ਖੁਦਮੁਖਤਿਆਰ ਪ੍ਰਭੂਸੱਤਾ ਦੇ ਤਖ਼ਤ ਉੱਤੇ ਬੈਠ ਕੇ ਅਲੀਜ਼ਾਬੈਥ-2 ਨੇ ਮਹਾਰਾਣੀ ਵਜੋਂ 65ਵਾਂ ਭਾਸ਼ਣ ਦਿੱਤਾ ਤੇ ਆਪਣੇ ਰਾਜ ਤੇ ਸੰਸਦ ਨੂੰ ਮੁਖਾਤਬ ਹੋਈ ।
ਇਹ ਭਾਸ਼ਣ ਅਗਾਮੀ ਸੰਸਦੀ ਸੈਸ਼ਨ ਦੇ ਏਜੰਡੇ ਦੀ ਆਉਟ ਲਾਇਨ ਸੀ। ਜਿਸ ਵਿਚ ਸਿਹਤ, ਸਿੱਖਿਆ, ਰੱਖਿਆ , ਤਕਨੀਕ ,ਟਰਾਂਸਪੋਰਟ ਅਤੇ ਅਪਰਾਧ ਤੋਂ ਇਲਾਵਾ ਬ੍ਰੈਗਜ਼ਿਟ ਵਰਗੇ ਮੁੱਦਿਆਂ ਉੱਤੇ ਪ੍ਰਸਾਵਿਤ ਮਤਿਆਂ ਸਣੇ 26 ਬਿੱਲਾਂ ਦਾ ਜ਼ਿਕਰ ਕੀਤਾ ਗਿਆ ਸੀ।
ਆਓ ਦੇਖਦੇ ਹਾਂ ਕਿ ਮਹਾਰਾਣੀ ਨੇ ਆਪਣੇ ਭਾਸ਼ਣ ਵਿਚ ਕਿਸ ਮੁੱਦੇ ਉੱਤੇ ਕੀ ਕਿਹਾ ਅਤੇ ਇਸ ਦਾ ਅਰਥ ਕੀ ਹੈ।
ਇਹ ਪੜ੍ਹੋ :
ਬ੍ਰੈਗਜ਼ਿਟ
ਮਹਾਰਾਣੀ ਨੇ ਕੀ ਕਿਹਾ: " ਮੇਰੀ ਸਰਕਾਰ ਯੂਰਪੀਅਨ ਯੂਨੀਅਨ ਨਾਲ ਮੁਕਤ ਵਪਾਰ ਤੇ ਦੋਸਤਾਨਾ ਸਹਿਯੋਗ ਦੇ ਅਧਾਰ ਉੱਤੇ ਨਵੀਂ ਭਾਈਵਾਲੀ ਲਈ ਕੰਮ ਕਰਨ ਦੀ ਇੱਛੁੱਕ ਹੈ।"
ਅਰਥ ਕੀ ਹੈ: ਜੇਕਰ ਬੋਰਿਸ ਜੌਹਨਸਨ ਇਸ ਹਫ਼ਤੇ ਸੰਸਦ ਮੈਂਬਰਾਂ ਦੀ ਮਦਦ ਨਾਲ ਸਮਝੌਤਾ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਯੂਰਪੀਅਨ ਯੂਨੀਅਨ ਐਗਰੀਮੈਂਟ ਬਿੱਲ ਪਾਸ ਕਰਨਾ ਪਵੇਗਾ ਤਾਂ ਹੀ ਇਹ ਯੂਕੇ ਦਾ ਕਾਨੂੰਨ ਬਣੇਗਾ।
ਐੱਨਐੱਚਐੱਸ
ਮਹਾਰਾਣੀ ਨੇ ਕੀ ਕਿਹਾ: " ਇੰਗਲੈਂਡ ਵਿਚ ਨੈਸ਼ਨਲ ਹੈਲਥ ਸਰਵਿਸ ਦੀ ਲੰਬੇ ਸਮੇਂ ਦੀ ਯੋਜਨਾ ਨੂੰ ਲਾਗੂ ਕਰਨ ਲਈ ਨਵੇਂ ਕਾਨੂੰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ।"
