ਮਹਾਰਾਸ਼ਟਰ ਦੇ ਸਿਆਸੀ ਡਰਾਮੇ ਤੋਂ ਬਾਅਦ ਅਮਿਤ ਸ਼ਾਹ ਦੇ ਚਾਣਕਿਆ ਹੋਣ ਅਕਸ ਟੁੱਟਿਆ ਤੇ ਵਕਾਰ ਅਤੇ ਦੇਵੇਂਦਰ ਫਡਣਵੀਸ ਦੀ ਸਿਆਸੀ ਸੂਝਬੂਝ ਨੂੰ ਵੱਡਾ ਧੱਕਾ ਲੱਗਿਆ ਹੈ।
ਮੰਗਲਵਾਰ ਸਵੇਰੇ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਬੁੱਧਵਾਰ ਨੂੰ ਭਾਜਪਾ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰੇਗੀ। ਫਿਰ ਕੁਝ ਹੀ ਘੰਟਿਆਂ ਵਿੱਚ ਪਾਸਾ ਪਲਟਿਆਂ ਤੇ ਭਾਜਪਾ ਦਾ ਸਾਥ ਦੇਣ ਵਾਲੇ ਐੱਨਸੀਪੀ ਆਗੂ ਅਜੀਤ ਪਵਾਰ ਨੇ ਉੱਪ-ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਇਸ ਤੋਂ ਇੱਕ ਘੰਟੇ ਦੇ ਅੰਦਰ ਹੀ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਪ੍ਰੈੱਸ ਨੂੰ ਸਪਸ਼ਟ ਕਰ ਦਿੱਤਾ ਕਿ ਉਹ ਵਿਰੋਧੀ ਧਿਰ ਵਿੱਚ ਬੈਠਣ ਨੂੰ ਤਿਆਰ ਹਨ।
ਉਸ ਤੋਂ ਫੌਰੀ ਬਾਅਦ ਉਹ ਰਾਜ ਭਵਨ ਗਏ ਤੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਆਪਣਾ ਅਸਤੀਫ਼ਾ ਦੇ ਆਏ।
ਮਹਾਰਾਸ਼ਟਰ ਵਿੱਚ ਪਿਛਲੇ ਹਫ਼ਤੇ ਵਾਪਰੇ ਦਿਲਚਸਪ ਘਟਨਾਕ੍ਰਮ ਤੋਂ ਇਹ ਤਾਂ ਸਾਬਤ ਹੁੰਦਾ ਹੈ ਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੈ।
ਇਸੇ ਦੌਰਾਨ ਅਹਿਮ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੋਆ, ਮਣੀਪੁਰ ਤੇ ਹਰਿਆਣੇ ਵਿੱਚ ਸਰਕਾਰ ਬਣਾਉਣ ਵਾਲੀ ਭਾਜਪਾ ਤੋਂ ਮਹਾਰਾਸ਼ਟਰ ਵਿਚ ਆਖ਼ਰ ਕੁਤਾਹੀ ਕਿੱਥੇ ਹੋ ਗਈ।
