ਆਖ਼ਰੀ ਸਾਹਾਂ ਲੈ ਰਹੇ ਕਿਸੇ ਬਜ਼ੁਰਗ ਦੀ ਆਪਣੇ ਪਰਿਵਾਰ ਨਾਲ ਆਖ਼ਰੀ ਪੈਗ ਲਾਉਂਦੇ ਦੀ ਤਸਵੀਰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੂੰ ਕਿਉਂ ਖਿੱਚ ਪਾ ਰਹੀ ਹੈ
ਅਪੈਲਟਨ ਵਿਸਕਾਂਸਨ ਦੇ ਰਹਿਣ ਵਾਲੇ 87 ਸਾਲਾ ਅੱਲ ਨੋਰਬਰਟ ਸ਼ੈਮ, ਆਪਣੇ ਆਖਰੀ ਪਲਾਂ ਵਿੱਚ ਆਪਣੇ ਪਰਿਵਾਰ ਨਾਲ ਬੀਅਰ ਪੀਣੀ ਚਾਹੁੰਦੇ ਸਨ।
ਆਪਣੇ ਪਰਿਵਾਰ ਨਾਲ ਉਨ੍ਹਾਂ ਨੇ ਗੱਲਾਂ ਕੀਤੀਆਂ ਜਿਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਟੌਮ ਨੇ ਇੱਕ ਤਸਵੀਰ ਖਿੱਚੀ ਤੇ ਪਰਿਵਾਰ ਦੇ ਵਟਸਐਪ ਗਰੁੱਪ ਵਿੱਚ ਸਾਂਝੀ ਕੀਤੀ।
ਕੁਝ ਘੰਟਿਆਂ ਬਾਅਦ ਸ਼ੈਮ ਦੀ ਮੌਤ ਹੋ ਗਈ ਤੇ ਉਨ੍ਹਾਂ ਦੇ ਪੋਤੇ ਐਡਮ ਨੇ ਉਹ ਫ਼ੋਟੋ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਸਾਰਾ ਪਰਿਵਾਰ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਸੈਂਕੜੇ ਲੋਕਾਂ ਨੇ ਇਸ ਤਸਵੀਰ ਬਾਰੇ ਪ੍ਰਤੀਕਿਰਿਆ ਦਿੱਤੀ।
ਇਹ ਵੀ ਪੜ੍ਹੋ:
ਉਸ ਫੋਟੋ ਥੱਲੇ 4,000 ਤੋਂ ਵਧੇਰੇ ਕਮੈਂਟ ਆ ਗਏ ਸਨ ਤੇ 30000 ਵਾਰ ਰੀਟਵੀਟ ਕੀਤੀ ਗਈ। ਇਸ ਤੋਂ ਇਲਾਵਾ 3,17,000 ਜਣਿਆਂ ਨੇ ਸਿਰਫ਼ ਟਵਿੱਟਰ 'ਤੇ ਪੰਸਦ ਕੀਤਾ। ਇਸ ਤੋਂ ਬਾਅਦ ਇਹ ਤਸਵੀਰ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਵੀ ਪਹੁੰਚ ਗਈ।
ਐਡਮ ਨੇ ਦੱਸਿਆ, "ਮੇਰੇ ਪਿਤਾ ਆਪਣੀ ਜ਼ਿੰਦਗੀ ਵਿੱਚ ਤੰਦਰੁਸਤ ਹੀ ਰਹੇ ਸਨ ਪਰ ਪਿਛਲੇ ਐਤਵਾਰ ਉਹ ਹਸਪਤਾਲ ਵਿੱਚ ਸਨ ਜਦੋਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਬੱਸ ਹੁਣ ਅੰਤ ਸਮਾਂ ਆ ਗਿਆ ਹੈ।"
