ਓੜੇਸਾ ਵਿੱਚ ਗੋਲੀਬਾਰੀ ਤੋਂ ਲੋਕਾਂ ਨੂੰ ਸਿਨੇਮਾ ਹਾਲ ਤੋਂ ਬਾਹਰ ਕੱਢਿਆ ਗਿਆ
ਅਮਰੀਕਾ ਦੇ ਟੈਕਸਸ ਸੂਬੇ ਵਿੱਚ ਇੱਕ ਬੰਦੂਕਧਾਰੀ ਨੇ ਦੋ ਸ਼ਹਿਰਾਂ ਵਿੱਚ ਅੰਨੇਵਾਹ ਗੋਲੀਆਂ ਚਲਾਈਆਂ। ਇਸ ਦੌਰਾਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਤੇ 16 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਓਡੇਸਾ ਸ਼ਹਿਰ ਦੀ ਪੁਲਿਸ ਦਾ ਕਹਿਣਾ ਹੈ ਕਿ ਬੰਦੂਕਧਾਰੀ ਨੇ ਸਭ ਤੋਂ ਪਹਿਲਾਂ ਇੱਕ ਟ੍ਰੈਫ਼ਿਕ ਪੁਲਿਸ ਵਾਲੇ 'ਤੇ ਗੋਲੀ ਚਲਾਈ ਜਿਸ ਨੇ ਉਸਦੀ ਕਾਰ ਨੂੰ ਰੋਕਿਆ ਸੀ।
ਇਸ ਤੋਂ ਬਾਅਦ ਉਸ ਨੇ ਇੱਕ ਪੋਸਟਲ ਟਰੱਕ ਚੋਰੀ ਕੀਤਾ ਅਤੇ ਨੇੜੇ ਦੇ ਇੱਕ ਹੋਰ ਸ਼ਹਿਰ ਮਿਡਲੈਂਡ ਵੱਲ ਗਿਆ ਜਿੱਥੇ ਉਸ ਨੇ ਮੁੜ ਗੋਲੀਆਂ ਚਲਾਈਆਂ।
ਪੁਲਿਸ ਨੇ ਆਖ਼ਰਕਾਰ ਉਸ ਨੂੰ ਇੱਕ ਸਿਨੇਮਾ ਕੰਪਲੈਕਸ ਵਿੱਚ ਗੋਲੀ ਚਲਾ ਕੇ ਮਾਰ ਦਿੱਤਾ। ਖ਼ਬਰਾਂ ਇਹ ਵੀ ਹਨ ਕਿ ਇੱਕ ਹੋਰ ਹਮਲਾਵਰ ਹੋ ਸਕਦਾ ਹੈ ਜਿਸ ਬਾਰੇ ਜਾਂਚ ਜਾਰੀ ਹੈ। ਗੋਲੀਬਾਰੀ ਦਾ ਮਕਸਦ ਸਾਫ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ:
ਗੱਲਬਾਤ ਲਈ ਤਿਆਰ ਪਾਕਿਸਤਾਨ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਦੇ ਨਾਲ ਸ਼ਰਤਾਂ 'ਤੇ ਗੱਲਬਾਤ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਦੁਵੱਲੀ ਗੱਲਬਾਤ ਵਿੱਚ ਕੋਈ ਦਿੱਕਤ ਨਹੀਂ ਹੈ ਅਤੇ ਤੀਜੇ ਪੱਖ ਦੀ ਵਿਚੋਲਗੀ ਦਾ ਵੀ ਸਵਾਗਤ ਕੀਤਾ ਜਾਵੇਗਾ।
ਬੀਬੀਸੀ ਉਰਦੂ ਨੂੰ ਦਿੱਤੇ ਇੰਟਰਵਿਊ ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਕਦੇ ਵੀ ਗੱਲਬਾਤ ਤੋਂ ਮੂੰਹ ਨਹੀਂ ਮੋੜਿਆ, ਪਰ ਭਾਰਤ ਦਾ ਮੌਜੂਦਾ ਮਾਹੌਲ ਇਸਦੇ ਮੁਤਾਬਕ ਨਹੀਂ ਲਗਦਾ।
