ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮਹਾਂਦੋਸ਼ ਦੀ ਜਾਂਚ ਦੀ ਜਨਤਕ ਸੁਣਵਾਈ ਵੇਲੇ ਯੂਕਰੇਨ 'ਚ ਸਾਬਕਾ ਅਮਰੀਕੀ ਸਫ਼ੀਰ ਰਹੀ ਮੈਰੀ ਯੋਵਾਨੋਵਿਚ ਦੀ ਗਵਾਹੀ ਦੌਰਾਨ ਟਵਿੱਟਰ ਰਾਹੀਂ ਹਮਲਾ ਕੀਤਾ।
ਟਰੰਪ ਨੇ ਲਿਖਿਆ, "ਮੈਰੀ ਯੋਵਾਨੋਵਿਚ ਜਿੱਥੇ ਵੀ ਗਈ ਉੱਥੇ ਹੀ ਕੰਮ ਖ਼ਰਾਬ ਕੀਤਾ, ਉਨ੍ਹਾਂ ਨੇ ਸੋਮਾਲੀਆ ਤੋਂ ਸ਼ੁਰੂ ਕੀਤਾ ਤੇ ਉੱਥੇ ਕੀ ਹੋਇਆ?"
ਮੈਰੀ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆ, ਇਸ ਨੂੰ 'ਬੇਹੱਦ ਡਰਾਵਨਾ' ਦੱਸਿਆ ਹੈ।
ਇਸ ਤੋਂ ਬਾਅਦ ਟਰੰਪ ਨੇ ਫਿਰ ਟਵੀਟ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਟਵੀਟ ਡਰਾਉਣ ਲਈ ਨਹੀਂ ਸੀ।
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਮਹਾਂਦੋਸ਼ ਦੀ ਸੁਣਵਾਈ ਦਾ ਇੱਕ ਹਿੱਸਾ ਵੇਖਿਆ ਸੀ ਅਤੇ ਉਹ "ਬਦਨਾਮੀ" ਵਾਂਗ ਸੀ।
ਅਮਰੀਕੀ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਂਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਬੁੱਧਵਾਰ ਨੂੰ ਵਾਸ਼ਿੰਗਟਨ 'ਚ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ-
ਸੁਣਵਾਈ ਵੇਲੇ ਕੀ ਹੋਇਆ?
ਜਦੋਂ ਮੈਰੀ ਆਪਣੀ ਗਵਾਹੀ ਦੇ ਰਹੀ ਸੀ ਤਾਂ ਚੇਅਰਮੈਨ ਐਡਮ ਸ਼ਿਫ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਆਲੋਚਨਾ ਲਈ ਸਾਵਧਾਨ ਕੀਤਾ ।
ਟਰੰਪ ਦੇ ਵੱਲੋਂ ਕੀਤੇ ਗਏ ਟਵੀਟ, ਜਿਸ ਵਿੱਚ ਉਨ੍ਹਾਂ ਨੇ ਮੈਰੀ 'ਤੇ ਸੋਮਾਲੀਆ 'ਚ ਤਰਥੱਲੀ ਮਚਾਉਣ ਲਈ ਇਲਜ਼ਾਮ ਲਗਾਇਆ ਸੀ, ਦੇ ਜਵਾਬ ਵਿੱਚ ਮੈਰੀ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਮੇਰੇ ਕੋਲ ਅਜਿਹੀਆਂ ਸ਼ਕਤੀਆਂ ਸਨ, ਨਾ ਕਿ ਮੋਗਾਦਿਸ਼ੂ 'ਚ, ਨਾ ਹੀ ਸੋਮਾਲੀਆ 'ਚ ਤੇ ਨਾ ਹੀ ਕਿਸੇ ਹੋਰ ਥਾਂ।"
ਉਨ੍ਹਾਂ ਦੀ ਪ੍ਰਤਿਕਿਰਿਆ ਨੂੰ ਸੁਣਵਾਈ ਦੌਰਾਨ ਟੈਲੀਵਿਜ਼ਨ 'ਤੇ ਲਾਈਵ ਦਿਖਾਇਆ ਗਿਆ।
ਮਹਾਂਦੋਸ਼ ਦੀ ਜਾਂਚ ਦੀ ਨਿਗਰਾਨੀ ਕਰਨ ਵਾਲੇ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਸ਼ਿਫ ਨੇ ਕਿਹਾ ਕਿ ਰਾਸ਼ਟਰਪਤੀ ਦੇ ਟਵੀਟ ਨੂੰ ਗਵਾਹ ਨੂੰ ਡਰਾਉਣ ਵਜੋਂ ਲਿਆ ਜਾ ਸਕਦਾ ਹੈ।
ਟਰੰਪ ਖ਼ਿਲਾਫ਼ ਕੀ ਹੈ ਮਾਮਲਾ?