ਇਹ ਵੀ ਪੜ੍ਹੋ:
ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਨੇ ਸੀਨੀਆਰ ਪੱਤਰਕਾਰ ਪ੍ਰਦੀਪ ਸਿੰਘ ਨਾਲ ਇਸ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਭਾਜਪਾ ਦੀ ਸਭ ਤੋਂ ਵੱਡੀ ਗਲਤੀ ਹੈ।
https://twitter.com/ANI/status/1199282822353022976
ਪ੍ਰਦੀਪ ਸਿੰਘ ਦਾ ਨਜ਼ਰੀਆ
ਚੋਣ ਨਤੀਜੇ ਆਉਣ ਤੋਂ ਬਾਅਦ ਸਪੱਸ਼ਟ ਸੀ ਕਿ ਬਹੁਮਤ ਭਾਜਪਾ-ਸ਼ਿਵਸੈਨਾ ਨੂੰ ਮਿਲਿਆ ਸੀ। ਫਿਰ ਜਦੋਂ ਸ਼ਿਵਸੈਨਾ ਪਿੱਛੇ ਹਟ ਗਈ ਤਾਂ ਭਾਜਪਾ ਨੇ ਕੋਈ ਯਤਨ ਨਹੀਂ ਕੀਤਾ ਤੇ ਰਾਜਪਾਲ ਨੂੰ ਕਹਿ ਦਿੱਤਾ ਕਿ ਉਹ ਸਰਕਾਰ ਨਹੀਂ ਬਣਾ ਸਕਦੀ।
ਇਸ ਤੋਂ ਬਾਅਦ ਮਹਾਰਾਸ਼ਟਰ ਤੇ ਦੇਸ਼ ਵਿੱਚ ਭਾਜਪਾ ਲਈ ਇੱਕ ਹਮਦਰਦੀ ਸੀ ਕਿ ਉਸ ਦਾ ਵਿਹਾਰ ਠੀਕ ਹੈ ਪਰ ਅਜੀਤ ਪਵਾਰ ਨਾਲ ਹੱਥ ਮਿਲਾ ਕੇ ਪਾਰਟੀ ਨੇ ਉਹ ਹਮਦਰਦੀ ਗੁਆ ਲਈ।
ਇਸ ਦੇ ਨਾਲ ਹੀ ਅਮਿਤ ਸ਼ਾਹ ਦੇ ਚਾਣਕਿਆ ਹੋਣ ਅਕਸ ਵੀ ਟੁੱਟ ਗਿਆ।
ਇਸ ਤੋਂ ਬਾਅਦ ਭਾਜਪਾ ਨੂੰ "ਨਾ ਖ਼ੁਦਾ ਹੀ ਮਿਲਿਆ ਨਾ ਵਿਸਾਲੇ ਸਨਮ", ਭਾਵ ਭਾਜਪਾ ਕਿਸੇ ਪਾਸੇ ਜੋਗੀ ਨਾ ਰਹੀ।
ਭਾਜਪਾ ਇਹ ਅੰਦਾਜ਼ਾ ਨਹੀਂ ਲਾ ਸਕੀ ਕਿ ਅਜੀਤ ਪਵਾਰ ਨਾਲ ਅਸਲ ਵਿੱਚ ਕਿੰਨੇ ਵਿਧਾਇਕ ਹਨ।
ਪਹਿਲੀ ਗਲਤੀ—ਐੱਨਸੀਪੀ ਤੋਂ ਦੂਰੀ ਬਣਾਈ
ਲੋਕ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ ਨੂੰ ਦੇਖੀਏ ਤਾਂ ਭਾਜਪਾ ਦੀ ਪਹਿਲੀ ਗਲਤੀ ਸ਼ਰਦ ਪਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਨੋਟਿਸ ਭੇਜਣਾ ਸੀ।