ਉਨ੍ਹਾਂ ਕਿਹਾ ਕਿ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਕਰਫ਼ਿਊ ਹਟਾ ਦਿੱਤਾ ਜਾਵੇ, ਬੁਨਿਆਦੀ ਹੱਕ ਬਹਾਲ ਕਰ ਦਿੱਤੇ ਜਾਣ, ਹਿਰਾਸਤ ਵਿੱਚ ਲਏ ਗਏ ਕਸ਼ਮੀਰੀ ਨੇਤਾਵਾਂ ਨੂੰ ਛੱਡ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਨੇਤਾਵਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਗੱਲਬਾਤ ਯਕੀਨੀ ਸ਼ੁਰੂ ਹੋ ਸਕਦੀ ਹੈ।
'ਲਾਂਘੇ ਦਾ ਕੰਮ ਸਮੇਂ ਸਿਰ ਹੋਵੇਗਾ ਪੂਰਾ'
ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਦਾ ਕੰਮ ਮਿੱਥੇ ਸਮੇਂ 'ਤੇ ਪੂਰਾ ਕੀਤਾ ਜਾਵੇ।
ਅਮਿਤ ਸ਼ਾਹ ਦਾ ਇਹ ਬਿਆਨ ਉਦੋਂ ਆਇਆ ਜਦੋਂ ਇੱਕ ਦਿਨ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਤਕਨੀਕੀ ਕਮੇਟੀਆਂ ਦੀ ਬੈਠਕ ਹੋਈ।
ਇਸ ਤੋਂ ਪਹਿਲਾਂ ਪਾਕਿਸਤਾਨ ਵੀ ਕਹਿ ਚੁੱਕਿਆ ਹੈ ਕਿ ਦੋਹਾਂ ਮੁਲਕਾਂ ਦੇ ਮੌਜੂਦਾ ਰਿਸ਼ਤਿਆਂ ਦੇ ਬਾਵਜੂਦ ਲਾਂਘੇ ਦੇ ਕੰਮ 'ਤੇ ਕੋਈ ਅਸਰ ਨਹੀਂ ਪਵੇਗਾ।
ਹਾਂਗਕਾਂਗ 'ਚ ਰੋਕ ਤੋਂ ਬਾਅਦ ਵੀ ਪ੍ਰਦਰਸ਼ਨ
ਹਾਂਗਕਾਂਗ ਵਿੱਚ ਪ੍ਰਦਰਸ਼ਨ 'ਤੇ ਰੋਕ ਦੇ ਬਾਵਜੂਦ ਸ਼ਨੀਵਾਰ ਨੂੰ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ। ਜਿਨ੍ਹਾਂ ਨੂੰ ਹਟਾਉਣ ਲਈ ਪੁਲਿਸ ਨੇ ਅੱਥਰੂ ਗੈਸ, ਰੱਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾ ਦੀ ਵਰਤੋਂ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਵੀ ਜਵਾਬ ਵਿੱਚ ਪੁਲਿਸ 'ਤੇ ਪੈਟਰੋਲ ਬੰਬ ਸੁੱਟੇ ਅਤੇ ਸੰਸਦ ਦੀ ਇਮਾਰਤ 'ਤੇ ਹਮਲਾ ਕੀਤਾ।
ਦਰਅਸਲ ਸ਼ਨੀਵਾਰ ਨੂੰ ਚੀਨ ਦੇ ਉਸ ਫ਼ੈਸਲੇ ਨੂੰ ਪੰਜ ਸਾਲ ਪੂਰੇ ਹੋ ਗਏ ਜਦੋਂ ਉਸ ਨੇ ਹਾੰਗਕਾਂਗ ਵਿੱਚ ਲੋਕਤੰਤਰਿਕ ਚੋਣਾਂ 'ਤੇ ਰੋਕ ਲਗਾ ਦਿੱਤੀ ਸੀ। ਇਸੇ ਮੌਕੇ ਇਹ ਪ੍ਰਦਰਸ਼ਨ ਹੋਏ।
ਸ਼ੁੱਕਰਵਾਰ ਨੂੰ ਕਈ ਲੋਕਤੰਤਰ ਸਮਰਥਕ ਵਰਕਰਾਂ ਅਤੇ ਸੰਸਦ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਂਗਕਾਂਗ ਵਿੱਚ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਹੋ ਰਹੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਬੁਮਰਾਹ ਨੇ ਲਗਾਈ ਹੈਟਰਿਕ