ਅਰਥ ਕੀ ਹੈ : ਪਹਿਲਾ ਟੈਰੀਜ਼ਾ ਮੇਅ ਦੇ ਕਾਰਜਕਾਲ ਦੌਰਾਨ ਪਬਲਿਸ਼ ਹੋਏ ਪਲਾਨ ਨੂੰ ਪ੍ਰਮੁੱਖਤਾ ਨਾਲ ਲਾਗੂ ਕਰਨ ਦੀ ਬਚਨਬੱਧਤਾ ਦੋਹਰਾਈ ਗਈ ਹੈ। ਇਸ ਨਾਲ ਮਾਨਸਿਕ ਸਿਹਤ ਸੰਭਾਲ ਵਿਚ ਹੋਰ ਸੁਧਾਰ ਕਰਨਾ ਅਤੇ ਮਰੀਜ਼ਾਂ ਦੀ ਸੁਰੱਖਿਆ ਤੇ ਨਵੀਆਂ ਦਵਾਈਆਂ ਦੇ ਟਰਾਇਲ ਲਈ ਕਲੀਨਿਕਾਂ ਦੀ ਗਿਣਤੀ ਵਧਾਉਣ ਲਈ ਨਵੇਂ ਬਿੱਲ ਪਾਸ ਕਰਨਾ ਸ਼ਾਮਲ ਹੈ।
ਸਕਾਟਲੈਂਡ,ਵੇਲਜ਼ ਤੇ ਉੱਤਰੀ ਆਇਰਲੈਂਡ ਲ਼ਈ ਵੱਖਰੀਆਂ ਯੋਜਨਾਵਾਂ ਹਨ।
ਬਜ਼ੁਰਗਾਂ ਦੀ ਸਮਾਜਿਕ ਸੰਭਾਲ
ਮਹਾਰਾਣੀ ਨੇ ਕੀ ਕਿਹਾ: " ਮੇਰੀ ਸਰਕਾਰ ਬਜ਼ੁਰਗਾਂ ਦਾ ਸਨਮਾਨ ਯਕੀਨੀ ਬਣਾਉਣ ਅਤੇ ਇੰਗਲੈਂਡ ਵਿਚ ਬਜ਼ੁਰਗਾਂ ਦੀ ਸਮਾਜਿਕ ਸੰਭਾਲ ਸਬੰਧੀ ਸੁਧਾਰਾਂ ਲਈ ਨਵੇਂ ਪ੍ਰਸਤਾਵਾਂ ਨੂੰ ਅੱਗੇ ਵਧਾਏਗੀ।"
ਅਰਥ ਕੀ ਹੈ: ਦੂਰਗਾਮੀ ਯੋਜਨਾਂ ਬਾਰੇ ਮੰਤਰੀ ਹੋਰ ਸਲਾਹ ਮਸ਼ਵਰੇ ਕਰਨ ਦਾ ਵਾਅਦਾ ਕਰ ਸਕਦੇ ਹਨ ਅਤੇ ਥੋੜੇ ਸਮੇਂ ਦੀ ਯੋਜਨਾ ਮੁਤਾਬਕ ਬਜ਼ੁਰਗਾਂ ਦੀ ਸੰਭਾਲ ਲਈ 500 ਮਿਲੀਅਨ ਪੌਂਡ ਦਾ ਫੰਡ ਜੁਟਾਉਣ ਲਈ ਸਥਾਨਕ ਅਥਾਰਟੀ 2% ਵਾਧੂ ਟੈਕਸ ਲਾਉਣ ਉੱਤੇ ਵਿਚਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ:
ਵਾਤਾਵਰਨ
ਮਹਾਰਾਣੀ ਨੇ ਕੀ ਕਿਹਾ: "ਇਹ ਪਹਿਲੀ ਵਾਰ ਹੋਵੇਗਾ ਜਦੋਂ ਵਾਤਾਵਰਨ ਸਿਧਾਂਤਾਂ ਨੂੰ ਕਾਨੂੰਨਾਂ ਵਿਚ ਬਦਲਿਆ ਜਾਵੇਗਾ ।"
ਅਰਥ ਕੀ ਹੈ: ਨਵੇਂ ਬਿੱਲ ਪਾਸ ਕਰਵਾ ਕੇ ਪ੍ਰਦੂਸ਼ਣ ਵਾਲੇ ਵਾਹਨਾਂ ਨੂੰ ਬੰਦ ਕਰਨ , ਸਿੰਗਲ ਯੂਜ਼ ਪਲਾਸਟਿਕ ਲਈ ਟੈਕਸ ਲਾਉਣਾ ਅਤੇ ਰੁੱਖਾਂ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
ਜਾਨਵਰਾਂ ਦੀ ਭਲਾਈ ਉੱਤੇ ਧਿਆਨ ਕ੍ਰੇਂਦਿਤ ਕਰਨ ਅਤੇ ਜਾਨਵਰਾਂ ਉੱਤੇ ਅੱਤਿਆਚਾਰ ਦੇ ਮਾਮਲਿਆਂ ਵਿਚ ਸਜ਼ਾ ਵਧਾਉਣ ਲਈ ਬਿੱਲ ਆ ਸਕਦਾ ਹੈ।
