18 ਸਾਲ ਦੀ ਪਹਿਲਵਾਨ ਸੋਨਮ ਮਲਿਕ ਨੇ ਹਾਲ ਹੀ ਵਿੱਚ ਰੀਓ ਓਲੰਪਿਕ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਸਾਕਸ਼ੀ ਮਲਿਕ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ।
ਇਸ ਤੋਂ ਬਾਅਦ ਹੁਣ ਉਹ ਓਲੰਪਿਕ ਕੁਆਲੀਫਾਇਰਜ਼ ਵਿੱਚ ਆਪਣਾ ਦਾਅ ਅਜ਼ਮਾਏਗੀ, ਕਾਮਯਾਬੀ ਦੇ ਇਸ ਮੀਲ ਦੇ ਪੱਥਰ ਤੱਕ ਪਹੁੰਚਣ ਦਾ ਸਫ਼ਰ ਸੰਘਰਸ਼ ਦੀ ਜ਼ਮੀਨ 'ਤੇ ਰੱਖਿਆ ਗਿਆ ਸੀ।
ਸੋਨੀਪਤ ਦੇ ਮਦੀਨਾ ਪਿੰਡ ਦੇ ਪਹਿਲਵਾਨ ਰਜਿੰਦਰ ਮਲਿਕ ਨੂੰ ਲੋਕ ਰਾਜ ਪਹਿਲਵਾਨ ਦੇ ਨਾਂ ਨਾਲ ਜਾਣਦੇ ਹਨ। ਕੁਝ ਸਾਲ ਪਹਿਲਾਂ ਉਹ ਆਪਣੀ ਧੀ ਸੋਨਮ ਲਈ ਅਜਿਹੀ ਖੇਡ ਲੱਭ ਕਰ ਰਹੇ ਸਨ ਜਿਸ ਵਿੱਚ ਧੀ ਨੂੰ ਅੱਗੇ ਵਧਾਇਆ ਜਾ ਸਕੇ।
ਉਨ੍ਹਾਂ ਦੇ ਦਿਮਾਗ਼ ਵਿੱਚ ਇੱਕ ਗੱਲ ਤੈਅ ਸੀ ਕਿ ਖੇਡ ਕੋਈ ਵੀ ਹੋਵੇ, ਪਰ ਕੁਸ਼ਤੀ ਨਹੀਂ ਹੋਣੀ ਚਾਹੀਦੀ। ਹਾਲਾਂਕਿ ਉਹ ਖੁਦ ਕੁਸ਼ਤੀ ਦੇ ਖਿਡਾਰੀ ਰਹਿ ਚੁੱਕੇ ਸਨ ਅਤੇ ਨਾਮੀਂ ਪਹਿਲਵਾਨ ਮਾਸਟਰ ਚੰਦਗੀ ਰਾਮ ਦੇ ਦਿੱਲੀ ਵਾਲੇ ਅਖਾੜੇ ਵਿੱਚ ਟਰੇਨਿੰਗ ਕਰ ਚੁੱਕੇ ਸਨ।
ਰਜਿੰਦਰ ਦੱਸਦੇ ਹਨ, ''ਮੈਨੂੰ ਮਲਾਲ ਸੀ ਕਿ ਮੈਂ ਰਾਸ਼ਟਰ ਲਈ ਕਦੇ ਨਹੀਂ ਖੇਡ ਸਕਿਆ ਕਿਉਂਕਿ ਮੈਂ ਨੈਸ਼ਨਲ ਗੇਮਜ਼ ਤੋਂ ਪਹਿਲਾਂ ਜ਼ਖ਼ਮੀ ਹੋ ਗਿਆ ਸੀ ਅਤੇ ਮੇਰੀ ਸਾਰੀ ਮਿਹਨਤ ਖ਼ਰਾਬ ਹੋ ਗਈ ਸੀ। ਮੇਰੇ ਅਜਿਹੇ ਕਈ ਦੋਸਤ ਜੋ ਬਹੁਤ ਹੀ ਉਮਦਾ ਖਿਡਾਰੀ ਰਹੇ ਸਨ, ਜ਼ਖ਼ਮੀ ਹੋਣ ਕਾਰਨ ਆਪਣਾ ਸੁਨਹਿਰਾ ਕਰੀਅਰ ਗਵਾ ਚੁੱਕੇ ਸਨ। ਮੈਂ ਆਪਣੀ ਧੀ ਨਾਲ ਅਜਿਹਾ ਹੀ ਹੁੰਦੇ ਹੋਏ ਨਹੀਂ ਦੇਖਣਾ ਚਾਹੁੰਦਾ ਸੀ।''