ਅਜਿਹਾ ਸ਼ਾਇਦ ਹੀ ਕਦੇ ਕਿਸੇ ਨੇ ਸੋਚਿਆ ਹੋਵੇਗਾ ਕਿ ਵੈਸਟਇੰਡੀਜ਼ ਨੇ ਜਿਨ੍ਹਾਂ ਮੈਦਾਨਾਂ 'ਤੇ ਕਦੇ ਉਸਦੇ ਤੇਜ਼ ਗੇਂਦਬਾਜ਼ ਨੇ ਵਿਦੇਸ਼ੀ ਬੱਲੇਬਾਜ਼ਾਂ ਦਾ ਖ਼ੂਨ ਵਹਾ ਕੇ ਉਨ੍ਹਾਂ ਨੂੰ ਹਾਰ ਦਾ ਮੂੰਹ ਦਿਖਾਇਆ ਹੋਵੇ, ਉਨ੍ਹਾਂ ਵਿਕਟਾਂ 'ਤੇ ਭਾਰਤ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਲਈ ਚਿੰਤਾ ਦਾ ਸਬੱਬ ਬਣ ਜਾਵੇਗਾ।
ਕੁਝ ਅਜਿਹਾ ਹੀ ਸਬੀਨਾ ਪਾਰਕ, ਕਿੰਗਸਟਨ ਜਮਾਇਕਾ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੇਖਣ ਨੂੰ ਮਿਲਿਆ।
ਭਾਰਤ ਦੇ ਪਹਿਲੀ ਪਾਰੀ ਵਿੱਚ ਬਣਾਏ ਗਏ 416 ਰਨ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਅੱਧੀ ਟੀਮ ਸਿਰਫ਼ 22 ਦੌੜਾਂ 'ਤੇ ਪੈਵੇਲੀਅਨ ਪਰਤ ਗਈ, ਉਹ ਵੀ ਸਿਰਫ਼ 12.5 ਓਵਰ ਦੀ ਗੇਂਦਬਾਜ਼ੀ ਤੋਂ ਬਾਅਦ।
ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਵੈਸਟ ਇੰਡੀਜ਼ ਨੇ ਸੱਤ ਵਿਕਟਾਂ 'ਤੇ 87 ਰਨ ਬਣਾਏ ਸਨ ਅਤੇ ਉਹ ਭਾਰਤ ਤੋਂ 329 ਰਨ ਪਿੱਛੇ ਸੀ।
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਛੇ ਵਿਕੇਟ ਲਏ ਜਿਸ ਵਿੱਚ ਇੱਕ ਹੈਟਰਿਕ ਵੀ ਸ਼ਾਮਲ ਹੈ। ਇੱਕ ਹੋਰ ਵਿਕੇਟ ਮੁਹੰਮਦ ਸ਼ਮੀ ਨੇ ਲਿਆ। ਬੁਮਰਾਹ ਦਾ ਬੋਲਿੰਗ ਵਿਸ਼ਲੇਸ਼ਣ ਰਿਹਾ - 9.1 ਓਵਰ, 3 ਮੇਡਨ, 16 ਰਨ ਅਤੇ 6 ਵਿਕੇਟ।
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=oJA8v0ziQjk
https://www.youtube.com/watch?v=QCXhPS3b2vM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕਸ਼ਮੀਰ ਅਤੇ ਧਾਰਾ 370: ''ਇੰਨੇ ਦਿਨ ਹੋਏ ਹਿੰਦੁਸਤਾਨੀ ਚੁੱਪ ਕਿਉਂ ਹਨ? ਕੀ ਉਨ੍ਹਾਂ ਨੂੰ ਫ਼ਰਕ ਨਹੀਂ...
NEXT STORY