ਰਾਸ਼ਟਰਪਤੀ ਡੌਨਲਡ ਟਰੰਪ 'ਤੇ ਆਪਣੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਆਪਣੇ ਸਿਆਸੀ ਵਿਰੋਧੀ ਜੋ ਬਾਈਡਨ ਦੇ ਖ਼ਿਲਾਫ਼ ਸਾਜਿਸ਼ ਦਾ ਇਲਜ਼ਾਮ ਲਗਾਇਆ ਗਿਆ ਹੈ।
ਟਰੰਪ 'ਤੇ ਇਲਜ਼ਾਮ ਹਨ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਦੇ ਨਾਲ ਫੋਨ 'ਤੇ ਹੋਈ ਇਸ ਗੱਲਬਾਤ 'ਚ ਉਨ੍ਹਾਂ ਨੇ ਜ਼ੇਲੇਨਸਕੀ 'ਤੇ ਦਬਾਅ ਪਾਇਆ ਸੀ ਕਿ ਜੋ ਬਾਈਡਨ ਅਤੇ ਉਨ੍ਹਾਂ ਦੇ ਬੇਟੇ ਜੋ ਹੰਟਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਕਰਵਾਉਣ।
ਹੰਟਰ ਨੇ ਯੂਕਰੇਨ ਦੀ ਇੱਕ ਕੰਪਨੀ ਨਾਲ ਕੰਮ ਕੀਤਾ ਸੀ ਜਦੋਂ ਜੋ ਬਾਈਡਨ ਅਮਰੀਕਾ ਦੇ ਉਪ-ਰਾਸ਼ਟਰਪਤੀ ਸਨ।
ਇਲਜ਼ਾਮ ਹਨ ਕਿ ਟਰੰਪ ਨੇ ਆਪਣੀ ਗੱਲ ਮਨਵਾਉਣ ਲਈ ਯੂਕਰੇਨ ਦੇ ਰਾਸ਼ਟਰਪਤੀ ਨੂੰ ਅਮਰੀਕੀ ਫੌਜੀ ਮਦਦ ਦੇਣ ਵਿੱਚ ਅੜਿੱਕਾ ਪਾਉਣ ਦੀ ਗੱਲ ਕਹੀ।
https://www.youtube.com/watch?v=t58Lr_r3X1Y&t=6s
ਇਹ ਗੱਲ ਕਿਵੇਂ ਸਾਹਮਣੇ ਆਈ?
ਇੱਕ ਅਣਪਛਾਤੇ ਖੁਫ਼ੀਆ ਵਿਭਾਗ ਦੇ ਇੱਕ ਅਫਸਰ ਨੇ ਯੂਕਰੇਨ ਦੇ ਰਾਸ਼ਟਰਪਤੀ ਅਤੇ ਟਰੰਪ ਵਿਚਾਲੇ 25 ਜੁਲਾਈ ਨੂੰ ਹੋਈ ਫੋਨ ਉੱਤੇ ਗੱਲਬਾਤ ਬਾਰੇ ਇੱਕ ਚਿੱਠੀ ਲਿਖੀ ਸੀ।
ਉਸ ਕਥਿਤ ਗੱਲਬਾਤ ਵਿੱਚ ਖੁਲਾਸਾ ਹੋਇਆ ਸੀ ਕਿ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਕਥਿਤ ਭ੍ਰਿਸ਼ਟਾਚਾਰ ਦੇ ਜੋ ਇਲਜ਼ਾਮ ਲੱਗੇ ਹਨ ਉਸ ਤਹਿਤ ਜੋ ਬਾਈਡਨ ਅਤੇ ਹੰਟਰ ਬਾਈਡਨ ਖਿਲਾਫ ਜਾਂਚ ਕਰਵਾਈ ਜਾਵੇ।
ਇਹ ਫੋਨ ਕਾਲ ਟਰੰਪ ਵੱਲੋਂ ਯੂਕਰੇਨ ਨੂੰ ਦਿੱਤੀ ਜਾਂਦੀ ਕਰੋੜਾਂ ਡਾਲਰ ਦੀ ਅਮਰੀਕੀ ਫੌਜੀ ਮਦਦ ਵਿੱਚ ਵਿਘਨ ਪਾਉਣ ਦੇ ਤੁਰੰਤ ਬਾਅਦ ਆਈ।
ਅਮਰੀਕੀ ਰਾਜਦੂਤ ਬਿਲ ਟੇਲਰ ਨੇ ਵੀ ਖੁਲਾਸਾ ਕੀਤਾ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਮੁੱਖ ਲੋਕਤਾਂਤਰਿਕ ਵਿਰੋਧੀ ਜੋ ਬਾਈਡਨ ਖ਼ਿਲਾਫ਼ ਜਾਂਚ ਕਰਨ ਲਈ ਕਿਹਾ ਸੀ।
