ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿੱਚਰਵਾਰ ਰਾਤ ਨੂੰ ਸੂਬੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਕਲਰਸ ਚੈਨਲ ਦੇ ਆਉਂਦੇ 'ਰਾਮ ਸੀਆ ਕੇ ਲਵ-ਕੁਸ਼' ਸੀਰੀਅਲ 'ਤੇ ਪੂਰੇ ਸੂਬੇ 'ਚ ਤੁਰੰਤ ਪਾਬੰਦੀ ਲਗਾਈ ਜਾਵੇ।
ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰਾਂ ਨੇ ਆਪਣੇ-ਆਪਣੇ ਇਲਾਕੇ ਵਿੱਚ ਸਾਰੇ ਕੇਬਲ ਆਪਰੇਟਰਾਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਦਰਅਸਲ ਇਸ ਸੀਰੀਅਲ 'ਤੇ ਵਾਲਮੀਕੀ ਭਾਈਚਾਰੇ ਦਾ ਇਲਜ਼ਾਮ ਹੈ ਕਿ ਗ਼ਲਤ ਰਮਾਇਣ ਵਿਖਾਈ ਜਾ ਰਹੀ ਹੈ। ਇਸਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਕਈ ਥਾਈਂ ਬੰਦ ਵੀ ਦੇਖਣ ਨੂੰ ਮਿਲਿਆ। ਕਲਿੱਕ ਕਰਕੇ ਦੇਖੋ ਵੀਡੀਓ।
ਇਹ ਵੀ ਪੜ੍ਹੋ-
ਅਫ਼ਗਾਨਿਸਤਾਨ: ਟਰੰਪ ਨੇ ਤਾਲਿਬਾਨ ਨਾਲ ਸਮਝੌਤਾ ਰੱਦ ਕੀਤਾ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਈ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਐਤਵਾਰ ਨੂੰ ਕੈਂਪ ਡੇਵਿਡ ਵਿੱਚ ਤਾਲਿਬਾਨੀ ਨੇਤਾਵਾਂ ਅਤੇ ਅਫ਼ਗਾਨ ਰਾਸ਼ਟਰਪਤੀ ਨਾਲ ਇੱਕ ਗੁਪਤ ਬੈਠਕ ਵਿੱਚ ਹਿੱਸਾ ਲੈਣਾ ਸੀ ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਕਾਬੁਲ 'ਚ ਹੋਏ ਕਾਰ ਬੰਬ ਧਮਾਕੇ ਤੋਂ ਬਾਅਦ ਇਹ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਵਿੱਚ ਇੱਕ ਅਮਰੀਕੀ ਸੈਨਿਕ ਸਣੇ 12 ਲੋਕਾਂ ਦੀ ਮੌਤ ਹੋ ਗਈ ਸੀ। ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਸੀ।
ਅਫ਼ਗਾਨਿਸਤਾਨ ਲਈ ਵਿਸ਼ੇਸ਼ ਅਮਰੀਕੀ ਰਾਜਦੂਤ ਜ਼ਲਮੇ ਖ਼ਲੀਲਜ਼ਾਦ ਨੇ ਸੋਮਵਾਰ ਨੂੰ ਤਾਲਿਬਾਨ ਨਾਲ 'ਸਿਧਾਂਤਕ ਤੌਰ 'ਤੇ' ਇੱਕ ਸ਼ਾਂਤੀ ਸਮਝੌਤਾ ਹੋਣ ਦਾ ਐਲਾਨ ਕੀਤਾ ਸੀ।
ਜਿਸ ਦੇ ਤਹਿਤ ਅਮਰੀਕਾ ਅਗਲੇ 20 ਹਫ਼ਤਿਆਂ 'ਚ ਅਫ਼ਗਾਨਿਸਤਾਨ ਤੋਂ ਆਪਣੇ 5400 ਸੈਨਿਕਾਂ ਨੂੰ ਵਾਪਸ ਲੈਣ ਵਾਲਾ ਸੀ।