ਇਸ ਮਾਮਲੇ ਵਿੱਚ ਤਤਕਾਲੀ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਮੀਡੀਆ ਦੇ ਸਾਹਮਣੇ ਆ ਕੇ ਦੱਸਣਾ ਪਿਆ ਕਿ ਸੂਬਾ ਸਰਕਾਰ ਬਦਲਾਖੋਰੀ ਦੀ ਭਾਵਾਨਾ ਨਾਲ ਕੰਮ ਨਹੀਂ ਕਰ ਰਹੀ ਹੈ।
ਸ਼ਰਦ ਪਵਾਰ ਦੀ ਐੱਨਸੀਪੀ ਅਜਿਹੀ ਪਾਰਟੀ ਸੀ ਜੋ ਸੂਬੇ ਵਿੱਚ ਬਫ਼ਰ ਵਾਂਗ ਕੰਮ ਕਰ ਰਹੀ ਸੀ। ਜਦੋਂ ਸ਼ਿਵਸੈਨਾ ਦਾ ਦਬਾਅ ਭਾਜਪਾ 'ਤੇ ਹੁੰਦਾ ਤਾਂ ਉਹ ਇਸ ਦੇ ਬਚਾਅ ਵਿੱਚ ਆ ਖੜ੍ਹਦੀ।
2014 ਵਿੱਚ ਜਦੋਂ ਭਾਜਪਾ ਨੂੰ ਬਹੁਮਤ ਸਾਬਤ ਕਰਨ ਦੀ ਲੋੜ ਪਈ ਤਾਂ ਐੱਨਸੀਪੀ ਨੇ ਬਾਹਰੋਂ ਹਮਾਇਤ ਦਿੱਤੀ।
ਭਾਜਪਾ ਨੇ ਚੋਣਾਂ ਦੌਰਾਨ ਉਹ ਪੁਲ ਨਸ਼ਟ ਕਰ ਲਿਆ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ |
---|
ਕੁੱਲ ਸੀਟਾਂ | 288 |
ਬਹੁਮਤ ਦਾ ਅੰਕੜਾ | 145 |
ਭਾਜਪਾ | 105 |
ਸ਼ਿਵਸੇਨਾ | 56 |
ਐੱਨਸੀਪੀ | 54 |
ਕਾਂਗਰਸ | 44 |
ਅਜ਼ਾਦ | 44 |
ਹੋਰ | 17 |
ਦੂਜੀ ਗਲਤੀ— ਅਜੀਤ ਪਵਾਰ 'ਤੇ ਭਰੋਸਾ
ਭਾਜਪਾ ਨੇ ਉਸ ਵਿਅਕਤੀ ਉੱਤੇ ਭਰੋਸਾ ਕੀਤਾ, ਜਿਸ ਖ਼ਿਲਾਫ਼ ਉਹ ਪੰਜ ਸਾਲ ਜਾਂਚਾਂ ਕਰਵਾਉਂਦੀ ਰਹੀ ਤੇ ਭ੍ਰਿਸ਼ਟਾਚਾਰੀ ਦੱਸਦੀ ਰਹੀ।
ਉਨ੍ਹਾਂ ਨੇ ਇੱਕ ਕਿਸਮ ਦੀ ਚੋਰੀ ਕੀਤੀ ਹੋਈ ਚਿੱਠੀ 'ਤੇ ਭਰੋਸਾ ਕੀਤਾ।
ਭਾਜਪਾ ਇਹ ਅੰਦਾਜ਼ਾ ਨਹੀਂ ਲਾ ਸਕੀ ਕਿ ਅਜੀਤ ਪਵਾਰ ਨਾਲ ਅਸਲ ਵਿੱਚ ਕਿੰਨੇ ਵਿਧਾਇਕ ਹਨ।
ਭਾਜਪਾ ਨੂੰ ਇੱਕ ਵੱਡੀ ਕੁਤਾਹੀ ਸ਼ਰਦ ਪਵਾਰ ਤੇ ਅਜੀਤ ਪਵਾਰ ਦੇ ਸੰਬੰਧਾਂ ਨੂੰ ਸਮਝਣ ਵਿੱਚ ਕੀਤੀ।