ਯੂਕਰੇਨ ਵਿੱਚ ਅਮਰੀਕੀ ਅੰਬੈਸਡਰ ਬਿਲ ਟੇਲਰ ਨੇ ਟਰੰਪ ਖ਼ਿਲਾਫ਼ ਚਲ ਰਹੀ ਮਹਾਂਦੋਸ਼ ਦੀ ਜਨਤਕ ਸੁਣਵਾਈ ਦੌਰਾਨ ਕਿਹਾ ਕਿ ਮੇਰੇ ਸਟਾਫ ਦੇ ਇੱਕ ਮੈਂਬਰ ਨੂੰ ਕਿਹਾ ਗਿਆ ਸੀ ਕਿ ਟਰੰਪ ਜੋ ਬਾਈਡਨ ਖਿਲਾਫ਼ ਜਾਂਚ ਅੱਗੇ ਵਧਾਉਣ ਨੂੰ ਲੈ ਕੇ ਉਤਸੁਕ ਸਨ। ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਤੋਂ ਇਨਕਾਰ ਕੀਤਾ ਹੈ।
https://www.youtube.com/watch?v=N7HEqRiHG5k
ਡੌਨਲਡ ਟਰੰਪ ਦਾ ਇਲਜ਼ਾਮਾਂ ਬਾਰੇ ਕੀ ਕਹਿਣਾ ਹੈ
ਟਰੰਪ ਨੇ ਅਜਿਹੀ ਕਿਸੇ ਵੀ ਇਲਜ਼ਾਮ ਤੋਂ ਆਪਣਾ ਬਚਾਅ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਖਿਲਾਫ਼ ਮਹਾਂਦੋਸ਼ ਦੀ ਕਾਰਵਾਈ ਡੈਮੋਕਰੇਟਿਕ ਪਾਰਟੀ ਅਤੇ ਮੀਡੀਆ ਦੇ ਕੁਝ ਅਨਸਰਾਂ ਦੀ 'ਬਦਨਾਮ ਕਰਨ ਦੀ ਸਾਜਿਸ਼' ਹੈ।
ਰਿਪਬਲਿਕਨ ਪਾਰਟੀ ਆਪਣਾ ਬਚਾਅ ਇੰਝ ਕਰਦੀ ਹੈ
- ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਉੱਪਰ ਕੋਈ ਦਬਾਅ ਨਹੀਂ ਸੀ।
- ਯੂਕਰੇਨ ਨੂੰ ਤਾਂ ਪਤਾ ਹੀ ਨਹੀਂ ਕਿ ਮਦਦ ਵਾਪਸ ਲੈਣ ਦੀ ਗੱਲ ਹੋਈ ਹੈ।
- ਆਖਿਰਕਾਰ ਫੌਜੀ ਮਦਦ ਮੁਹੱਈਆ ਕਰਵਾ ਦਿੱਤੀ ਗਈ ਸੀ।
https://www.youtube.com/watch?v=4rqZPn9obpE
ਮਹਾਂਦੋਸ਼ ਦੀ ਪ੍ਰਕਿਰਿਆ
ਕੁਝ ਲੋਕਾਂ ਨੂੰ ਲਗਦਾ ਹੈ ਕਿ ਇਸ ਵਿੱਚ ਰਾਸ਼ਟਰਪਤੀ ਨੂੰ ਹਟਾਉਣਾ ਹੁੰਦਾ ਹੈ ਪਰ ਅਸਲ ਵਿੱਚ ਇਹ ਦੋ ਗੇੜ ਵਿੱਚ ਹੋਣ ਵਾਲੀ ਪ੍ਰਕਿਰਿਆ ਹੈ ਜਿਸ ਨੂੰ ਕਾਂਗਰਸ ਦੇ ਦੋ ਸਦਨ ਅੰਜਾਮ ਦਿੰਦੇ ਹਨ। ਇਸ ਵਿੱਚ ਮਹਾਂਦੋਸ਼ ਪਹਿਲਾ ਗੇੜ ਹੈ ਅਤੇ ਸਿਆਸੀ ਪ੍ਰਕਿਰਿਆ ਦੂਜਾ ਗੇੜ ਹੈ।
ਪਹਿਲੇ ਗੇੜ 'ਚ ਹੇਠਲੇ ਸਦਨ ਯਾਨਿ ਹਾਊਸ ਆਫ ਰਿਪ੍ਰੇਜ਼ੇਨਟੇਟਿਵਸ ਦੇ ਨੇਤਾ ਰਾਸ਼ਟਰਪਤੀ 'ਤੇ ਲੱਗੇ ਇਲਜ਼ਾਮਾਂ ਨੂੰ ਦੇਖਦੇ ਹਨ ਅਤੇ ਤੈਅ ਕਰਦੇ ਹਨ ਕਿ ਰਾਸ਼ਟਰਪਤੀ 'ਤੇ ਰਸਮੀ ਤੌਰ 'ਤੇ ਇਲਜ਼ਾਮ ਲਗਾਉਣਗੇ ਜਾਂ ਨਹੀਂ। ਇਸ ਨੂੰ ਕਿਹਾ ਜਾਂਦਾ ਹੈ, "ਮਹਾਂਦੋਸ਼ ਦੇ ਇਲਜ਼ਾਮਾਂ ਦੀ ਜਾਂਚ ਅੱਗੇ ਵਧਾਉਣਾ।"
ਇਹ ਵੀ ਪੜ੍ਹੋ-