ਸਰੀਨਾ ਵਿਲੀਅਮਸ ਨੂੰ ਹਰਾ ਕੇ ਬਿਆਂਕਾ ਐਂਡ੍ਰੀਸਕੂ ਨੇ ਜਿੱਤਿਆ ਯੂਐੱਸ ਓਪਨ
ਕੈਨੇਡਾ ਦੀ ਖਿਡਾਰਨ ਬਿਆਂਕਾ ਵੈਨੇਸਾ ਐਂਡ੍ਰੀਸਕੂ ਨੇ ਯੂਐੱਸ ਓਪਨ ਦੇ ਫਾਈਨਲ ਵਿੱਚ ਸਰੀਨਾ ਵਿਲੀਅਮਸ ਨੂੰ ਹਰਾ ਦਿੱਤਾ ਹੈ।
ਇਹ 19 ਸਾਲ ਦੀ ਬਿਆਂਕਾ ਦਾ ਪਹਿਲਾ ਸਲੈਮ ਟਾਈਟਲ ਹੈ। ਫਾਈਨਲ ਵਿੱਚ ਉਨ੍ਹਾਂ ਨੇ ਅਮਰੀਕਾ ਦੀ 37 ਸਾਲਾ ਸਰੀਨਾ ਨੂੰ 6-3, 7-5 ਨੂੰ ਹਰਾ ਕੇ ਇਹ ਉਪਲਬਧੀ ਹਾਸਿਲ ਕੀਤੀ ਹੈ।
ਮੈਚ ਜਿੱਤਣ ਤੋਂ ਬਾਅਦ ਬਿਆਂਕਾ ਨੇ ਕਿਹਾ, "ਇਹ ਸਾਲ ਅਜਿਹਾ ਰਿਹਾ ਹੈ, ਮੰਨੋ ਕੋਈ ਸੁਪਨਾ ਪੂਰਾ ਹੋ ਗਿਆ ਹੋਵੇ।"
ਇਹ ਵੀ ਪੜ੍ਹੋ:
ਚੰਦਰਯਾਨ-2 : ਚੰਨ ਦੇ ਅਧੂਰੇ ਸਫ਼ਰ 'ਚ ਵੀ 'ਕਿਵੇਂ ਹੈ ਭਾਰਤ ਦੀ ਜਿੱਤ'
ਆਖਿਰ ਚੰਦਰਯਾਨ-2 ਦਾ 47 ਦਿਨਾਂ ਦਾ ਸਫ਼ਰ ਆਖ਼ਿਰੀ ਪਲਾਂ ਵਿੱਚ ਕਿਉਂ ਅਧੂਰਾ ਰਹਿ ਗਿਆ? ਕੀ ਕੋਈ ਤਕਨੀਕੀ ਖਾਮੀ ਸੀ?
ਵਿਗਿਆਨ ਦੇ ਮਸ਼ਹੂਰ ਪੱਤਰਕਾਰ ਪੱਲਵ ਬਾਗਲਾ ਨੇ ਇਸ ਬਾਰੇ ਦੱਸਿਆ, "ਵਿਕਰਮ ਲੈਂਡਰ ਤੋਂ ਭਲੇ ਹੀ ਨਿਰਾਸ਼ਾ ਮਿਲੀ ਹੈ ਪਰ ਇਹ ਮਿਸ਼ਨ ਨਾਕਾਮ ਨਹੀਂ ਰਿਹਾ ਹੈ ਕਿਉਂਕਿ ਚੰਦਰਯਾਨ-2 ਦਾ ਆਰਬਿਟਰ ਚੰਨ ਦੀ ਕਲਾਸ ਵਿੱਚ ਆਪਣਾ ਕੰਮ ਕਰ ਰਿਹਾ ਹੈ। ਇਸ ਆਰਬਿਟਰ ਵਿੱਚ ਕਈ ਵਿਗਿਆਨਕ ਉਪਕਰਨ ਹਨ ਅਤੇ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹਨ। ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਦਾ ਪ੍ਰਯੋਗ ਸੀ ਅਤੇ ਇਸ ਵਿੱਚ ਜ਼ਰੂਰ ਝਟਕਾ ਲੱਗਿਆ ਹੈ।"
ਉਨ੍ਹਾਂ ਨੇ ਕਿਹਾ ਕਿ ਇਸ ਹਾਰ ਵਿੱਚ ਜਿੱਤ ਵੀ ਹੈ। ਆਰਬਿਟਰ ਭਾਰਤ ਨੇ ਪਹਿਲਾਂ ਵੀ ਪਹੁੰਚਾਇਆ ਸੀ ਪਰ ਇਸ ਵਾਰੀ ਦਾ ਆਰਬਿਟਰ ਜ਼ਿਆਦਾ ਆਧੁਨਿਕ ਹੈ। ਪੱਲਵ ਨਾਲ ਪੂਰੀ ਗੱਲਬਾਤ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ
ਚੰਦਰਯਾਨ-2 ਨਾਲ ਸੰਪਰਕ ਟੁੱਟਣ 'ਤੇ ਪਾਕਿਸਤਾਨ ਨੇ ਕੀ ਕਿਹਾ
ਭਾਰਤ ਵਿੱਚ ਇਸ ਦੀ ਸਫ਼ਲਤਾ ਨੂੰ ਲੈ ਕੇ ਕਾਫੀ ਉਤਸ਼ਾਹ ਦਾ ਮਾਹੌਲ ਸੀ ਅਤੇ ਲੋਕਾਂ ਦੀਆਂ ਨਜ਼ਰਾਂ ਦੇਰ ਰਾਤ ਵੀ ਇਸਰੋ ਦੇ ਮਿਸ਼ਨ 'ਤੇ ਸਨ।