ਆਈ ਡੀ ਵੋਟਰ ਕਾਰਡ
ਮਹਾਰਾਣੀ ਨੇ ਕੀ ਕਿਹਾ: "ਮੇਰੀ ਸਰਕਾਰ ਲੋਕਤੰਤਰੀ ਅਖੰਡਤਾ ਤੇ ਚੋਣ ਪ੍ਰਣਾਲੀ ਦੀ ਸੁਰੱਖਿਆ ਲਈ ਪੁਖ਼ਤਾ ਕਦਮ ਚੁੱਕੇਗੀ।"
ਅਰਥ ਕੀ ਹੈ: ਯੂਕੇ ਚੋਣਾਂ ਦੌਰਾਨ ਵੋਟਾਂ ਪਾਉਣ ਸਮੇਂ ਵੋਟਰਾਂ ਨੂੰ ਪੋਲਿੰਗ ਦੌਰਾਨ ਆਈਡੀ ਕਾਰਡ ਦਿਖਾਉਣਾ ਪਵੇਗਾ, ਇਸ ਵਾਸਤੇ ਸਰਕਾਰ ਨਵਾਂ ਕਾਨੂੰਨ ਬਣਾਏਗੀ।
ਲੇਬਰ ਦਾ ਮੰਨਣਾ ਹੈ ਕਿ ਨੌਜਵਾਨਾਂ ਅਤੇ ਘੱਟ ਗਿਣਤੀ ਵੋਟਰਾਂ ਦੀ ਪੋਲਿੰਗ ਵਿਚ ਆ ਰਹੀ ਕਮੀ ਨੂੰ ਰੋਕਣ ਲ਼ਈ ਅਗਲੀਆਂ ਚੋਣਾਂ ਵਿਚ ਇਹ ਇੱਕ ਅਹਿਮ ਕਦਮ ਹੋਵੇਗਾ।
ਅੱਗੇ ਕੀ ਹੋਵੇਗਾ
ਅਗਲੇ ਛੇ ਦਿਨਾਂ ਦੌਰਾਨ ਸੰਸਦ ਮੈਂਬਰ ਮਹਾਰਾਣੀ ਦੇ ਭਾਸ਼ਣ ਉੱਤੇ ਬਹਿਸ ਕਰਨਗੇ, ਸੰਸਦ ਮੈਂਬਰ ਆਪਣੇ ਵਲੋਂ ਮਤਿਆਂ ਵਿਚ ਸੋਧ ਪ੍ਰਸਤਾਵ ਰੱਖਣਗੇ ਅਤੇ ਆਖ਼ਰ ਵਿਚ ਵੋਟਿੰਗ ਹੋਵੇਗੀ।
ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕੋਲ ਸੰਸਦ ਵਿਚ ਬਹੁਮਤ ਨਹੀਂ ਹੈ ,ਇਸ ਲਈ ਸਰਕਾਰ ਦੀ ਮਤਿਆਂ ਉੱਤੇ ਹਾਰ ਤੈਅ ਮੰਨੀ ਜਾ ਰਹੀ ਹੈ।
ਆਖ਼ਰੀ ਵਾਰ 1924 ਵਿਚ ਅਜਿਹਾ ਵਾਪਰ ਸੀ ਜਦੋਂ 1924 ਵਿਚ ਸਟੈਨਲੇਅ ਬੈਲਡਵਿਨ ਨੂੰ ਵੋਟਿੰਗ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਦੇਖੋ :
https://www.youtube.com/watch?v=BZ9W7lL2m1A
https://www.youtube.com/watch?v=9GcwJaSt3d8
https://www.youtube.com/watch?v=YCB-Ymm6bE4

ਬਾਲਾਕੋਟ ਏਅਰ ਸਟਰਾਈਕ ਮਗਰੋਂ ਮਾਰੇ ਗਏ IAF ਦੇ ਸਾਰਜੈਂਟ ਵਿਕਰਾਂਤ ਸਹਿਰਾਵਤ ਦੀ ਮਾਂ ਨੇ ਕਿਹਾ, ''ਏਅਰ...
NEXT STORY