"ਉਨ੍ਹਾਂ ਨੇ ਸਾਨੂੰ ਦੱਸਣ ਲਈ ਸੋਮਵਾਰ ਨੂੰ ਆਪਣੇ ਕੋਲ ਬੁਲਾਇਆ। ਅਸੀਂ ਮੰਗਲਵਾਰ ਦੀ ਰਾਤ ਉਨ੍ਹਾਂ ਨਾਲ ਫੋਟੋ ਲਈ ਤੇ ਬੁੱਧਵਾਰ ਨੂੰ ਉਨ੍ਹਾਂ ਦੀ ਆਂਦਰਾਂ ਦੇ ਚੌਥੇ ਪੜਾਅ ਦੇ ਕੈਂਸਰ ਨਾਲ ਮੌਤ ਹੋ ਗਈ।
https://twitter.com/AdamSchemm/status/1197344727051505664
ਮੇਰੇ ਪਿਤਾ ਨੇ ਦੱਸਿਆ ਕਿ ਦਾਦਾ ਜੀ ਇੱਕ ਬੀਅਰ ਪੀਣੀ ਚਾਹੁੰਦੇ ਸਨ, ਹੁਣ ਜਦੋਂ ਮੈਂ ਫੋਟੋ ਦੇਖਦੀ ਹਾਂ ਤਾਂ ਮੈਨੂੰ ਸ਼ਾਂਤੀ ਮਿਲਦੀ ਹੈ।
"ਮੈਂ ਦੱਸ ਸਕਦੀ ਹਾਂ ਕਿ ਦਾਦਾ ਜੀ ਮੁਸਕਰਾ ਰਹੇ ਹਨ। ਉਹ ਆਪਣੇ ਮਨ ਦੀ ਮੁਰਾਦ ਪੂਰੀ ਕਰ ਰਹੇ ਹਨ।"
ਐਡਮ ਨੇ ਦੱਸਿਆ ਕਿ ਕੌੜੀ ਮਿੱਠੀ ਯਾਦ ਕਰਕੇ ਪਹਿਲਾਂ ਉਹ ਫੋਟੋ ਸੋਸ਼ਲ ਮੀਡੀਆ 'ਤੇ ਪਾਉਣ ਤੋਂ ਝਿਜਕ ਰਹੇ ਸਨ। "ਪਰ ਉਹ ਇੱਕ ਖ਼ੂਬਸੂਰਤ ਪਲ ਹੋਣ ਕਾਰਨ ਮੈਂ ਫੋਟੋ ਪੋਸਟ ਕਰ ਦਿੱਤੀ।"
ਮੈਂ ਦੇਖਣਾ ਚਾਹੁੰਦਾ ਸੀ ਕਿ ਫੋਟੋ ਕਿੱਡੀ ਕੁ ਦੂਰ ਜਾ ਸਕਦੀ ਹੈ।
https://twitter.com/RenBiggs/status/1197580991705075714
ਇੰਡਿਆਨਾਪੋਲਿਸ ਦੇ ਬੈੱਨ ਨੇ ਬੀਬੀਸੀ ਨੂੰ ਦੱਸਿਆ ਕਿ ਆਪਣੀ ਟਵਿੱਟਰ ਫੀਡ ’ਤੇ ਇਹ ਤਸਵੀਰ ਦੇਖ ਕੇ ਉਨ੍ਹਾਂ ਨੂੰ ਆਪਣੇ ਦਾਦੇ ਦੀ ਇੱਛਾ ਯਾਦ ਆ ਗਈ ਜਿਨ੍ਹਾਂ ਦੀ 2015 ਵਿੱਚ ਮੌਤ ਹੋ ਗਈ ਸੀ।
ਬੈੱਨ ਨੇ ਵੀ ਆਪਣੇ 86 ਸਾਲਾ ਦਾਦੇ ਦੀ ਆਖ਼ਰੀ ਸਮੇਂ ਬੀਅਰ ਤੇ ਸਿਗਾਰ ਪੀਂਦਿਆਂ ਦੀ ਫੋਟੋ ਪੋਸਟ ਕੀਤੀ।
ਬੈੱਨ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ ਨੂੰ ਅਲਜ਼ਾਇਮਰ ਰੋਗ ਸੀ।