ਜਦੋਂ ਇਸਰੋ ਨਾਲ ਸੰਪਰਕ ਟੁੱਟਣ ਦੀ ਗੱਲ ਸਾਹਮਣੇ ਆਈ ਤਾਂ ਲੋਕਾਂ ਨੂੰ ਨਿਰਾਸ਼ਾ ਹੋਈ ਪਰ ਇਸਰੋ ਦੇ ਵਿਗਿਆਨੀਆਂ ਦਾ ਸਾਰਿਆਂ ਨੇ ਹੌਸਲਾ ਵਧਾਇਆ।
ਦੂਜੇ ਪਾਸੇ ਗੁਆਂਢੀ ਮੁਲਕ ਪਾਕਿਸਤਾਨ ਨੇ ਇਸ 'ਤੇ ਤੰਜ਼ ਅਤੇ ਵਿਅੰਗ ਭਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ।
https://twitter.com/fawadchaudhry/status/1170079532008857600
ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਫਵਾਦ ਹੁਸੈਨ ਚੌਧਰੀ ਨੇ ਚੰਦਰਯਾਨ-2 ਨਾਲ ਸੰਪਰਕ ਟੁੱਟਣ 'ਤੇ ਪੀਐੱਮ ਮੋਦੀ ਦੀ ਪ੍ਰਤੀਕਿਰਿਆ ਦਾ ਵੀਡੀਓ ਰੀ-ਟਵੀਟ ਕਰਦਿਆਂ ਕਿਹਾ, "ਮੋਦੀ ਜੀ ਸੈਟੇਲਾਈਟ ਕਮਿਊਨੀਕੇਸ਼ਨ 'ਤੇ ਭਾਸ਼ਣ ਦੇ ਰਹੇ ਹਨ। ਦਰਅਸਲ, ਇਹ ਨੇਤਾ ਨਹੀਂ ਬਲਕਿ ਇੱਕ ਪੁਲਾੜ ਯਾਤਰੀ ਹੈ। ਲੋਕ ਸਭਾ ਨੂੰ ਮੋਦੀ ਕੋਲੋਂ ਇੱਕ ਗਰੀਬ ਮੁਲਕ ਦੇ 900 ਕਰੋੜ ਰੁਪਏ ਬਰਬਾਦ ਕਰਨ 'ਤੇ ਸਵਾਲ ਪੁੱਛੇ ਜਾਣੇ ਚਾਹੀਦੇ ਹਨ।"
ਆਪਣੇ ਦੂਜੇ ਟਵੀਟ ਵਿੱਚ ਫਵਾਦ ਚੌਧਰੀ ਨੇ ਲਿਖਿਆ ਹੈ, "ਮੈਂ ਹੈਰਾਨ ਹਾਂ ਕਿ ਭਾਰਤੀ ਟਰੋਲਜ਼ ਮੈਨੂੰ ਗਾਲ਼ਾਂ ਕੱਢ ਰਹੇ ਹਨ, ਜਿਵੇਂ ਉਨ੍ਹਾਂ ਦੇ ਮੂਨ ਮਿਸ਼ਨ ਨੂੰ ਮੈਂ ਅਸਫ਼ਲ ਕੀਤਾ ਹੋਵੇ। ਭਰਾ, ਅਸੀਂ ਕਿਹਾ ਸੀ ਕਿ 900 ਕਰੋੜ ਲਗਾਓ, ਇਨ੍ਹਾਂ ਨਾਲਾਇਕਾਂ 'ਤੇ? ਹੁਣ ਸਬਰ ਕਰੋ ਅਤੇ ਸੌਣ ਦੀ ਕੋਸ਼ਿਸ਼ ਕਰੋ।#IndiaFailed."
ਹਾਲਾਂਕਿ ਫਵਾਦ ਚੌਧਰੀ ਦੇ ਟਵੀਟ ਤੋਂ ਬਾਅਦ ਜਿੱਥੇ ਭਾਰਤੀ ਲੋਕਾਂ ਨੇ ਸਖ਼ਤ ਨਿੰਦਾ ਕੀਤੀ, ਉੱਥੇ ਹੀ ਉਨ੍ਹਾਂ ਨੂੰ ਪਾਕਿਸਤਾਨੀ ਸੋਸ਼ਲ ਮੀਡੀਆ ਯੂਜ਼ਰਸ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=qXzkzmLXWas
https://www.youtube.com/watch?v=Ev8upsuOMDY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਆਮ ਆਦਮੀ ਪਾਰਟੀ ਮਸ਼ਹੂਰ ਚਿਹਰਿਆਂ ਬਿਨਾ ਕਿੰਨਾ ਕਮਾਲ ਕਰ ਸਕੇਗੀ- ਨਜ਼ਰੀਆ
NEXT STORY