ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ ਕੌਮਾਂਤਰੀ ਕ੍ਰਿਕਟ ਵਿੱਚ ਅਰਧ ਸੈਂਕੜਾ ਬਣਾਉਣ ਵਾਲੀ ਸਭ ਤੋਂ ਛੋਟੀ ਉਮਰ ਦੀ ਕ੍ਰਿਕਟਰ ਬਣ ਗਈ ਹੈ।
15 ਸਾਲਾ ਸ਼ੈਫਾਲੀ ਨੇ ਵੈਸਟ ਇੰਡੀਜ਼ ਵਿੱਚ ਸੇਂਟ ਲੂਸੀਆ ਦੇ ਡੈਰੇਨ ਸੈਮੀ ਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਸ਼ਨੀਵਾਰ ਰਾਤ ਖੇਡੇ ਗਏ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ। ਅਜਿਹਾ ਕਰਕੇ ਸ਼ੈਫਾਲੀ ਨੇ ਸਚਿਨ ਤੇਂਦੁਲਕਰ ਦਾ 30 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
ਆਪਣੇ ਪੰਜਵੇਂ ਟੀ-20 ਮੈਚ ਵਿੱਚ ਸ਼ੈਫਾਲੀ ਨੇ 49 ਗੇਂਦਾਂ 'ਤੇ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜੋ ਕਿ ਉਸਦੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਹੈ। ਇਸ ਪਾਰੀ ਵਿੱਚ ਉਨ੍ਹਾਂ ਨੇ 6 ਚੌਕੇ ਅਤੇ 4 ਛੱਕੇ ਲਗਾਏ।
https://www.youtube.com/watch?v=MzKwDfFZiL4
ਸ਼ੈਫਾਲੀ ਨੇ ਇਹ ਉਪਲਬਧੀ 15 ਸਾਲ ਅਤੇ 285 ਦਿਨਾਂ ਵਿੱਚ ਹਾਸਲ ਕੀਤੀ ਹੈ ਜਦਕਿ ਸਚਿਨ ਤੇਂਦੁਲਕਰ ਨੇ ਆਪਣਾ ਪਹਿਲਾ ਅਰਧ ਸੈਂਕੜਾ 16 ਸਾਲ ਅਤੇ 214 ਦਿਨਾਂ ਦੀ ਉਮਰ ਵਿੱਚ ਬਾਇਆ ਸੀ।
ਇਹ ਵੀ ਪੜ੍ਹੋ:
ਸਚਿਨ ਦਾ ਪਹਿਲਾ ਕੌਮਾਂਤਰੀ ਅਰਥ ਸੈਂਕੜਾ ਕੌਮਾਂਤਰੀ ਕ੍ਰਿਕਟ ਵਿੱਚ ਆਇਆ ਸੀ, ਜੋ ਉਨ੍ਹਾਂ ਨੇ 24 ਅਕਤੂਬਰ 1989 ਨੂੰ ਪਾਕਿਸਤਾਨ ਦੇ ਖ਼ਿਲਾਫ਼ ਫੈਸਲਾਬਾਦ ਵਿੱਚ ਲਗਾਇਆ ਸੀ।
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾਂ ਟੀ-20 ਮੈਚ ਵਿੱਚ ਮੇਜਬਾਨ ਵੈਸਟ ਇੰਡੀਜ਼ ਨੂੰ 84 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-0 ਨਾਲ ਬੜਤ ਬਣਾ ਲਈ ਹੈ।
ਸ਼ੈਫਾਲੀ ਹਰਿਆਣਾ ਦੇ ਰੋਹਤਕ ਦੀ ਰਹਿਣ ਵਾਲੀ ਹੈ। ਸ਼ੈਫਾਲੀ ਦਾ ਪਹਿਰਾਵਾ ਮੁੰਡਿਆ ਵਰਗਾ ਹੈ।
ਕੁਝ ਮਹੀਨੇ ਪਹਿਲਾਂ ਬੀਬੀਸੀ ਨੇ ਸ਼ੈਫਾਲੀ ਦਾ ਇੰਟਰਵਿਊ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇੱਕ ਵਾਰ ਉਨ੍ਹਾਂ ਨੇ ਸਚਿਨ ਤੇਂਦੁਲਕਰ ਨੂੰ ਖੇਡਦਿਆਂ ਵੇਖਿਆ ਸੀ ਅਤੇ ਕ੍ਰਿਕਟ ਦੀ ਪ੍ਰੇਰਨਾ ਵੀ ਉਨ੍ਹਾਂ ਨੂੰ ਸਚਿਨ ਤੋਂ ਹੀ ਮਿਲੀ।
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=JZ0lqC2gvAY
https://www.youtube.com/watch?v=3q0vxhxWVic
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਟੀਐੱਨ ਸੇਸ਼ਨ: ਉਹ ਚੋਣ ਅਧਿਕਾਰੀ ਜਿਨ੍ਹਾਂ ਕੋਲੋਂ ਸਿਆਸਦਾਨ ਡਰਦੇ ਸਨ
NEXT STORY