ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇੱਕੋ-ਗੋਤ ਵਿੱਚ ਵਿਆਹ ਖ਼ਿਲਾਫ਼ ਸਟੈਂਡ ਨੂੰ ਲੈ ਕੇ ਸੂਬੇ ਵਿੱਚ ਸਰਗਮ ਖਾਪ ਪੰਚਾਇਤਾਂ ਦੀ ਹਮਾਇਤ ਵਿੱਚ ਸਾਹਮਣੇ ਆਏ ਹਨ।
ਖਾਪ ਤੇ ਹਰਿਆਣੇ ਦੇ ਹੋਰ ਭਾਈਚਾਰਕ ਸੰਗਠਨ ਅਕਸਰ ਰਵਾਇਤ ਦੇ ਅਧਾਰ 'ਤੇ ਇੱਕ ਗੋਤ ਵਿੱਚ ਹੋਣ ਵਾਲੇ ਵਿਆਹਾਂ ਦੇ ਖ਼ਿਲਾਫ਼ ਫ਼ੈਸਲੇ ਲੈਂਦੀਆਂ ਰਹਿੰਦੀਆਂ ਹਨ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਪੰਚਕੂਲਾ ਵਿੱਚ ਕਿਹਾ, "ਕੁਝ ਲੋਕਾਂ ਨੇ ਖਾਪ ਪੰਚਾਇਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਿੰਡਾਂ ਵਿੱਚ ਇੱਕ ਸਿਧਾਂਤ ਹੈ ਕਿ ਇੱਕੋ-ਗੋਤ ਵਿੱਚ ਵਿਆਹ ਨਹੀਂ ਹੋਣੇ ਚਾਹੀਦੇ। ਵਿਗਿਆਨਕ ਤੌਰ 'ਤੇ ਵੀ ਇਹ ਸਿੱਧ ਹੋ ਚੁੱਕਿਆ ਹੈ ਕਿ ਇੱਕੋ-ਗੋਤ ਵਿੱਚ ਵਿਆਹ ਨਹੀਂ ਕੀਤੇ ਜਾਣੇ ਚਾਹੀਦੇ।
ਖੱਟਰ ਨੇ ਕਿਹਾ, "ਜੇ ਪਿੰਡ ਵਿੱਚ ਜਾਂ ਆਲੇ-ਦੁਆਲੇ ਦੇ ਪਿੰਡਾਂ ਤੇ ਖਾਪ ਵਿੱਚ ਭੈਣ ਭਰਾ ਦਾ ਰਿਸ਼ਤਾ ਨਿਭਾਇਆ ਜਾਵੇ... ਤਾਂ ਸਮਾਜ 'ਤੇ ਵੀ ਇਸ ਦਾ ਅਸਰ ਜ਼ਰੂਰ ਪਵੇਗਾ।"
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਜਿਹੇ ਵਿਵਾਦਿਤ ਬਿਆਨ ਦੇਣ ਲਈ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ:
ਜੇਐੱਨਯੂ ਹਿੰਸਾ: ਪੁਲਿਸ ਵੱਲੋਂ 9 ਜਣੇ ਪਛਾਨਣ ਦਾ ਦਾਅਵਾ
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦਾ ਦਾਅਵਾ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ 5 ਜਨਵਰੀ ਨੂੰ ਹੋਈ ਹਿੰਸਾ ਵਿੱਚ ਸ਼ਾਮਲ 9 ਵਿਦਿਆਰਥੀਆਂ ਦੀ ਪਛਾਣ ਕਰ ਲਈ ਗਈ ਹੈ।
ਡੀਸੀਪੀ (ਕ੍ਰਾਈਮ ਬ੍ਰਾਂਚ) ਜੋਏ ਤਿਰਕੀ ਨੇ ਸ਼ੁੱਕਰਵਾਰ ਸ਼ਾਮੀਂ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਪੁਲਿਸ ਨੇ ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ 9 ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਅਤੇ ਇਸ ਬਾਰੇ ਛੇਤੀ ਹੀ ਨੋਟਿਸ ਭੇਜਿਆ ਜਾਵੇਗਾ।
ਉੱਥੇ ਹੀ, ਜੇਐੱਨਯੂ ਵਿਦਿਆਰਥੀ ਸੰਘ ਦੀ ਆਇਸ਼ੀ ਘੋਸ਼ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਸ਼ੱਕੀ ਕਹਿਣ 'ਤੇ ਕੋਈ ਸ਼ੱਕੀ ਨਹੀਂ ਹੋ ਜਾਂਦਾ। ਪੜ੍ਹੋ ਪੂਰੀ ਖ਼ਬਰ।
ਪਾਕਿਸਤਾਨ ਦੀ ਮਸਜਿਦ 'ਚ ਧਮਾਕਾ, ਘੱਟੋ-ਘੱਟ 14 ਮੌਤਾਂ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਵਿੱਚ ਇੱਕ ਬੰਬ ਧਮਾਕੇ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 21 ਜ਼ਖਮੀ ਹੋ ਗਏ।
ਮ੍ਰਿਤਕਾਂ ਵਿੱਚ ਪੁਲਿਸ ਦਾ ਡੀਐੱਸਪੀ ਅਮਾਨੁੱਲਾਹ ਵੀ ਸ਼ਾਮਲ ਹਨ। ਉਹ ਪੁਲਿਸ ਟ੍ਰੇਨਿੰਗ ਕਾਲਜ ਵਿੱਚ ਡਿਊਟੀ 'ਤੇ ਤਾਇਨਾਤ ਸੀ।
ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਉਸ ਵੇਲੇ ਹੋਇਆ ਜਦੋਂ ਮਦਰੱਸਾ ਦਾਰੂਲ ਉਲੂਮ ਅਲ ਸ਼ਰੀਆ ਦੀ ਮਸਜਿਦ ਅੰਦਰ ਨਮਾਜ਼ ਹੋ ਰਹੀ ਸੀ। ਪੜ੍ਹੋ ਪੂਰੀ ਖ਼ਬਰ।
ਕੀ ਐਸਿਡ ਅਟੈਕ ਪੀੜਤ ਦਾ ਦਰਦ ਤੇ ਤੜਪ ਦਿਖਾਉਂਦੀ ਹੈ ਛਪਾਕ?