ਪਾਰਟੀ ਕੋਲ ਕੋਈ ਬਦਲਵੀਂ ਯੋਜਨਾ ਨਹੀਂ ਸੀ। ਅਜੀਤ ਪਵਾਰ ਜਿੰਨੇ ਵਿਧਾਇਕਾਂ ਦਾ ਦਾਅਵਾ ਕਰ ਰਹੇ ਸਨ, ਜੇ ਓਨੇਂ ਨਾ ਲਿਆ ਸਕੇ, ਇਸ ਲਈ ਕੋਈ ਤਿਆਰੀ ਨਹੀਂ ਕੀਤੀ।
ਤੀਜੀ ਗਲਤੀ— ਪਵਾਰ ਪਰਿਵਾਰ ਨੂੰ ਸਮਝ ਨਹੀਂ ਸਕੀ
ਇੱਕ ਵੱਡੀ ਕੁਤਾਹੀ ਸ਼ਰਦ ਪਵਾਰ ਤੇ ਅਜੀਤ ਪਵਾਰ ਦੇ ਸੰਬੰਧਾਂ ਨੂੰ ਸਮਝਣ ਵਿੱਚ ਕੀਤੀ। ਉਹ ਦੋਵੇਂ ਇੱਕੋ ਪਰਿਵਾਰ ਦੇ ਮੈਂਬਰ ਹਨ।
ਭਾਜਪਾ ਨੇ ਸਮਝਿਆ ਸਰਕਾਰ ’ਚ ਆਉਣ ਲਈ ਇਹ ਪਰਿਵਾਰ ਟੁੱਟ ਜਾਵੇਗਾ।
ਭਾਜਪਾ ਨੇ ਇਹ ਨਹੀਂ ਸਮਝਿਆ ਕਿ ਪਰਿਵਾਰ ਨਾਲ ਬੰਦੇ ਦਾ ਭਾਵੁਕ ਲਗਾਅ ਹੁੰਦਾ ਹੈ ਜੋ ਵੱਖ ਹੋਣ ਵਾਲੇ ਬੰਦੇ 'ਤੇ ਬਹੁਤ ਜ਼ਿਆਦਾ ਮਾਨਸਿਕ ਬੋਝ ਪਾਉਂਦਾ ਹੈ।
ਅਜੀਤ ਪਵਾਰ ਤੇ ਸ਼ਰਦ ਪਵਾਰ ਚਾਚਾ ਭਤੀਜਾ ਹਨ।
ਅਜੀਤ ਪਵਾਰ ਨੂੰ ਪਰਿਵਾਰ ਵਾਲਿਆਂ ਲਈ ਸਮਝਾਉਣਾ ਇਸ ਲਈ ਵੀ ਸੌਖਾ ਸੀ ਕਿਉਂਕਿ ਉਪ-ਮੁੱਖ ਮੰਤਰੀ ਤਾਂ ਉਹ ਐੱਨਸੀਪੀ-ਸ਼ਿਵਸੈਨਾ ਸਰਕਾਰ ਵਿੱਚ ਵੀ ਬਣ ਜਾਂਦੇ ਭਾਜਪਾ ਨਾਲ ਜਾ ਕੇ ਕੀ ਲਾਭ ਹੋਣਾ ਸੀ।
ਇਸ ਲਈ ਪਰਿਵਾਰ ਵੀ ਤੋੜੋਂ, ਪਾਰਟੀ ਵੀ ਤੋੜੋਂ ਤੇ ਜੋ ਮਿਲ ਰਿਹਾ ਹੈ ਉਹ ਕੋਈ ਬਹੁਤਾ ਵੱਡਾ ਵੀ ਨਹੀਂ ਹੈ। ਅਜੀਤ ਲਈ ਇਹ ਕੋਈ ਲਾਹੇ ਦਾ ਸੌਦਾ ਨਹੀਂ ਸੀ।
ਚੌਥੀ ਗਲਤੀ—ਸ਼ਰਦ ਪਵਾਰ ਦੀ ਪਕੜ ਨੂੰ ਘੱਟ ਸਮਝਣਾ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨੋਟਿਸ ਦੀ ਜੋ ਪ੍ਰਤੀਕਿਰਿਆ ਸ਼ਰਦ ਪਵਾਰ ਨੇ ਕੀਤੀ, ਉਸ ਨਾਲ ਭਾਜਪਾ ਨੂੰ 15-20 ਸੀਟਾਂ ਦ ਘਾਟਾ ਹੋਇਆ।