ਇਸ ਤਰ੍ਹਾਂ ਸ਼ੁਰੂ ਹੋਇਆ ਸੋਨਮ ਦਾ ਕੁਸ਼ਤੀ ਦਾ ਸਫ਼ਰ
ਸੋਨਮ ਦੇ ਫੌਜੀ ਅੰਕਲ ਅਤੇ ਉਸਦੇ ਪਿਤਾ ਦੇ ਬਚਪਨ ਦੇ ਦੋਸਤ ਅਜਮੇਰ ਮਲਿਕ ਨੇ 2011 ਵਿੱਚ ਆਪਣੇ ਖੇਤ ਵਿੱਚ ਇੱਕ ਅਖਾੜਾ ਖੋਲ੍ਹ ਕੇ ਕੋਚਿੰਗ ਦੇਣੀ ਸ਼ੁਰੂ ਕੀਤੀ। ਰਜਿੰਦਰ ਨੇ ਦੋਸਤ ਨੂੰ ਮਿਲਣ ਅਤੇ ਸੋਨਮ ਨੂੰ ਸਵੇਰੇ ਘੁੰਮਾਉਣ ਦੇ ਬਹਾਨੇ ਅਜਮੇਰ ਮਲਿਕ ਦੇ ਅਖਾੜੇ ਵਿੱਚ ਆਉਣਾ ਜਾਣਾ ਸ਼ੁਰੂ ਕੀਤਾ।
ਹੌਲੀ-ਹੌਲੀ ਅਮਜੇਰ ਮਲਿਕ ਦੀ ਸਖ਼ਤ ਮਿਹਨਤ, ਲਗਨ ਅਤੇ ਟਰੇਨਿੰਗ ਸਟਾਈਲ ਨੇ ਰਜਿੰਦਰ ਪਹਿਲਵਾਨ ਨੂੰ ਮੁੜ ਤੋਂ ਕੁਸ਼ਤੀ ਨਾਲ ਜੋੜਿਆ।
ਉਹ ਕੁਸ਼ਤੀ ਵਿੱਚ ਹੀ ਆਪਣੀ ਧੀ ਦਾ ਭਵਿੱਖ ਦੇਖਣ ਬਾਰੇ ਸੋਚਣ ਲੱਗੇ। ਅਜਮੇਰ ਮਲਿਕ ਦੇ ਇਸ ਅਖਾੜੇ ਵਿੱਚ ਸਿਰਫ਼ ਮੁੰਡੇ ਟਰੇਨਿੰਗ ਕਰਦੇ ਸਨ, ਇਸ ਲਈ ਸੋਨਮ ਨੂੰ ਸ਼ੁਰੂ ਤੋਂ ਹੀ ਮੁੰਡਿਆਂ ਨਾਲ ਸਖ਼ਤ ਟਰੇਨਿੰਗ ਕਰਨ ਨੂੰ ਮਿਲੀ।
ਇਹ ਵੀ ਪੜ੍ਹੋ
ਸੋਨਮ ਦੱਸਦੀ ਹੈ, ''ਕੋਚ ਅਜਮੇਰ ਨੇ ਮੇਰੀ ਟਰੇਨਿੰਗ ਇਕਦਮ ਫ਼ੌਜੀ ਤਰੀਕੇ ਨਾਲ ਕਰਵਾਈ ਹੈ। ਮੈਨੂੰ ਵੀ ਕੁੜੀਆਂ ਵਾਂਗ ਹੀ ਸਿਖਲਾਈ ਦਿੱਤੀ ਗਈ ਹੈ। ਕੋਚ ਸਾਹਬ ਦਾ ਕਹਿਣਾ ਹੈ ਕਿ ਮੈਟ 'ਤੇ ਪਹੁੰਚਣ ਤੋਂ ਬਾਅਦ ਕੋਈ ਵੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ।''
ਰੰਗ ਲਿਆਉਣ 'ਚ ਮਿਹਨਤ