ਫ਼ਿਲਮ ਛਪਾਕ ਇੱਕ ਐਸਿਡ ਹਮਲੇ ਦੀ ਪੀੜਤ ਕੁੜੀ ਦੀ ਕਹਾਣੀ ਹੈ। ਮੁੱਖ ਕਿਰਦਾਰ ਦੀਪਿਕਾ ਪਾਦੂਕੋਣ ਨੇ ਨਿਭਾਇਆ ਹੈ। ਫ਼ਿਲਮ ਦੀ ਡਾਇਰੈਕਟਰ ਵੀ ਇੱਕ ਔਰਤ ਹੀ ਹੈ- ਮੇਘਨਾ ਗੁਲਜ਼ਾਰ। ਉਮੀਦਾਂ 'ਤੇ ਕਿੰਨੀ ਖਰੀ ਉਤਰੀ ਹੈ ਫ਼ਿਲਮ?
ਇਹ ਵੀ ਪੜ੍ਹੋ:
ਜਸਟਿਨ ਟਰੂਡੋ ਦੀ ਦਾੜ੍ਹੀ ਬਣੀ ਚਰਚਾ ਦਾ ਵਿਸ਼ਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਧਿਕਾਰਤ ਫੋਟੋਗਰਾਫਰ ਨੇ ਉਨ੍ਹਾਂ ਦੀ ਦਾੜ੍ਹੀ ਵਾਲੀ ਫੋਟੋ ਜਾਰੀ ਕੀਤੀ ਹੈ। ਟਰੂਡੋ ਹੁਣ ਉਨ੍ਹਾਂ ਸਿਆਸੀ ਆਗੂਆਂ ਵਿੱਚ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਦੀ ਦਾੜ੍ਹੀ ਚਰਚਾ ਦਾ ਵਿਸ਼ਾ ਬਣੀ ਹੈ।
ਟਰੂਡੋ ਦੀ ਜੋ ਨਵੀਂ ਤਸਵੀਰ ਜਾਰੀ ਹੋਈ ਹੈ ਉਸ ਵਿੱਚ ਉਹ ਬੇਹੱਦ ਗੰਭੀਰ ਨਜ਼ਰ ਆ ਰਹੇ ਹਨ। ਕੌਮਾਂਤਰੀ ਪੱਧਰ 'ਤੇ ਦਾੜ੍ਹੀ ਕਿਸੇ-ਕਿਸੇ ਸਿਆਸਤਦਾਨ ਵੱਲੋਂ ਹੀ ਰੱਖੀ ਜਾਂਦੀ ਹੈ ਇਸ ਲਈ ਜਦੋਂ ਵੀ ਕੋਈ ਸਿਆਸਤਦਾਨ ਦਾੜ੍ਹੀ ਰੱਖਦਾ ਹੈ ਤਾਂ ਧਿਆਨ ਜ਼ਰੂਰ ਜਾਂਦਾ ਹੈ।
ਕਈ ਮੁਲਕਾਂ ਵਿੱਚ ਦਾੜ੍ਹੀ ਨੂੰ ਕੱਟੜਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜਿਸ ਕਾਰਨ ਬਹੁਤੇ ਸਿਆਸਤਦਾਨ ਸਫ਼ਾਚੱਟ ਹੀ ਰਹਿੰਦੇ ਹਨ। ਪੜ੍ਹੋ ਪੂਰੀ ਖ਼ਬਰ।
ਇਹ ਵੀ ਪੜ੍ਹੋ:
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/channel/UCN5piaaZEZBfvFJLd_kBHnA
https://www.youtube.com/watch?v=SGU_54V2WG0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
ਪਾਕਿਸਤਾਨ: ਮਸਜਿਦ ''ਚ ਧਮਾਕਾ, ਡੀਐੱਸਪੀ ਸਣੇ ਘੱਟੋ-ਘੱਟ 14 ਲੋਕ ਮਾਰੇ ਗਏ
NEXT STORY