ਆਈਆਈਟੀ ਕਾਨਪੁਰ ਵਲੋਂ ਗਠਿਤ ਕੀਤੀ ਗਿਆ ਇੱਕ ਜਾਂਚ ਪੈਨਲ ਇਸ ਗੱਲ ਦੀ ਜਾਂਚ ਕਰੇਗਾ ਕਿ ਮਸ਼ਹੂਰ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ''ਹਮ ਦੇਖੇਗੇ ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ'' ਕਵਿਤਾ ਹਿੰਦੂ ਵਿਰੋਧੀ ਹੈ ਜਾਂ ਨਹੀਂ।
ਖਬਰ ਏਜੰਸੀ ਆਈਏਐਨਐਸ ਮੁਤਾਬਕ ਫੈਕਟਲੀ ਮੈਂਬਰ ਵਲੋਂ ਦਾਇਰ ਇੱਕ ਸ਼ਿਕਾਇਤ ਦੇ ਅਧਾਰ ਉੱਤੇ ਇਸ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਆਈਆਈਟੀ ਕਾਨਪੁਰ ਦੇ ਪ੍ਰਾਸ਼ਾਸਨ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਵਿਦਿਆਰਥੀਆਂ ਨੇ ਆਪਣੇ ਮੁਜ਼ਾਹਰੇ ਵਿਚ ਫੈਜ਼ ਅਹਿਮਦ ਫੈਜ਼ ਦੀ ਕਵਿਤਾ ''ਹਮ ਦੇਖੇਗੇ ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ'' ਗਾਈ, ਜੋ ਕਿ ਹਿੰਦੂ ਵਿਰੋਧੀ ਹੈ।
ਇਹ ਵੀ ਪੜ੍ਹੋ
ਆਈਆਈਟੀ ਕਾਨਪੁਰ ਵਿਚ ਵਿਦਿਆਰਥੀਆਂ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ਼ ਮੁਜ਼ਾਹਰੇ ਦੌਰਾਨ ਪੁਲਿਸ ਦੀ ਜਾਮੀਆ ਯੂਨੀਵਰਸਿਟੀ ਵਿਚ ਹਿੰਸਕ ਕਾਰਵਾਈ ਤੋਂ ਬਾਅਦ ਵਿਦਿਆਰਥੀਆਂ ਦੇ ਹੱਕ ਵਿਚ ਵਿਰੋਧ ਪ੍ਰਗਟਾਇਆ ਸੀ।
ਆਓ ਅਸੀਂ ਤੁਹਾਨੂੰ ਪੜ੍ਹਾਉਂਦੇ ਹਾਂ ਫੈਜ਼ ਦੀ ਉਹ ਕਵਿਤਾ ਜਿਸ ਨੂੰ ਹਿੰਦੂ ਵਿਰੋਧੀ ਹੋਣ ਦੀ ਸ਼ਿਕਾਇਤ ਕੀਤੀ ਗਈ ਹੈ। ਤੁਸੀਂ ਇਹ ਕਵਿਤਾ ਪੜ੍ਹੋ ਕੇ ਦੇਖੋ ਕਿ ਇਸ ਦੇ ਕਿਹੜੇ ਸ਼ਬਦ ਅਜਿਹੇ ਹਨ, ਜਿੰਨ੍ਹਾਂ ਉੱਤੇ ਕਿਸੇ ਨੂੰ ਇਤਰਾਜ਼ ਹੋ ਸਕਦਾ ਹੈ।
ਵ-ਯਬਕਾ-ਵਜਹਿ-ਓ-ਰੱਬਿਕ (ਹਮ ਦੇਖੇਂਗੇ)
- ਫ਼ੈਜ਼ ਅਹਿਮਦ ਫ਼ੈਜ਼
ਹਮ ਦੇਖੇਂਗੇ,
ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ,
ਵੋ ਦਿਨ ਕਿ ਜਿਸ ਕਾ ਵਾਅਦਾ ਹੈ,
ਜੋ ਲੌਹ-ਏ-ਅਜ਼ਲ ਮੇਂ ਲਿੱਖਾ ਹੈ
ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਿਰਾਂ
ਰੁਈ ਕੀ ਤਰ੍ਹਾ ਉੜ ਜਾਏਂਗੇ,
ਹਮ ਮਹਿਕੂਮੋਂ ਕੇ ਪਾਂਓ ਤਲੇ
ਜਬ ਧਰਤੀ ਧੜ-ਧੜ ਧੜਕੇਗੀ,
ਔਰ ਅਹਿਲ-ਏ-ਹੁਕਮ ਕੇ ਸਰ ਊਪਰ
ਜਬ ਬਿਜਲੀ ਕੜ-ਕੜ ਕੜਕੇਗੀ,
ਜਬ ਅਰਜ਼-ਏ-ਖ਼ੁਦਾ ਕੇ ਕਾਅਬੇ ਸੇ
ਸਬ ਬੁਤ ਉਠਵਾਏ ਜਾਏਂਗੇ,
ਹਮ ਅਹਿਲ-ਏ-ਸਫ਼ਾ ਮਰਦੂਦ-ਏ-ਹਰਮ
ਮਸਨਦ ਪੇ ਬਿਠਾਏ ਜਾਏਂਗੇ,
ਸਬ ਤਾਜ ਉਛਾਲੇ ਜਾਏਂਗੇ,
ਸਬ ਤਖ਼ਤ ਗਿਰਾਏ ਜਾਏਂਗੇ,
ਬਸ ਨਾਮ ਰਹੇਗਾ ਅੱਲ੍ਹਾ ਕਾ,
ਜੋ ਗ਼ਾਇਬ ਭੀ ਹੈ ਹਾਜ਼ਿਰ ਭੀ,
ਜੋ ਮੰਜ਼ਰ ਭੀ ਹੈ ਨਾਜ਼ਿਰ ਭੀ
ਉੱਠੇਗਾ ਅਨਲ-ਹਕ ਕਾ ਨਾਰਾ,
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ
ਔਰ ਰਾਜ ਕਰੇਗੀ ਖ਼ਲਕ-ਏ-ਖ਼ੁਦਾ,
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ ।
ਇਹ ਵੀ ਪੜ੍ਹੋ
ਇਹ ਵੀ ਦੇਖੋ
https://www.youtube.com/watch?v=v1KbXi9qri8
https://www.youtube.com/watch?v=POYgYaQH74s
https://www.youtube.com/watch?v=saYeP_44fCc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਪੰਜਾਬੀ ਕਲਾਕਾਰਾਂ ਨੇ ਕੀਤਾ ਨਵੇਂ ਸਾਲ ਦਾ ‘ਸੁਆਗਤ’ ਅਤੇ ਬੀਤੇ ਵਰ੍ਹੇ ਨੂੰ ਕਿਹਾ ‘ਅਲਵਿਦਾ’
NEXT STORY