ਪਵਾਰ ਸਾਲ 1978 ਵਿੱਚ 35 ਸਾਲਾਂ ਦੀ ਉਮਰੇ ਕਾਂਗਰਸ ਤੋਂ ਵੱਖ ਹੋ ਗਏ ਤੇ ਮੁੱਖ ਮੰਤਰੀ ਬਣ ਗਏ।
ਮਹਾਰਾਸ਼ਟਰ ਤੇ ਖ਼ਾਸ ਕਰਕੇ ਮਰਾਠਾ ਸਿਆਸਤ ਵਿੱਚ ਸ਼ਰਦ ਪਵਾਰ ਵੱਡੇ ਆਗੂ ਹਨ। ਇਸ ਵਿੱਚ ਕੋਈ ਦੋ ਰਾਇ ਨਹੀਂ ਤੇ ਇਹ ਉਨ੍ਹਾਂ ਨੇ ਸਾਬਤ ਵੀ ਕਰ ਦਿੱਤਾ ਪਰ ਭਾਜਪਾ ਇਹ ਨਹੀਂ ਸਮਝ ਸਕੀ।
ਪਵਾਰ ਤੇ ਮੋਦੀ ਦੇ ਲੰਬੇ ਰਿਸ਼ਤੇ ਰਹੇ ਹਨ। ਮੋਦੀ ਆਪ ਮੰਨ ਚੁੱਕੇ ਹਨ ਕਿ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਉਹ ਸ਼ਰਦ ਪਵਾਰ ਨੂੰ ਫੋਨ ਕਰਦੇ ਸਨ ਤੇ ਪ੍ਰਸ਼ਾਸਨ ਵਾਲੇ ਮਸਲਿਆਂ ਵਿੱਚ ਸਲਾਹ ਲੈਂਦੇ ਸਨ।
ਹਾਲਾਂਕਿ ਇਸ ਦੋਸਤੀ ਦੇ ਟੁੱਟਣ ਦਾ ਕਾਰਨ ਹਾਲੇ ਸਮਝਣਾ ਮੁਸ਼ਕਲ ਹੈ।
ਪਵਾਰ ਇੱਕ ਵੱਖਰੀ ਸਿਆਸਤ ਲਈ ਜਾਣੇ ਜਾਂਦੇ ਹਨ। ਸਾਲ 1978 ਵਿੱਚ ਉਹ ਆਪਣੇ ਸਿਆਸੀ ਗੁਰੂ ਵਸੰਤਦਾਦਾ ਪਾਟਿਲ ਤੋਂ ਬਗਾਵਤ ਕਰਕੇ ਕਾਂਗਰਸ ਤੋਂ ਵੱਖ ਹੋ ਗਏ ਤੇ ਮੁੱਖ ਮੰਤਰੀ ਬਣ ਗਏ। ਉਸ ਸਮੇਂ ਉਹ 35 ਸਾਲਾਂ ਦੇ ਸਨ।
ਉਸ ਤੋਂ ਬਾਅਦ ਪਵਾਰ ਮਹਾਰਾਸ਼ਟਰ ਦੀ ਸਿਆਸਤ ਵਿੱਚ ਇੱਕ ਥੰਮ੍ਹ ਵਾਂਗ ਖੜ੍ਹ ਗਏ। ਕਦੇ ਕਾਂਗਰਸ ਵਿੱਚ ਆਏ ਕਦੇ ਗਏ, ਤਿੰਨ ਵਾਰ ਮੁੱਖ ਮੰਤਰੀ ਬਣੇ।
https://twitter.com/shilpakannan/status/1187359514040963072
ਉਨ੍ਹਾਂ ਨੂੰ ਆਪਣੀ ਪਾਰਟੀ ਬਣਾਇਆਂ ਦੋ ਦਹਾਕੇ ਹੋ ਗਏ ਹਨ ਤੇ ਪਾਰਟੀ ਹੁਣ ਸੂਬੇ ਵਿੱਚ ਕਾਂਗਰਸ ਨਾਲੋਂ ਵੱਡੀ ਪਾਰਟੀ ਬਣ ਚੁੱਕੀ ਹੈ। ਆਪਣੇ ਲੋਕ ਅਧਾਰ ਨੂੰ ਕਾਇਮ ਰੱਖਣ ਵਿੱਚ ਸਫ਼ਲ ਰਹੇ ਹਨ।
