ਭੋਪਾਲ ਗੈਸ ਦੁਖਾਂਤ 35 ਸਾਲ ਬੀਤ ਚੁੱਕੇ ਹਨ। ਉਦੋਂ ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ।
ਅਨੁਮਾਨ ਲਾਇਆ ਜਾਂਦਾ ਹੈ ਕਿ ਗੈਸ ਰਿਸਣ ਦੇ ਪਹਿਲੇ ਚੌਵੀਂ ਘੰਟਿਆਂ ਵਿੱਚ ਹੀ 3000 ਜਾਨਾਂ ਚਲੀਆਂ ਗਈਆਂ ਸਨ।
ਉਸ ਤੋਂ ਬਾਅਦ ਵੀ ਹਜ਼ਾਰਾਂ ਜਾਨਾਂ ਗੈਸ ਦੇ ਮਾਰੂ ਅਸਰ ਨੂੰ ਨਾ ਸਹਾਰਦੀਆਂ ਇਸ ਜਹਾਨ ਨੂੰ ਅਲਵਿਦਾ ਕਹਿ ਗਈਆਂ ਸਨ।
ਭੋਪਾਲ ਗੈਸ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਸਨਅਤੀ ਦੁਖਾਂਤ ਹੈ।
ਫ਼ੋਟੋ ਪੱਤਰਕਾਰ ਜੁਡਾਹ ਪੈਸੋਅ ਉਸ ਦੁਖਾਂਤ ਅਤੇ ਫੈਕਟਰੀ ਦੇ ਖੰਡਰਾਂ ਦੇ ਪੜਛਾਵੇਂ ਹੇਠ ਜਿਉਂ ਰਹੇ ਲੋਕਾਂ ਦੀ ਜ਼ਿੰਦਗੀ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦੇ ਰਹੇ ਹਨ।
ਇਹ ਵੀ ਪੜ੍ਹੋ:
ਇਸ ਸਕੂਲ ਦੀ ਸ਼ੁਰੂਆਤ ਡੋਮਨਿਕ ਲੈਪਰੀ ਫਾਊਂਡੇਸ਼ਨ ਦੀ ਸਹਾਇਤਾ ਨਾਲ ਕੀਤੀ ਗਈ ਸੀ। ਇਹ ਫਾਊਂਡੇਸ਼ਨ ਲੈਪਰੀ ਤੇ ਜਾਵੇਰੀ ਮੋਰੋ ਦੀ ਲਿਖੀ ਕਿਤਾਬ Five Past Midnight in Bhopal ਤੋਂ ਹੋਣ ਵਾਲੀ ਕਮਾਈ ਨਾਲ ਸੰਭਾਵਨਾ ਕਲੀਨਿਕ ਨੂੰ ਵੀ ਮਦਦ ਦਿੰਦੀ ਹੈ।
ਪੀੜਤਾਂ ਨੂੰ ਦਿੱਤੇ ਗਏ ਮੁਆਵਜ਼ੇ ਨੂੰ ਸੁਪਰੀਮ ਕੋਰਟ ਨੇ 1989 ਵਿੱਚ ਸਹੀ ਠਹਿਰਾ ਦਿੱਤਾ ਸੀ। ਹਾਲਾਂਕਿ ਕਈਆਂ ਦਾ ਮੰਨਣਾ ਹੈ ਕਿ ਇਲਾਕੇ ਦੀ ਸਫ਼ਾਈ ਲਈ ਹੋਰ ਫੰਡਾਂ ਦੀ ਦਰਕਾਰ ਹੈ।
ਪਿਛਲੇ ਸਾਲ ਮੁਜ਼ਾਹਰਾਕਾਰੀਆਂ ਨੇ ਭੋਪਾਲ ਦੀਆਂ ਸੜਕਾਂ 'ਤੇ ਗੈਸ ਦੁਖਾਂਤ ਦੀ 34ਵੀਂ ਬਰਸੀ ਮੌਕੇ ਜਲੂਸ ਕੱਢਿਆ।
ਇਹ ਵੀਡੀਓ ਵੀ ਦੇਖੋ:
https://www.youtube.com/watch?v=Sd9sgTWfPks
https://www.youtube.com/watch?v=2_95VFt-B9w
https://www.youtube.com/watch?v=Rl583OHG7P8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਾਡੇ ਪੁੱਤ ਦੀ ਮੌਤ ਦੇ ਬਹਾਨੇ ਸਖ਼ਤ ਹਿਰਾਸਤੀ ਕਾਨੂੰਨ ਨਾ ਬਣਾਓ - ਲੰਡਨ ਬ੍ਰਿਜ ਹਮਲੇ ਦੇ ਪੀੜਤਾਂ ਦੀ ਅਪੀਲ
NEXT STORY