ਸੋਨਮ ਨੇ ਦੱਸਿਆ ਕਿ ਬਚਪਨ ਵਿੱਚ ਸਕੂਲ ਵਿੱਚ ਇੱਕ ਵਾਰ ਉਹ ਖੇਡਾਂ ਵਿੱਚ ਅੱਵਲ ਆਈ ਸੀ। ਉਸਨੂੰ ਆਪਣੇ ਪਿਤਾ ਨਾਲ ਆਈਪੀਐੱਸ ਸੁਮਨ ਮੰਜਰੀ ਨੇ ਸਨਮਾਨਤ ਕੀਤਾ ਸੀ।
''ਮੈਂ ਉਸੀ ਦਿਨ ਠਾਣ ਲਿਆ ਸੀ ਕਿ ਮੈਂ ਆਈਪੀਐੱਸ ਸੁਮਨ ਮੰਜਰੀ ਵਰਗਾ ਰੁਤਬਾ ਆਪਣੇ ਲਈ ਬਣਾਉਣਾ ਹੈ ਅਤੇ ਫ਼ਿਰ ਸਕੂਲ ਪੱਧਰ, ਜ਼ਿਲ੍ਹਾ ਪੱਧਰ ਅਤੇ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਆਪਣੇ ਸਾਹਮਣੇ ਵਾਲੇ ਪਹਿਲਵਾਨ ਨੂੰ ਚਿੱਤ ਕਰਨ ਵਿੱਚ ਸਮਾਂ ਨਹੀਂ ਲਗਾਇਆ।''
ਇੱਥੋਂ ਜੋ ਸਿਲਸਿਲਾ ਸ਼ੁਰੂ ਹੋਇਆ, ਉਸ ਤੋਂ ਬਾਅਦ ਸੋਨਮ ਪੰਜ ਵਾਰ ਭਾਰਤ ਕੇਸਰੀ ਬਣੀ।
ਸੈਨਾ ਵਿੱਚ ਬਤੌਰ ਸੂਬੇਦਾਰ ਰਿਟਾਇਰ ਹੋਏ ਅਜਮੇਰ ਮਲਿਕ ਦੱਸਦੇ ਹਨ ਕਿ ਸੋਨਮ ਆਪਣੇ ਤੋਂ ਉਮਰ ਅਤੇ ਅਨੁਭਵ ਵਿੱਚ ਕਿਧਰੇ ਜ਼ਿਆਦਾ ਨਾਮੀਂ ਪਹਿਲਵਾਨਾਂ ਨੂੰ ਹਰਾ ਚੁੱਕੀ ਹੈ।
ਵੱਡੇ ਅਤੇ ਤਾਕਤਵਾਰ ਪਹਿਲਵਾਨਾਂ ਦੇ ਦਬਾਅ ਵਿੱਚ ਆਏ ਬਿਨਾਂ ਉਨ੍ਹਾਂ ਦਾ ਸਾਹਮਣਾ ਕਰਨਾ ਸੋਨਮ ਦੀ ਖਾਸੀਅਤ ਮੰਨੀ ਜਾਂਦੀ ਹੈ। ਸੋਨਮ ਦੱਸਦੀ ਹੈ ਕਿ ਉਹ ਹਰ ਮੁਕਾਬਲੇ ਵਿੱਚ ਆਪਣਾ 100 ਫ਼ੀਸਦੀ ਦੇਣ ਦੀ ਕੋਸ਼ਿਸ਼ ਕਰਦੀ ਹੈ।
ਮੁਸ਼ਕਿਲ ਦੌਰ
2013 ਵਿੱਚ ਇੱਕ ਰਾਜ ਪੱਧਰੀ ਮੁਕਾਬਲੇ ਦੌਰਾਨ ਸੋਨਮ ਦੇ ਸੱਜੇ ਹੱਥ ਨੇ ਕੰਮ ਕਰਨਾ ਬੰਦ ਕਰ ਦਿੱਤਾ। ਉਸਦੇ ਪਿਤਾ ਅਤੇ ਕੋਚ ਨੂੰ ਪਹਿਲਾਂ ਲੱਗਿਆ ਕਿ ਇਹ ਇੱਕ ਛੋਟੀ-ਮੋਟੀ ਸੱਟ ਹੈ।