ਉਹ ਘਾਗ ਸਿਆਸਤਦਾਨਾਂ ਵਿੱਚੋਂ ਹਨ ਜੋ ਜਾਣਦੇ ਹਨ ਕੀ ਕਹਿਣਾ ਹੈ ਤੇ ਕੀ ਨਹੀਂ ਕਹਿਣਾ।
ਚੋਣਾਂ ਦੌਰਾਨ ਵੀ ਉਨ੍ਹਾਂ ਨੇ ਆਪਣਾ ਜੁਝਾਰੂਪੁਣਾ ਦਿਖਾਇਆ ਹੈ। ਮੀਂਹ ਵਿੱਚ ਖੜ੍ਹੇ ਹੋ ਕੇ ਉਨ੍ਹਾਂ ਦੀ ਭਾਸ਼ਨ ਦੇਣ ਦੀ ਤਸਵੀਰ ਨੇ ਚੋਣਾਂ ਦਾ ਰੁਖ ਬਦਲ ਦਿੱਤਾ।
ਪੰਜਵੀਂ ਗਲਤੀ—ਧੀਰਜ ਦਾ ਪੱਲਾ ਛੱਡਿਆ
https://twitter.com/CMOMaharashtra/status/1198086847026458624
ਸੂਬੇ ਵਿੱਚ ਸਰਕਾਰ ਬਣਾਉਣ ਲਈ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਸ਼ਾਮਲ ਕਰਨਾ ਵੱਡੀ ਕੁਤਾਹੀ ਸੀ।
ਜੇ ਇਹੀਂ ਕੰਮ ਸਰਲ ਤਰੀਕੇ ਨਾਲ ਹੁੰਦਾ—ਕੈਬਨਿਟ ਦੀ ਬੈਠਕ ਹੁੰਦੀ, ਜੋ ਰਾਸ਼ਟਰਪਤੀ ਰਾਜ ਖ਼ਤਮ ਕਰਨ ਦਾ ਫ਼ੈਸਲਾ ਕਰਦੀ ਅਤੇ ਫਿਰ ਸਹੁੰ ਚੁੱਕ ਸਮਾਗਮ ਹੁੰਦਾ ਤਾਂ ਪਾਰਟੀ ਦੀ ਬਦਨਾਮੀ ਘੱਟ ਹੁੰਦੀ।
ਫਿਲਹਾਲ ਤਾਂ ਇਹੀ ਚਰਚਾ ਹੋ ਰਹੀ ਹੈ ਕਿ ਅਜਿਹੀ ਕੀ ਕਾਹਲੀ ਸੀ ਕਿ ਸਾਰੇ ਕੰਮ ਅੱਧੀ ਰਾਤ ਨੂੰ ਹੀ ਹੋ ਗਏ। ਪ੍ਰਧਾਨ ਮੰਤਰੀ ਨੂੰ ਐਮਰਜੈਂਸੀ ਸ਼ਕਤੀਆਂ ਵਰਤਣੀਆਂ ਪਈਆਂ ਤੇ ਬਾਅਦ ਵਿੱਚ ਪਤਾ ਚੱਲਿਆ ਕਿ ਪਾਰਟੀ ਦੀ ਤਾਂ ਕੋਈ ਤਿਆਰੀ ਹੀ ਨਹੀਂ ਸੀ।
ਜੇ ਪ੍ਰਕਿਰਿਆ ਦਾ ਪਾਲਣ ਕੀਤਾ ਜਾਂਦਾ ਤਾਂ ਸ਼ਾਇਦ ਮਾਮਲਾ ਸੁਪਰੀਮ ਕੋਰਟ ਵੀ ਨਾ ਪਹੁੰਚਦਾ। ਅਦਾਲਤ ਵਿੱਚ ਐੱਨਸੀਪੀ, ਕਾਂਗਰਸ ਤੇ ਸ਼ਿਵਸੇਨਾ ਦਾ ਇਹੀ ਕਹਿਣਾ ਸੀ ਕਿ ਸਰਕਾਰ ਨੂੰ ਗਲਤ ਢੰਗ ਨਾਲ ਸਹੁੰ ਚੁਕਾਈ ਗਈ ਹੈ, ਇਸ ਲਈ ਇਸ ਨੂੰ ਭੰਗ ਕੀਤਾ ਜਾਵੇ।