"ਉਨ੍ਹਾਂ ਦੀ ਯਾਦਦਾਸ਼ਤ ਆਉਂਦੀ ਜਾਂਦੀ ਰਹਿੰਦੀ ਸੀ। ਅਖ਼ੀਰ ਮੈਂ ਤੇ ਮੇਰੇ ਪਿਤਾ ਨੇ ਉਨ੍ਹਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਦਾ ਫ਼ੈਸਲਾ ਕੀਤਾ।"
ਬੈੱਨ ਨੇ ਦੱਸਿਆ ਕਿ ਜਿਸ ਸ਼ਾਮ ਉਨ੍ਹਾਂ ਦੇ ਦਾਦੇ ਦੀ ਮੌਤ ਹੋਈ, ਉਨ੍ਹਾਂ ਦੇ ਪਿਤਾ ਤੇ ਭਰਾਵਾਂ ਨੇ ਉਨ੍ਹਾਂ ਦੇ ਜਾਣ ਤੇ ਜ਼ਿੰਦਗੀ ਦੀ ਯਾਦ ਵਿੱਚ ਇੱਕ ਤਸਵੀਰ ਲਈ।
ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਵੀ ਕੁਝ ਦਿਨਾਂ ਬਾਅਦ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਬੈੱਨ ਨੇ ਦੱਸਿਆ ਇਨ੍ਹਾਂ ਦੋਹਾਂ ਯਾਦਗਾਰੀ ਤਸਵੀਰਾਂ ਨਾਲ ਉਨ੍ਹਾਂ ਨੂੰ ਸਕੂਨ ਮਿਲਦਾ ਹੈ।
ਫਿਲੇਡੈਲਫ਼ੀਆ ਦੇ ਬਰਿਜ ਰੈਲੀ ਨੇ ਵੀ ਐਡਮ ਦੇ ਟਵੀਟ ਤੇ ਪ੍ਰਤੀਕਿਰਿਆ ਵਜੋਂ ਆਪਣੀ ਦਾਦੀ ਦੀ ਫੋਟੋ ਪੋਸਟ ਕੀਤੀ। ਉਨ੍ਹਾਂ ਦੀ 84 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੀ ਦਾਦੀ ਨੂੰ ਹਸਪਤਾਲ 'ਚ ਰੱਖਿਆ ਗਿਆ ਸੀ, ਇਸ ਨਾਲ ਸਾਨੂੰ ਲੱਗਿਆ ਕਿ ਉਹ ਜਲਦੀ ਹੀ ਵਿਦਾ ਹੋਣ ਵਾਲੇ ਹਨ।"
"ਆਖ਼ਰੀ ਸਮੇਂ 'ਤੇ ਉਨ੍ਹਾਂ ਦੀਆਂ ਪਸੰਦੀਦਾ ਚੀਜ਼ਾਂ ਉਨ੍ਹਾਂ ਨੂੰ ਦੇਣੀਆਂ ਚਾਹੁੰਦੇ ਸਾਂ। ਉਹ ਜੌਆਂ ਦੀ ਬੀਅਰ ਪੀਣਾ ਚਾਹੁੰਦੇ ਸਨ। ਆਪਣਾ ਅੰਤ ਨੇੜੇ ਜਾਣ ਕੇ ਉਨ੍ਹਾਂ ਨੇ ਸਾਰਿਆਂ ਦੀ ਇੱਕ ਆਖ਼ਰੀ ਫੋਟੇ ਲਈ ਕਿਹਾ।"
ਬਰਿਜ ਨੇ ਕਿਹਾ ਕਿ ਇਹ ਫੋਟੋ ਪਰਿੰਟ ਕਰਾ ਕੇ ਉਨ੍ਹਾਂ ਦੀਆਂ ਆਖ਼ਰੀ ਰਸਮਾਂ ਮੌਕੇ ਦਿਖਾਈ ਗਈ।
ਫੋਟੋ ਨੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕਿਉਂ ਕੀਤਾ?