ਸੋਨਮ ਮੁਤਾਬਕ, ''ਅਸੀਂ ਕੁਝ ਦੇਸੀ ਇਲਾਜ ਕੀਤਾ ਪਰ ਹੱਥ ਹੌਲੀ-ਹੌਲੀ ਸਾਥ ਛੱਡਦਾ ਜਾ ਰਿਹਾ ਸੀ ਅਤੇ ਇੱਕ ਦਿਨ ਹੱਥ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ।''
ਜਦੋਂ ਰੋਹਤਕ ਵਿੱਚ ਇੱਕ ਸਪੈਸ਼ਲਿਸਟ ਨੂੰ ਹੱਥ ਦਿਖਾਇਆ ਤਾਂ ਉਸ ਨੇ ਸੋਨਮ ਨੂੰ ਕੁਸ਼ਤੀ ਨੂੰ ਭੁੱਲ ਜਾਣ ਨੂੰ ਕਿਹਾ।
ਇਹ ਉਹ ਸਮਾਂ ਸੀ ਜਦੋਂ ਪਿਤਾ ਰਜਿੰਦਰ ਨੂੰ ਵੀ ਲੱਗਣ ਲੱਗਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਕੁਸ਼ਤੀ ਖਿਡਾ ਕੇ ਗਲਤੀ ਕੀਤੀ ਹੈ। ਆਸ-ਪਾਸ ਦੇ ਲੋਕ ਤਾਅਨੇ ਮਾਰਨ ਲੱਗੇ ਕਿ ਹੁਣ ਸੋਨਮ ਨੂੰ ਕੌਣ ਅਪਣਾਏਗਾ।
ਰਜਿੰਦਰ ਨੇ ਦੱਸਿਆ ''ਲਗਭਗ ਦਸ ਮਹੀਨੇ ਚੱਲੇ ਇਲਾਜ ਦੌਰਾਨ ਅਸੀਂ ਗਰਾਊਂਡ ਨਹੀਂ ਛੱਡਿਆ। ਸੋਨਮ ਹੱਥ ਦੀ ਬਜਾਏ ਪੈਰਾਂ ਦੀ ਪ੍ਰੈਕਟਿਸ ਕਰਦੀ ਰਹੀ ਕਿਉਂਕਿ ਕੁਸ਼ਤੀ ਵਿੱਚ ਪੈਰਾਂ ਦਾ ਰੋਲ ਵੀ ਬਹੁਤ ਵੱਡਾ ਹੁੰਦਾ ਹੈ।"
"ਉਹ ਕਿਸੇ ਵੀ ਕੀਮਤ 'ਤੇ ਗਰਾਊਂਡ ਨਹੀਂ ਛੱਡਣਾ ਚਾਹੁੰਦੀ ਸੀ। ਦਸ ਮਹੀਨੇ ਚੱਲੇ ਇਲਾਜ ਵਿੱਚ ਡਾਕਟਰ ਨੇ ਸੋਨਮ ਨੂੰ ਦੁਬਾਰਾ ਫਿਟ ਕਰ ਦਿੱਤਾ ਜਿਸ ਤੋਂ ਬਾਅਦ ਸੋਨਮ ਨੇ ਫ਼ਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।''
ਸੋਨਮ ਅੱਜ ਵੀ ਕੋਚ ਅਜਮੇਰ ਮਲਿਕ ਦੀਆਂ ਇਹ ਗੱਲਾਂ ਯਾਦ ਕਰਦੀ ਹੈ ਕਿ ਸੱਟ ਪਹਿਲਵਾਨੀ ਦਾ ਸ਼ਿੰਗਾਰ ਹੈ ਅਤੇ ਉਸਤੋਂ ਘਬਰਾਉਣਾ ਨਹੀਂ ਚਾਹੀਦਾ।
ਕੀ ਹੈ ਸੋਨਮ ਦਾ ਸੁਪਨਾ?