ਛੇਵੀਂ ਗਲਤੀ— ਐੱਨਸੀਪੀ-ਕਾਂਗਰਸ-ਸ਼ਿਵ ਸੈਨਾ ਨੂੰ ਆਪ ਹੀ ਨੇੜੇ ਕਰ ਦਿੱਤਾ
ਭਾਜਪਾ ਨੇ ਇਨ੍ਹਾਂ ਤਿੰਨਾਂ ਪਾਰਟੀਆਂ ਨੂੰ ਭਰਭੂਰ ਮੌਕਾ ਦਿੱਤਾ ਕਿ ਉਹ ਆਪਣੇ ਆਪਸੀ ਮਤਭੇਦ ਭੁਲਾ ਕੇ ਇਕੱਠੀਆਂ ਹੋ ਜਾਣ ਤੇ ਭਾਜਪਾ ਨੂੰ ਟੱਕਰ ਦੇਣ।
ਉਨ੍ਹਾਂ ਕੋਲ ਇਸ ਤੋਂ ਇਲਾਵਾ ਹੋਰ ਕੋਈ ਰਾਹ ਵੀ ਨਹੀਂ ਸੀ ਰਿਹਾ ਕਿ ਉਹ ਇਕੱਠੀਆਂ ਹੋਣ ਕਿਉਂਕਿ ਹੁਣ ਉਨ੍ਹਾਂ ਦੇ ਵਜੂਦ 'ਤੇ ਸਵਾਲ ਖੜ੍ਹਾ ਹੋ ਗਿਆ ਸੀ।
ਜੇ ਭਾਜਪਾ ਸ਼ਿਵਸੇਨਾ, ਐੱਨਸੀਪੀ ਤੇ ਕਾਂਗਰਸ ਕੋਲ ਗੱਠਜੋੜ ਤੋਂ ਇਲਵਾ ਹੋਰ ਕੋਈ ਰਾਹ ਨਹੀਂ ਸੀ ਰਿਹਾ ਕਿਉਂਕਿ ਉਨ੍ਹਾਂ ਦੇ ਵਜੂਦ 'ਤੇ ਸਵਾਲ ਖੜ੍ਹਾ ਹੋ ਗਿਆ ਸੀ।
ਭਾਜਪਾ ਕੋਲ ਵੀ ਮੌਕਾ ਸੀ ਕਿ ਜੇ ਐੱਨਸੀਪੀ ਨਾਲ ਹੀ ਗੱਠਜੋੜ ਕਰਨਾ ਸੀ ਤਾਂ ਉਹ ਸਿੱਧੇ ਸ਼ਰਦ ਪਵਾਰ ਨਾਲ ਗੱਲ ਕਰਨੀ ਚਾਹੀਦੀ ਸੀ।
ਉਨ੍ਹਾਂ ਦੀਆਂ ਸ਼ਰਤਾਂ ਮੰਨ ਕੇ ਜੇ ਭਾਜਪਾ ਨੇ ਸਮਝੌਤਾ ਕੀਤਾ ਹੁੰਦਾ ਤਾਂ ਸਰਕਾਰ ਵੀ ਚਲਦੀ ਤੇ ਸ਼ਿਵਸੈਨਾ ਨੂੰ ਵੀ ਉਸ ਦੀ ਥਾਂ ਦਿਖਾ ਸਕਦੇ ਸਨ।
ਗ਼ਲਤੀ ਫਡਨਵੀਸ ਦੀ ਜਾਂ ਪਾਰਟੀ ਦੀ
ਮਹਾਰਾਸ਼ਟਰ ਵਿੱਚ ਭਾਜਪਾ ਦੀ ਹੋਣੀ ਲਈ ਮਹਿਜ਼ ਫਡਨਵੀਸ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਜੋ ਕੁਝ ਵੀ ਹੋਇਆ ਉਸ ਲਈ ਕੇਂਦਰੀ ਲੀਡਰਸ਼ਿਪ ਜਿੰਮੇਵਾਰ ਹੈ।
ਪਹਿਲਾਂ ਤਾਂ ਮਹਾਂਰਾਸ਼ਟਰ ਕੋਈ ਛੋਟਾ ਸੂਬਾ ਨਹੀਂ ਹੈ ਤੇ ਭਾਜਪਾ ਇਹੀ ਗਲਤੀ ਕਰਨਾਟਕ ਵਿੱਚ ਕਰ ਚੁੱਕੀ ਹੈ।
ਜੇ ਤੁਸੀਂ ਸ਼ਿਵਸੇਨਾ, ਐੱਨਸੀਪੀ ਤੇ ਕਾਂਗਰਸ ਦੀ ਸਰਕਾਰ ਬਣਨ ਦਿੰਦੇ ਤਾਂ ਇਹ ਸਰਕਾਰ ਆਪਣੀ ਅੰਦਰੂਨੀ ਫੁੱਟ ਕਾਰਨ ਹੀ ਟੁੱਟ ਜਾਂਦੀ ਅਤੇ ਭਾਜਪਾ ਲਈ ਸਥਿਤੀ ਹੋਰ ਠੀਕ ਹੋ ਜਾਂਦੀ।