ਇਸ ਤੋਂ ਬਾਅਦ ਉਪਰੀ ਸਦਨ, ਸੇਨੈਟ ਇਸ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਜਾਂਚ ਕਰਦਾ ਹੈ ਕਿ ਰਾਸ਼ਟਰਪਟੀ ਦੋਸ਼ੀ ਹਨ ਜਾਂ ਨਹੀਂ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੇ ਅਹੁਦਾ ਛੱਡਣਾ ਹੁੰਦਾ ਹੈ ਅਤੇ ਉਨ੍ਹਾਂ ਦੀ ਥਾਂ ਉੱਪ ਰਾਸ਼ਟਰਪਤੀ ਨੂੰ ਕਾਰਜਭਾਰ ਸੰਭਾਲਦੇ ਹਨ।
ਟਰੰਪ ਦੇ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੇਠਲੇ ਸਦਨ ਯਾਨਿ ਹਾਊਸ ਆਫ ਰਿਪ੍ਰੇਜ਼ੇਨੇਟੇਟਿਵਸ 'ਚ ਮਹਾਂਦੋਸ਼ ਪਾਸ ਹੋ ਸਕਦਾ ਹੈ ਪਰ ਸੈਨੈਟ 'ਚ ਇਸ ਨੂੰ ਪਾਸ ਕਰਵਾਉਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ ਅਤੇ ਇੱਥੇ ਰਿਪਬਲੀਕਨ ਦਾ ਵੱਡਾ ਬਹੁਮਤ ਹੈ (ਟਰੰਪ ਰਿਪਬਲੀਕਨ ਰਾਸ਼ਟਰਪਤੀ ਹਨ।)
ਇਹ ਵੀ ਪੜ੍ਹੋ
ਕਿੰਨੇ ਰਾਸ਼ਟਰਪਤੀਆਂ ਖ਼ਿਲਾਫ਼ ਲਗਾਇਆ ਗਿਆ ਹੈ ਮਹਾਂਦੋਸ਼?
ਅਮਰੀਕਾ ਦੇ ਇਤਿਹਾਸ 'ਚ ਕੇਵਲ ਦੋ ਰਾਸ਼ਟਰਪਤੀਆਂ, 1886 'ਚ ਐਂਡ੍ਰਿਊ ਜੌਨਸਨ ਅਤੇ 1998 ਵਿੱਚ ਬਿਲ ਕਲਿੰਟਨ ਖ਼ਿਲਾਫ ਮਹਾਂਦੋਸ਼ ਲਗਾਇਆ ਗਿਆ ਸੀ ਪਰ ਉਨ੍ਹਾਂ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾ ਸਕਿਆ।
1974 'ਚ ਰਾਸ਼ਟਰਪਤੀ ਰਿਚਰਡ ਨਿਕਸਨ 'ਤੇ ਆਪਣੇ ਇੱਕ ਵਿਰੋਧੀ ਦੀ ਜਾਸੂਸੀ ਕਰਵਾਉਣ ਦਾ ਇਲਜ਼ਾਮ ਲੱਗਾ ਸੀ। ਇਸ ਨੂੰ ਵਾਟਰਗੇਟ ਸਕੈਂਡਲ ਦਾ ਨਾਮ ਦਿੱਤਾ ਗਿਆ ਸੀ।
ਪਰ ਮਹਾਂਦੋਸ਼ ਚੱਲਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਮਾਮਲਾ ਸੈਨੈਟ ਤੱਕ ਪਹੁੰਚੇਗਾ ਅਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪੈ ਸਕਦਾ ਹੈ।
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=XvH1x2JBKQo
https://www.youtube.com/watch?v=YO3sOKhov5k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਅਯੁੱਧਿਆ ਮਾਮਲੇ ''ਤੇ ਫੈਸਲਾ ਕਾਂਗਰਸ ਨੂੰ ਕਿਉਂ ਸਵੀਕਾਰ ਕਰਨਾ ਪਿਆ?- ਨਜ਼ਰੀਆ
NEXT STORY