62 ਕਿਲੋਗਰਾਮ ਭਾਰ ਵਰਗ ਵਿੱਚ ਜਾਂਦੇ ਸਮੇਂ ਲੋਕਾਂ ਨੇ ਸਲਾਹ ਦਿੱਤੀ ਕਿ ਇਸ ਕੈਟੇਗਰੀ ਵਿੱਚ ਅੱਗੇ ਵਧਣਾ ਮੁਸ਼ਕਿਲ ਹੈ ਕਿਉਂਕਿ ਓਲੰਪਿਕ ਮੈਡਲਿਸਟ ਸਾਕਸ਼ੀ ਮਲਿਕ ਵੀ ਇਸੇ ਵਰਗ ਵਿੱਚ ਖੇਡਦੀ ਹੈ।
ਇਹ ਵੀ ਪੜ੍ਹੋ
ਸੋਨਮ ਨੇ ਦੱਸਿਆ, "ਪਰ ਮੇਰੀ ਵੀ ਜ਼ਿੱਦ ਸੀ ਕਿ ਮੈਨੂੰ ਇਸੇ ਕੈਟੇਗਰੀ ਵਿੱਚ ਮੁਕਾਬਲਾ ਕਰਨਾ ਹੈ ਕਿਉਂਕਿ ਸਾਹਮਣੇ ਸਾਕਸ਼ੀ ਮਲਿਕ ਹੈ। ਜੇਕਰ ਸਾਕਸ਼ੀ ਨੂੰ ਹਰਾ ਦਿੱਤਾ ਤਾਂ ਓਲੰਪਿਕ ਮੈਡਲ ਵੀ ਪੱਕਾ ਸਮਝੋ ਅਤੇ ਉਹੀ ਹੋਇਆ।'' ਫਿਲਹਾਲ ਉਹ ਓਲੰਪਿਕ ਟਰਾਇਲ ਲਈ ਤਿਆਰੀ ਕਰ ਰਹੀ ਹੈ।
ਸੋਨਮ ਮਲਿਕ ਕਹਿੰਦੀ ਹੈ, ''ਮੈਂ ਸਾਕਸ਼ੀ ਨੂੰ ਹਰਾਇਆ ਹੈ ਤਾਂ ਓਲੰਪਿਕ 2020 ਵਿੱਚ ਘੱਟ ਤੋਂ ਘੱਟ ਗੋਲਡ ਮੈਡਲ ਤਾਂ ਲੈ ਕੇ ਹੀ ਆਵਾਂਗੀ।''
ਇਹ ਵੀ ਦੇਖੋ
https://www.youtube.com/watch?v=NEcht3r4s_U
https://www.youtube.com/watch?v=_AKZy9Vd09Y
https://www.youtube.com/watch?v=USjN-cdEsV0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
![](https://static.jagbani.com/jb2017/images/bbc-footer.png)
BBC Indian Sportswoman of the Year 2019: ਕਿਵੇਂ ਅੱਜ ਦਾ ਸਮਾਂ ਖੇਡਾਂ ਤੇ ਖਿਡਾਰਨਾਂ ਲਈ ਬਦਲ ਰਿਹਾ...
NEXT STORY