ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਜੰਮੂ-ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਨੇ ਕਿਹਾ ਕਿ ਇੱਕ-ਦੋ ਦਿਨਾਂ ਵਿੱਚ ਕਸ਼ਮੀਰ ਦੇ ਵਿਕਾਸ ਲਈ ਵੱਡੇ ਐਲਾਨ ਕੀਤਾ ਜਾਣਗੇ।
ਨਾਲ ਹੀ ਉਨ੍ਹਾਂ ਨੇ ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅੱਜ ਤੱਕ ਉਨ੍ਹਾਂ ਨੇ ਆਪਣਾ ਸਟੈਂਡ ਸਾਫ਼ ਨਹੀਂ ਕੀਤਾ ਹੈ।
ਰਾਹੁਲ ਗਾਂਧੀ ਲਈ ਇਸ਼ਾਰਿਆਂ ਵਿੱਚ ਉਨ੍ਹਾਂ ਨੇ ਕਿਹਾ, "ਉਨ੍ਹਾਂ ਦੇ ਲਈ ਮੈਂ ਬੋਲਣਾ ਨਹੀਂ ਚਾਹੁੰਦਾ ਹਾਂ ਕਿਉਂਕਿ ਦੇਸ ਦੇ ਇੱਜ਼ਤਦਾਰ ਪਰਿਵਾਰ ਦਾ ਲੜਕਾ ਹੈ ਅਤੇ ਉਨ੍ਹਾਂ ਨੇ ਪੌਲਿਟਿਕਲ ਜੁਵੇਨਾਈਲ ਵਾਂਗ ਵਿਵਹਾਰ ਕੀਤਾ ਹੈ।"
"ਇਸੇ ਕਾਰਨ ਉਨ੍ਹਾਂ ਦੇ ਬਿਆਨ ਦਾ ਪਾਕਿਸਤਾਨ ਵੱਲੋਂ ਯੂਐੱਨ ਨੂੰ ਦਿੱਤੀ ਚਿੱਠੀ ਵਿੱਚ ਜ਼ਿਕਰ ਹੈ।"
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ, "ਮੈਨੂੰ ਨਹੀਂ ਦੱਸਣਾ ਚਾਹੀਦਾ ਹੈ ਪਰ ਜਿਸ ਵਕਤ ਦੇਸ ਵਿੱਚ ਚੋਣਾਂ ਹੋਣਗੀਆਂ, ਉਨ੍ਹਾਂ ਦੇ ਵਿਰੋਧੀਆਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੋਵੇਗੀ। ਉਹ ਕੇਵਲ ਇਹ ਕਹਿ ਦੇਣਗੇ ਕਿ ਇਹ 370 ਦੇ ਹਮਾਇਤੀ ਹਨ, ਲੋਕ ਜੁੱਤਿਆਂ ਨਾਲ ਮਾਰਨਗੇ।"
ਸੰਵਿਧਾਨ ਦੀ ਧਾਰ 370 ਨੂੰ ਹਟਾਏ ਜਾਣ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ, "ਸਰਕਾਰ ਨੇ ਜੋ ਫ਼ੈਸਲਾ ਲਿਆ ਹੈ ਉਹ ਇੱਥੋਂ ਦੇ ਲੋਕਾਂ ਦੀ ਤਰੱਕੀ ਲਈ ਲਿਆ ਗਿਆ ਹੈ।"
ਉਨ੍ਹਾਂ ਨੇ ਕਿਹਾ, "ਲੋਕ ਪਿੱਛੇ ਛੁੱਟ ਰਹੇ ਸੀ। ਉਨ੍ਹਾਂ ਦਾ ਵਿਕਾਸ ਨਹੀਂ ਹੋ ਰਿਹਾ ਸੀ ਤਾਂ ਉਹ ਕੰਮ ਹੁਣ ਹੋ ਗਿਆ ਹੈ। ਇਸ ਵਕਤ ਕਿਸੇ ਬਹਿਸ ਦੀ ਲੋੜ ਨਹੀਂ ਹੈ।"
‘10-20 ਦਿਨਾਂ ਦੀ ਮੁਸ਼ਕਿਲ ਬਰਦਾਸ਼ਤ ਕਰ ਲਓ’
ਪਾਕਿਸਤਾਨ-ਸ਼ਾਸਿਤ ਕਸ਼ਮੀਰ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਭਰੋਸਾ ਦਿੰਦਾ ਹਾਂ ਕਿ 6 ਮਹੀਨੇ ਵਿੱਚ ਜੰਮੂ-ਕਸ਼ਮੀਰ ਤੇ ਲਦਾਖ ਵਿੱਚ ਇਨ੍ਹਾਂ ਕੁਝ ਹੋਵੇਗਾ ਕਿ ਜੋ ਪਾਰ ਵਾਲਾ ਕਸ਼ਮੀਰ ਹੈ ਉੱਥੋਂ ਦੇ ਲੋਕ ਇਹ ਕਹਿਣਗੇ ਕਿ ਸਾਨੂੰ ਵੀ ਉਨ੍ਹਾਂ ਵਰਗਾ ਹੋਣਾ ਹੈ। ਇਸ ਦੇ ਲਈ ਕੇਂਦਰ ਸਰਕਾਰ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਤੇ ਮੰਤਰਾਲੇ ਦੀਆਂ ਟੀਮਾਂ ਆ ਰਹੀਆਂ ਹਨ।"
ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਧਾਰਾ 370 ਖ਼ਤਮ ਕੀਤੇ ਜਾਣ ਤੋਂ ਪਹਿਲਾਂ ਸਰਕਾਰ ਦੀ ਪਹਿਲੀ ਤਰਜੀਹ ਕਾਨੂੰਨ ਵਿਵਸਥਾ ਬਣਾਏ ਰੱਖਣਾ ਸੀ।
ਉਨ੍ਹਾਂ ਨੇ ਕਿਹਾ, "ਕੁਝ ਦਿਨਾਂ ਲਈ ਸੰਚਾਰ ਸੰਪਰਕ ਨਹੀਂ ਹੋਣਾ ਮੁਸ਼ਕਿਲ ਹੁੰਦਾ ਹੈ ਪਰ ਤੁਸੀਂ 10-20 ਦਿਨਾਂ ਦੀ ਮੁਸ਼ਕਿਲ ਬਰਦਾਸ਼ਤ ਕਰ ਲਓ। ਉਸ ਤੋਂ ਬਾਅਦ ਇੱਥੇ ਕਾਫੀ ਕੁਝ ਬਦਲ ਜਾਵੇਗਾ। ਫੋਨ ਜਦੋਂ ਨਹੀਂ ਸੀ ਉਸ ਵੇਲੇ ਵੀ ਮੁਸ਼ਕਿਲਾਂ ਆਉਂਦੀਆਂ ਸਨ।"
"ਸਾਡੇ ਲਈ ਜੰਮੂ-ਕਸ਼ਮੀਰ ਦੀ ਹਰ ਇੱਕ ਜਾਨ ਕੀਮਤੀ ਹੈ ਅਤੇ ਨਹੀਂ ਚਾਹੁੰਦੇ ਕਿ ਇੱਕ ਵੀ ਕਸ਼ਮੀਰ ਭਰਾ ਦੀ ਜਾਨ ਜਾਵੇ।"
ਜੰਮੂ-ਕਸ਼ਮੀਰ ਵਿੱਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਜ਼ਖ਼ਮੀਆਂ ਤੇ ਪੀੜਤਾਂ ਬਾਰੇ ਉਨ੍ਹਾਂ ਕਿਹਾ, "ਗ਼ਲਤ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਕਿ ਇੱਥੇ ਕਈ ਮੌਤਾਂ ਹੋ ਰਹੀਆਂ ਹਨ ਪਰ ਅਜਿਹਾ ਨਹੀਂ ਹੈ।"
"ਇੱਥੇ ਕੋਈ ਮੌਤ ਨਹੀਂ ਹੋਈ ਹੈ ਪਰ ਜੋ ਜ਼ਖਮੀ ਹਨ ਉਨ੍ਹਾਂ ਦੇ ਜ਼ਖਮ ਲੱਕ ਤੋਂ ਥੱਲੇ ਹਨ।"
ਜੰਮੂ-ਕਸ਼ਮੀਰ ਵਿੱਚ ਇੰਟਰਨੈੱਟ 'ਤੇ ਲੱਗੀ ਪਾਬੰਦੀ ਬਾਰੇ ਉਨ੍ਹਾਂ ਕਿਹਾ, "ਇੰਟਰਨੈੱਟ ਅਤੇ ਫੋਨ ਦਾ ਇਸਤੇਮਾਲ ਅਸੀਂ ਬਹੁਤ ਥੋੜ੍ਹਾ ਕਰਦੇ ਹਾਂ ਪਰ ਅੱਤਵਾਦੀ ਵੱਧ ਕਰਦੇ ਹਨ।"
"ਇਹੀ ਕਾਰਨ ਹੈ ਕਿ ਫਿਲਹਾਲ ਇੰਟਰਨੈੱਟ ਬੰਦ ਕੀਤਾ ਗਿਆ ਹੈ। ਇੰਟਰਨੈੱਟ ਜ਼ਰੀਏ ਸਾਰਾ ਝੂਠ ਫੈਲਾਇਆ ਜਾ ਰਿਹਾ ਹੈ ਇਸ ਲਈ ਅਸੀਂ ਇਸ ਨੂੰ ਹੌਲੀ-ਹੌਲੀ ਖੋਲ੍ਹ ਦੇਵਾਂਗੇ।"
ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਸੂਬੇ ਵਿੱਚ ਪਬਲਿਕ ਟਰਾਂਸਪੋਰਟ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਹੈ। ਜਨਤਕ ਆਵਾਜਾਈ ਆਮ ਵਰਗੀ ਚੱਲ ਰਹੀ ਹੈ।"
ਰਾਜਪਾਲ ਸਤਿਆਪਾਲ ਮਲਿਕ ਨੇ ਹੋਰ ਕੀ-ਕੀ ਕਿਹਾ?
