B_w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਸੋਨੀਆ ਗਾਂਧੀ ਬਣੀ ਕਾਂਗਰਸ ਦੀ ਅੰਤਰਿਮ ਪ੍ਰਧਾਨ
NEXT STORY