ਜੇ ਮੁੜ ਚੋਣਾਂ ਹੁੰਦੀਆਂ ਤਾਂ ਵੀ ਭਾਜਪਾ ਨੂੰ ਲਾਭ ਪਹੁੰਚਦਾ ਤੇ ਜੇ ਨਾ ਹੁੰਦੇ ਤਾਂ ਵੀ ਭਾਜਪਾ ਨੂੰ ਹੀ ਫਾਇਦਾ ਹੋਣਾ ਸੀ ਪਰ ਹੁਣ ਜੋ ਕੁਝ ਵਾਪਰਿਆ ਉਸ ਵਿੱਚ ਸਿਰਫ਼ ਨੁਕਸਾਨ ਹੀ ਨੁਕਸਾਨ ਹੈ।
ਦੇਵੇਂਦਰ ਫਡਨਵੀਸ ਦੇ ਅਕਸ ਨੂੰ ਸਭ ਤੋਂ ਵੱਡੀ ਢਾਹ ਲੱਗੀ ਹੈ। ਜਿਨ੍ਹਾਂ ਨੂੰ ਮਹਾਂਰਾਸ਼ਟਰ ਤੋਂ ਪ੍ਰਧਾਨ ਮੰਤਰੀ ਵਜੋਂ ਦੇਖਿਆ ਜਾ ਰਿਹਾ ਸੀ।
ਉਹ ਭਾਜਪਾ ਦੇ ਸਾਰੇ ਮੁੱਖ ਮੰਤਰੀਆਂ ਨਾਲੋਂ ਬਿਹਤਰ ਹਨ ਤੇ ਦਿੱਲੀ ਦਰਬਾਰ ਦੇ ਵੀ ਨਜ਼ਦੀਕੀ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਤੋਂ ਜਿਹੋ-ਜਿਹੀ ਹਮਾਇਤ ਮਿਲ ਰਹੀ ਸੀ ਉਹ ਹੋਰ ਕਿਸੇ ਮੁੱਖ ਮੰਤਰੀ ਨੂੰ ਘੱਟ ਹੀ ਮਿਲਦੀ ਹੈ।
ਹੁਣ ਜੋ ਕੁਝ ਵੀ ਹੋਇਆ ਉਸ ਨਾਲ ਉਨ੍ਹਾਂ ਦੇ ਵਕਾਰ ਅਤੇ ਸਿਆਸੀ ਸੂਝਬੂਝ ਨੂੰ ਵੱਡਾ ਧੱਕਾ ਲੱਗਿਆ ਹੈ। ਇਸ ਪੂਰੇ ਘਟਨਾਕ੍ਰਮ ਵਿੱਚ ਉਹ ਕਿਸੇ ਨਾਲ ਵੀ ਤੇ ਕਿਸੇ ਵੀ ਕੀਮਤ 'ਤੇ ਸਮਝੌਤਾ ਕਰਕੇ ਸੱਤਾ ਹਾਸਲ ਕਰਨ ਦੇ ਚਾਹਵਾਨ ਆਗੂ ਵਜੋਂ ਉੱਭਰੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=Sd9sgTWfPks
https://www.youtube.com/watch?v=2_95VFt-B9w
https://www.youtube.com/watch?v=Rl583OHG7P8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਤਨਖਾਹੀਆ ਕਰਾਰ ਕਿਉਂ ਦਿੱਤਾ...
NEXT STORY