- ਆਮ ਜੀਵਨ ਵਿੱਚ ਵਾਪਸ ਜਾਣ ਲਈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇੱਥੋਂ ਦੇ ਸੱਭਿਆਚਾਰ ਤੇ ਰਵਾਇਤ ਨੂੰ ਅਸੀਂ ਬਣਾ ਕੇ ਰੱਖਾਂਗੇ।
- ਆਉਣ ਵਾਲੇ ਮਹੀਨੇ ਵਿੱਚ ਇੱਥੇਂ ਦੀ ਸਰਕਾਰ ਵਿੱਚ 50,000 ਲੋਕਾਂ ਦੀ ਭਰਤੀ ਕੀਤੀ ਜਾਵੇਗੀ। ਇਹ ਇਸ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਰਿਕਰਿਊਮੈਂਟ ਡਰਾਈਵ ਹੈ।
- ਸੇਬ ਦੇ ਕਿਸਾਨਾਂ ਦੀ ਸਮੱਸਿਆ ਤੋਂ ਅਸੀਂ ਵਾਕਿਫ ਹਾਂ। ਇੱਥੇ 22 ਲੱਖ ਮੈਟਰਿਕ ਟਨ ਸੇਬ ਦਾ ਉਤਪਾਦਨ ਹੁੰਦਾ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਸੇਬ ਦੀ ਐੱਮਐੱਸਪੀ ਤੈਅ ਕੀਤੀ ਜਾਵੇਗੀ। ਇਹ ਐੱਮਐੱਸਪੀ ਬਾਜ਼ਾਰ ਦੀ ਕੀਮਤ ਤੋਂ ਘੱਟੋਂ-ਘੱਟ 10 ਰੁਪਏ ਵੱਧ ਹੋਵੇਗੀ। ਇੱਥੇ ਪੈਦਾ ਹੋਣ ਵਾਲੇ ਕੁੱਲ ਸੇਬਾਂ ਦੇ 50 ਫੀਸਦ ਨੈਫੇਡ ਐੱਮਐੱਸਪੀ ਕੀਮਤ 'ਤੇ ਖਰੀਦੇਗੀ।
- ਹਰ ਜ਼ਿਲ੍ਹੇ ਵਿੱਚ ਸਕਿੱਲ ਡੈਵਲਪਮੈਂਟ ਲਈ ਇੱਕ ਆਈਟੀਆਈ ਹੋਵੇਗਾ ਜੋ ਲੋਕਾਂ ਨੂੰ ਕੰਮ ਸਿਖਾਉਣ ਵਿੱਚ ਮਦਦ ਕਰੇਗਾ।
- ਪ੍ਰਧਾਨ ਮੰਤਰੀ ਨੇ ਹਰ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਕਸ਼ਮੀਰ ਦੇ ਲਈ ਕੀ ਕਰ ਸਕਦੇ ਹਨ ਅਤੇ ਇਸ ਕਾਰਨ ਹਰ ਮੰਤਰਾਲੇ ਦੀਆਂ ਟੀਮਾਂ ਇੱਥੇ ਆ ਰਹੀਆਂ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=OQ_pgCMV9wk
https://www.youtube.com/watch?v=AliveYKRmaI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Punjab Floods: ਕੈਪਟਨ ਅਮਰਿੰਦਰ ਦੀ ਅਪੀਲ - ਹੜ੍ਹਾਂ ਬਾਰੇ ਝੂਠੀਆਂ ਖ਼ਬਰਾਂ ਨਾ ਫੈਲਾਓ, ਰਾਵੀ ਤੇ ਬਿਆਸ...
NEXT STORY