ਦਿ ਗੁੱਡ ਡੈਥ ਦੀ ਲੇਖਕ ਐਨ ਨਿਊਮੈਨ ਦਾ ਕਹਿਣਾ ਹੈ, " ਇਸ ਨੇ ਲੋਕਾਂ ਨੂੰ ਖਿੱਚਿਆ ਹੈ ਕਿਉਂਕਿ ਇਹ ਇੱਕ ਅਜਿਹੀ ਚੀਜ਼ ਹੈ ਜੋ ਅਸੀਂ ਸਭ ਚਾਹੁੰਦੇ ਹਾਂ। ਇਸ ਲਈ ਫੋਟੋ ਸਾਨੂੰ ਆਪਣੇ ਪਿਆਰਿਆਂ ਨੂੰ ਯਾਦ ਕਰਨ ਦਾ ਮੌਕਾ ਦਿੰਦੀ ਹੈ।"
ਇਹ ਸਾਨੂੰ ਉਨ੍ਹਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਦਾ ਮੌਕਾ ਵੀ ਦਿੰਦੀ ਹੈ। ਅਜਿਹਾ ਕਰਦਿਆਂ ਅਸੀਂ ਆਪਣੇ ਚਹੇਤਿਆਂ ਬਾਰੇ ਸੋਚ ਸਕਦੇ ਹਾਂ।"
ਉਨ੍ਹਾਂ ਅੱਗੇ ਕਿਹਾ, "ਸਾਡੇ ਵਿੱਚੋਂ ਬਹੁਤ ਥੋੜ੍ਹਿਆਂ ਨੂੰ ਆਪਣੀ ਮੌਤ ਦਾ ਸਮਾਂ ਪਤਾ ਹੁੰਦਾ ਹੈ ਜਾਂ ਇੰਨੀ ਸਮਝ ਰਹਿੰਦੀ ਹੈ ਕਿ ਉਹ ਇਸ ਦੀ ਯਾਦਗਾਰ ਬਣਾ ਸਕਣ।"
"ਅਸੀਂ ਬਿਖਰੀ ਹੋਈ ਜ਼ਿੰਦਗੀ ਜਿਉਂਦੇ ਹਾਂ, ਸਾਡੇ ਪਰਿਵਾਰ ਰਿਸ਼ਤੇਦਾਰ ਦੂਰ-ਦੁਰਾਡੇ ਸੂਬਿਆਂ ਜਾਂ ਦੇਸ਼ਾਂ ਵਿੱਚ ਰਹਿੰਦੇ ਹਨ। ਅਜਿਹੀਆਂ ਲੱਖਾਂ ਕਹਾਣੀਆਂ ਹਨ ਜਿੱਥੇ ਲੋਕ ਆਪਣੇ ਮਾਪਿਆਂ ਦੀ ਮੌਤ ਤੇ ਦੂਰੀ ਸਮੇਂ ਨਾ ਪਹੁੰਚ ਸਕਣ ਕਾਰਨ ਝੂਰਦੇ ਹਨ।"
ਅਸੀਂ ਆਖ਼ਰੀ ਪਲਾਂ ਦੀਆਂ ਤਸਵੀਰਾਂ ਕਿਉਂ ਸਾਂਝੀਆਂ ਕਰਦੇ ਹਾਂ?
ਹੋਸਪਿਸ ਫਾਊਂਡੇਸ਼ਨ ਆਫ਼ ਅਮਰੀਕਾ ਦੇ ਡਾ. ਕੈਨਥ ਜੇ. ਡੋਕਾ ਨੇ ਦੱਸਿਆ ਕਿ ਅਸੀਂ ਅਜਿਹਾ ਕਿਉਂ ਕਰਦੇ ਹਾਂ ਇਸ ਬਾਰੇ ਕੁਝ ਗਲਤ ਜਾਂ ਸਹੀ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਨੇ ਤਸਵੀਰ ਨੂੰ ਇੱਕ ਖ਼ੁਸ਼ੀ ਦੇਣ ਵਾਲੀ ਤਸਵੀਰ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐਡਮ ਵੱਲੋਂ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਪਾਉਣ ਤੋਂ ਬਿਲਕੁਲ ਵੀ ਹੈਰਾਨੀ ਨਹੀਂ ਹੋਈ।
ਐਡਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਾਦੇ ਨੇ ਜੋ ਲੋਕਾਂ ਦਾ ਧਿਆਨ ਮਿਲਿਆ ਹੈ ਉਹ ਉਨ੍ਹਾਂ ਨੂੰ (ਦਾਦੇ ਨੂੰ) ਬਹੁਤ ਪਸੰਦ ਆਉਣਾ ਸੀ।
"ਮੈਨੂੰ ਨਹੀਂ ਲਗਦਾ ਉਹ ਬੁਰਾ ਮੰਨਦੇ ਸਗੋਂ ਉਹ ਹਸਦੇ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=Sd9sgTWfPks
https://www.youtube.com/watch?v=2_95VFt-B9w
https://www.youtube.com/watch?v=Rl583OHG7P8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਭਾਜਪਾ ਨੇ ਗਠਜੋੜ ਪਾਰਟੀਆਂ ''ਤੇ ਕਿਵੇਂ ਇੱਕ ਸਾਲ ''ਚ ਹੀ ਗੁਆਈ ਪਕੜ
NEXT STORY